ਤਰੱਕੀ ਨਿਯਮਾਂ ਦੇ ਪਾਲਣ ਨਾਲ

Rules

ਕੋਈ ਦੇਸ਼ ਤਰੱਕੀ ਕਿਵੇਂ ਕਰ ਸਕਦਾ ਹੈ ਇਸ ਦਾ ਇੱਕੋ-ਇੱਕ ਜਵਾਬ ਹੈ। ਨਿਯਮਾਂ (Rules) ’ਤੇ ਚੱਲੋ ਇੰਗਲੈਂਡ ’ਚ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਕਾਰ ’ਚ ਸੀਟ ਬੈਲਟ ਨਾ ਲਾਉਣ ਲਈ ਜਨਤਕ ਤੌਰ ’ਤੇ ਮਾਫੀ ਮੰਗ ਲਈ ਹੈ। ਪੁਲਿਸ ਨੇ ਪ੍ਰਧਾਨ ਮੰਤਰੀ ਨੂੰ 100 ਪੌਂਡ ਜ਼ੁਰਮਾਨਾ ਵੀ ਕੀਤਾ ਹੈ ਇੱਧਰ ਸਾਡੇ ਦੇਸ਼ ’ਚ ਪੁਲਿਸ ਕੋਲ ਇੰਨੀ ਹਿੰਮਤ ਨਹੀਂ ਕਿ ਉਹ ਕਿਸੇ ਵਿਧਾਇਕ ਦੇ ਫੋਨ ਦੀ ਪ੍ਰਵਾਹ ਨਾ ਕਰਦਿਆਂ ਕਾਰਵਾਈ ਕਰ ਸਕੇ ਜੇਕਰ ਪੁਲਿਸ ਅਫਸਰ ਭੁੱਲ-ਭੁਲੇਖੇ ਕਿਸੇ ਨਾਲ ਅਜਿਹਾ ਕਰ ਵੀ ਲਵੇ ਤਾਂ ਸਬੰਧਿਤ ਅਫ਼ਸਰ ਦੀ ਬਦਲੀ ਤੈਅ ਹੈ।

ਗੱਲ ਇਹ ਨਹੀਂ ਕਿ ਸਾਡੇ ਦੇਸ਼ ’ਚ ਇਮਾਨਦਾਰ ਸਿਆਸੀ ਆਗੂਆਂ ਦੀ ਘਾਟ ਹੈ। ਅਸਲ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਸੂਬਿਆਂ ਦੇ ਮੁੱਖ ਮੰਤਰੀ ਨਿਯਮਾਂ ਦੀ ਪਾਲਣਾ ’ਤੇ ਜ਼ੋਰ ਦਿੰਦੇ ਹਨ ਫ਼ਿਰ ਵੀ ਹੇਠਲੇ ਪੱਧਰ ’ਤੇ ਸਿਆਸੀ ਆਗੂ ਨਿਯਮਾਂ ਦੀ ਪਾਲਣਾ ਕਰਨ ਤੋਂ ਕੰਨੀ ਕਤਰਾਉਂਦੇ ਹਨ ਤੇ ਬਹੁਤੇ ਆਪਣੇ ਉਨ੍ਹਾਂ ਵਰਕਰਾਂ ਦੀ ਸਿਫ਼ਾਰਸ਼ ਵੀ ਕਰਦੇ ਹਨ ਜੋ ਨਿਯਮਾਂ ਦੀ ਉਲੰਘਣਾ ਕਰ ਚੁੱਕੇ ਹੁੰਦੇ ਹਨ।

ਜੇਕਰ ਸਾਡੇ ਲੀਡਰ ਇਮਾਨਦਾਰੀ ਨਾਲ ਨਿਯਮਾਂ ਦੀ ਪਾਲਣਾ ਕਰਨ ਤਾਂ ਦੇਸ਼ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ ਦੇਸ਼ ਅੰਦਰ 90 ਫੀਸਦੀ ਸੜਕੀ ਹਾਦਸੇ ਨਿਯਮਾਂ ਦੀ ਉਲੰਘਣਾ ਕਾਰਨ ਹੀ ਵਾਪਰਦੇ ਹਨ ਸਮੱਸਿਆ ਇਸ ਕਰਕੇ ਪੈਦਾ ਹੁੰਦੀ ਹੈ ਕਿ ਨਿਯਮਾਂ ਨੂੰ ਲਾਗੂ ਕਰਨ ’ਚ ਰੁਕਾਵਟ ਸਿਆਸੀ ਆਗੂਆਂ ਤੇ ਪੱਖਪਾਤੀ ਅਫ਼ਸਰਾਂ ਵੱਲੋਂ ਪੈਦਾ ਕੀਤੀ ਜਾਂਦੀ ਹੈ। ਜੇਕਰ ਪੁਲਿਸ ਇਮਾਨਦਾਰੀ ਨਾਲ ਕਾਰਵਾਈ ਕਰਨ ਦੀ ਹਿੰਮਤ ਕਰੇ ਤਾਂ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲਾ ਬੰਦਾ ਆਪਣਾ ਫੋਨ ਪੁਲਿਸ ਅਫਸਰ ਦੇ ਕੰਨ ਨਾਲ ਲਾ ਦਿੰਦਾ ਹੈ। ਅਫ਼ਸਰ ਦੀ ਹਿੰਮਤ ਨਹੀਂ ਹੁੰਦੀ ਕਿ ਉਹ ਟਾਲ ਸਕੇ ‘ਸਾਡੇ ਬੰਦਿਆਂ ਨੂੰ ਨਾ ਛੇੜੋ’ ਦਾ ਵਾਕ ਸਾਰੀ ਖੇਡ ਖਰਾਬ ਕਰ ਦਿੰਦਾ ਹੈ। ਫ਼ਿਰ ਸ਼ੁਰੂ ਹੋ ਜਾਂਦਾ ਹੈ ਖਾਨਾਪੂਰਤੀ ਦਾ ਕੰਮ। ਪਹੰੁਚ ਵਾਲੇ ਤੋਂ ਪੁਲਿਸ ਵਾਲੇ ਡਰਦੇ ਹਨ ਤੇ ਆਮ ਬੰਦੇ ਭਿ੍ਰਸ਼ਟ ਪੁਲਿਸ ਦੀ ਜੇਬ੍ਹ ਗਰਮ ਕਰਕੇ ਆਪਣਾ ਖਹਿੜਾ ਛੁਡਾ ਲੈਂਦੇ ਹਨ।

ਵਿਧਾਇਕਾਂ/ਸਾਂਸਦਾਂ/ਕੌਂਸਲਰਾਂ ਲਈ ਨਸੀਹਤ

ਦੂਜੇ ਪਾਸੇ ਵਿਦੇਸ਼ਾਂ ਅੰਦਰ ਸਾਰਿਆਂ ਖਿਲਾਫ ਬਰਾਬਰ ਕਾਰਵਾਈ ਦਾ ਪਹੀਆ ਘੁੁੰਮਦਾ ਹੈ ਵਿਗੜੇ-ਤਿਗੜੇ ਦਾ ਲਾਇਸੈਂਸ ਰੱਦ ਹੋ ਜਾਂਦਾ ਹੈ ਤੇ ਸੜਕਾਂ ਸੁਰੱਖਿਅਤ ਰਹਿੰਦੀਆਂ ਹਨ। ਰਿਸ਼ੀ ਸੂਨਕ ਵਰਗੇ ਆਗੂ ਗੋਰਿਆਂ ਦੇ ਮੁਲਕ ’ਚ ਸਿਖਰਲੇ ਅਹੁਦੇ ’ਤੇ ਵੀ ਤਾਂ ਹੀ ਪੁੱਜੇ ਹਨ ਕਿ ਉਹਨਾਂ ਨੇ ਉੱਥੋਂ ਦੇ ਕਾਨੂੰਨ-ਕਾਇਦੇ ਦਾ ਸਨਮਾਨ ਕੀਤਾ ਹੈ। ਸੂਨਕ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਪੁੱਜ ਕੇ ਵੀ ਨਿਯਮਾਂ ਦਾ ਪਾਲਣ ਕਰਨਾ ਸਾਡੇ ਉਨ੍ਹਾਂ ਵਿਧਾਇਕਾਂ/ਸਾਂਸਦਾਂ/ਕੌਂਸਲਰਾਂ ਲਈ ਨਸੀਹਤ ਹੈ।

ਜੋ ਆਪਣੇ ਵਰਕਰਾਂ ਖਿਲਾਫ਼ ਕਾਰਵਾਈ ਕਰਨ ’ਤੇ ਪੁਲਿਸ ਅਫ਼ਸਰਾਂ ਨੂੰ ਨਾਨੀ ਯਾਦ ਕਰਵਾ ਦਿੰਦੇ ਹਨ। ਜੇਕਰ ਨਿਯਮਾਂ ਦਾ ਪਾਲਣ ਹੋਵੇ ਤਾਂ ਦੇਸ਼ ਨੂੰ ਤਰੱਕੀ ਕਰਨ ਤੋਂ ਕੋਈ ਵੀ ਨਹੀਂ ਰੋਕ ਸਕਦਾ ਸਾਡੇ ਦੇਸ਼ ਦੇ ਲੋਕਾਂ ਦਾ ਬਾਹਰਲੇ ਦੇਸ਼ਾਂ ਵੱਲ ਜਾਣ ਦੇ ਰੁਝਾਨ ਦਾ ਇੱਕ ਕਾਰਨ ਇਹ ਵੀ ਹੈ ਕਿ ਆਮ ਲੋਕ ਤੇ ਕੁਝ ਸਿਆਸੀ ਆਗੂ ਨਿਯਮਾਂ ਦਾ ਪਾਲਣ ਨਹੀਂ ਕਰਦੇ ਸਾਡੇ ਦੇਸ਼ ਅੰਦਰ ਨਿਯਮਾਂ ਦੀ ਕਮੀ ਨਹੀਂ ਤੇ ਇਮਾਨਦਾਰ ਅਫ਼ਸਰ ਮੁਲਾਜ਼ਮ ਵੀ ਹਨ ਲੋੜ ਹੈ ਲੋਕ ਵੀ ਕਾਨੂੰਨ ਨੂੰ ਮੰਨਣ ਤੇ ਅਫ਼ਸਰ ਦੇ ਹੱਥ ਵੀ ਨਿਰਪੱਖ ਤੇ ਅਜ਼ਾਦ ਕਰਵਾਈ ਲਈ ਖੁੱਲ੍ਹੇ ਹੋਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ