(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਭਾਜਪਾ ਪੰਜਾਬ ’ਚ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ’ਚ ਜੁਟੀ ਹੈ। ਭਾਜਪਾ ਨੇ 2024 ਦੀਆਂ ਚੋਣਾਂ ਲਈ ਤਿਆਰੀਆਂ ਹੁਣੇ ਤੋਂ ਹੀ ਖਿੱਚ ਲਈਆਂ ਹਨ । ਭਾਜਪਾ ’ਚ ਪੰਜਾਬ ਦੇ ਵੱਡੇ-ਵੱਡੇ ਆਗੂ ਸ਼ਾਮਲ ਹੋ ਰਹੇ ਹਨ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਹੋਰਨਾਂ ਨੂੰ ਭਾਜਪਾ ਦੀ ਕੌਮੀ ਟੀਮ ਵਿੱਚ ਸ਼ਾਮਲ ਕੀਤੇ ਜਾਣ ਤੋਂ ਬਾਅਦ ਹੁਣ ਭਾਰਤੀ ਜਨਤਾ ਯੁਵਾ ਮੋਰਚਾ (ਬੀਜੇਵਾਈਐਮ) ਵਿੱਚ ਨਵੇਂ ਚਿਹਰਿਆਂ ਨੂੰ ਮੌਕਾ ਦਿੱਤਾ ਗਿਆ ਹੈ। ਭਾਰਤੀ ਜਨਤਾ ਯੁਵਾ ਮੋਰਚਾ (ਬੀਜੇਵਾਈਐਮ) ਵਿੱਚ 24 ਜਥੇਬੰਦਕ ਜ਼ਿਲ੍ਹਿਆਂ ਵਿੱਚ ਨਵੇਂ ਅਹੁਦੇਦਾਰ ਨਿਯੁਕਤ ਕੀਤੇ ਗਏ ਹਨ।
ਭਾਰਤੀ ਜਨਤਾ ਯੁਵਾ ਮੋਰਚਾ ਦੇ ਇਹ ਅਹੁਦੇਦਾਰ ਕੀਤੇ ਨਿਯੁਕਤ
ਗੁਰਮਨਦੀਪ ਸਿੰਘ ਟਿਵਾਣਾ ਸੀਨੀਅਰ ਮੀਤ ਪ੍ਰਧਾਨ (ਸਰਹਿੰਦ), ਅਭਿਸ਼ੇਕ ਧਵਨ ਮੀਤ ਪ੍ਰਧਾਨ (ਫਿਰੋਜ਼ਪੁਰ), ਪ੍ਰਤੀਕ ਕਪੂਰ ਮੀਤ ਪ੍ਰਧਾਨ (ਅੰਮ੍ਰਿਤਸਰ ਸ਼ਹਿਰੀ), ਸੁਖਬੀਰ ਸਿੰਘ ਮੀਤ ਪ੍ਰਧਾਨ (ਰੋਪੜ), ਹਰਸ਼ੀਲ ਗਰਗ ਮੀਤ ਪ੍ਰਧਾਨ (ਬਰਨਾਲਾ), ਗੌਰਵ ਕੱਕੜ ਸਕੱਤਰ (ਫਰੀਦਕੋਟ), ਨਿਹਾਰਿਕਾ ਕਮਲ ਸਕੱਤਰ (ਮੁਹਾਲੀ), ਹਰਸ਼ ਬਾਰੀ ਸਕੱਤਰ (ਲੁਧਿਆਣਾ), ਜੈ ਕੰਵਰ ਸਿੰਘ ਸੰਧੂ ਸਕੱਤਰ (ਤਰਨਤਾਰਨ), ਅੰਮ੍ਰਿਤਪਾਲ ਸ. ਸਿੰਘ ਡੱਲੀ ਮੀਤ ਪ੍ਰਧਾਨ (ਜਲੰਧਰ), ਗੌਤਮ ਅਰੋੜਾ ਮੀਤ ਪ੍ਰਧਾਨ (ਅੰਮ੍ਰਿਤਸਰ ਸ਼ਹਿਰੀ), ਪ੍ਰਿਆ ਸ਼ਰਮਾ ਮੀਤ ਪ੍ਰਧਾਨ (ਲੁਧਿਆਣਾ), ਅਰਮਾਨ ਬਰਾੜ ਜਨਰਲ ਸਕੱਤਰ (ਸ੍ਰੀ ਮੁਕਤਸਰ ਸਾਹਿਬ), ਨਿਤਿਨ ਗਿੱਦੜਬਾਹਾ ਨੂੰ ਜਨਰਲ ਸਕੱਤਰ (ਗਿੱਦੜਬਾਹਾ) ਨਿਯੁਕਤ ਕੀਤਾ ਗਿਆ।
ਇਸ ਦੇ ਨਾਲ ਹੀ ਅਨੁਜ ਖੋਸਲਾ ਸਕੱਤਰ (ਪਟਿਆਲਾ ਸ਼ਹਿਰੀ), ਤਰੁਣ ਜੋਸ਼ੀ ਸਕੱਤਰ (ਤਰਨਤਾਰਨ), ਆਸ਼ੂ ਅੰਬਾ ਸਕੱਤਰ (ਅੰਮ੍ਰਿਤਸਰ ਦਿਹਾਤੀ), ਭਾਰਤ ਮਹਾਜਨ ਸਕੱਤਰ (ਕਪੂਰਥਲਾ), ਪ੍ਰਸ਼ਾਂਤ ਗੰਭੀਰ ਪ੍ਰੈਸ ਸਕੱਤਰ (ਜਲੰਧਰ), ਜਤਿਨ ਸੂਦ ਟ੍ਰੇਜਰਾਰ (ਫਤਿਹਗੜ੍ਹ ਸਾਹਿਬ), ਰਮਨਦੀਪ ਬਜਾਜ ਕੋ-ਟ੍ਰੇਜਰਾਰ (ਫ਼ਿਰੋਜ਼ਪੁਰ),ਅਭਾਸ ਸ਼ਾਕਿਰ ਜਨਰਲ ਸਕੱਤਰ (ਹੁਸ਼ਿਆਰਪੁਰ ਦਿਹਾਤੀ), ਨੀਰਜ ਸ਼ਰਮਾ ਦਫ਼ਤਰ ਸਕੱਤਰ (ਪਟਿਆਲਾ) ਅਤੇ ਅੰਕਿਤ ਸੈਣੀ ਦਫ਼ਤਰ ਸਕੱਤਰ (ਲੁਧਿਆਣਾ) ਨੂੰ ਨਿਯੁਕਤ ਕੀਤਾ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।