ਆਸ਼ਾ ਵਰਕਰ ਤੇ ਫੈਲਿਸੀਟੇਟਰ ਯੂਨੀਅਨ ਵੱਲੋਂ ਸੰਘਰਸ਼ ਦਾ ਐਲਾਨ

Asha Worker

ਜੇਕਰ ਹੁਣ ਇੱਕਠੇ ਨਾ ਹੋਏ ਤਾਂ ਹੱਥ ਮੱਲਦੇ ਰਹਿ ਜਾਵੇਗਾ

  • ਫੈਸਲਿਆਂ ਨੂੰ ਰੁਕਵਾਉਣ ਲਈ ਥਾਂ ਥਾਂ ਕੀਤੇ ਜਾਣ ਮੁਜ਼ਾਹਰੇ ਤਾਂ ਜੋ ਇਹ ਚਿੱਠੀ ਰੱਦ ਹੋ ਸਕੇ, ਕੋਈ ਵੀ ਥਾਂ ਧਰਨੇ ਤੋਂ ਵਾਂਝੀ ਨਹੀਂ ਰਹਿਣੀ ਚਾਹੀਦੀ-ਕਿਰਨਦੀਪ ਕੌਰ ਪੰਜੋਲਾ

(ਨਰਿੰਦਰ ਸਿੰਘ ਬਠੋਈ) ਪਟਿਆਲਾ। ਆਸ਼ਾ ਵਰਕਰ (Asha Worker) ਤੇ ਫੈਸਿਲੀਟੇਟਰ ਨੂੰ ਹੁਣ ਆਪਣੇ ਸੰਘਰਸ਼ਾਂ ਨੂੰ ਤੇਜ਼ ਕਰਨਾ ਹੋਵੇਗਾ, ਕਿਉਕਿ ਹੁਣ ਸਮਾਂ ਘਰ ਬੈਠਣ ਦਾ ਨਹੀਂ ਹੈ। ਜੇਕਰ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰ ਆਪਣੇ ਹੱਕਾਂ ਲਈ ਅੱਗੇ ਨਾ ਆਏ ਤਾ ਉਹ ਦਿਨ ਦੂਰ ਨਹੀਂ ਜਦੋਂ ਤੁਹਾਡੀ ਥਾਂ ਕੋਈ ਹੋਰ ਲੈ ਲਵੇਗਾ ਤੇ ਤੁਸੀ ਹੱਥ ਮੱਲਦੇ ਰਹਿ ਜਾਵੋਗੇ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਨਹਿਰੂ ਪਾਰਕ ਵਿਖੇ ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆ ਪੰਜਾਬ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਨੇ ਕੀਤਾ।

ਇਸ ਮੌਕੇ ਉਨ੍ਹਾਂ ਪੰਜਾਬ ਭਰ ਦੇ ਕੋਨੇ ਕੋਨੇ ਵਿੱਚ ਆਈਆਂ ਆਸ਼ਾ ਵਰਕਰਾਂ ਭੈਣਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹੁਣ ਆਪਣੀ ਹੋਂਦ ਨੂੰ ਬਚਾਉਣ ਲਈ 20 ਫਰਵਰੀ ਤੋਂ 25 ਫਰਵਰੀ ਤੱਕ ਆਪਣੇ ਆਪਣੇ ਪੀਐਚਸੀ, ਸੀਐਚਸੀ ਬਲਾਕਾਂ ਤੇ ਹੈਲਥ ਸੈਂਟਰਾਂ ’ਤੇ ਧਰਨੇ ਦੇ ਕੇ ਆਪਣੇ-ਆਪਣੇ ਐਸ ਐਮ ਓ ਰਾਹੀਂ ਮੰਗ ਪੱਤਰ ਦਿੱਤੇ ਜਾਣ ਤੇ ਜਬਰਦਸਤ ਰੋਸ਼ ਮੁਜਾਹਰਾ ਕੀਤਾ ਜਾਵੇ ਤਾਂ ਜੋ ਸਰਕਾਰ ਦੇ ਕੰਨ੍ਹਾਂ ਤੱਕ ਸਾਡੀ ਆਵਾਜ ਪਹੁੰਚ ਸਕੇ।

ਭਾਰਤ ਸਰਕਾਰ ਵੱਲੋਂ ਸੁਮਨ ਵਲੰਟੀਅਰ ਰੱਖਣ ਦੀਆਂ ਹਦਾਇਤਾਂ ਜਾਰੀ, ਪੰਜਾਬ ਸਰਕਾਰ ਨੂੰ ਚਿੱਠੀ ਲਾਗੂ ਕਰਵਾਉਣ ਲਈ 15 ਦਿਨ ਦਾ ਦਿੱਤਾ ਗਿਆ ਸਮਾਂ : ਕਿਰਨਦੀਪ ਕੌਰ ਪੰਜੋਲਾ

ਕਿਰਨਦੀਪ ਕੌਰ ਪੰਜੋਲਾ ਨੇ ਕਿਹਾ ਕਿ ਇਸ ਸੰਘਰਸ਼ ਦਾ ਹਿੱਸਾ ਜ਼ਰੂਰ ਬਣੋ। ਉਨ੍ਹਾਂ ਕਿਹਾ ਕਿ ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਨੂੰ ਇਸ ਸੰਘਰਸ਼ ਦਾ ਐਲਾਨ ਇਸ ਲਈ ਕਰਨਾ ਪਿਆ ਕਿਉਕਿ ਭਾਰਤ ਸਰਕਾਰ ਵੱਲੋਂ ਸੁਮਨ ਵਲੰਟੀਅਰ ਰੱਖਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤੇ ਪੰਜਾਬ ਸਰਕਾਰ ਨੂੰ ਚਿੱਠੀ ਨੂੰ ਲਾਗੂ ਕਰਵਾਉਣ ਲਈ 15 ਦਿਨ ਦਾ ਸਮਾਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਫੈਸਲਾ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਦੇ ਵਿਰੁੱਧ ਹੈ

 ਜੇਕਰ ਇਹ ਕਾਨੂੰਨ ਪੰਜਾਬ ਵਿੱਚ ਲਾਗੂ ਹੁੰਦਾ ਹੈ ਤਾਂ ਸਾਡੀਆਂ ਵਰਕਰਾਂ ਦਾ ਭਾਰੀ ਨੁਕਸਾਨ ਹੋਵੇਗਾ। ਕਿਉਂਕਿ ਜੋ ਕੰਮ ਅਸੀਂ ਕਰਦੀਆਂ ਹਾਂ ਉਹੀ ਕੰਮ ਤੀਜੇ ਬੰਦੇ ਨੂੰ ਸੌਪੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਆਸ਼ਾ ਵਰਕਰਾਂ 14 ਸਾਲਾਂ ਤੋਂ ਸਿਹਤ ਵਿਭਾਗ ਵਿੱਚ ਵੱਖੋ-ਵੱਖ ਸੇਵਾਵਾਂ ਨਿਭਾਅ ਰਹੀਆਂ ਹਨ ਅਤੇ ਫੇਰ ਵੀ ਸਰਕਾਰ ਸਾਡੇ ਕੰਮਾਂ ’ਤੇ ਸ਼ੰਕਾ ਕੀਤੀ ਜਿਸ ਕਾਰਨ ਸੁਮਨ ਵਲੰਟੀਅਰ ਦੀ ਜ਼ਰੂਰਤ ਪੈ ਗਈ। ਉਨ੍ਹਾਂ ਕਿਹਾ ਕਿ ਤੀਜੇ ਬੰਦੇ ਨਾਲੋਂ ਤਾਂ ਸਿਹਤ ਵਿਭਾਗ ਦੇ ਕਿਸੇ ਕਰਮਚਾਰੀ ਨੂੰ ਹੀ ਪਹਿਲ ਦਿੱਤੀ ਜਾਂਦੀ। (Asha Worker)

ਕਿਰਨਦੀਪ ਕੌਰ ਪੰਜੋਲਾ ਨੇ ਕਿਹਾ ਕਿ ਇਨ੍ਹਾਂ ਫੈਸਲਿਆਂ ਨੂੰ ਰੁਕਵਾਉਣ ਲਈ ਥਾਂ ਥਾਂ ਮੁਜ਼ਾਹਰੇ ਕੀਤੇ ਜਾਣ ਤਾਂ ਜੋ ਇਹ ਚਿੱਠੀ ਰੱਦ ਹੋ ਸਕੇ। ਇਹ ਸਭ ਏਕੇ ਨਾਲ ਹੀ ਸੰਭਵ ਹੋਵੇਗਾ। ਇਸ ਲਈ ਕੋਈ ਵੀ ਥਾਂ ਧਰਨੇ ਤੋਂ ਵਾਂਝੀ ਨਹੀਂ ਰਹਿਣੀ ਚਾਹੀਦੀ। ਇਸ ਮੌਕੇ ਸੰਤੋਸ਼ ਕੁਮਾਰੀ ਫਿਰੋਜ਼ਪੁਰ, ਕਸ਼ਮੀਰ ਕੌਰ ਮਲੋਦ, ਜਸਵੀਰ ਕੌਰ ਭਾਦਸੋਂ, ਸ਼ਿੰਦਰਪਾਲ ਕੌਰ ਬਾਲਿਆ ਵਾਲੀ, ਦਲਜੀਤ ਕੌਰ ਫ਼ਰੀਦਕੋਟ, ਮਨਦੀਪ ਕੌਰ ਦੀਦਾਰੇ ਵਾਲੀ, ਪਵਨਦੀਪ ਕੌਰ ਬਰਨਾਲਾ, ਕਮਲਜੀਤ ਕੌਰ ਰੌੜਗੜ, ਬੇਅੰਤ ਕੌਰ ਕੌਲੀ, ਊਸ਼ਾ ਰਾਣੀ ਕੋਟਕਪੂਰਾ, ਰਾਜਵੀਰ ਕੌਰ ਲੁਧਿਆਣਾ, ਸੰਦੀਪ ਕੌਰ ਮੋਗਾ, ਹਰਪ੍ਰੀਤ ਕੌਰ ਭੱਠਲ, ਭੋਲੀ ਮਲੇਰਕੋਟਲਾ, ਹਰਦੀਪ ਕੌਰ ਭੁਰਥਲਾ, ਚਰਨਜੀਤ ਕੌਰ ਲੋਂਗੋਵਾਲ, ਮਨਦੀਪ ਕੌਰ ਸੇਰਪੁਰ, ਜਸਵੀਰ ਕੌਰ ਮੁਹਾਲੀ, ਰੁਪਿੰਦਰ ਕੌਰ ਬਨੂੰੜ, ਸੀਮਾ ਲਾਲੜੂ, ਹਰਜਿੰਦਰ ਕੌਰ ਜਵਾਹਰਪੁਰ, ਮਨਜੀਤ ਕੌਰ ਖਾਲਸਾ, ਰਾਜਵਿੰਦਰ ਕੌਰ ਖਾਲਸਾ ਸਿਮਰਨਜੀਤ ਕੌਰ ਆਦਿ ਆਗੂਆਂ ਵੱਲੋਂ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।