ਸੰਸਦ ਮੈਂਬਰ ਕਿਰਨ ਖੇਰ ਦੀ ਵੋਟ ਨਾਲ ਜਿੱਤ ਹੋਈ ਹਾਸਲ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਚੰਡੀਗੜ ਨਗਰ ਨਿਗਮ ਵਿੱਚ ਇੱਕ ਵਾਰ ਫਿਰ ਤੋਂ ਭਾਜਪਾ ਨੇ ਆਪਣਾ ਕਬਜ਼ਾ ਕਰ ਲਿਆ ਹੈ। ਭਾਜਪਾ ਨੇ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਸਣੇ ਡਿਪਟੀ ਮੇਅਰ ਦੀ ਚੋਣ ਜਿੱਤ (Chandigarh Mayor Election ) ਲਈ ਹੈ। ਭਾਜਪਾ ਦੇ ਮੇਅਰ ਅਹੁਦੇ ਲਈ ਉਮੀਦਵਾਰ ਅਨੂਪ ਗੁਪਤਾ, ਸੀਨੀਅਰ ਡਿਪਟੀ ਮੇਅਰ ਲਈ ਉਮੀਦਵਾਰ ਕੰਵਰਜੀਤ ਸਿੰਘ ਰਾਣਾ ਅਤੇ ਡਿਪਟੀ ਮੇਅਰ ਲਈ ਉਮੀਦਵਾਰ ਹਰਜੀਤ ਸਿੰਘ ਨੇ ਜਿੱਤ ਹਾਸਲ ਕੀਤੀ ਹੈ।
ਭਾਜਪਾ ਮੇਅਰ ਅਹੁਦੇ ਲਈ ਉਮੀਦਵਾਰ ਅਨੂਪ ਗੁਪਤਾ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਸਬੀਰ ਸਿੰਘ ਲਾਡੀ ਨੂੰ 1 ਵੋਟ ਨਾਲ ਮਾਤ ਦਿੱਤੀ ਹੈ। (Chandigarh Mayor Election) ਮੰਗਲਵਾਰ ਨੂੰ ਹੋਈ ਵੋਟਿੰਗ ਵਿੱਚ ਭਾਜਪਾ ਦੇ ਉਮੀਦਵਾਰਾਂ ਨੂੰ 15 ਅਤੇ ਆਪ ਦੇ ਉਮੀਦਵਾਰ ਨੂੰ 14 ਵੋਟ ਮਿਲਿਆ। ਭਾਜਪਾ ਦੀ ਜਿੱਤ ਵਿੱਚ ਸੰਸਦ ਮੈਂਬਰ ਕਿਰਨ ਖੇਰ ਦੀ ਵੋਟ ਨੇ ਅਹਿਮ ਰੋਲ ਨਿਭਾਇਆ ਹੈ ਅਤੇ ਇਸੇ ਇੱਕ ਵੋਟ ਨਾਲ ਤਿੰਨੇ ਅਹੁਦੇ ਜਿੱਤੇ ਗਏ ਹਨ।
ਅਕਾਲੀ ਦਲ ਅਤੇ ਕਾਂਗਰਸ ਨੇ ਨਹੀਂ ਲਿਆ ਵੋਟਿੰਗ ’ਚ ਭਾਗ
ਭਾਜਪਾ ਅਤੇ ਆਮ ਆਦਮੀ ਪਾਰਟੀ ਦੇ 14-14 ਐਮ.ਸੀ. ਜਿੱਤ ਕੇ ਨਗਰ ਨਿਗਮ ਵਿੱਚ ਆਏ ਹੋਏ ਹਨ। ਕਾਂਗਰਸ ਪਾਰਟੀ ਦੇ 6 ਅਤੇ ਅਕਾਲੀ ਦਲ 1 ਐਮ.ਸੀ. ਨੇ ਵੋਟਿੰਗ ਵਿੱਚ ਹਿੱਸਾ ਨਹੀਂ ਲੈਂਦੇ ਹੋਏ ਬਾਈਕਾਟ ਕੀਤਾ। ਸੀਨੀਅਰ ਡਿਪਟੀ ਮੇਅਰ ਲਈ ਕੰਵਰਜੀਤ ਰਾਣਾ ਨੇ ਆਮ ਆਦਮੀ ਪਾਰਟੀ ਦੇ ਤਰੁਣ ਮਹਿਤਾ ਨੂੰ 1 ਵੋਟ ਨਾਲ ਮਾਤ ਦਿੱਤੀ ਤਾਂ ਡਿਪਟੀ ਮੇਅਰ ਲਈ ਭਾਜਪਾ ਦੇ ਹਰਜੀਤ ਸਿੰਘ ਨੇ ਆਪ ਦੀ ਸੁਮਨ ਰਾਣਾ ਨੂੰ ਹਰਾਇਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ