ਚਾਰ ਕਿਲੋਮੀਟਰ ਤੋਂ ਪੈਦਲ ਚੱਲ ਕੇ ਪੰਡਾਲ ਵਿੱਚ ਪੁੱਜ ਰਹੀ ਹੈ ਸਾਧ ਸੰਗਤ
ਸਲਾਬਤਪੁਰਾ (ਸੱਚ ਕਹੂੰ ਨਿਊਜ਼)। ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ ’ਚ ਪੰਜਾਬ ਦੀ ਸਾਧ-ਸੰਗਤ ਵੱਲੋਂ ਮਨਾਇਆ ਜਾ ਰਿਹਾ ਪਵਿੱਤਰ ਐਮਐਸਜੀ ਭੰਡਾਰਾ ਸ਼ੁਰੂ ਹੋ ਗਿਆ ਹੈ। ਭੰਡਾਰੇ ਪ੍ਰਤੀ ਸਾਧ ਸੰਗਤ ’ਚ ਐਨਾਂ ਉਤਸ਼ਾਹ ਪਾਇਆ ਜਾ ਰਿਹਾ ਹੈ ਕਿ ਹਰ ਉਮਰ ਵਰਗ ਦੇ ਡੇਰਾ ਸ਼ਰਧਾਲੂ ਖੁਸ਼ੀ ’ਚ ਨੱਚ ਰਹੇ ਹਨ। (Salabtpura MSG Bhndara live)
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ਼ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਮੁੱਖ ਪੰਡਾਲ ਨੂੰ ਸੁੰਦਰ ਲੜੀਆਂ, ਰੰਗੋਲੀ ਅਤੇ ਰੰਗ-ਬਿਰੰਗੇ ਗੁਬਾਰਿਆਂ ਨਾਲ ਸਜ਼ਾਇਆ ਗਿਆ ਹੈ। ਚੱਲ ਰਹੇ ਇਸ ਭੰਡਾਰੇ ’ਚ ਵੱਡੀ ਗਿਣਤੀ ਸਾਧ ਸੰਗਤ ਪੁੱਜ ਚੁੱਕੀ ਹੈ ਜਦੋਂਕਿ ਹੋਰ ਸਾਧ ਸੰਗਤ ਦਾ ਆਉਣਾ ਲਗਾਤਾਰ ਜ਼ਾਰੀ ਹੈ।
ਸਲਾਬਤਪੁਰਾ ਵੱਲ ਨੂੰ ਆਉਂਦੇ ਸਾਰੇ ਰਾਹਾਂ ’ਚ ਸਾਧ ਸੰਗਤ ਦੇ ਵਹੀਕਲਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਸਾਧ ਸੰਗਤ ਵੱਲੋਂ ਆਪਣੇ ਵਾਹਨਾਂ ਨੂੰ ਵੀ ਸੁੰਦਰ ਢੰਗ ਨਾਲ ਸਜ਼ਾਇਆ ਗਿਆ ਹੈ। ਟ੍ਰੈਫਿਕ ਪੰਡਾਲਾਂ ਤੋਂ ਮੁੱਖ ਪੰਡਾਲ ਵੱਲ ਸਾਧ ਸੰਗਤ ਨੱਚਦੀ ਗਾਉਂਦੀ ਆ ਰਹੀ ਹੈ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਬਰਨਾਵਾ (ਯੂਪੀ) ਆਸ਼ਰਮ ’ਚੋਂ ਆਨਲਾਈਨ ਸਾਧ ਸੰਗਤ ਦੇ ਰੂ-ਬ-ਰੂ ਹੋਣਗੇ। (Salabtpura MSG Bhndara live)
ਦੱਸਣਯੋਗ ਹੈ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ਼ ਨੇ 25 ਜਨਵਰੀ 1919 ਨੂੰ ਸ੍ਰੀ ਜਲਾਲਆਣਾ ਸਾਹਿਬ ਵਿਖੇ ਅਵਤਾਰ ਧਾਰਨ ਕੀਤਾ ਸੀ। ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਪੂਰੇ ਜਨਵਰੀ ਮਹੀਨੇ ਨੂੰ ਹੀ ਅਵਤਾਰ ਮਹੀਨੇ ਵਜੋਂ ਮਨਾਉਂਦੀ ਹੈ।