ਇਸ ਜਹਾਨ ’ਚ ਕੁਝ ਵੀ ਅਸੰਭਵ ਨਹੀਂ (Motivational Thoughts)
ਅਨੋਖੇ ਉਤਸ਼ਾਹ ਦੇ ਮਾਲਕ ਸਨ ਨੈਪੋਲੀਅਨ ਬੋਨਾਪਾਰਟ ਜੰਗ ਕਰਦੇ ਹੋਏ ਇੱਕ ਵਾਰ ਜਦੋਂ ਨੈਪੋਲੀਅਨ ਆਲਪਸ ਪਰਬਤ ਕੋਲ ਆਪਣੀ ਸੈਨਾ ਸਮੇਤ ਪਹੁੰਚੇ, ਤਾਂ ਪਹਾੜ ਨੇ ਉਨ੍ਹਾਂ ਦਾ ਰਸਤਾ ਰੋਕ ਲਿਆ। ਪਹਾੜ ਦੀ ਚੜ੍ਹਾਈ ਕੋਲ ਇੱਕ ਬਿਰਧ ਔਰਤ ਰਹਿੰਦੀ ਸੀ ਰਸਤੇ ਦੀ ਜਾਣਕਾਰੀ ਲੈਣ ਜਦੋਂ ਨੈਪੋਲੀਅਨ ਉਸ ਕੋਲ ਪਹੁੰਚਿਆ ਤਾਂ ਨੈਪੋਲੀਅਨ ਦੀ ਗੱਲ ਸੁਣ ਕੇ ਉਹ ਬਿਰਧ ਔਰਤ ਹੱਸਣ ਲੱਗੀ।
ਉਸ ਨੇ ਨੈਪੋਲੀਅਨ ਨੂੰ ਕਿਹਾ, ‘‘ਤੇਰੇ ਵਰਗੇ ਕਈ ਮੂਰਖ ਇਸ ਪਹਾੜ ’ਤੇ ਚੜ੍ਹਨ ਦਾ ਯਤਨ ਕਰ ਚੁੱਕੇ ਹਨ ਕਿਉ ਆਪਣੀ ਜ਼ਿੰਦਗੀ ਖ਼ਤਮ ਕਰਨਾ ਚਾਹੁੰਦਾ ਹੈਂ, ਮੁੜ ਜਾ’’ ਪਰ ਉਸ ਬਿਰਧ ਔਰਤ ਦੀ ਗੱਲ ਸੁਣ ਕੇ ਨੈਪੋਲੀਅਨ ਪਰੇਸ਼ਾਨ ਨਹੀਂ ਹੋਇਆ ਕਿਉਕਿ ਉਸ ਲਈ ‘ਅਸੰਭਵ’ ਸ਼ਬਦ ਦਾ ਕੋਈ ‘ਵਜ਼ੂਦ ਨਹੀਂ’ ਸੀ ਉਸ ਨੇ ਉਸ ਬਿਰਧ ਔਰਤ ਨੂੰ ਕਿਹਾ, ‘‘ਤੁਹਾਡੀਆਂ ਇਨ੍ਹਾਂ ਗੱਲਾਂ ਨਾਲ ਮੇਰਾ ਹੌਂਸਲਾ ਵਧ ਗਿਆ ਹੈ। ਹੁਣ ਮੈਂ ਹੋਰ ਜ਼ਿਆਦਾ ਸਾਵਧਾਨ ਹੋ ਕੇ ਆਪਣੀ ਯੋਜਨਾ ਨੂੰ ਨਵਾਂ ਰੂਪ ਦਿਆਂਗਾ’’ (Motivational Thoughts)
ਉਹ ਬਿਰਧ ਔਰਤ ਨੈਪੋਲੀਅਨ ਦੇ ਇਸ ਵਿਸ਼ਵਾਸ ਨੂੰ ਦੇਖ ਕੇ ਹੈਰਾਨ ਸੀ ਉਸ ਨੇ ਕਿਹਾ, ‘‘ਤੁਹਾਡੇ ਵਰਗੇ ਹਿੰਮਤੀ ਲੋਕਾਂ ਕਰਕੇ ਹੀ ਇਸ ਦੁਨੀਆਂ ਵਿਚ ਹਿੰਮਤ ਅਤੇ ਹੌਂਸਲਾ ਬਚਿਆ ਹੋਇਆ ਹੈ’’ ਅਤੇ ਉਸ ਨੇ ਸਫ਼ਲਤਾ ਦਾ ਅਸ਼ੀਰਵਾਦ ਦਿੱਤਾ। ਇਸ ਤਰ੍ਹਾਂ ਨੈਪੋਲੀਅਨ ਬੋਨਾਪਾਰਟ ਸੈਨਾ ਸਮੇਤ ਉਸ ਪਰਬਤ ਨੂੰ ਲੰਘ ਗਿਆ। ਇਸ ਦੁਨੀਆਂ ਵਿੱਚ ਕੁਝ ਵੀ ਅਸੰਭਵ ਨਹੀਂ, ਸੰਭਵ ਹੈ ਤਾਂ ਤੁਹਾਡਾ ਉਸ ਕੰਮ ਪ੍ਰਤੀ ਦਿ੍ਰੜ੍ਹ ਨਿਸ਼ਚਾ, ਜਿਸ ਦੇ ਸਹਾਰੇ ਹੀ ਤੁਸੀਂ ਅਸੰਭਵ ਨੂੰ ਸੰਭਵ ਬਣਾ ਸਕਦੇ ਹੋ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ