(ਸੱਚ ਕਹੂੰ ਨਿਊਜ਼) ਬਰਵਾਨਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੇ ਇੰਸਾਟਗ੍ਰਾਮ ’ਤੇ ਨਵੀਂ ਪੋਸਟ ਪਾਈ ਹੈ। ਪੂਜਨੀਕ ਗੁਰੂ ਜੀ ਨੇ ਆਪਣੀ ਪੋਸਟ ’ਚ ਲ਼ਿਖਿਆ ਕਿ ਇਤਿਹਾਸ ਦੇ ਪੰਨਿਆਂ ਨੂੰ ਵੀਰਤਾ ਦੇ ਅਨੋਖੇ ਕਿੱਸਿਆਂ ਨਾਲ ਸਜਾਉਣ ਵਾਲੇ, ਮਹਾਂਨਾਇਕ, ਮਰਾਠਾ ਤੇ ਭਾਰਤ ਦੀ ਸ਼ਾਨ, ਸੂਰਵੀਰ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਜਯੰਤੀ ’ਤੇ ਉਨ੍ਹਾਂ ਨੂੰ ਕੋਟਿਨ-ਕੋਟਿ ਨਮਨ ਕਰਦੇ ਹਾਂ। ਆਓ ਵੇਖਦੇ ਹਾਂ ਪੂਜਨੀਕ ਗੁਰੂ ਜੀ ਦੀ ਇਹ ਪੋਸਟ…
https://www.instagram.com/stories/saintdrmsginsan/3041428921082233110/
ਕੌਣ ਹੈ ਛਤਰਪਤੀ ਸ਼ਿਵਾ ਜੀ ਮਹਾਰਾਜੀ
19 ਫਰਵਰੀ 1630, ਨੂੰ ਛਤਰਪਤੀ ਸ਼ਿਵਾ ਜੀ ਦਾ ਜਨਮ ਮਹਾਂਰਾਸ਼ਟਰ ਸਥਿਤ ਸ਼ਿਵਨੇਰੀ ਦੁਰਗ ’ਚ ਹੋਇਆ। ਉਨਾਂ ਸਾਲ 1674 ਈ. ਵਿਚ ਰਾਏਗੜ੍ਹ ਦੀ ਗੱਦੀ ’ਤੇ ਬੈਠਣ ਦੇ ਨਾਲ ਹੀ ਪੱਛਮੀ ਭਾਰਤ ’ਚ ਮਰਾਠਾ ਸਾਮਰਾਜ ਦੀ ਨੀਂਹ ਰੱਖੀ ਸੀ। ਛਤਰਪਤੀ ਸ਼ਿਵਾ ਜੀ ਅਜਿਹੇ ਮਹਾਨ ਮਰਾਠਾ ਯੋਧਾ ਸਨ , ਜਿਸ ਨਾਲ ਟਕਰਾਉਣ ਦੀ ਕਿਸੇ ਦੀ ਹਿੰਮਤ ਨਹੀਂ ਪੈਂਦੀ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।