ਸਲਾਬਤਪੁਰਾ/ਬਠਿੰਡਾ (ਸੱਚ ਕਹੂੰ ਨਿਊਜ਼)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਪੰਜਾਬ ਦੀ ਸਾਧ-ਸੰਗਤ ਵੱਲੋਂ ਅੱਜ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ (Dera Salabtpura) ਵਿਖੇ ਪਵਿੱਤਰ ਐੱਮਐੱਸਜੀ ਭੰਡਾਰਾ ਮਨਾਇਆ ਜਾ ਰਿਹਾ ਹੈ। ਪਵਿੱਤਰ ਭੰਡਾਰੇ ਨੂੰ ਲੈ ਕੇ ਸਾਧ-ਸੰਗਤ ’ਚ ਭਾਰੀ ਉਤਸ਼ਾਹ ਹੈ ਤੇ ਜਿੱਥੇ ਸਾਧ-ਸੰਗਤ ਇੱਕ ਦਿਨ ਪਹਿਲਾਂ ਹੀ ਵੱਡੀ ਗਿਣਤੀ ’ਚ ਪਹੰੁਚ ਚੁੱਕੀ ਸੀ ਉੱਥੇ ਹੋਰ ਵੀ ਸਾਧ-ਸੰਗਤ ਸਵੇਰੇ ਹੀ ਦਰਬਾਰ ’ਚ ਪਹੁੰਚਣੀ ਸ਼ੁਰੂ ਹੋ ਗਈ।
ਵੱਡੀ ਗਿਣਤੀ ’ਚ ਸਾਧ-ਸੰਗਤ ਦੇ ਪਹੰੁਚਣ ਕਰਕੇ ਸਵੇਰੇ ਹੀ ਵਾਹਨਾਂ ਦੀਆਂ ਸੜਕ ’ਤੇ ਲੰਮੀਆਂ-ਲੰਮੀਆਂ ਕਤਾਰਾਂ ਲੱਗ ਗਈਆਂ, ਜਿਸ ਕਰਕੇ ਸਾਧ-ਸੰਗਤ ਨੂੰ ਚਾਰ ਕਿਲੋਮੀਟਰ ਤੱਕ ਪੈਦਲ ਚੱਲ ਕੇ ਦਰਬਾਰ ਪਹੰੁਚ ਰਹੀ ਹੈ। ਭੰਡਾਰੇ ਦੇ ਸਮੇਂ ਤੱਕ ਸਾਧ-ਸੰਗਤ ਲਈ ਬਣਾਏ ਪੰਡਾਲ ਭਰ ਚੁੱਕੇ ਸਨ, ਜਿਸ ਕਰਕੇ ਵੱਡੀ ਗਿਣਤੀ ਸਾਧ-ਸੰਗਤ ਨੂੰ ਸੜਕਾਂ ’ਤੇ ਖੜ੍ਹ ਕੇ ਜਾਂ ਫਿਰ ਆਪਣੇ-ਆਪਣੇ ਵਾਹਨਾਂ ’ਚ ਬੈਠ ਕੇ ਹੀ ਪਵਿੱਤਰ ਭੰਡਾਰਾ ਸੁਣ ਰਹੀ ਹੈ। ਸਿਰਾਂ ’ਤੇ ਜਾਗੋ ਤੇ ਢੋਲ ਦੀ ਥਾਪ ’ਤੇ ਭੰਗੜੇ ਪਾਉਂਦੇ ਹੋਏ ਡੇਰਾ ਸ਼ਰਧਾਲੂ ਪਵਿੱਤਰ ਭੰਡਾਰੇ ਦੀ ਖੁਸ਼ੀ ਮਨਾਉਣ ਆ ਰਹੇ ਹਨ। ਹੈਲੀਕੈਮ (ਹਵਾਈ ਕੈਮਰੇ) ਰਾਹੀਂ ਦੇਖਿਆ ਜਾਣ ਇੰਝ ਲੱਗ ਰਿਹਾ ਹੈ ਜਿਵੇਂ ਸਲਾਬਤਪੁਰਾ ਵਿੱਚ ਸੰਗਤ ਦਾ ਹੜ੍ਹ ਹੀ ਆ ਗਿਆ ਹੋਵੇ।