ਚਰਕ (Maharishi Charak) ਪਹਿਲੇ ਚਿਕਿਤਸਕ ਸਨ ਜਿਨ੍ਹਾਂ ਨੇ ਪਾਚਨ ਅਤੇ ਸਰੀਰਕ ਪ੍ਰਤੀਰੱਖਿਆ ਦੀ ਧਾਰਨਾ ਦੁਨੀਆ ਸਾਹਮਣੇ ਪੇਸ਼ ਕੀਤੀ। ਉਨ੍ਹਾਂ ਸਿੱਧ ਕੀਤਾ ਕਿ ਸਰੀਰ ਦੇ ਕਾਰਜਾਂ ਦੇ ਅਧਾਰ ’ਤੇ ਤਿੰਨ ਸਥਾਈ ਦੋਸ਼ ਸਰੀਰ ’ਚ ਪਾਏ ਜਾਂਦੇ ਹਨ। ਜਿਨ੍ਹਾਂ ਨੂੰ ‘ਪਿੱਤ’, ‘ਕਫ਼’ ਅਤੇ ‘ਵਾਯੂ’ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਇਹ ਦੋਸ਼ ਸਰੀਰ ਅੰਦਰ ਜਦੋਂ ਤੱਕ ਸੰਤੁਲਿਤ ਰਹਿੰਦੇ ਹਨ।
ਉਦੋਂ ਤੱਕ ਵਿਅਕਤੀ ਸਿਹਤਮੰਦ ਰਹਿੰਦਾ ਹੈ ਪਰੰਤੂ ਜਦੋਂ ਇਨ੍ਹਾਂ ਦਾ ਸੰਤੁਲਨ ਵਿਗੜ ਜਾਂਦਾ ਹੈ ਤਾਂ ਵਿਅਕਤੀ ਬਿਮਾਰ ਹੋ ਜਾਂਦਾ ਹੈ। ਚਰਕ ਕਦੋਂ ਪੈਦਾ ਹੋਏ, ਕਿੱਥੇ ਪੈਦਾ ਹੋਏ ਇਤਿਹਾਸ ’ਚ ਇਸ ਦਾ ਕੋਈ ਜ਼ਿਕਰ ਨਹੀਂ ਮਿਲਦਾ ਤਿ੍ਰਪਟਕ ਦੇ ਚੀਨੀ ਅਨੁਵਾਦ ’ਚ ਚਰਕ ਦਾ ਜ਼ਿਕਰ ਕਨਿਸ਼ਕ ਦੇ ਰਾਜ-ਵੈਦ ਵਜੋਂ ਮਿਲਦਾ ਹੈ। ਉਨ੍ਹਾਂ ਵੱਲੋਂ ਸੰਪਾਦਿਤ ਗ੍ਰੰਥ ‘ਚਰਕ ਸੰਹਿਤਾ’ ਇੱਕ ਪ੍ਰਸਿੱਧ ਆਯੁਰਵੇਦ ਗ੍ਰੰਥ ਹੈ।
ਇਸ ਵਿੱਚ ਰੋਗਨਾਸ਼ਕ ਦਵਾਈਆਂ ਦਾ ਵਰਨਣ ਹੈ ਅਤੇ ਸੋਨਾ, ਚਾਂਦੀ, ਲੋਹਾ, ਪਾਰਾ ਆਦਿ ਧਾਤੂਆਂ ਦੀ ਭਸਮ ਤੇ ਉਨ੍ਹਾਂ ਦੀ ਵਰਤੋਂ ਦਾ ਵਰਣਨ ਮਿਲਦਾ ਹੈ। ਅਚਾਰਿਆ ਚਰਕ ਨੇ ਅਚਾਰਿਆ ਅਗਨੀਵੇਸ਼ ਦੇ ਅਗਨੀਵੇਸ਼ਤੰਤਰ ਵਿੱਚ ਕੁਝ ਸਥਾਨ ਤੇ ਹਿੱਸੇ ਜੋੜ ਕੇ ਉਸ ਨੂੰ ਨਵਾਂ ਰੂਪ ਦਿੱਤਾ ਹੈ ਜਿਸ ਨੂੰ ‘ਚਰਕ ਸੰਹਿਤਾ’ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਚਰਕ ਸੰਹਿਤਾ ਆਯੁਰਵੇਦ ’ਚ ਪ੍ਰਸਿੱਧ ਹੈ। ਇਸ ਦੇ ਉਪਦੇਸ਼ਕ ਅੱਤਰੀਪੁੱਤਰ, ਪੁਨਰਵਸੂ, ਗੰ੍ਰਥਕਰਤਾ, ਅਗਨੀਵੇਸ਼ ਅਤੇ ਪ੍ਰਤੀਸੰਸਕਾਰਕ ਚਰਕ ਹਨ। (Maharishi Charak)
ਉਨ੍ਹਾਂ ਸਮਿਆਂ ਵਿੱਚ ਗੰ੍ਰਥ ਜਾਂ ਤੰਤਰ ਦੀ ਰਚਨਾ ਸ਼ਾਖਾ ਦੇ ਨਾਂਅ ਨਾਲ ਹੁੰਦੀ ਸੀ ਜਿਵੇਂ ਕਠ ਸ਼ਾਖਾ ਅੰਦਰ ਕਠੋਪਨਿਸ਼ਦ ਬਣੀ ਸ਼ਾਖਾਵਾਂ ਜਾਂ ਭਾਗ ਉਨ੍ਹਾਂ ਸਮਿਆਂ ਅੰਦਰ ਵਿੱਦਿਆਪੀਠ ਹੁੰਦੇ ਸਨ, ਜਿੱਥੇ ਵਿਦਿਆਰਥੀਆਂ ਨੂੰ ਅਨੇਕ ਵਿਸ਼ਿਆਂ ਦੀ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਸੀ ਇਸ ਲਈ ਸੰਭਵ ਹੈ ਕਿ ਚਰਕ ਸੰਹਿਤਾ ਦਾ ਪ੍ਰਤੀਸੰਸਕਾਰ ਚਰਕ ਸ਼ਾਖਾ ’ਚ ਹੋਇਆ ਹੋਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ