ਮੁਲਜ਼ਮਾਂ ਨੇ ਮੰਨਿਆਂ ਕਿ ਪਤਾ ਸੀ ਕਿ ਅੰਜਲੀ ਕਾਰ ’ਚ ਫਸੀ ਹੋਈ ਹੈ
- ਮੁਲਜ਼ਮਾਂ ਨੇ ਡਰ ਦੇ ਕਾਰਨ ਨਹੀਂ ਰੋਕੀ ਕਾਰ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ਦੇ ਕਾਂਝਵਾਲਾ ਕੇਸ (Delhi Kanjhawala Case) ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ। ਕਾਰ ਚਲਾ ਰਹੇ ਮੁਲਜ਼ਮਾਂ ਨੇ ਮੰਨਿਆ ਹੈ ਕਿ ਉਨ੍ਹਾਂ ਨੂੰ ਪਤਾ ਸੀ ਅੰਜਲੀ ਗੱਡੀ ਹੇਠਾਂ ਫਸੀ ਹੋਈ ਸੀ। ਹਾਦਸੇ ਤੋਂ ਬਾਅਦ ਉਨਾਂ ਨੇ ਕਈ ਵਾਰ ਕਾਰ ਦਾ ਯੂ-ਟਰਨ ਲਿਆ ਕਿਉਂਕਿ ਉਹ ਬਹੁਤ ਡਰੇ ਹੋਏ ਸਨ। ਜਿਸ ਕਾਰਨ ਉਨਾਂ ਗੱਡੀ ਨੂੰ ਨਹੀਂ ਰੋਕਿਆ।
ਇਹ ਘਟਨਾ 31 ਦਸੰਬਰ ਦੀ ਰਾਤ ਕਰੀਬ 1.30 ਵਜੇ ਕਾਂਝਵਾਲਾ ਇਲਾਕੇ ਦੀ ਹੈ। ਪੁਲਿਸ ਮੁਤਾਬਿਕ ਅੰਜਲੀ ਸਕੂਟੀ ਤੋਂ ਘਰ ਪਰਤ ਰਹੀ ਸੀ। ਜਿਸ ਕਾਰਨ ਕਾਰ ਸਵਾਰ 5 ਨੌਜਵਾਨਾਂ ਨੇ ਟੱਕਰ ਮਾਰ ਦਿੱਤੀ ਸੀ, ਹਾਦਸੇ ਤੋਂ ਬਾਅਦ ਨੌਜਵਾਨ ਕਾਰ ਸਮੇਤ ਫਰਾਰ ਹੋ ਗਏ ਸਨ। ਅੰਜਲੀ ਕਾਰ ਦੇ ਹੇਠਾਂ ਫਸੀ ਹੋਈ ਸੀ ਅਤੇ ਉਸ ਨੂੰ 12 ਕਿਲੋਮੀਟਰ ਤੱਕ ਘਸੀਟਿਆ ਗਿਆ। ਇਸ ਤੋਂ ਪਹਿਲਾਂ 4 ਕਿਲੋਮੀਟਰ ਤੱਕ ਘਸੀਟਣ ਦਾ ਮਾਮਲਾ ਸਾਹਮਣੇ ਆਇਆ ਸੀ। ਬਾਅਦ ਵਿੱਚ ਇਹ ਵੀ ਖੁਲਾਸਾ ਹੋਇਆ ਕਿ ਅੰਜਲੀ ਦੇ ਨਾਲ ਉਸਦੀ ਸਹੇਲੀ ਨਿਧੀ ਵੀ ਸੀ ਅਤੇ ਉਸਨੂੰ ਮਾਮੂਲੀ ਸੱਟਾਂ ਲੱਗੀਆਂ ਪਰ ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਈ।
ਪੁਲਿਸ ਨੂੰ ਸੜਕ ਕਿਨਾਰੇ ਮਿਲੀ ਸੀ ਲੜਕੀ ਦੀ ਲਾਸ਼ (Delhi Kanjhawala Case)
ਡੀਸੀਪੀ ਹਰਿੰਦਰ ਸਿੰਘ ਨੇ ਦੱਸਿਆ ਕਿ ਸ਼ਨਿਵਾਰ-ਐਤਵਾਰ ਦੀ ਦਰਮਿਆਨੀ ਰਾਤ ਨੂੰ ਕਰੀਬ 3 ਵਜੇ ਪੁਲਿਸ ਨੂੰ ਸੂਚਨਾ ਮਿਲੀ ਕਿ ਕਾਂਝਵਾਲਾ ਇਲਾਕੇ ਵਿੱਚ ਇੱਕ ਲੜਕੀ ਸੜਕ ਦੇ ਕਿਨਾਰੇ ਬਿਨਾ ਕੱਪੜੇ ਤੋਂ ਪਈ ਹੈ। ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਤਾਂ ਉਥੇ ਲੜਕੀ ਦੀ ਲਾਸ਼ ਪਈ ਮਿਲੀ। ਸੋਮਵਾਰ ਨੂੰ ਸੁਲਤਾਨਪੁਰ ਤੋਂ ਕਾਂਝਵਾਲਾ ਖੇਤਰ ਤੱਕ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਇਸ ‘ਚ ਲੜਕੀ ਨੂੰ ਕਾਰ ਦੇ ਹੇਠਾਂ ਘਸੀਟਦੇ ਦੇਖਿਆ ਜਾ ਸਕਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ