ਪਿਹੋਵਾ (ਸੱਚ ਕਹੂੰ ਨਿਊਜ਼)। ਪਿੰਡ ਭਟੇੜੀ ’ਚ ਹਜ਼ਾਰਾਂ ਲੋਕਾਂ ਨੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਚਲਾਈ ਗਈ ‘ਡੈਪਥ ਮੁਹਿੰਮ’ (Depth Campaign) ਦੇ ਤਹਿਤ ਨਸ਼ਾ ਛੱਡਣ ਦਾ ਪ੍ਰਣ ਲਿਆ। ਪਿੰਡ ’ਚ ਹੋਏ ਪ੍ਰੋਗਰਾਮ ’ਚ ਪਿੰਡ ਦੇ ਸਰਪੰਚ ਵਿਰੇਂਦਰ ਤੇ ਸਮੂਹ ਪੰਚਾਇਤ ਮੌਕੇ ’ਤੇ ਮੌਜ਼ੂਦ ਰਹੀ। ਇਸ ਦੌਰਾਨ ਪੂਜਨੀਕ ਗੁਰੂ ਜੀ ਆਨਲਾਈਨ ਗੁਰੂਕੁਲ ਰਾਹੀਂ ਬਰਨਾਵਾ ਆਸ਼ਰਮ ਤੋਂ ਪਿੰਡ ਵਾਸੀਆਂ ਨਾਲ ਜੁੜੇ ਅਤੇ ਨਾਮ ਦਾਨ ਦਿੱਤਾ।
ਸਰਪੰਚ ਵਿਰੇਂਦਰ ਨੇ ਕਿਹਾ ਕਿ ਉਹ ਡੇਰਾ ਸੱਚਾ ਸੌਦਾ (Dera Sacha Sauda) ਦੀ ‘ਡੈਪਥ ਮੁਹਿੰਮ’ (Depth Campaign) ਤੋਂ ਪ੍ਰਭਾਵਿਤ ਹੋਏ ਹਨ ਅਤੇ ਹੁਣ ਪਿੰਡ ਭਟੇੜੀ ’ਚ ਨਸ਼ੇ ਦੇ ਖਿਲਾਫ਼ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਗੁਰੂ ਜੀ ਸਾਡੇ ਪਿੰਡ ’ਚ ਸਤਿਸੰਗ ਕਰਨ ਆਏ ਹਨ। ਲੋਕਾਂ ਦਾ ਨਸ਼ਾ ਛੁਡਵਾਾਇਆ ਹੈ ਇਹ ਸਾਡੇ ਪਿੰਡ ਲਈ ਖੁਸ਼ੀ ਦੀ ਗੱਲ ਹੈ। ਜੋ ਪੂਜਨੀਕ ਗੁਰੂ ਜੀ ਨੇ ਪਿੰਡ ਭਟੇੜੀ ’ਚ ਆਨਲਾਈਨ ਸਤਿਸੰਗ ਕਰਕੇ ਲੋਕਾਂ ਦਾ ਨਸ਼ਾ ਛੁਡਵਾ (Depth Campaign) ਕੇ ਉਨ੍ਹਾਂ ਨੂੰ ਚੰਗੇ ਰਾਹ ’ਤੇ ਚਲਾ ਰਹੇ ਹਨ। ਪਿੰਡ ਭਟੇੜੀ ਦੀ ਪੂਰੀ ਪੰਚਾਇਤ ਡੇਰਾ ਸੱਚਾ ਸੌਦਾ ਦੀ ਨਸ਼ਾ ਵਿਰੋਧੀ ਮਹਿੰਮ ਦੇ ਨਾਲ ਹੈ।
ਇਸ ਮੌਕੇ ’ਤੇ ਬਲਾਕ ਪ੍ਰੇਮੀ ਸੇਵਾਦਾਰ ਸੰਤੋਸ਼ ਸੁਰਮੀ, ਸ਼ਹਿਰੀ ਪ੍ਰੇਮੀ ਸੇਵਾਦਾਰ ਅਸ਼ੋਕ ਕੁਮਾਰ, ਰਾਸ਼ਟਰੀ ਜਨ ਉਦਯੋਗ ਵਪਾਰ ਸੰਗਠਨ ਮਹਾਂਮੰਤਰੀ ਵਿਕਾਸ ਗਰਗ, ਸੰਦੀਪ ਸਿੰਗਲਾ ਸੋਨੂੰ, ਵਾਸੂਦੇਵ, ਸੰਗਮ ਸੈਨੀ, ਪਰਿਕਸ਼ਿਤ, ਮਾਸਟਰ ਸੰਤ ਕੁਮਾਰ, ਰੋਬਿਤ, ਬਲਰਾਜ, ਬੀਰਾ, ਕਸ਼ਮੀਰ ਸਿੰਘ, ਰਾਮਪਾਲ ਬਟੈੜੀ, ਗੁਰਦੇਵ ਬਟੇੜੀ, ਈਸ਼ਵਰ ਬਟੇੜੀ, ਵਿੱਕੀ, ਜੈ ਸਿੰਘ ਤੇ ਸਮੂਹ ਸਾਧ-ਸੰਗਤ ਮੌਕੇ ’ਤੇ ਮੌਜ਼ੂਦ ਰਹੀ। (Depth Campaign)