ਨਵਨਿਯੁਕਤ ਵਕੀਲ ਗਰੀਬ ਲੋਕਾਂ ਦੇ ਕੇਸ ਮੁਫਤ ਲੜਨਗੇ : ਜਿਲ੍ਹਾ ਸ਼ੈਸ਼ਨ ਜੱਜ ਨਿਰਭਓ ਸਿੰਘ ਗਿੱਲ
(ਅਨਿਲ ਲੁਟਾਵਾ) ਫਤਹਿਗੜ੍ਹ ਸਾਹਿਬ। ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀਆਂ ਅਦਾਲਤਾਂ ਵਿਚ ਐੱਲ. ਏ. ਡੀ. ਸੀ. ਸਕੀਮ ਦੇ ਤਹਿਤ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ ਵੱਲੋਂ 4 ਵਕੀਲ ਸਾਹਿਬਾਨਾਂ ਦੀ ਭਰਤੀ ਗਈ ਹੈ, ਇਸ ਸਕੀਮ ਦੀ ਸ਼ੁਰੂਆਤ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਰਵੀ ਸ਼ੰਕਰ ਝਾਅ ਵੱਲੋਂ ਆਨਲਾਈਨ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏੇ ਜਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਦੇ ਚੇਅਰਮੈਂਨ-ਕਮ-ਜਿਲ੍ਹਾ ਤੇ ਸ਼ੈਸ਼ਨ ਜੱਜ ਨਿਰਭਓ ਸਿੰਘ ਗਿੱਲ ਨੇ ਦੱਸਿਆ ਕਿ ਐਡਵੋਕੇਟ ਗੁਰਿੰਦਰ ਸਿੰਘ ਚੀਮਾ ਨੂੰ ਚੀਫ ਡਿਫੈਂਸ ਕਾਉਸਲ, ਐਡਵੋਕੇਟ ਗੁਰਸ਼ਰਨਜੀਤ ਸਿੰਘ ਨਾਗਰਾ ਨੂੰ ਡਿਪਟੀ ਚੀਫ ਕਾਉਸਲ, ਐਡਵੋਕੇਟ ਪ੍ਰਵੀਨ ਕੌਰ ਅਤੇ ਐਡਵੋਕੇਟ ਪ੍ਰਭਜੋਤ ਕੌਰ ਨੂੰ ਸਹਾਇਕ ਡਿਫੈਂਸ ਕਾਉਸਲ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਦੇ ਤਹਿਤ ਕਰੀਮੀਨਲ ਕੇਸ ਮੁਫਤ ਕਾਨੂੰਨੀ ਸੇਵਾਵਾ ਅਥਾਰਟੀ ਵੱਲੋਂ ਡਿਫੈਂਡ ਕੀਤੇ ਜਾਣਗੇ, ਇਸ ਨਾਲ ਗਰੀਬ ਅਤੇ ਸਮਾਜ ਦੇ ਪੱਛੜੇ ਹੋਏ ਲੋਕ ਜੋ ਆਪਣਾ ਪ੍ਰਾਈਵੇਟ ਵਕੀਲ ਨਹੀਂ ਕਰ ਸਕਦੇ ਉਹ ਇਨ੍ਹਾਂ ਵਕੀਲਾ ਰਾਹੀਂ ਆਪਣਾ ਕੇਸ ਮੁਫਤ ਲੜ ਸਕਣਗੇ। ਜ਼ਿਲ੍ਹਾ ਤੇ ਸ਼ੈਸ਼ਨ ਜੱਜ ਨਿਰਭਓ ਸਿੰਘ ਗਿੱਲ ਨੇ ਨਵਨਿਯੁਕਤ ਵਕੀਲਾਂ ਨੂੰ ਉਨ੍ਹਾਂ ਦੀ ਕੁਰਸੀ ’ਤੇ ਬਿਠਾਇਆ। ਇਸ ਮੌਕੇ ਸ਼੍ਰੀਮਤੀ ਜਸਵਿੰਦਰ ਸ਼ਿਮਾਰ ਜੱਜ ਅਤੇ ਮਨਪ੍ਰੀਤ ਕੌਰ ਸੇਕਟਰੀ ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ-ਕਮ-ਜੱਜ ਵੀ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ