ਪੈਸਾ ਜਾਂ ਧਨ ਦੇ ਮਹੱਤਵ ਨੂੰ ਦੇਖਦੇ ਹੋਏ ਸ਼ਾਸਤਰਾਂ ’ਚ ਕਈ ਨਿਯਮ ਦੱਸੇ ਗਏ ਹਨ ਇਨ੍ਹਾਂ ਨਿਯਮਾਂ ਦਾ ਪਾਲਣ ਕਰਨ ’ਤੇ ਹਰ ਵਿਅਕਤੀ ਨੂੰ ਜੀਵਨ ’ਚ ਸੁਖ ਅਤੇ ਸ਼ਾਂਤੀ ਮਿਲਦੀ ਹੈ। ਪੈਸਿਆਂ ਦੇ ਸਬੰਧ ’ਚ ਆਚਾਰੀਆ ਚਾਣੱਕਿਆ ਨੇ ਇੱਕ ਮਹੱਤਵਪੂਰਨ ਨੀਤੀ ਦੱਸੀ ਹੈ ਕਿ ਸਾਡੇ ਦੁਆਰਾ ਕਮਾਏ ਗਏ ਧਨ ਦਾ ਵਰਤੋਂ ਕਰਨਾ ਜਾਂ ਖਰਚ ਕਰਨਾ ਹੀ ਧਨ ਦੀ ਰੱਖਿਆ ਦੇ ਸਮਾਨ ਹੈ। ਜਿਸ ਤਰ੍ਹਾਂ ਕਿਸੇ ਤਲਾਬ ਜਾਂ ਭਾਂਡੇ ’ਚ ਭਰਿਆ ਹੋਇਆ ਪਾਣੀ ਵਰਤਿਆ ਨਾ ਜਾਵੇ ਤਾਂ ਉਹ ਸੜ ਜਾਂਦਾ ਹੈ ਅਚਾਰੀਆ ਚਾਣੱਕਿਆ ਕਹਿੰਦੇ ਹਨ ਕਿ ਵਿਅਕਤੀ ਧਨ ਜਾਂ ਪੈਸਾ ਕਮਾਉਦਾ ਹੈ ਤਾਂ ਉਸ ਦੀ ਚੰਗੀ ਵਰਤੋਂ ਕਰਨੀ ਚਾਹੀਦੀ ਹੈ। ਕਾਫ਼ੀ ਲੋਕ ਧਨ ਨੂੰ ਜ਼ਿਆਦਾਤਰ ਇਕੱਠਾ ਕਰਕੇ ਰੱਖਦੇ ਹਨ ਉਸ ਦੀ ਵਰਤੋਂ ਨਹੀਂ ਕਰਦੇ ਹਨ ਜ਼ਰੂਰਤ ਤੋਂ ਜ਼ਿਆਦਾ ਧਨ ਨੂੰ ਇਕੱਠਾ ਕਰਨਾ ਸਹੀਂ ਨਹੀਂ ਹੈ ਇਸ ਲਈ ਧਨ ਨੂੰ ਦਾਨ ਕਰਨਾ ਚਾਹੀਦਾ ਹੈ।
ਸਹੀ ਕੰਮ ’ਚ ਧਨ ਦਾ ਨਿਵੇਸ਼ ਕਰਨਾ ਚਾਹੀਦਾ ਹੈ ਇਹੀ ਧਨ ਦੀ ਰੱਖਿਆ ਦੇ ਬਰਾਬਰ ਹੈ। ਜੇਕਰ ਕੋਈ ਵਿਅਕਤੀ ਦਿਨ-ਰਾਤ ਮਿਹਨਤ ਕਰਕੇ ਪੈਸਾ ਕਮਾਉਦਾ ਹੈ ਤੇ ਉਸ ਦੀ ਵਰਤੋਂ ਨਹੀਂ ਕਰਦਾ ਤਾਂ ਅਜਿਹੇ ਪੈਸੇ ਦਾ ਫਾਇਦਾ ਕੀ ਹੈ? ਹਮੇਸ਼ਾ ਪੈਸਿਆਂ ਦੀ ਯੋਗ ਵਰਤੋਂ ਕਰਦੇ ਰਹਿਣਾ ਚਾਹੀਦਾ ਹੈ ਜਿਸ ਤਰ੍ਹਾਂ ਕਿਸੇ ਤਲਾਬ ’ਚ ਭਰਿਆ ਪਾਣੀ ਨਾ ਵਰਤਿਆ ਜਾਵੇ ਤਾਂ ਉਹ ਸੜ ਜਾਂਦਾ ਹੈ ਅਜਿਹੇ ਪਾਣੀ ਨੂੰ ਬਚਾਉਣ ਲਈ ਜ਼ਰੂਰੀ ਹੈ ਕਿ ਉਸ ਦੀ ਵਰਤੋਂ ਕੀਤੀ ਜਾਵੇ, ਇਹੀ ਗੱਲ ਧਨ ’ਤੇ ਵੀ ਲਾਗੂ ਹੁੰਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ