ਸੰਤਾਂ ਤੋਂ ਆਪਣੇ ਗੁਨਾਹ ਨਹੀਂ ਲੁਕਾ ਸਕਦੇ: Saint Dr MSG
ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫਰਮਾਉਂਦੇ ਹਨ ਕਿ ਘੁਮੰਡ, ਹੰਕਾਰ ਨੂੰ ਤਿਆਗ ਕੇ ਦੀਨਤਾ, ਨਿਮਰਤਾ ਨਾਲ ਜ਼ਿੰਦਗੀ ਜਿਉਣ ਦੀ ਸਿੱਖਿਆ ਦਿੱਤੀ ਆਪ ਜੀ ਨੇ ਸਭ ਨਾਲ ਨਿਸਵਾਰਥ ਪ੍ਰੇਮ ਭਾਵ ਅਤੇ ਮਿੱਠਾ ਬੋਲਣ ਦਾ ਵੀ ਸੱਦਾ ਦਿੱਤਾ।
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸੰਤ ਕਦੇ ਵੀ ਕਿਸੇ ਦੀ ਮਾਣ-ਵਡਿਆਈ ’ਚ ਨਹੀਂ ਆਉਂਦੇ ਤੁਸੀਂ ਵਡਿਆਈ ਦੇ ਸ਼ਬਦ ਕਹਿ ਦੇਵੋਗੇ, ਵਾਹਵਾਹੀ ਕਰ ਦਿਓਗੇ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਆਪਣੇ ਗੁਨਾਹ ਲੁਕਾ ਲਏ ਅਤੇ ਸੰਤ ਨੂੰ ਬੇਵਕੂਫ ਬਣਾ ਦਿੱਤਾ ਬੁਰਾ ਨਾ ਮੰਨਣਾ, ਤੁਸੀਂ ਓਮ, ਹਰੀ, ਅੱਲ੍ਹਾ, ਵਾਹਿਗੁਰੂ ਦੀ ਕੋਈ ਪਾਕ-ਪਵਿੱਤਰ ਜਗ੍ਹਾ ’ਤੇ ਜਾਂਦੇ ਹੋ ਜਾਂ ਕਿਸੇ ਸੰਤ, ਪੀਰ, ਫਕੀਰ ਦੇ ਸਾਹਮਣੇ ਅਤੇ ਕਿਤੇ ਤੁਸੀਂ ਇਹ ਸੋਚ ਲੈਂਦੇ ਹੋ ਕਿ ਤੁਸੀਂ ਆਪਣੀਆਂ ਗੱਲਾਂ ਨਾਲ ਸੰਤਾਂ ਨੂੰ ਖੁਸ਼ ਕਰਕੇ ਕੋਈ ਨਿਆਮਤ ਖਰੀਦ ਲਓਗੇ ਤਾਂ ਤੁਹਾਡਾ ਭਰਮ ਹੈ ਇਸ ਭਰਮ ’ਚ ਨਾ ਜੀਓ ਕਰਮ ਕਰੋ ਅਤੇ ਗਿਆਨ ਯੋਗੀ ਬਣੋ ਸੰਤ ਜੋ ਗਿਆਨ ਦੱਸਣ, ਧਰਮਾਂ ਦੇ ਪਾਕ-ਪਵਿੱਤਰ ਗ੍ਰੰਥ, ਗੁਰੂ ਸਾਹਿਬਾਨ, ਪੀਰ-ਪੈਗੰਬਰ, ਰਿਸ਼ੀ-ਮੁਨੀ, ਜੋ ਗਿਆਨ ਦੱਸਿਆ
ਉਨ੍ਹਾਂ ਨੇ, ਜਿਹੜਾ ਉਸ ’ਤੇ ਅਮਲ ਕਰਦਾ ਹੈ ਉਹ ਹੀ ਪਵਿੱਤਰ ਥਾਂਵਾਂ ’ਤੇ ਜਾ ਕੇ ਖੁਸ਼ੀਆਂ ਹਾਸਲ ਕਰ ਸਕਦਾ ਹੈ ਉਹ ਤਾਂ ਆਪਣੇ ਘਰ ’ਚ ਰਹਿ ਕੇ ਵੀ ਖੁਸ਼ੀਆਂ ਲੈ ਸਕਦਾ ਹੈ, ਫਿਰ ਸੰਤਾਂ ਕੋਲ ਜਾਣਾ ਕਿਉਂ? ਬੰਦਾ ਮੰਨੇ ਜਾਂ ਨਾ ਮੰਨੇ ਜਦੋਂ ਸੰਤਾਂ ਦੇ ਰੂਬਰੂ ਹੁੰਦੇ ਹੋ ਨਾ ਤੁਸੀਂ, ਪਵਿੱਤਰ ਥਾਂਵਾਂ ਦੇ ਪਾਕ-ਪਵਿੱਤਰ ਗ੍ਰੰਥਾਂ ਸਾਹਮਣੇ ਨਤਮਸਤਕ ਹੁੰਦੇ ਹੋ ਨਾ ਤੁਸੀਂ, ਤਾਂ ਇੱਕ ਪਾਜ਼ਿਟਿਵ ਵੇਵਸ, ਕਿਰਨਾਂ ਆਉਂਦੀਆਂ?ਹਨ, ਸਿਹਤਮੰਦ ਕਿਰਨਾਂ, ਜੋ ਤੁਹਾਨੂੰ ਉਤਸ਼ਾਹਿਤ ਕਰਦੀਆਂ ਹਨ ਕਿ ਚੰਗੇ ਕਰਮ ਕਰੋ ਅਤੇ ਆਪਣੀ ਬੁਰਾਈ ਨੂੰ ਕੱਢ ਦਿਓ ਜਾਂ ਮਾਰ ਦਿਓ।
ਪਵਿੱਤਰ ਅਸਥਾਨਾਂ ’ਤੇ ਖੁੱਲੇ੍ਹ ਦਿਲ ਨਾਲ ਜਾਓ: Saint Dr MSG
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜੋ ਬੁਰਾ ਕਰਮ ਕਰਦਾ ਹੈ, ਉਸ ਦੇ ਕੋਲ ਜਾਓਗੇ ਤਾਂ ਨੈਗੇਟਿਵ ਐਨਰਜੀ ਆਉਂਦੀ ਹੈ ਗਲਤ ਸੋਚ ਆਉਦੀ ਹੈ, ਗਲਤ ਭਾਵਨਾ ਆਉਦੀ ਹੈ ਅਤੇ ਅਤੇ ਗਲਤ ਵਿਚਾਰ ਆਉਂਦੇ ਹਨ ਤਾਂ ਜਦੋਂ ਤੁਹਾਨੂੰ ਪਤਾ ਹੈ ਕਿ ਪਵਿੱਤਰ ਥਾਵਾਂ ’ਤੇ ਤੁਸੀਂ ਜਾਓ ਪਵਿੱਤਰਤਾ ਦੇ ਨਾਲ, ਗ੍ਰਹਿਣ ਕਰਨ ਲਈ, ਨੈਰੋ ਮਾਈਂਡ (ਸੌੜੀ ਸੋਚ) ਨਾਲ ਨਹੀਂ, ਤੰਗਦਿਲੀ ਨਾਲ ਨਹੀਂ, ਖੁੱਲੇ੍ਹ ਦਿਲ ਨਾਲ ਜਾਓ ਤਾਂ ਸੰਤ, ਪੀਰ, ਫਕੀਰਾਂ ਕੋਲੋਂ ਤੁਸੀਂ ਹਰ ਵਾਰ ਬਹੁਤ ਕੁਝ ਨਵਾਂ ਲੈ ਕੇ ਜਾਓਗੇ, ਹਰ ਵਾਰ ਖੁਸ਼ੀਆਂ ਦੇ ਖਜ਼ਾਨੇ ਪਾਓਗੇ ਪਰ ਘੁਮੰਡ ਨਹੀਂ ਹੋਣਾ ਚਾਹੀਦਾ, ਹੰਕਾਰ ਨਹੀਂ ਹੋਣਾ ਚਾਹੀਦਾ।
ਆਤਮਾ ਨਾਲ ਵਜਾਓ ਮਨ ਦੀ ਟੱਲੀ
ਪੂਜਨੀਕ ਗੁਰੂ ਜੀ ਨੇੇ ਫ਼ਰਮਾਇਆ ਕਿ ਤੁਸੀਂ ਸੋਚਦੇ ਹੋ ਸਿਰਫ਼ ਟੱਲੀ, ਸ਼ੰਖਨਾਦ ਜਾਂ ਵਾਜਾ ਵਜਾਉਣ ਨਾਲ ਤੁਸੀਂ ਸੰਤ, ਪੀਰ-ਫਕੀਰ ਜਾਂ ਰਾਮ ਨੂੰ ਖੁਸ਼ ਕਰ ਲਓਗੇ, ਤਾਂ, ਹਵਾ ਤਾਂ ਹਰ-ਰੋਜ਼ ਟੱਲੀਆਂ ਵਜਾਉਂਦੀ ਹੈ ਤੇਜ਼ ਚੱਲਦੀ ਹੈ ਗਾਂ ਦੇ ਗਲ ਵਿੱਚ ਟੱਲੀ ਬੰਨ੍ਹ ਦਿੰਦੇ ਹਾਂ, ਉਹ ਵੀ ਰੋਜ਼ ਵਜਾਉਦੀ ਹੈ ਅਤੇ ਪਸ਼ੂ, ਪੰਛੀ ਹੁੰਦੇ ਹਨ, ਜੋ ਪਾਲਤੂ ਹੁੰਦੇ ਹਨ, ਕਈ ਅਸੀਂ ਵੇਖੇ ਹਨ, ਬੱਕਰੀਆਂ ਦੇ ਗਲਾਂ ਵਿੱਚ ਬੰਨ੍ਹ ਦਿੱਤੀ ਪੁਰਾਣੇ ਟਾਈਮ ਵਿੱਚ, ਭੇਡ ਦੇ ਗਲ ਵਿੱਚ ਬੰਨ੍ਹ ਦਿੱਤੀ, ਉਹ ਤਾਂ ਕਦੋਂ ਦੇ ਬੈਕੁੰਠ ਚਲੇ ਜਾਂਦੇ, ਕਿਉਂਕਿ ਇੰਨੀਆਂ ਟੱਲੀਆਂ ਤਾਂ ਤੁਸੀਂ ਵਜਾ ਹੀ ਨਹੀਂ ਸਕਦੇ ਉਹ ਜਦੋਂ-ਜਦੋਂ ਤੁਰਦੇ ਹਨ, ਉਦੋਂ-ਉਦੋਂ ਟੱਲੀ ਵੱਜਦੀ ਹੈ ਟੱਲੀ ਵਜਾਉਣੀ ਹੈ ਤਾਂ ਪਹਿਲਾਂ ਮਨ ਦੀ ਵਜਾਓ ਅਤੇ ਆਤਮਾ?ਨਾਲ ਵਜਾਓ ਤਾਂ ਤੁਸੀਂ ਖੁਸ਼ੀਆਂ ਹਾਸਲ ਕਰ ਸਕੋਗੇ, ਅਤੇ ਦਇਆ, ਮਿਹਰ, ਰਹਿਮਤ ਦੇ ਲਾਇਕ ਬਣ ਸਕੋਗੇ।
ਚਾਪਲੂਸਾਂ ਤੋਂ ਬਚ ਕੇ ਰਹੋ : Saint Dr MSG
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਆਪਣੀ ਭਾਵਨਾ ਦਾ ਸ਼ੁੱਧੀਕਰਨ ਕਰੋ ਕੌੜੀਆਂ ਗੱਲਾਂ ਹੁੰਦੀਆਂ ਹਨ ਕਿਉਕਿ ਸੱਚ ਹਮੇਸ਼ਾ ਕੌੜਾ ਹੀ ਹੁੰਦਾ ਹੈ ਕੌੜੀ ਕੁਨੈਨ ਹੁੰਦੀ ਹੈ ਪਰ ਸ਼ੂਗਰ ਕੋਟਿਡ ਕਰ ਦਿੱਤੀ ਗਈ ਕਹਿੰਦੇ ਹਨ ਉਹ ਬਹੁਤ ਫਾਇਦਾ ਕਰਦੀ ਹੈ ਬੁਖਾਰ ਬਗੈਰਾ ਵਿੱਚ ਉਸੇ ਤਰ੍ਹਾਂ ਸੱਚੀਆਂ ਗੱਲਾਂ ਕੌੜੀਆਂ ਤਾਂ ਜ਼ਰੂਰ ਲੱਗਦੀਆਂ ਹਨ ਪਰ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਕਰਮ ਸਹੀ ਕਰਕੇ, ਤੁਹਾਨੂੰ ਜ਼ਿੰਦਗੀ ਦੇ ਪਰਮਾਨੰਦ ਵੱਲ ਲੈ ਜਾਂਦੀਆਂ ਹਨ ਨਾਟਕ ਕਰਕੇ ਤੁਸੀਂ ਉਸ ਨੂੰ ਖੁਸ਼ ਕਰ ਸਕਦੇ ਹੋ, ਜਿਸ ਨੂੰ ਚਾਪਲੂਸੀ ਪਸੰਦ ਹੈ ਅਜਿਹੇ ਹੁੰਦੇ ਹਨ ਕਹਿੰਦੇ ਹਨ ਨਾ ਕਿ ਇਹ ਤਾਂ ਫਲਾਂ ਦਾ ਚਮਚਾ ਹੈ ਕਈ ਚਮਚੇ ਹੁੰਦੇ ਹਨ, ਕੋਈ ਥੋੜ੍ਹਾ ਵੱਡੇ ਵਾਲਾ ਹੋ ਗਿਆ, ਕੋਈ ਕੜਛਾ ਵੀ ਹੁੰਦਾ ਹੈ ਉਹ ਦੂਸਰਿਆਂ ਦੀ ਮਹਿਮਾ ਗਾਉਦਾ ਹੈ।
ਬਚੋਂ ਅਜਿਹੇ ਚਾਪਲੂਸਾਂ ਤੋਂ ਸਭ ਨੂੰ ਕਹਿ ਰਹੇ ਹਾਂ ਅਸੀਂ ਕਿਉਂਕਿ ਜੋ ਤੁਹਾਡੇ ਸਾਹਮਣੇ ਜ਼ਿਆਦਾ ਉੱਛਲਦਾ, ਕੁੱਦਦਾ ਹੈ, ਬਹੁਤ ਸਾਰੀਆਂ ਚੀਜ਼ਾਂ ਉਹ ਆਪਣੀਆਂ ਲੁਕਾ ਰਿਹਾ ਹੁੰਦਾ ਹੈ ਆਪਣੇ-ਆਪ ਨੂੰ ਇੱਕ ਸਾਫ਼ ਕਰੈਕਟਰ ਦੱਸਦਾ ਹੈ ਇਸ ਲਈ ਹਮੇਸ਼ਾ ਧਿਆਨ ਦਿਆ ਕਰੋ ਕੋਈ ਵੀ ਤੁਹਾਡੀ ਚਾਪਲੂਸੀ ਨਾ ਕਰੇ ਅਤੇ ਸੱਚਾ ਦੋਸਤ, ਮਿੱਤਰ ਉਹ ਹੁੰਦਾ ਹੈ, ਜੋ ਸੱਚੀ ਗੱਲ ਜ਼ੁਬਾਨੋਂ ਬੋਲ ਕੇ ਤੁਹਾਡੇ ਸਾਹਮਣੇ ਤੁਹਾਨੂੰ ਗਾਈਡ ਕਰ ਦੇਵੇ ਹੁਣ ਤੁਸੀਂ ਗਲਤ ਕਰਮ ਕਰ ਰਹੇ ਹੋ ਕਈ ਸੱਜਣ ਅਜਿਹੇ ਹੁੰਦੇ ਹਨ, ਅਸੀਂ ਵੇਖੇ ਹਨ, ਜੋ ਕਹਿੰਦੇ ਹਨ ਕਿ ਜੀ, ਮੈਨੂੰ ਕੋਈ ਸਲਾਹ ਨਹੀਂ ਦਿੰਦਾ ਦੇਵੇਗਾ ਕਿਵੇਂ ਕੋਈ? ਤੁਹਾਨੂੰ ਕਿਸੇ ਦੀ ਸਲਾਹ ਪਸੰਦ ਹੀ ਨਹੀਂ ਆਉਂਦੀ ਸਲਾਹ ਉੱਥੇ ਦਿੱਤੀ ਜਾਂਦੀ ਹੈ ਜਿੱਥੇ ਗ੍ਰਹਿਣ ਕਰਨ ਦੀ ਸ਼ਕਤੀ ਹੋਵੇ, ਜਦੋਂ ਤੁਸੀਂ ਆਪਣੇ-ਆਪ ਨੂੰ ਇਹ ਕਹਿ ਦਿੰਦੇ ਹੋ ਕਿ ਮੇਰੇ ਤੋਂ ਵੱਡਾ ਗਿਆਨੀ ਕੋਈ ਦੂਸਰਾ ਨਹੀਂ ਤਾਂ ਫਿਰ ਤੁਹਾਨੂੰ ਕੋਈ ਸਲਾਹ ਕਿਉ ਦੇਵੇਗਾ।
ਦੀਨਤਾ-ਨਿਮਰਤਾ ਵਾਲੇ ਨੂੰ ਜੀਵਨ ’ਚ ਕੋਈ ਕਮੀ ਨਹੀਂ ਰਹਿੰਦੀ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜੇਕਰ ਕੁਝ ਹਾਸਲ ਕਰਨਾ ਹੈ ਤਾਂ ਸ੍ਰੀ ਰਾਮ ਜੀ, ਖੁਦ ਵਿਸ਼ਨੂੰ ਜੀ ਦੇ ਅਵਤਾਰ, ਲਛਮਣ ਜੀ ਸ਼ੇਸ਼ਨਾਗ ਦੇ ਅਵਤਾਰ ਫਿਰ ਵੀ ਸ੍ਰੀ ਰਾਮ ਜੀ ਨੇ ਕਿਹਾ, ਲਛਮਣ, ਰਾਵਣ ਕੋਈ ਛੋਟੀ-ਮੋਟੀ ਚੀਜ਼ ਨਹੀਂ ਹੈ, ਅਤੇ ਤੁਹਾਨੂੰ ਕਿੰਨੀ ਵਾਰ ਦੱਸਿਆ ਕਿ ਵਾਕਈ ਜੋ ਸ੍ਰੀ ਰਾਮ ਜੀ ਨੇ ਕਿਹਾ ਉਹ ਸੱਚ ਹੈ ਕਿ ਇਹ ਬਹੁਤ ਵਿਦਵਾਨ, ਬਹੁਤ ਗੁਣਵਾਨ ਹੈ, ਇਸ ਵਿੱਚ ਕੋਈ ਕੁਰੀਤੀ ਆ ਗਈ ਤੇ ਦੂਸਰੇ ਸ਼ਬਦਾਂ ਵਿੱਚ ਇਸ ਨੇ ਮੁਕਤੀ ਦਾ ਮਾਰਗ ਹੀ ਇਹ ਤੈਅ ਕਰਵਾ ਰੱਖਿਆ ਸੀ ਤਾਂ ਤੁਸੀਂ (ਲਛਮਣ) ਜਾਓ ਇਸ ਤੋਂ ਗਿਆਨ ਲੈ ਲਓ ਤਾਂ ਲਛਮਣ ਜੀ ਉਨ੍ਹਾਂ ਦੇ ਸਿਰ ਵੱਲ ਖੜ੍ਹੇ ਹੋ ਗਏ ਤਾਂ ਸ੍ਰੀ ਰਾਮ ਜੀ ਮੁਸਕੁਰਾਏ, ਰਾਵਣ ਕੁਝ ਬੋਲਿਆ ਨਹੀਂ ਸ੍ਰੀ ਰਾਮ ਜੀ ਫਿਰ ਬੋਲੇ, ਲਛਮਣ ਜਦੋਂ ਗੁਣ ਗ੍ਰਹਿਣ ਕਰਨਾ ਹੋਵੇ ਤਾਂ ਗੁਰੂ ਦੇ ਚਰਨਾਂ ਵੱਲ ਖੜੇ ਹੁੰਦੇ ਹਨ, ਸਿਰ ਵੱਲ ਨਹੀਂ ਜਦੋਂ ਉਹ ਘੁੰਮ ਕੇ ਚਰਨਾਂ ਵੱਲ ਆਇਆ ਅਤੇ ਹੱਥ ਜੋੜ ਕੇ ਕਿਹਾ ਕਿ ਤੁਸੀਂ ਮੈਨੂੰ ਸਿੱਖਿਆ ਦਿਓ ਤਾਂ ਫਿਰ ਰਾਵਣ ਨੇ ਉਹ ਗੱਲਾਂ ਦੱਸੀਆਂ ਜੋ ਸਾਡੇ ਪਵਿੱਤਰ ਗ੍ਰੰਥ ਰਮਾਇਣ ਵਿੱਚ ਦਰਜ ਹਨ।
ਇਸ ਲਈ ਕਹਿਣ ਦਾ ਮਤਲਬ ਜਦੋਂ ਵੀ ਤੁਸੀਂ ਸੰਤ, ਪੀਰ-ਪੈਗੰਬਰਾਂ ਦੀ ਥਾਂ ’ਤੇ ਜਾਓ ਜਾਂ ਸਾਡੇ ਸਾਰੇ ਧਰਮਾਂ ਦੇ ਪਵਿੱਤਰ ਸਥਾਨਾਂ ’ਤੇ ਜਾਓ ਤਾਂ ਹੰਕਾਰ ਤਿਆਗ ਕੇ ਜਾਓ ਦੀਨਤਾ-ਨਿਮਰਤਾ ਨਾਲ ਜਾਓ, ਮਾਲਕ ਦੇ ਚਰਨਾਂ ਵਿੱਚ ਧਿਆਨ ਰੱਖ ਕੇ ਜਾਓ, ਨਾ ਕਿ ਸਿਰ ’ਤੇ ਚੜ੍ਹ ਕੇ ਨੱਚੋ ਜੋ ਦੀਨਤਾ, ਨਿਮਰਤਾ ਦਾ ਪੱਲਾ ਨਹੀਂਛੱਡਦਾ ਉਹ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਚੀਜ਼ ਦੀ ਕਮੀ ਮਹਿਸੂਸ ਨਹੀਂ ਕਰ ਸਕਦਾ।
ਖੁਦੀ, ਹੰਕਾਰ ਆਦਮੀ ਨੂੰ ਡੁਬੋ ਦਿੰਦਾ ਹੈ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸੰਤ, ਪੀਰ-ਪੈਗੰਬਰ, ਓਮ, ਹਰੀ, ਅੱਲ੍ਹਾ ਦੇ ਬਹੁਤ ਜ਼ਿਆਦਾ ਨੇੜੇ ਹੁੰਦੇ ਹਨ ਉਹ ਪਰਮ ਪਿਤਾ ਪਰਮਾਤਮਾ ਦੇ ਨੁਮਾਇੰਦੇ ਹੁੰਦੇ ਹਨ ਤੇ ਜਨ-ਜਨ ਦੇ ਸੇਵਾਦਾਰ ਹੁੰਦੇ ਹਨ ਜੋ ਪੀਰ-ਫਕੀਰ ਸੇਵਾਦਾਰ ਹਨ ਤਾਂ ਉਨ੍ਹਾਂ ਦੀ ਔਲਾਦ ਨੂੰ ਮਾਲਕ ਬਣਨ ਲਈ ਨਹੀਂ ਸੋਚਣਾ ਚਾਹੀਦਾ ਇਸ ਵਿੱਚ ਅਸੀਂ ਇਹ ਨਹੀਂ ਕਹਿੰਦੇ ਕਿ ਕੰਪਨੀਆਂ ਦੇ ਮਾਲਿਕ ਨਾ ਬਣੋ, ਸਾਡਾ ਇਹ ਕੁਝ ਹੋਰ ਮਤਲਬ ਹੈ, ਕਿ ਜਿਸ ਦੇ ਗੁਰੂ, ਸੰਤ, ਪੀਰ-ਪੈਗੰਬਰ ਵਿੱਚ ਦੀਨਤਾ-ਨਿਮਰਤਾ ਹੈ, ਉਸ ਦੇ ਭਗਤਾਂ ਵਿੱਚ ਹੰਕਾਰ ਨਾਂਅ ਦੀ ਚੀਜ਼ ਤਾਂ ਆਸ-ਪਾਸ ਵੀ ਨਹੀਂ ਆਉਣੀ ਚਾਹੀਦੀ ਜੇਕਰ ਤੁਹਾਡੇ ਵਿੱਚ ਆ ਰਹੀ ਹੈ ਤਾਂ ਆਪਣੇ-ਆਪ ਨੂੰ ਲਾਹਨਤ ਦਿਆ ਕਰੋ ਥੋੜ੍ਹੀ ਦੇਰ ਲਈ, ਤਾਂ ਕਿ ਉਹ ਚੀਜ਼ ਤੁਹਾਡੇ ਤੋਂ ਦੂਰ ਹੋ ਜਾਵੇ ਕਿਉਂਕਿ ਖੁਦੀ, ਹੰਕਾਰ ਆਦਮੀ ਨੂੰ ਡੁਬੋ ਦਿੰਦਾ ਹੈ।
ਮਨ ਜ਼ਾਲਿਮ, ਇੰਨਾ ਜ਼ਾਲਿਮ ਹੈ ਕਿ ਆਦਮੀ ਨੂੰ ਕਦੇ ਵੀ ਖੱਡੇ ਵਿੱਚ ਸੁੱਟ ਕੇ ਚਾਰੇ ਖਾਨੇ ਚਿੱਤ ਕਰ ਦਿੰਦਾ ਹੈ ਸਾਈਂ ਜੀ ਨੇ ਇੱਕ ਥਾਂ ਲਿਖਿਆ ਹੋਇਆ ਹੈ, ਸਵਾਮੀ ਜੀ ਮਹਾਰਾਜ ਨੇ ‘ਗੁਰੂ ਕਹੇ ਕਰੋ ਤੁਮ ਸੋਈ, ਮਨ ਕੇ ਮਤੇ ਚਲੋ ਮਤ ਕੋਈ, ਯੇ ਭਵ ਮੇਂ ਗੋਤੇ ਖਿਲਵਾਵੇ, ਯੇ ਗੁਰੂ ਸੇ ਬੇਮੁਖ ਕਰਵਾਵੇ’ ਨਫਜ਼, ਸ਼ੈਤਾਨ, ਮਨ ਜੋ ਤੁਹਾਡੇ ਅੰਦਰ ਰਹਿੰਦਾ ਹੈ ਨੈਗੇਟਿਵ ਥਾਟਸ (ਨਕਾਰਾਤਮਕ ਵਿਚਾਰ) ਜੋ ਮਾਈਂਡ ਨੂੰ ਦਿੰਦਾ ਹੈ ਉਹ ਮਨ ਹੈ, ਨਫ਼ਜ ਸ਼ੈਤਾਨ ਹੈ ਪਾਜਿਟੀਵ ਥਾਟਸ ਦਿੰਦੀ ਹੈ, ਸਕਾਰਾਤਮਕ ਸੋਚ ਦਿੰਦੀ ਹੈ ਉਹ ਆਤਮਾ ਹੈ, ਉਹ ਰੂਹ ਹੈ, ਤਾਂ ਉਸ ਦੀ ਸੁਣੋ ਹੰਕਾਰ ਨਾ ਕਰੋ।
ਹੰਕਾਰ ਰਾਵਣ ਨੂੰ ਵੀ ਲੈ ਬੈਠਾ:
ਪੂਜਨੀਕ ਗੁਰੂ ਨੇ ਫ਼ਰਮਾਇਆ ਕਿ ਅੱਜ ਘਰ ਵਿੱਚ ਲੜਾਈਆਂ ਹਨ ਈਗੋ (ਖੁਦੀ) ਦੀ ਵਜ੍ਹਾ ਨਾਲ ਪਿੰਡਾਂ ਵਿੱਚ ਲੜਾਈਆਂ ਹਨ ਈਗੋ ਦੀ ਵਜ੍ਹਾ ਨਾਲ, ਦੇਸ਼ਾਂ ਵਿੱਚ ਲੜਾਈਆਂ ਹਨ ਈਗੋ ਦੀ ਵਜ੍ਹਾ ਨਾਲ ਅਤੇ ਕੋਈ ਖੇਤਰ ਇਸ ਤੋਂ ਬਚਿਆ ਨਹੀਂ ਹੈੈ ਕੋਈ ਵੀ ਖੇਤਰ, ਚਾਹੇ ਉਹ ਰਾਮ-ਰਾਮ ਦਾ ਕਿਉ?ਨਾ ਹੋਵੇ ਇੱਥੇ ਵੀ ਲੋਕਾਂ ਦੇ ਅੰਦਰ ਈਗੋ ਆ ਜਾਂਦੀ ਹੈ ਮੈਂ ਉਸ ਤੋਂ ਘੱਟ ਨਹੀਂ, ਮੇਰੇ ਵਿੱਚ ਕੀ ਕਮੀ ਹੈ, ਉਸ ਵਿੱਚ ਕੀ ਹੈ ਅਜਿਹਾ ਜੀ ਨਹੀਂ ਭਗਤ ਜਨ ਤਾਂ ਦੀਨਤਾ, ਨਿਮਰਤਾ ਦੇ ਪੁਜਾਰੀ ਹੁੰਦੇ ਹਨ, ਕਿ ਨਹੀਂ ਭਾਈ, ਮੈਂ ਤਾਂ ਸਭ ਤੋਂ ਦੀਨ ਹਾਂ, ਨਿਮਰਤਾ ਰੱਖਣ ਵਾਲਾ ਹਾਂ ਹੰਕਾਰ ਨੂੰ ਆਪਣੇ ਉੱਪਰ ਹਾਵੀ ਹੋਣ ਨਾ ਦਿਓ ਕਿਉਂਕਿ ਜੇਕਰ ਇਹ ਹਾਵੀ ਹੋ ਗਿਆ ਤਾਂ ਪਰਮ ਪਿਤਾ ਪਰਮਾਤਮਾ ਨੂੰ ਨਹੀਂ ਪਾ ਸਕੋਗੇ ।
ਆਦਮੀ ਦੇ ਅੰਦਰ ਬਹੁਤ ਤਰ੍ਹਾਂ ਦੇ ਹੰਕਾਰ ਹਨ
ਇਸ ਲਈ ਨਿਮਰਤਾ ਧਾਰਨ ਕਰੋ ਇਹ ਪੁਰਾਤਨ ਸਮੇਂ ਤੋਂ ਦੱਸਿਆ ਗਿਆ ਹੈ ਪਰ ਆਦਮੀ ਦੇ ਅੰਦਰ ਬਹੁਤ ਤਰ੍ਹਾਂ ਦੇ ਹੰਕਾਰ ਹਨ ਕੁਝ ਤਾਂ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਕੋਈ ਸਮਝਾ ਵੀ ਨਹੀਂ ਸਕਦਾ ਰਾਜ-ਪਹੁੰਚ ਦਾ ਹੰਕਾਰ, ਧਨ-ਦੌਲਤ ਦਾ ਹੰਕਾਰ, ਜਮੀਨ-ਜਾਇਦਾਦ ਦਾ ਹੰਕਾਰ, ਥੋੜ੍ਹਾ ਸਰੀਰ ਚੰਗਾ ਹੈ, ਸਰੀਰ ਦਾ ਹੰਕਾਰ, ਕੁਝ ਲੋਕ ਵੇਖਣ ਲੱਗ ਗਏ ਉਸ ਦਾ ਹੰਕਾਰ, ਆਪਣੀ ਸੋਚ ਦਾ ਹੰਕਾਰ, ਕਿ ਮੇਰੇ ਜਿੰਨਾ ਚਤੁਰ-ਚਲਾਕ ਕੋਈ ਹੈ ਹੀ ਨਹੀਂ, ਮੈਂ ਹੀ ਸਾਰੀ ਦੁਨੀਆਂ ਤੋਂ ਸਮਝਦਾਰ ਹਾਂ, ਬਾਕੀ ਤਾਂ ਪੈਦਲ ਘੁੰਮ ਰਹੇ ਹਨ ਉਸ ਦੇ ਕਹਿਣ ਦਾ ਮਤਲਬ ਹੁੰਦਾ ਹੈ ਕਿ ਦਿਮਾਗ ਭਗਵਾਨ ਨੇ ਮੈਨੂੰ ਦੇ ਦਿੱਤਾ, ਬਾਕੀਆਂ ਦਾ ਤਾਂ ਖਾਲੀ ਡੱਬਾ ਹੈ ਤਾਂ ਇਹ ਵੀ ਇੱਕ ਹੰਕਾਰ ਹੈ ਅਤੇ ਕੀ ਲਿਖਿਆ ਹੈ ਸਾਡੇ ਧਰਮਾਂ ਵਿੱਚ, ਹੰਕਾਰ ਨੂੰ ਮਾਰ ਜ਼ਰੂਰ ਪੈਂਦੀ ਹੈ, ਅੱਜ ਨਹੀਂ ਤਾਂ ਕੱਲ੍ਹ ਪੈਂਦੀ ਹੈ ਹੰਕਾਰ ਨਾ ਕਰਿਆ ਕਰੋ ਰਾਵਣ ਤੋਂ ਵੱਡਾ ਅੱਜ ਤੱਕ, ਹੁਣ ਤੱਕ ਕੋਈ ਇਨਸਾਨ ਨਹੀਂ ਆਦਮੀ ਦੇ ਰੂਪ ਵਿੱਚ ਸਰਵਸ੍ਰੇਸ਼ਠ ਸਾਇੰਟਿਸਟ ਸੀ, ਜਿਸ ਦੇ ਮੋਢੇ ’ਤੇ ਐਟਮ, ਪਰਮਾਣੂ ਰਹਿੰਦਾ ਸੀ ਤੇ ਦਿਸਦਾ ਤੱਕ ਨਹੀਂ ਸੀ ਇੰਨੀ ਖੋਜ ਕੀਤੀ ਸੀ, ਇੰਨੀਆਂ ਅਦਿ੍ਰਸ਼ ਸ਼ਕਤੀਆਂ ਉਸ ਨੇ ਪ੍ਰਾਪਤ ਕਰ ਰੱਖੀਆਂ ਸਨ।
ਉਸ ਕੋਲ ਪੁਸ਼ਪਕ ਵਿਮਾਨ ਕਹਿ ਲਓ, ਅੱਜ ਦੀ ਭਾਸ਼ਾ ਵਿੱਚ ਬੋਲੀਏ ਤੇ ਕੀ ਬੋਲੀਏ, ਸ਼ਾਇਦ ਏਦਾਂ ਤਾਂ ਕੋਈ ਲੈਂਡਿੰਗ ਕਰਦਾ ਹੀ ਨਹੀਂ ਜਿਵੇਂ ਉਹ ਕਰਦਾ ਸੀ ਚਲੋ ਹਵਾਈ ਜਹਾਜ਼ ਕਹਿ ਦਿੰਦੇ ਹਾਂ ਸਮਝਾਉਣ ਲਈ ਪੁਸ਼ਪਕ ਵਿਮਾਨ ਸਿਰਫ਼ ਤੇ ਸਿਰਫ਼ ਰਾਵਣ ਦੇ ਹੱਥਾਂ ਦੀ, ਵਿਭੀਸ਼ਣ ਦੇ ਹੱਥਾਂ ਦੀ ਅਤੇ ਇੱਕ ਉਨ੍ਹਾਂ ਦਾ ਭਰਾ, ਜਿਸ ਤੋਂ ਉਹ ਪੁਸ਼ਪਕ ਵਿਮਾਨ ਲੈ ਕੇ ਆਏ ਸੀ ਉਨ੍ਹਾਂ ਦੇ ਹੱਥਾਂ ਦੀ ਪਕੜ ਨਾਲ ਤੇ ਉਨ੍ਹਾਂ ਦੀ ਪਲਸ ਰੇਟ ਨਾਲ, ਉਨ੍ਹਾਂ ਦੀ ਸੋਚ ਨਾਲ ਹੀ ਉੱਡਦਾ ਸੀ ਜਿਵੇਂ ਉਹ ਹੱਥ ਰੱਖਦੇ ਸਨ ਅਤੇ ਅੰਦਰ ਦਿਮਾਗ ’ਚ ਸੋਚੀ ਕਿ ਇੰਨੇ?ਕਿਲੋਮੀਟਰ ਉੱਪਰ ਜਾਣਾ ਚਾਹੀਦਾ ਹੈ, ਉਹ ਓਨੇ ਕਿਲੋਮੀਟਰ ਉੱਪਰ ਜਾਂਦਾ ਸੀ, ਕਿ ਭਾਈ ਇੰਨੇ ਮਾਈਲਸ (ਮੀਲ), ਇੰਨੇ ਕੋਹ ਦੀ ਸਪੀਡ ਹੋਣੀ ਚਾਹੀਦੀ ਹੈ, ਉਨੀ ਹੀ ਸਪੀਡ ਫੜਦਾ ਸੀ ਅੱਜ ਦੇ ਰੋਬੋ ਕੀ ਅਜਿਹਾ ਨਹੀਂ ਕਰ ਰਹੇ ਕੀ ਤੁਸੀਂ?ਹੀ ਫੰਨੇ ਖਾਂ ਹੋ, ਤੁਹਾਡੇ ਤੋਂ ਪਹਿਲਾਂ ਕੋਈ ਜਿੰਦਾ ਨਹੀਂ ਹੋਇਆ
ਦੁਨੀਆਂ ’ਚ ਵਿਗਿਆਨ ਨੂੰ ਮੰਨਣ ਵਾਲਾ ਕੀ ਕਰ ਲਿਆ ਤੁਸੀਂ ਇੱਕ ਰੋਬੋ, ਸੁਪਰ ਕੰਪਿਊਟਰ ਬਣਾ ਲਏ ਹਨ ਤਾਂ ਤੁਹਾਡੇ ਮੁਤਾਬਿਕ ਕੰਪਿਊਟਰ ਬੰਦਿਆਂ ਵਾਂਗ ਕੰਮ ਕਰਨ ਲੱਗੇ ਹਨ ਤਾਂ ਤੁਹਾਡੇ ਤੋਂ ਪਹਿਲਾਂ ਕੋਈ ਅਜਿਹਾ ਨਹੀਂ ਹੋ ਸਕਦਾ, ਜਿਸ ਨੇ ਇੰਨੀ ਸਾਧਨਾ ਕਰ ਲਈ ਹੋਵੇ, ਵਿਗਿਆਨ ਨੂੰ ਇੰਨਾ ਪਾ ਲਿਆ ਹੋਵੇ ਕਿ ਜਹਾਜ ਉਸ ਦੀ ਉਹ ਪਲਸ ਰੇਟ (ਧੜਕਣ) ਨਾਲ, ਉਸ ਦੇ ਥਾਟਸ (ਸੋਚ) ਨਾਲ ਚੱਲਦਾ ਸੀ ਹੋ ਸਕਦਾ ਹੈ ਅੱਜ ਵੀ ਆਉਣ ਵਾਲੇ ਸਮੇਂ ’ਚ ਅਜਿਹਾ ਕੁਝ ਹੋ ਜਾਵੇ ਪਰ ਅਜੇ ਤੱਕ ਤਾਂ ਹੋਇਆ ਨਹੀਂ ਕਿੰਨਾ ਵੱਡਾ ਸਾਇੰਟਿਸਟ ਸੀ ਉਹ (ਰਾਵਣ) ਅਤੇ ਅੱਜ ਤੱਕ ਕਿਸੇ ਵਿਚ ਅਜਿਹਾ ਗੁਣ ਨਹੀਂ ਆਇਆ।
ਹੰਕਾਰ ’ਚ ਸਭਾ ਕੁਝ ਗੁਆ ਲੈਂਦਾ ਹੈ ਆਦਮੀ
ਚੰਦਰਮਾ ਦੀ ਰੌਸ਼ਨੀ ਤੋਂ ਉਹ ਕੰਮ ਲੈਂਦਾ ਸੀ ਪੂਰੀ ਲੰਕਾ ਜਗਮਗਾਉਂਦੀ ਸੀ ਸੂਰਜ ਦੀ ਰੌਸ਼ਨੀ ਸੌਰ ਊਰਜਾ ਉਸ ਸਮੇਂ ’ਚ ਵੀ ਉਸ ਕੋਲ ਸੀ ਜਦੋਂ ਚਾਹੇ ਮੀਂਹ ਪਵਾਉਦਾ ਸੀ, ਜਿੱਥੇ ਚਾਹੇ ਮੀਂਹ ਪਵਾ ਲੈਂਦਾ ਸੀ ਅਤੇ ਉਹ ਜਹਾਜ਼ ਦੀ ਚਰਚਾ ਕਰ ਰਹੇ ਸਾਂ, ਕਿਤੇ ਵੀ ਲੈਂਡ ਕਰਵਾ ਲੈਂਦਾ ਸੀ ਉਸ ਲਈ ਹੈਲੀਪੈਡ ਨਹੀਂ ਬਣਾਉਣੇ ਪੈਂਦੇ ਸਨ ਤਾਂ ਗਜ਼ਬ ਸੀ ਨਾ ਉਹ ਚੱਲੋ ਅਜੇ ਤਾਂ ਉਸ ਦੇ ਥੋੜੇ੍ਹ ਗੁਣ ਦੱਸੇ ਹਨ ਭਗਤੀ ’ਚ ਅੱਵਲ ਸੀ ਸ਼ਿਵਜੀ, ਜੋ ਮਹਾਂਦੇਵ ਜੀ ਹਨ ਸਾਡੇ, ਉਨ੍ਹਾਂ ਦਾ ਬਹੁਤ ਵੱਡਾ ਭਗਤ ਸੀ ਬਹੁਤ ਵਰਦਾਨ ਸਨ ਉਸ ਕੋਲ ਤਾਂ ਇਹ ਥੋੜ੍ਹੀ ਗੱਲ ਹੈ, ਇਨ੍ਹਾਂ ’ਚੋਂ ਇੱਕ ਵੀ ਗੱਲ ਤੁਹਾਡੇ ’ਚ ਹੋਵੇ, ਚੱਲੋ ਮੰਨਿਆ ਥੋੜ੍ਹਾ ਜਿਹਾ ਹੰਕਾਰ ਆ ਸਕਦਾ ਹੈ ਜੇਕਰ ਨਹੀਂ ਹੈ ਤਾਂ ਕਿਹੜੀ ਗੱਲ ਦਾ ਹੰਕਾਰ ਉਸ ਨੇ ਵੀ ਹੰਕਾਰ ਕੀਤਾ ਕਿ ਮੈਂ ਮੌਤ ਨੂੰ ਵੀ ਹਰਾ ਦੇਵਾਂਗਾ ਕਿਉਂਕਿ ਬਾਕੀ ਚੀਜ਼ਾਂ ਉਹ ਜਿੱਤ ਚੁੱਕਾ ਸੀ ਕਿਉਂਕਿ ਉਸ ਨੂੰ ਲੱਗਾ ਕਿ ਮੇਰੀ ਨਾਭੀ (ਧੁੰਨੀ) ’ਚ ਅੰਮ੍ਰਿਤ ਦਾ ਖੂਹ ਹੈ ਇੱਥੋਂ ਤੱਕ ਕਿ ਉਸ ਦੀ ਜ਼ਿੰਦਗੀ ਦਾ ਉਹ ਚੱਕਰ ਸੀ, ਉਹ ਖਤਮ ਨਹੀਂ ਹੋਣ ਵਾਲਾ ਸੀ ਸਵਾਸਾਂ ’ਤੇ ਕੰਟਰੋਲ ਕਰ ਲਿਆ ਸੀ, ਪਰ ਉਹ ਸਵਾਸ ਸੀ ਤਾਂ ਉਨੇ ਹੀ, ਜਿੰਨੇ ਲਿਖੇ ਹੋਏ ਸਨ ਪਰ ਉਸ ਨੂੰ ਲੱਗਦਾ ਸੀ ਕਿ ਅੰਮਿ੍ਰਤ ਮੇਰੇ ਅੰਦਰ ਹੈ, ਨਾਭੀ ’ਚ ਹੈ, ਇਸ ਦੀ ਵਰਤੋਂ ਕਰਕੇ ਮੈਂ ਭਗਤੀ ਦੁਆਰਾ ਕਦੇ ਨਹੀਂ ਮਰਾਂਗਾ ਤਾਂ ਮੌਤ ਨਾਲ ਵੀ ਟੱਕਰ ਲੈ ਲਵਾਂਗਾ।
ਇਸੇ ਹੰਕਾਰ ’ਚ ਉਸ ਨੇ ਸੀਤਾ ਮਾਤਾ ਨੂੰ ਚੁੱਕਿਆ ਅਤੇ ਫਿਰ ਤੁਸੀਂ ਜਾਣਦੇ ਹੋ, ‘ਇੱਕ ਲੱਖ ਪੂਤ, ਸਵਾ ਲੱਖ ਨਾਤੀ, ਤੈ ਰਾਵਣ ਘਰ ਦੀਆ ਨਾ ਬਾਤੀ’ ਕਿ ਹੈ ਤੁਹਾਡੇ ’ਚ ਜੋ ਹੰਕਾਰ ਕਰ ਰਹੇ ਹੋ ਕਿਹੜੀ ਅਜਿਹੀ ਚੀਜ਼ ਹੈ ਜੋ ਰਾਵਣ ਦੇ ਪੈਰ ਦੀ ਬਰਾਬਰੀ ਕਰਦੇ ਹੋ ਤੁਸੀਂ ਚੰਦ ਨੋਟ ਆ ਗਏ, ਚੰਦ ਪੈਸੇ ਆ ਗਏ, ਥੋੜ੍ਹੀ ਐਸ਼ ਕਰ ਲਈ ਅਤੇ ਚਾਰ ਲੋਕਾਂ ਨੇ ਹੱਥ ਜੋੜ ਲਏ, ਅੱਛਾ ਜੀ ਇਹ ਨਹੀਂ ਸੋਚਿਆ ਕਿ ਮੈਨੂੰ ਨਮਸਕਾਰ ਕਿਉਂ ਹੁੰਦੀ ਹੈ ਸੋਚਿਆ ਨਹੀਂ, ਬੱਸ ਕਹਿੰਦਾ, ਚੰਗਾ ਮੇਰੇ ’ਚ ਕੁਝ ਸਪੈਸ਼ਲ ਹੋ ਗਿਆ ਤਾਂ ਭਾਈ ਕਦੇ ਸ਼ੀਸ਼ੇ ’ਚ ਮੂੰਹ ਦੇਖਣਾ, ਖੁਦ ਨਾ ਡਰ ਜਾਣਾ ਕਦੇ ਦੇਖ ਕੇ ਬੁਰਾ ਨਾ ਮੰਨਣਾ ਭਾਈ, ਕਈ ਸੱਜਣ ਅਜਿਹੇ ਵੀ ਹੁੰਦੇ ਹਨ, ਉਨ੍ਹਾਂ ਨੂੰ ਵੀ ਲੱਗਦਾ ਹੈ ਕਿ ਨਹੀਂ, ਮੇਰੇ ’ਚ ਕੁਝ ਵੱਖ ਹੈ ਦਸ ਲੋਕਾਂ ਨੇ ਨਮਸਕਾਰ ਕਰ ਦਿੱਤਾ ਵੱਖ ਹੋ ਗਿਆ ਕੋਈ ਰੁਤਬਾ, ਵੱਖ ਹੋ ਗਿਆ।
ਜੇਕਰ ਤੁਸੀਂ ਅਫਸਰ ਹੋ, ਵੱਖ ਹੋ ਗਿਆ ਕੋਈ ਰਾਜ-ਪਹੁੰਚ ਹੈ, ਤਾਂ ਲੋਕ ਥੋੜ੍ਹਾ ਜਿਹਾ ਮਿਲਣ-ਗਿਲਣ ਜ਼ਿਆਦਾ ਲੱਗਦੇ ਹਨ ਕੋਈ ਪੀਰ, ਫਕੀਰ ਹੈ ਉਸ ਨੂੰ ਵੀ ਸਲਾਮਾਂ ਹੋਣ ਲੱਗਦੀਆਂ ਹਨ ਪਰ ਫੇਰ ਵੀ ਹੰਕਾਰ ਦਾ ਤਾਂ ਕੋਈ ਮਤਲਬ ਨਹੀਂ ਹੋਣਾ ਚਾਹੀਦਾ ਕਿਉਂਕਿ ਜੇਕਰ ਸਲਾਮਾਂ ਸੰਤ, ਪੀਰ, ਫਕੀਰ ਨੂੰ ਹੋ ਰਹੀਆਂ ਹਨ ਤਾਂ ਉਸ ਓਮ, ਹਰੀ, ਅੱਲ੍ਹਾ, ਵਾਹਿਗੁਰੂ ਦੇ ਨਾਮ ਲਈ ਹੰਕਾਰ ਕਿਹੜੀ ਚੀਜ਼ ਦਾ? ਕਿਹੜੀ ਗੱਲ ਦਾ? ਕਿਉਂ? ਖੁਦੀ ਜੋ ਕਰਦੇ ਹਨ ਉਹ ਖੁਦਾ ਤੋਂ ਦੂਰ ਰਹਿੰਦੇ ਹਨ ਹੰਕਾਰ ਜੋ ਕਰਦੇ ਹਨ ਉਹ ਦੂਰ ਰਹਿੰਦੇ ਹਨ ਰਾਮ ਤੋਂ ਦੀਨਤਾ, ਨਿਮਰਤਾ ਧਾਰ ਕੇ ਪਾ ਲੈਂਦੇ ਹਨ ਰਾਮ ਨੂੰ ਦੀਨਤਾ, ਨਿਮਰਤਾ ਇੱਕ ਭਗਤ ਦੇ ਗਹਿਣੇ ਹਨ, ਇਨਸਾਨ ਦੇ ਗਹਿਣੇ ਹਨ ਜੋ ਇਨ੍ਹਾਂ ਨੂੰ ਪਹਿਨ ਲੈਂਦਾ ਹੈ, ਉਹ ਸਹੀ ਰਾਹ ’ਤੇ ਚੱਲ ਪਵੇ ਤਾਂ ਬਹੁਤ ਖੁਸ਼ੀਆਂ?ਹਾਸਲ ਕਰ ਲੈਂਦਾ ਹੈ ਅਤੇ ਗਲਤ ਰਾਹ ’ਤੇ ਚੱਲ ਪਵੇ ਤਾਂ ਠੱਗੀਆਂ ਵੀ ਬਹੁਤ ਮਾਰ ਲੈਂਦਾ ਹੈ।
ਮਿੱਠੀ ਛੁਰੀ ਤੋਂ ਬਚ ਕੇ ਰਹੋ:
ਪੂਜਨੀਕ ਗੁਰੂ?ਜੀ ਨੇ ਫ਼ਰਮਾਇਆ ਕਿ ਤੁਸੀਂ ਦੇਖਿਆ ਹੋਵੇਗਾ ਪਿੰਡਾਂ-ਸ਼ਹਿਰਾਂ ’ਚ ਕਈ ਲੋਕ ਹੁੰਦੇ ਹਨ, ਜਿਨ੍ਹਾਂ ਨੂੰ ਮਿੱਠੀ ਛੁਰੀ ਕਿਹਾ ਜਾਂਦਾ ਹੈ, ਅਸੀਂ ਤਾਂ ਦੇਖਿਆ ਹੈ ਭਾਈ, ਪੱਕਾ ਅਜ਼ਮਾਇਆ ਹੋਇਆ ਹੈ ਤੁਸੀਂ ਜਾਓ, ਤਾਂ ਆਓ ਜੀ, ਆਓ ਜੀ, ਆਓ ਜੀ, ਬੈਠੋ ਜੀ, ਬੈਠੋ ਜੀ, ਕਿਵੇਂ ਆਏ ਜੀ? ਤੇ ਕੀ ਹਾਲਚਾਲ ਹਨ ਤੁਹਾਡੇ ਇੰਜ ਲੱਗਦਾ ਹੈ ਕਿ ਯਾਰ ਅੱਛਾ, ਕਿਤੇ ਕਿਸੇ ਰਿਸ਼ਤੇਦਾਰੀ ’ਚ ਤਾਂ ਨਹੀਂ ਆ ਗਿਆ, ਆਇਆ ਦੁਕਾਨ ’ਤੇ ਸਾਮਾਨ ਲੈਣ ਹੈ ਫਿਰ ਆਓ ਜੀ, ਚਾਹ ਪੀਓ ਜੀ, ਬਿਸਕੁਟ ਮੰਗਾਓ, ਫਲਾਂ ਮੰਗਾਓ ਮੰਗਾਉਣਾ ਨਹੀਂ ਹੁੰਦਾ, ਗੱਲਾਂ-ਗੱਲਾਂ ’ਚ ਘਰ ਪੂਰਾ ਉਨ੍ਹਾਂ ਦੇ ਇਸ਼ਾਰੇ ਬੜੇ ਅਜ਼ੀਬ ਹੁੰਦੇ ਹਨ ਹੱਥ ਹਿਲਾਉਦੇ ਹੋਏ ਅਰੇ ਦੋ ਕੱਪ ਚਾਹ ਲੈ ਆਣਾ, ਦੋ ਕੱਪ ਚਾਹ ਲੈ ਆਣਾ, ਕਿ ਨਾ ਲਿਆਉਣਾ, ਨਾ ਲਿਆਉਣਾ (ਇਸ਼ਾਰਾ ਕਰਨਾ) ਥੋੜ੍ਹਾ ਲੇਟ ਦੇਖਣਗੇ ਇੰਨੇ ’ਚ ਗ੍ਰਾਹਕ ਉੱਠ ਕੇ ਚਲਾ ਜਾਂਦਾ ਹੈ ਅਰੇ ਅੱਛਾ, ਤੂੰ ਚਾਹ ਨਹੀਂ ਲਿਆਇਆ, ਤੂੰ ਚਾਹ ਨਹੀਂ ਲਿਆਇਆ, ਚਾਹ ਨਹੀਂ ਲਿਆਇਆ ਹੱਥ ਨਾਂਹ ਕਰਦੇ ਹੋਏ ਚੱਲ ਰਿਹਾ ਹੁੰਦਾ ਹੈ ਅਸੀਂ ਕਿਹਾ, ਅੱਛਾ ਬੇਟਾ ਦੇਖਿਆ ਹੋਵੇਗਾ ਤੁਸੀਂ ਵੀ ਕਿਤੇ ਨਾ ਕਿਤੇ ਜ਼ਰੂਰ ਦੇਖਿਆ ਹੋਵੇਗਾ, ਪਰ ਸਮਝੇ ਨਹੀਂ ਹੋਵੋਗੇ, ਇਹ ਵੱਖ ਗੱਲ ਹੈ ਤਾਂ ਭਾਵ ਇਹ ਕਲਾਕਾਰੀ ਹੈ, ਕਲਾਕਾਰੀ ਹੁਣ ਪਹਿਲਾਂ ਸ਼ੁਰੂ ’ਚ ਅਸੀਂ ਖੁਦ ਸੁਣਿਆ ਹੈ ਕਿ ਅੱਛਾ ਦੋ ਚਾਹ ਲੈ ਕੇ ਆ, ਅੱਛਾ ਦੋ ਬਟੇ ਚਾਰ ਕਰ ਦੇ ਕਿਸ ਦਾ ਧਿਆਨ ਹੁੰਦਾ ਹੈ ਹੁਣ ਗਾਹਕ ਦਾ ਧਿਆਨ ਤਾਂ ਆਪਣੇ ਸਮਾਨ ’ਚ ਹੈ ਦੋ ਬਟੇ ਚਾਰ ਦਾ ਮਤਲਬ ਦੋ ਕੱਪ ਚਾਹ ਹੋਣੀ ਚਾਹੀਦੀ ਹੈ।
ਬਾਕੀ ਭਾਵੇਂ ਪਾਣੀ ਪਾ ਦਿਓ ਪੈਸੇ ਦੋ ਕੱਪ ਦੇ ਦਿਆਂਗਾ, ਉਸ ਨੂੰ ਚਾਰ ਕੱਪਾਂ ’ਚ ਪਾ ਲਿਆਈਂ ਤਾਂ?ਆਦਮੀ ਆਰਾਮ ਨਾਲ ਬੈਠਾ ਹੁੰਦਾ ਹੈ ਤੇ ਉਸ ਨੇ ਆਪਣਾ ਕੰਮ ਕਰ ਦਿੱਤਾ ਤਾਂ ਇਸ ਤਰ੍ਹਾਂ ਦੀ ਹੈ ਮਿੱਠੀ ਛੁਰੀ ਦਸ ਵਾਲੀ ਚੀਜ਼ 50 ’ਚ ਜਾਂ 100 ’ਚ ਦੇ ਦਿੱਤੀ 100 ਵਾਲੀ ਚੀਜ 700 ’ਚ ਦੇ ਦਿੱਤੀ ਨਹੀਂ ਜੀ, ਨਹੀਂ?ਜੀ, ਘਰ ’ਚ ਨਹੀਂ ਪੈਂਦੀ ਏਨੇ ਦੀ ਤਾਂ ਤਾਂ ਦੁਕਾਨ ਏਨੀ ਵੱਡੀ ਕਿਵੇਂ ਬਣਾ ਲਈ ਭਾਈ ਜੇਕਰ ਘਰ ’ਚ ਨਹੀਂ ਪੈਂਦੀ, ਤੂੰ ਕੁਝ ਕਮਾ ਹੀ ਨਹੀਂ ਰਿਹਾ, ਪਰ ਜ਼ੁਬਾਨ ਮਿੱਠੀ ਹੈ ਅਤੇ ਜੋ ਕੌੜਾ ਬੋਲਦੇ ਹਨ, ਸਭ ਕੁਝ ਗੁਆ ਬੈਠਦੇ ਹਨ।
ਕੌੜੀ ਜ਼ੁਬਾਨ ਵਾਲੇ ਸਭ ਗੁਆ ਬੈਠਦੇ ਹਨ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਗੱਲ ਤੁਹਾਨੂੰ ਸੁਣਾਉਦੇ ਹਾਂ, ਕਈ ਵਾਰ ਸੁਣਾਈ, ਬੇਪਰਵਾਹ ਜੀ (ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ) ਸੁਣਾਇਆ ਕਰਦੇ ਸਨ ਕੋਈ ਵਪਾਰੀ ਸੀ ਤੇ ਉਹ ਪਸ਼ੂਆਂ ਨੂੰ ਖਰੀਦਣ-ਵੇਚਣ ਦਾ ਕੰਮ ਕਰਦਾ ਸੀ ਸ਼ਾਮ ਦਾ ਸਮਾਂ ਹੋ ਗਿਆ, ਸਮਾਨ ਆਪਣੇ ਨਾਲ ਰੱਖਦੇ ਸਨ, ਥੋੜ੍ਹੇ ਪਸ਼ੂ ਇਸ ਪਿੰਡ ਤੋਂ ਲਏ, ਉੱਥੇ ਰੁਕ ਗਏ ਜੰਗਲ ’ਚ, ਫਿਰ ਉਸ ਪਿੰਡ ’ਚੋਂ ਲਏ ਏਦਾਂ ਵਪਾਰ, ਕਿਸੇ ਨੂੰ ਪਸ਼ੂ ਦੇ ਦਿੱਤਾ, ਕਿਸੇ ਤੋਂ ਪਸ਼ੂ ਲੈ ਲਿਆ ਤਾਂ ਉੱਥੇ ਕਿਤੇ ਰੁਕ ਗਏ ਅਤੇ ਕਹਿਣ ਲੱਗਾ ਕਿ ਯਾਰ ਮੈਂ ਸਬਜ਼ੀ ਕਿਤੋਂ ਬਣਾ ਲਿਆਉਦਾ ਹਾਂ ਜ਼ੁਬਾਨ ਤੁਹਾਨੂੰ ਅੱਗੇ ਦੱਸਦੇ ਹਾਂ ਕਿਵੇਂ ਦੀ ਸੀ ਤਾਂ ਉਸ ਕੋਲ ਆਲੂ ਸਨ ਤੇ ਉਹ ਇੱਕ ਘਰੇ ਚਲਾ ਗਿਆ ਦੇਖਿਆ ਘਰ ’ਚ ’ਕੱਲੀ ਮਾਤਾ ਹੈ ਤਾਂ ਬੋਲਿਆ, ਮਾਤਾ ਮੈਂ ਇਹ ਸਬਜ਼ੀ ਬਣਾ ਲਵਾਂ ਤਾਂ ਮਾਤਾ ਕਹਿਣ ਲੱਗੀ ਕਿ ਭਾਈ ਚੁੱਲ੍ਹਾ ਬਲ਼ ਰਿਹਾ ਹੈ ਬਣਾ ਲੈ ਬੇਟਾ ਸਬਜ਼ੀ ਬਣਾਉਣ ਲੱਗਾ ਤੇ ਗੱਲਾਂ ਕਰਨ ਲੱਗਾ ਵਪਾਰੀ ਕਹਿਣ ਲੱਗਾ, ਮਾਤਾ ਤੁਹਾਡੇ ਕੋਲ ਕਿੰਨੇ ਪਸ਼ੂ ਹਨ ਮਾਤਾ ਕਹਿੰਦੀ, ਬੇਟਾ, ਤੰੂ ਕੀ ਲੈਣਾ ਹੈ ਕਹਿੰਦਾ, ਨਹੀਂ…ਨਹੀਂ… ਫਿਰ ਵੀ ਮਾਤਾ ਮਾਤਾ ਕਹਿੰਦੀ, ਮੱਝ ਤੇ ਗਾਂ ਹੈ ਤਾਂ ਕਹਿਣ ਲੱਗਾ, ਅੱਛਾ…ਅੱਛਾ… ਵਪਾਰੀ ਅੱਗੇ ਕਹਿਣ ਲੱਗਾ, ਮਾਤਾ ਤੁਹਾਡੇ ਘਰ ਦਾ ਗੇਟ ਬਹੁਤ ਛੋਟਾ ਹੈ ਮਾਤਾ ਕਹਿਣ ਲੱਗੀ ਕਿ ਬੇਟਾ ਤੂੰ ਗੇਟ ਤੋਂ ਕੀ ਲੈਣਾ ਕਹਿੰਦਾ, ਨਹੀਂ…ਨਹੀਂ… ਮੈਂ ਤਾਂ ਕੀ ਲੈਣਾ ਹੈ ਪਰ ਮਾਤਾ ਜੇਕਰ ਤੁਹਾਡੀ ਮੱਝ ਮਰ ਗਈ ਤਾਂ ਨਿੱਕਲੇਗੀ
ਕਿਵੇਂ ਇਸ ਗੇਟ ’ਚੋਂ ਬਾਹਰ ਮਾਤਾ ਕਹਿੰਦੀ ਕਿ ਤੂੰ ਸਬਜ਼ੀ ਬਣਾ ਲੈ, ਸਬਜੀ ਬਣਾਉਣ ਆਇਆ ਹੈਂ ਬਣਾ ਫਿਰ ਚੱਲ ਪਿਆ, ਜ਼ੁਬਾਨ ਦਾ ਕੌੜਾ, ਬੋਲਣਾ ਕੌੜਾ ਕਹਿੰਦਾ, ਬੇਟੇ ਕਿੰਨੇ ਹਨ ਤੁਹਾਡੇ ਕਹਿੰਦੀ, ਇੱਕ ਬੇਟਾ ਹੈ, ਭਗਵਾਨ ਦੀ ਕਿਰਪਾ ਨਾਲ, ਵਧੀਆ ਹੈ ਕਹਿੰਦਾ, ਸ਼ਾਦੀਸ਼ੁਦਾ ਹੈ ਮਾਤਾ ਕਹਿੰਦੀ, ਹਾਂ ਸਬਜ਼ੀ ਬਣ ਗਈ ਸੀ ਏਨੇ ’ਚ, ਤਿਆਰ ਹੋ ਗਈ ਸੀ ਤਾਂ ਕਹਿਣ ਲੱਗਾ, ਇੱਕ ਬੇਟਾ ਹੈ ਕਹਿੰਦੀ ਕਿ ਹਾਂ, ਵਧੀਆ ਹੈ?ਭਾਈ, ਤੈਨੂੰ ਕੀ ਕਹਿੰਦਾ ਕਿ ਨਹੀਂ… ਨਹੀਂ ਮੈਨੂੰ ਕੁਝ ਨਹੀਂ ਹੈ, ਸ਼ਾਦੀਸ਼ੁਦਾ ਹੈ, ਤੇ ਏਨੇ ’ਚ ਸਬਜ਼ੀ ਤਿਆਰ ਹੋ ਗਈ ਤੇ ਦੇਖ ਹੀ ਰਿਹਾ ਸੀ ਕਿ ਕਿਸ ’ਚ ਕੱਢਾਂ, ਨਾਲ ਹੀ ਬੋਲ ਪਿਆ, ਕਹਿੰਦਾ, ਮਾਤਾ ਜੇਕਰ ਤੁਹਾਡਾ ਬੇਟਾ ਮਰ ਗਿਆ ਤਾਂ ਤੁਹਾਡੀ ਨੂੰਹ ਕਿਸ ਨੂੰ ਕਰੇਗੀ, ਉਹ ਤੰਦੂਰ ਤਪਾਉਣ ਵਾਲਾ ਪੰਜਾਬੀ ’ਚ ਕੁੱਢਣ ਕਹਿੰਦੇ ਹਨ, ਲੱਕੜ ਹੁੰਦੀ ਹੈ, ਮਾਤਾ ਕਹਿੰਦੀ ਖੜ੍ਹ (ਰੁਕ) ਜਾ… ਦੋ-ਤਿੰਨ ਗਾਲ੍ਹਾਂ ਦਿੱਤੀਆਂ?ਅਤੇ ਡੰਡਾ ਚੁੱਕਿਆ ਜਿਵੇਂ ਹੀ, ਹੁਣ ਸਬਜ਼ੀ ਤਿਆਰ ਸੀ, ਤਾਂ ਉਸ ਨੇ ਤਾਂ ਕੁਝ ਦੇਖਿਆ ਨਹੀਂ, ਪਰਨਾ ਰੱਖਿਆ ਕਰਦੇ ਸਨ
ਪੁਰਾਣੇ ਸਮੇਂ ’ਚ, ਅੱਜ ਵੀ ਰੱਖਦੇ ਹਨ ਕੋਈ-ਕੋਈ, ਤਾਂ ਸਬਜ਼ੀ ਪਰਨੇ ’ਚ ਪਾਈ ਅਤੇ ਭੱਜ ਪਿਆ ਤੇ ਪਿੱਛੇ ਪਿੱਠ ’ਤੇ ਇੱਕ-ਦੋ ਲੱਗੀਆਂ ਹੋਣਗੀਆਂ ਨਿੱਕਲ ਗਿਆ ਏਨੇ ’ਚ ਉਹ ਮਾਤਾ ਨੇ ਛੱਡ ਦਿੱਤਾ ਕਿ ਚੱਲੋ ਨਿੱਕਲ ਗਿਆ ਉਹ ਭੱਜਦਾ ਜਾ ਰਿਹਾ ਹੈ, ਉਸ ਨੂੰ ਲੱਗਦਾ ਹੈ ਕਿ ਮਾਤਾ ਪਿੱਛੇ ਲੱਗੀ ਹੋਵੇਗੀ ਚੌਪਾਲ ’ਚ ਕੁਝ ਲੋਕ ਬੈਠੇ ਸਨ ਤੇ ਉਹ ਕਹਿੰਦੇ, ਓ ਰੁਕ-ਰੁਕ ਵਪਾਰੀ ਕਹਿੰਦਾ, ਕਿਉਂ ਉਹ ਲੋਕ ਬੋਲੇ, ਯਾਰ ਤੇਰਾ ਕੁਝ ਡਿੱਗਦਾ ਜਾ ਰਿਹਾ ਹੈ, ਕੀ ਡਿੱਗਦਾ ਜਾ ਰਿਹਾ ਵਪਾਰੀ ਕਹਿੰਦਾ, ਇਹ ਜ਼ੁਬਾਨ ਦਾ ਰਸ ਹੈ, ਉਹ ਡਿੱਗਦਾ ਜਾ ਰਿਹਾ ਹੈ ਤਾਂ ਹੋ ਸਕਦਾ ਹੈ ਤੁਹਾਡਾ ਵੀ ਪਹਿਲਾਂ ਜ਼ਿੰਦਗੀ ’ਚ ਡਿੱਗਿਆ ਹੋਵੇਗਾ,
ਜੋ ਵਧੀਆ ਕੰਮ ਕਰਦੇ ਹਨ, ਭਗਤੀ ਕਰਦੇ ਹਨ, ਭਗਵਾਨ ਉਨ੍ਹਾਂ ਨੂੰ ਛੇਤੀ ਮਿਲ ਜਾਂਦਾ ਹੈ
ਰਾਮ-ਨਾਮ ਨਾਲ ਜੁੜ ਗਏ ਤਾਂ ਬਚ ਗਏ ਤਾਂ ਇਸ ਰਸ ਨੂੰ ਡੇਗਿਆ ਨਾ ਕਰੋ, ਇਸ ਰਸ ਨਾਲ ਜੁੜਿਆ ਕਰੋ, ਤੋੜਿਆ ਨਾ ਕਰੋ ਸਮਾਜ ’ਚ ਕਿਸੇ ਨੂੰ ਭਾਵ ਮਿੱਠਾ ਬੋਲਣਾ ਸਿੱਖੋ ਦੀਨਤਾ, ਨਿਮਰਤਾ ਤੇ ਮਿੱਠਾ ਚੰਗੇ ਕਰਮ ਲਈ ਬੋਲੋ ਮਿੱਠਾ ਬੋਲਣ ਨਾਲ, ਬੇਗਰਜ਼ ਪਿਆਰ ਕਰਨ ਨਾਲ, ਨਿਸਵਾਰਥ ਭਾਵਨਾ ਨਾਲ, ਜੋ ਵਧੀਆ ਕੰਮ ਕਰਦੇ ਹਨ, ਭਗਤੀ ਕਰਦੇ ਹਨ, ਭਗਵਾਨ ਉਨ੍ਹਾਂ ਨੂੰ ਛੇਤੀ ਮਿਲ ਜਾਂਦਾ ਹੈ ਤਲਵਾਰ ਦਾ ਜ਼ਖ਼ਮ ਭਰ ਜਾਂਦਾ ਹੈ ਪਰ ਕੌੜੀ ਬੋਲੀ ਦਾ ਜ਼ਖ਼ਮ ਨਹੀਂ ਭਰਦਾ ਜਦੋਂ ਵੀ ਉਹ ਸਾਹਮਣੇ ਆਉਦਾ ਹੈ, ਉਸ ਕਹੀ ਹੋਈ ਗੱਲ ਯਾਦ ਆ ਜਾਂਦੀ ਹੈ ਇਸ ਲਈ ਯਾਦ ਰੱਖੋ ਮਿੱਠਾ ਬੋਲਣਾ ਤੇ ਦੀਨਤਾ ਨਿਮਰਤਾ ਨਾਲ ਚੱਲਣਾ ਸਿੱਖ ਲਓ ਕਿਉਂਕਿ ਦੀਨਤਾ, ਨਿਮਰਤਾ ਹੀ ਇੱਕ ਅਜਿਹੀ ਪੌੜੀ ਹੈ, ਜਿਸ ਦੁਆਰਾ ਚੜ੍ਹਦੇ ਹੋਏ ਤੁਸੀਂ ਰਾਮ ਨੂੰ ਪਾ ਸਕਦੇ ਹੋ, ਓਮ, ਹਰੀ, ਅੱਲ੍ਹਾ, ਵਾਹਿਗੁਰੂ ਨੂੰ ਪਾਇਆ ਜਾ ਸਕਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।