ਇੰਫੋਸਿਸ ਨੇ AF ਟੈਸਟ ’ਚ ਫੇਲ ਹੋਣ ਵਾਲੇ 600 ਕਰਮਚਾਰੀਆਂ ਨੂੰ ਕੱਢਿਆ

Infosys

ਨਵੀਂ ਦਿੱਲੀ (ਏਜੰਸੀ)। ਗੂਗਲ, ਅਮੇਜਨ ਅਤੇ ਮਾਈਕੋਸਾਫ਼ਟ ਵਰਗੀਆਂ ਵੱਡੀਆਂ ਟੈੱਕ ਕੰਪਨੀਆਂ ਤੋਂ ਬਾਅਦ ਹੁਣ ਇੰਡੀਆ ਦੀ ਵੱਡੀ ਆਈਟੀ ਕੰਪਨੀ ਇਨਫੋਸਿਸ (Infosys) ਨੇ ਵੀ ਛਾਂਟੀ ਕੀਤੀ ਹੈ। ਰਿਪੋਰਟਾਂ ਮੁਤਾਬਿਕ, ਇੰਫੋਸਿਸ ਨੇ ਇੰਟਰਨੈਸ਼ਨਲ ਫਰੈਸ਼ਰ ਅਸੈੱਸਮੈਂਟ ਟੈਸਟ ’ਚ ਫੇਲ੍ਹ ਹੋਣ ਵਾਲੇ ਸੈਕੜੇ ਫਰੈਸ਼ਰ ਕਰਮਚਾਰੀਆਂ ਨੂੰ ਕੰਪਨੀ ’ਚੋਂ ਬਾਹਰ ਕਰ ਦਿੱਤਾ ਹੈ।

ਅਗਸਤ 2022 ’ਚ ਕੰਪਨੀ ’ਚ ਸ਼ਾਮਲ ਹੋਏ ਇੱਕ ਫਰੈਸ਼ਰ ਨੇ ਬਿਜਟਸ ਟੂਡੇ ਨੂੰ ਦੱਸਿਆ ਕਿ ਮੈਂ ਪਿਛਲੇ ਸਾਲ ਅਗਸਤ ’ਚ ਇਨਫੋਸਿਸ (Infosys) ’ਚ ਕੰਮ ਕਰਨਾ ਸ਼ੁਰੂ ਕੀਤਾ ਸੀ ਅਤੇ ਮੈਨੂੰ ਐੱਸਏਪੀ ਏਬੀਏਪੀ ਸਟ੍ਰੀਮ ਲਈ ਟ੍ਰੇਨਿੰਗ ਦਿੱਤੀ ਗਈ ਸੀ। ਮੇਰੀ ਟੀਮ ਦੇ 150 ’ਚੋਂ ਸਿਰਫ਼ 60 ਜਣਿਆਂ ਨੂੰ ਐੱਫਏ ਪਾਸ ਕੀਤਾ ਸੀ, ਬਾਕੀ ਸਾਨੂੰ ਸਭ ਨੂੰ 2 ਹਫਤੇ ਪਹਿਲਾਂ ਟਰਮੀਨੇਟ ਕਰ ਿਦੱਤਾ ਗਿਆ ਸੀ। ਪਿਛਲੇ ਬੈਚ ਦੇ 150 ਫਰੈਸ਼ਰਾਂ ’ਚੋਂ ਟੈਸਟ ’ਚ ਫੇਲ ਹੋਣ ਤੋਂ ਬਾਅਦ ਲਗਭਗ 85 ਫਰੈਸ਼ਰਾਂ ਨੂੰ ਟਰਮੀਨੇਟ ਕੀਤਾ ਗਿਆ ਸੀ।

Infosys ਨੇ 600 ਕਰਮਚਾਰੀਆਂ ਨੂੰ ਕੱਢਿਆ

ਭਰੋਸੇਯੋਗ ਵਸੀਲਿਆਂ ਨੇ ਦਾਅਵਾ ਕੀਤਾ ਹੈ ਕਿ ਇੰਫੋਸਿਸ ਨੇ ਇੰਟਰਨਲ ਟੇਸਟ ’ਚ ਫੇਲ੍ਹ ਹੋਣ ’ਤੇ 600 ਕਰਮਚਾਰੀਆਂ ਨੂੰ ਨੌਕਰੀ ’ਚੋਂ ਕੱਢ ਦਿੱਤਾ ਗਿਆ ਹੈ। ਦੋ ਹਫ਼ਤੇ ਪਹਿਲਾਂ ਐੱਫਏ ਟੈਸਟ ’ਚ ਫੇਲ ਹੋਣ ਤੋਂ ਬਾਅਦ 208 ਫਰੈਸ਼ਰਾਂ ਨੂੰ ਕੱਢ ਦਿੱਤਾ ਗਿਆ ਸੀ। ਪਿਛਲੇ ਕੁਝ ਮਹੀਨਿਆਂ ’ਚ ਕੁੱਲ ਮਿਾ ਕੇ ਲਗਭਗ 600 ਫਰੈਸ਼ਰਾਂ ਨੂੰ ਐੱਫਏ ਟੈਸਟ ’ਚ ਫੇਲ੍ਹ ਹੋਣ ਤੋਂ ਬਾਅਦ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਹਾਲਾਂਕਿ ਇਸ ਖ਼ਬਰ ’ਤੇ ਹੁਣ ਤੱਕ ਕੰਪਨੀ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ।

ਕੱਢੇ ਗਏ ਕਰਮਚਾਰੀਆਂ ਨੇ ਦਾਅਵਾ ਕੀਤਾ ਹੈ ਕਿ ਜੁਲਾਈ 2022 ਤੋਂ ਪਹਿਲਾਂ ਕੰਪਨੀ ’ਚ ਸ਼ਾਮਲ ਹੋਣ ਵਾਲੇ ਨਵੇਂ ਵਿਅਕਤੀਆਂ ਨੂੰ ਇੰਟਰਨਲ ਟੈਸਟ ’ਚ ਫੇਲ ਹੋਣ ਤੋਂ ਬਾਅਦ ਟਰਮੀਨੇਟ ਨਹੀਂ ਕੀਤਾ ਗਿਆ ਹੈ। ਉੱਥੇ ਹੀ ਕੰਪਨੀ ਦੇ ਇੱਕ ਰਿਪ੍ਰੈਂਜੇਟਿਟਵ ਦਾ ਕਹਿਣਾ ਹੈ ਕਿ ਇੰਟਰਨਲ ਟੈਸਟ ’ਚ ਫੇਲ੍ਹ ਹੋਣ ਤੋਂ ਬਾਅਦ ਕਰਮਚਾਰੀਆਂ ਨੂੰ ਹਮੇਸ਼ਾ ਟਰਮੀਨੇਟ ਕੀਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।