ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਸਣੇ ਗੁਆਂਢੀ ਸੂਬਿਆਂ ’ਚ ਇੱਕ ਵਾਰ ਫਿਰ ਤੋਂ ਮੌਸਮ ਆਪਣਾ ਮਿਜਾਜ ਬਦਲਣ ਵਾਲਾ ਹੈ। ਪੱਛਮੀ ਡਿਸਟਰਬੈਂਸ ਦੇ ਸਰਗਰਮ ਹੋਣ ਨਾਲ ਹਿਮਾਚਲ ਦੇ ਅੱਠ ਜ਼ਿਲ੍ਹਿਆਂ ’ਚ ਅੱਜ ਅਤੇ ਕੱਲ੍ਹ ਭਾਰੀ ਬਾਰਿਸ਼ ਅਤੇ ਬਰਫਬਾਰੀ ਦਾ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਵਿਚ ਕੁੱਲੂ, ਕਿਨੌਰ, ਲਾਹੌਲ, ਚੰਬਾ, ਕਾਂਗੜਾ, ਮੰਡੀ, ਸਿਰਮੌਰ ਅਤੇ ਸ਼ਿਮਲਾ ਸ਼ਾਮਲ ਹਨ। (Weather)
ਇਸ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਵਿਚ ਵੀ 48 ਘੰਟਿਆਂ ਦਰਮਿਆਨ ਲਗਭਗ ਸਾਰੇ ਜ਼ਿਲ੍ਹਆਂ ਵਿੱਚ ਮੀਂਹ ਦੀ ਸੰਭਾਵਨਾ ਹੈ। ਸ਼ਨਿੱਚਰਵਾਰ ਨੂੰ ਪੰਜਾਬ ’ਚ ਬਠਿੰਡਾ 1.2 ਡਿਗਰੀ ਨਾਲ ਸਭ ਤੋਂ ਵੱਧ ਠੰਡਾ ਰਿਹਾ। ਦੱਖਣੀ ਹਿੱਸਿਆਂ ਵਿਚ ਜਿੱਥੇ 1 ਤੋਂ 4 ਡਿਗਰੀ ਵਿਚਕਾਰ ਤਾਪਮਾਨ ਰਿਹਾ ਅਤੇ ਦਿਨ ਵਿੱਚ ਹਲਕੀ ਧੁੱਪ ਵੀ ਨਿੱਕਲੀ। ਉਥੇ ਹੀ ਹਰਿਆਣਾ ਦਾ ਤਾਪਮਾਨ ਆਮ ਦੇ ਮੁਕਾਬਲੇ ਔਸਤਨ 0.8 ਡਿਗਰੀ ਘੱਟ ਹੋ ਗਿਆ। (Weather)
ਕੀ ਕਹਿਣਾ ਮੌਸਮ ਵਿਗਿਆਨੀਆਂ ਦਾ (Weather)
ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਪੱਛਮੀ ਡਿਸਟਰਬੈਂਸ ਦੇ ਸਰਗਰਮ ਹੋਣ ਕਾਰਣ ਪੰਜਾਬ ਹਰਿਆਣਾ ਵਿੱਚ 29 ਤੋਂ 30 ਜਨਵਰੀ ਨੂੰ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਪੰਜਾਬ ਹਰਿਆਣਾ ਵਿੱਚ ਇਸ ਦੌਰਾਨ ਕਿਤੇ ਕਿਤੇ ਗੜੇਮਾਰੀ ਵੀ ਹੋ ਸਕਦੀ ਹੈ। ਅਗਲੇ 48 ਘੰਟਿਆਂ ਵਿੱਚ ਰਾਤ ਦੇ ਤਾਪਮਾਨ ਵਿਚ 4 ਤੋਂ 6 ਡਿਗਰੀ ਤਕ ਦਾ ਵਾਧਾ ਹੋ ਸਕਦਾ ਹੈ। ਇਸ ਤੋਂ ਇਲਾਵਾ ਪੱਛਮੀ ਡਿਸਟਰਬੈਂਸ ਦਾ ਅਸਰ ਖਤਮ ਹੋਣ ਤੋਂ ਬਾਅਦ 31 ਜਨਵਰੀ ਤੋਂ ਫਿਰ ਠੰਢ ਦਾ ਦੌਰ ਸ਼ੁਰੂ ਹੋ ਸਕਦਾ ਹੈ। ਜਿਸ ਕਾਰਨ ਦਾ ਰਾਤ ਦਾ ਪਾਰਾ ਫਿਰ ਡਿੱਗ ਸਕਦਾ ਹੈ।
ਮੌਸਮ ਵਿਭਾਗ ਨੇ ਪੰਜਾਬ ਦਾ ਕਿਸਾਨਾਂ ਨੂੰ 2 ਦਿਨ ਫਸਲਾਂ ਦੀ ਸਿੰਚਾਈ ਨਾ ਕਰਨ ਦੀ ਸਲਾਹ ਦਿੱਤੀ ਹੈ। ਮੀਂਹ ਦੇ ਦੌਰਾਨ ਬਿਜਲੀ ਚਮਕ ਸਕਦੀ ਹੈ। ਐਡਵਾਇਜਰੀ ਜਾਰੀ ਕੀਤੀ ਗਈ ਹੈ ਕਿ ਇਸ ਦੌਰਾਨ ਲੋਕ ਆਸਰਾ ਲੈਣ ਲਈ ਦਰੱਖਤਾਂ ਥੱਲੇ ਨਾ ਜਾਣ।