ਕੇਂਦਰੀ ਬਜ਼ਟ ਅੱਜ ਹੇਵੇਗਾ ਪੇਸ਼, ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਲਈ ਸੰਸਦ ਪਹੁੰਚੇ ਵਿੱਤ ਮੰਤਰੀ

Budget Live

ਨਵੀਂ ਦਿੱਲੀ (ਏਜੰਸੀ)। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਅੱਜ ਯਾਨੀ ਬੁੱਧਵਾਰ ਸਵੇਰੇ 11 ਵਜੇ ਕੇਂਦਰੀ ਬਜਟ 2023-24 ਪੇਸ਼ ਕਰਨਗੇ। ਇਹ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਆਖਰੀ ਪੂਰਾ ਬਜਟ ਹੋਵੇਗਾ। ਸਾਲ 2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਕਾਰਨ ਇਸ ਸਾਲ ਦਾ ਇਹ ਆਮ ਬਜਟ ਮੋਦੀ ਸਰਕਾਰ ਲਈ ਅਹਿਮ ਮੰਨਿਆ ਜਾ ਰਿਹਾ ਹੈ।

ਮੋਦੀ ਸਰਕਾਰ ਦਾ ਦੂਜੇ ਕਾਰਜਕਾਲ ਦਾ ਇਹ ਆਖਰੀ ਪੂਰਨ ਬਜਟ ਹੋਣ ਕਾਰਨ ਆਮ ਜਨਤਾ ਨੂੰ ਵੀ ਮੋਦੀ ਸਰਕਾਰ ਕੋਲੋਂ ਕਾਫੀ ਉਮੀਦਾਂ ਹਨ। ਇਸ ਕਾਰਨ ਬਜਟ ਵਿੱਚ ਸਰਕਾਰ ਵੱਲੋਂ ਵੱਡੇ ਐਲਾਨ ਕੀਤੇ ਜਾਣ ਦੀ ਉਮੀਦ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਪੀਐਮ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਸਾਮਲ ਹੋਣ ਲਈ ਸੰਸਦ ਪਹੁੰਚੀ। ਉਹ ਸਵੇਰੇ 11 ਵਜੇ 2023-24 ਦਾ ਬਜਟ ਪੇਸ ਕਰੇਗੀ।

ਵਿੱਤ ਮੰਤਰੀ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਕੀਤੀ ਮੁਲਾਕਾਤ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਰਾਜ ਮੰਤਰੀ ਡਾ. ਭਾਗਵਤ ਕਿਸਨ ਰਾਓ ਕਰਾੜ, ਰਾਜ ਮੰਤਰੀ ਪੰਕਜ ਚੌਧਰੀ ਅਤੇ ਵਿੱਤ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਕੇਂਦਰੀ ਬਜਟ ਪੇਸ ਕਰਨ ਤੋਂ ਪਹਿਲਾਂ ਰਾਸਟਰਪਤੀ ਭਵਨ ਵਿਖੇ ਰਾਸਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਇੱਥੇ ਰਾਸਟਰਪਤੀ ਦ੍ਰੋਪਦੀ ਮੁਰਮੂ ਨੇ ਰਸਮੀ ਤੌਰ ’ਤੇ ਬਜਟ ਨੂੰ ਮਨਜੂਰੀ ਦੇ ਦਿੱਤੀ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਿੱਤ ਮੰਤਰਾਲੇ ਤੋਂ ਰਵਾਨਾ ਹੋ ਗਏ ਹਨ। ਹੁਣ ਉਹ ਰਾਸਟਰਪਤੀ ਭਵਨ ਜਾ ਕੇ ਰਾਸਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕਰੇਗੀ।

ਰਾਸਟਰਪਤੀ ਨਾਲ ਮੁਲਾਕਾਤ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨਾਲ ਹੋਵੇਗੀ ਮੁਲਾਕਾਤ: ਡਾ.ਭਾਗਵਤ ਕਰਾੜ

ਕੇਂਦਰੀ ਵਿੱਤ ਰਾਜ ਮੰਤਰੀ ਡਾ. ਭਾਗਵਤ ਕਰਾੜ ਵਿੱਤ ਮੰਤਰਾਲੇ ਪਹੁੰਚ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਅੱਜ ਸਵੇਰੇ 11 ਵਜੇ ਸੰਸਦ ਵਿੱਚ ਬਜਟ ਪੇਸ ਕਰਨਗੇ। ਉਸ ਤੋਂ ਪਹਿਲਾਂ ਉਨ੍ਹਾਂ ਦੀ ਅਗਵਾਈ ਵਿਚ ਮੇਰੇ ਸਹਿਯੋਗੀ ਪੰਕਜ ਚੌਧਰੀ ਅਤੇ ਸਕੱਤਰ ਸਵੇਰੇ ਨੌਂ ਵਜੇ ਮੇਰੇ ਰਾਸ਼ਟਰਪਤੀ ਨੂੰ ਮਿਲਣਗੇ।

ਸਵੇਰੇ 10 ਵਜੇ ਮੋਦੀ ਦੀ ਅਗਵਾਈ ਵਿੱਚ ਕੈਬਨਿਟ ਦੀ ਬੈਠਕ ਹੋਵੇਗੀ। ਭਾਗਵਤ ਕਰਾੜ ਨੇ ਕਿਹਾ ਕਿ ਦੇਸ ਨੇ ਕੋਵਿਡ ਤੋਂ ਚੰਗੀ ਰਿਕਵਰੀ ਕੀਤੀ ਹੈ। ਆਰਥਿਕ ਸਰਵੇਖਣ ‘ਤੇ ਨਜਰ ਮਾਰੀਏ ਤਾਂ ਸਾਰੇ ਖੇਤਰਾਂ ਵਿੱਚ ਤਰੱਕੀ ਹੋ ਰਹੀ ਹੈ। ਸਾਡੀ ਆਰਥਿਕਤਾ ਦੂਜੇ ਦੇਸਾਂ ਦੇ ਮੁਕਾਬਲੇ ਚੰਗੀ ਹੈ। 2014 ‘ਚ ਭਾਰਤ ਅਰਥਵਿਵਸਥਾ ਦੇ ਮਾਮਲੇ ‘ਚ 10ਵੇਂ ਸਥਾਨ ‘ਤੇ ਸੀ, ਅੱਜ 5ਵੇਂ ਸਥਾਨ ’ਤੇ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।