ਸਾਡੇ ਨਾਲ ਸ਼ਾਮਲ

Follow us

11.8 C
Chandigarh
Monday, February 2, 2026
More
    Home Breaking News ਗੁਰੂ ਜੀ ਦੀ ਸਿ...

    ਗੁਰੂ ਜੀ ਦੀ ਸਿੱਖਿਆ ‘ਤੇ ਚੱਲਕੇ ਡੇਰਾ ਸ਼ਰਧਾਲੂਆਂ ਨੇ ਰਚ ਦਿੱਤਾ ਇਤਿਹਾਸ, ਦੇਖੋ ਅਖਬਾਰਾਂ ਦੀ ਜੁਬਾਨੀ

    Cleanliness Campaign

    ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਮਤ ਨਾਲ ਹਰਿਆਣਾ ’ਚ ਸਫਾਈ ਅਭਿਆਨ ’ਚ ਸਾਧ-ਸੰਗਤ ਨੇ ਪੂਰੇ ਉਤਸ਼ਾਹ ਤੇ ਤਨੇਦੇਹੀ ਨਾਲ ਭਾਗ ਲਿਆ। ਸਿਰਫ 5 ਘੰਟਿਆਂ ‘ਚ ਹਰਿਆਣਾ ਦੇ ਸਾਰੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਨੂੰ ਚਕਾਚਕ ਕਰਕੇ ਸਭ ਦਾ ਦਿਲ ਜਿੱਤ ਲਿਆ। ਸਾਧ-ਸੰਗਤ ਦੇ ਇਸ ਬੇਮਿਸਾਲ ਸੇਵਾ ਕਾਰਜ ਦੀ ਜਿੱਥੇ ਲੋਕਾਂ ਨੇ ਖੁੱਲ੍ਹ ਕੇ ਸ਼ਲਾਘਾ ਕੀਤੀ। ਇਸ ਦੇ ਨਾਲ ਹੀ ਇਸ ਮਹਾਂ ਅਭਿਆਨ ਨੇ ਅਖਬਾਰਾਂ ’ਚ ਖੂਬ ਸੁਰਖੀਆਂ ਬਟੋਰੀਆਂ। ਆਓ ਦੇਖਦੇ ਹਾਂ ਸਫਾਈ ਮਹਾਂ ਅਭਿਆਨ ਦੀ ਕਹਾਣੀ ਅਖਬਾਰਾਂ ਦੀ ਜੁਬਾਨੀ।

    Ram Rahim

    ਸਵਾ ਪੰਜ ਘੰਟਿਆਂ ’ਚ ਹਰਿਆਣਾ ਦੇ 22 ਜ਼ਿਲ੍ਹੇ, 154 ਸ਼ਹਿਰ/ਕਸਬੇ ਤੇ 7356 ਪਿੰਡ ਬੋਲੇ ਵਾਹ ਸੇਵਾਦਾਰੋ

    • 148ਵਾਂ ਮਾਨਵਤਾ ਭਲਾਈ ਕਾਰਜ : ਸਾਲ ’ਚ ਇੱਕ ਦਿਨ ਅਨਾਥ ਬਜ਼ੁਰਗਾਂ ਦਾ ਜਨਮ ਦਿਨ ਮਨਾਉਣਾ ਅਤੇ ਉਨ੍ਹਾਂ ਨਾਲ ਖੁਸ਼ੀਆਂ ਵੰਡਣਾ

    ਸਰਸਾ (ਸੱਚ ਕਹੂੰ ਨਿਉੂਜ਼)। 23 ਜਨਵਰੀ 2023 ਦਾ ਦਿਨ ਪੂਰੀ ਦੁਨੀਆ ਦੇ ਇਤਿਹਾਸ ਦਾ ਸੁਨਹਿਰੀ ਪੰਨਾ ਬਣ ਗਿਆ ਹੈ। ਇਤਿਹਾਸ ’ਚ ਇਹ ਪਹਿਲੀ ਵਾਰ ਹੋਇਆ ਹੋਵੇਗਾ ਜਦੋਂ ਕਿਸੇ ਸੂਬੇ ਭਰ ਦੀ ਸਫਾਈ ਇੱਕ ਹੀ ਦਿਨ ’ਚ ਸਿਰਫ ਸਵਾਂ ਪੰਜ ਘੰਟਿਆਂ ’ਚ ਕਰ ਦਿੱਤੀ ਗਈ ਹੋਵੇ। 22 ਜ਼ਿਲ੍ਹਾ ਹੈਡਕੁਆਰਟਰਾਂ ਤੋਂ ਲੈ ਕੇ 154 ਸ਼ਹਿਰ/ਕਸਬਿਆਂ, ਮੰਡੀਆਂ ਅਤੇ 7356 ਪਿੰਡਾਂ ਤੱਕ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਕੂੜਾ ਹੂੰਝ ਕੇ ਹਰ ਜਗ੍ਹਾ ਨੂੰ ਚਮਕਾ ਦਿੱਤਾ। ਸੱਚੇ ਮੁਰਸ਼ਿਦੇ-ਕਾਮਲ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਅਤੇ ਪੂਜਨੀਕ ਹਜੂਰ ਪਿਤਾ ਜੀ ਦੇ ਆਗਮਨ ਦੀ ਖੁਸ਼ੀ ’ਚ ਹਰਿਆਣਾ ਦੀ ਸਾਧ-ਸੰਗਤ ਨੇ ਸਫਾਈ ਮਹਾਂ ਅਭਿਆਨ ਦਾ ਸ਼ੁੱਭ ਕਾਰਜ ਕਰਕੇ ਇਤਿਹਾਸ ਰਚ ਦਿੱਤਾ ਸੇਵਾਦਾਰਾਂ ਦੀ ਬੇਨਤੀ ’ਤੇ ਇਸ ਸਫਾਈ ਮਹਾਂ ਅਭਿਆਨ ਦਾ ਸ਼ੁੱਭ ਅਰੰਭ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਬਰਨਾਵਾ ਉੱਤਰ ਪ੍ਰਦੇਸ਼ ਤੋਂ ਆਪਣੇ ਪਵਿੱਤਰ ਕਰ ਕਮਲਾਂ ਨਾਲ ਝਾੜੂ ਲਾ ਕੇ ਕੀਤਾ। (Haryana Cleanliness Campaign)

    ਨਿਰਧਾਰਿਤ ਡਿਊਟੀਆਂ

    ਸਫਾਈ ਮਹਾਂ ਅਭਿਆਨ ਦੀ ਮਹੱਤਤਾ ਇਸ ਗੱਲ ਤੋਂ ਜ਼ਾਹਿਰ ਹੁੰਦੀ ਹੈ ਕਿ ਸੂਬੇ ਭਰ ਦੇ ਲੋਕ ਨੁਮਾਇੰਦਿਆਂ, ਸਮਾਜ ਸੇਵੀਆ ਅਤੇ ਪਤਵੰਤੇ ਸੱਜਣਾਂ ਨੇ ਇਸ ਅਭਿਆਨ ’ਚ ਹਿੱਸਾ ਲਿਆ ਤੇ ਇਸ ਮੁਹਿੰਮ ਦੀ ਭਰਪੂਰ ਸ਼ਲਾਘਾ ਕੀਤੀ ਅਜਿਹਾ ਸਫਾਈ ਮਹਾਂ ਅਭਿਆਨ ਪੂਰੀ ਦੁਨੀਆ ’ਚ ਆਪਣੀ ਮਿਸਾਲ ਆਪ ਹੈ।

    ਅੱਜ ਸਵੇਰੇ ਜਦੋਂ ਲੋਕ ਕੜਾਕੇ ਦੀ ਠੰਢ ਕਾਰਨ ਘਰਾਂ ’ਚ ਸਨ ਤੇ ਬਜ਼ਾਰਾਂ ’ਚ ਵੀ ਨਹੀਂ ਖੁੱਲ੍ਹੇ ਸਨ ਤਾਂ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੀ ਵਰਦੀ ’ਚ ਸਜੇ ਸੇਵਾਦਾਰਾਂ ਦੀ ‘ਫੌਜ’ ਗੰਦਗੀ ਨਾਲ ਜੰਗ ਲੜਨ ਲਈ ਆਪਣੇ ਹਥਿਆਰਾਂ ਝਾੜੂਆਂ ਨਾਲ ਲੈੱਸ ਹੋ ਕੇ ਸਫਾਈ ਮਹਾਂ ਅਭਿਆਨ ਲਈ ਆਪਣੀਆਂ ਨਿਰਧਾਰਿਤ ਡਿਊਟੀਆਂ ਵਾਲੀਆਂ ਜਗ੍ਹਾਵਾਂ ’ਤੇ ਆ ਗਈ।

    ਸੇਵਾਦਾਰਾਂ ਦੀ ਰੱਜਵੀ ਸਲਾਹੁਤਾ (Haryana Cleanliness Campaign)

    ਜਿਉਂ ਹੀ ਪੂਜਨੀਕ ਗੁਰੂ ਜੀ ਨੇ ਬਰਨਾਵਾ ਤੋਂ ਸਫਾਈ ਮਹਾਂ ਅਭਿਆਨ ਦਾ ਸ਼ੁੱਭ ਅਰੰਭ ਕੀਤਾ ਤਾਂ ਲੱਖਾਂ ਦੀ ਗਿਣਤੀ ’ਚ ਸਾਧ-ਸੰਗਤ ਨੇ ਸੂਬੇ ਦੇ ਸ਼ਹਿਰਾਂ-ਕਸਬਿਆਂ, ਪਿੰਡਾਂ ਵੱਲ ਵਹੀਰਾਂ ਘੱਤ ਦਿੱਤੀਆਂ। ਗਲੀਆਂ, ਸੜਕਾਂ, ਚੁਰਾਹਿਆਂ, ਚੌਕਾਂ ’ਚ ਮਿਲੇ ਕੂੜੇ ਦੇ ਢੇਰ ਮਿੰਟ ’ਚ ਵੇਖਦੇ-ਵੇਖਦੇ ਅਲੋਪ ਹੁੰਦੇ ਗਏ ਪਹਿਲਾਂ ਝਾੜੂ ਚੱਲੇ, ਫਿਰ ਕਹੀਆਂ, ਖੜ-ਖੜ ਕਰਦੇ ਬੱਠਲਾਂ ਦੀਆਂ ਕਤਾਰਾਂ ਕੂੜੇ ਦੇ ਢੇਰਾਂ ਨੂੰ ਟਿੱਡੀ ਦਲ ਵਾਂਗ ਸਾਫ਼ ਕਰ ਗਈਆਂ। ਕੂੜੇ ਦੀ ਟਰਾਲੀਆਂ ਭਰੀਆਂ ਗਈਆਂ। ਵੇਖਦੇ ਹੀ ਵੇਖਦੇ ਗਲੀਆਂ, ਸੜਕਾਂ ਚਮਕਣ ਲੱਗੀਆਂ ਰਾਹਗੀਰਾਂ ਨੂੰ ਆਪਣਾ ਸ਼ਹਿਰ ਪਿੰਡ ਹੀ ਨਵਾਂ-ਨਵਾਂ ਜਾਪਣ ਲੱਗਾ ਕਈਆਂ ਨੂੰ ਯਕੀਨ ਹੀ ਨਹੀਂ ਆ ਰਿਹਾ ਸੀ ਕਿ ਉਹ ਆਪਣੇ ਪਿੰਡ ਸ਼ਹਿਰ ’ਚ ਖੜੇ ਹਨ ਸੇਵਾਦਾਰਾਂ ਨੂੰ ਸਫਾਈ ਕਰਦਿਆਂ ਵੇਖ ਕੇ ਸ਼ਹਿਰੀ ਤੇ ਪੇਂਡੂ ਇੰਨੇ ਖੁਸ਼ ਸਨ ਕਿ ਲੋਕ ਮੋਬਾਇਲ ਫੋਨਾਂ ’ਤੇ ਸੇਵਾਦਾਰਾਂ ਦੀਆਂ ਵੀਡੀਓ ਬਣਾਉਦੇ ਤੇ ਤਸਵੀਰਾਂ ਖਿੱਚਦੇ ਵੇਖੇ ਗਏ ਲੋਕਾਂ ਨੇ ਪੂਜਨੀਕ ਗੁਰੂ ਜੀ ਤੇ ਸੇਵਾਦਾਰਾਂ ਦੀ ਰੱਜਵੀ ਸਲਾਹੁਤਾ ਕੀਤੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here