ਲੋਕਾਂ ਦਾ ਨਸ਼ਾ ਛੁਡਾਉਣਾ ਹੀ ਡੇਰਾ ਸੌਚਾ ਸੌਦੇ ਦਾ ਟੀਚਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ
- 250 ਤੋਂ ਵੱਧ ਲੋੜਵੰਦਾਂ ਨੂੰ ਵੰਡੇ ਗਰਮ ਕੱਪੜੇ, ਹਜ਼ਾਰਾਂ ਅਵਾਰਾ ਪਸ਼ੂਆਂ ਦੇ ਗਲੇ ‘ਚ ਰਿਫਲੈਕਟਰ ਪਾਉਣ ਦੀ ਮੁਹਿੰਮ ਸ਼ੁਰੂ
(ਸੱਚ ਕਹੂੰ ਨਿਊਜ਼) ਅੰਬਾਲਾ। ਸ਼ਹਿਰ ਦੇ ਸੈਕਟਰ 8 ਦੀ ਨਿਊ ਅਨਾਜ ਮੰਡੀ, ਨੇੜੇ ਮਾਨਵ ਚੌਂਕ ਅੰਬਾਲਾ ਸਿਟੀ ’ਚ ਐਤਵਾਰ ਨੂੰ ਡੇਰਾ ਸੱਚਾ ਸੌਦਾ ਦੇ ਅੰਬਾਲਾ ਜੋਨ ਦੀ ਸਾਧ-ਸੰਗਤ ਨੇ ਨਸ਼ਾ ਰੂਪੀ ਦਾਨਵ ਨੂੰ ਜੜੋਂ ਖਤਮ ਦਾ ਕਰਨ ਦਾ ਪ੍ਰਣ ਲਿਆ। ਮੌਕਾ ਸੀ ਡੇਰਾ ਸੱਚਾ ਸੌਦਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ 104ਵੇਂ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਹੋਈ ਸਪੈਸ਼ਲ ਜੋਨ ਪੱਧਰੀ ਨਾਮ ਚਰਚਾ ਦਾ। ਇਸ ਪ੍ਰੋਗਰਾਮ ’ਚ ਅੰਬਾਲਾ ਦੇ ਆਸ-ਪਾਸ ਦੇ ਵੱਖ-ਵੱਖ ਬਲਾਕਾਂ ਦੀ ਵੱਡੀ ਗਿਣਤੀ ’ਚ ਸਾਧ-ਸੰਗਤ ਪਹੁੰਚੀ ਅਤੇ ਨਾਮ ਚਰਚਾ ’ਚ ਉਮੜੇ ਸਾਧ-ਸੰਗਤ ਦੇ ਜਨ ਸੈਲਾਬ ਅੱਗੇ ਪ੍ਰਬੰਧਕਾਂ ਵੱਲੋਂ ਕੀਤੇ ਸਾਰੇ ਪ੍ਰਬੰਧ ਛੋਟੇ ਪੈ ਗਏ।
ਇਹ ਵੀ ਪੜ੍ਹੋ : ਸ਼ਰਧਾ ਦੀ ਨਿੱਘ ਨੇ ਕੜਾਕੇ ਦੀ ਠੰਢ ਤੇੇ ਸੰਘਣੀ ਧੁੰਦ ਨੂੰ ਪਾਈ ਮਾਤ
ਇਸ ਦੌਰਾਨ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ 147 ਮਾਨਵਤਾ ਭਲਾਈ ਕਾਰਜਾਂ ਨੂੰ ਰਫਤਾਰ ਦਿੰਦਿਆਂ 250 ਤੋਂ ਵੱਧ ਲੋੜਵੰਦ ਲੋਕਾਂ ਨੂੰ ਗਰਮ ਕੱਪੜੇ ਵੰਡ ਕੇ ਮੱਦਦ ਕਰਕੇ ਉਨਾਂ ਦਾ ਸਹਾਰਾ ਬਣੀ। ਇਸ ਤੋਂ ਇਲਾਵਾ ਹਜ਼ਾਰਾਂ ਪਸ਼ੂਆਂ ਦੇ ਗਲੇ ’ਚ ਰਿਫਲੈਕਟਰ ਪਹਿਨਾਉਣ ਦੇ ਅਭਿਆਨ ਦੀ ਵੀ ਸ਼ੁਰੂਆਤ ਕੀਤੀ ਗਈ।
ਤਾਂ ਕਿ ਧੁੰਦ ਦੇ ਮੌਸਮ ’ਚ ਹਾਦਸੇ ਤੋਂ ਬਚਿਆ ਜਾ ਸਕੇ। ਨਾਲ ਹੀ ਇਲਾਕੇ ’ਚ ਨਸ਼ੇ ਰੂਪੀ ਦਾਨਵ ਨੂੰ ਖਤਮ ਕਰਨ ਲਈ ਮੌਜ਼ੂਦ ਸਾਧ-ਸੰਗਤ ਤੇ ਸ਼ਹਿਰ ਵਾਸੀਆਂ ਨੇ ਡੈਪਥ ਮੁਹਿੰਮ ਤਹਿਤ ਆਪਣੇ ਦੋਵੇਂ ਹੱਥ ਉਠਾ ਕੇ ਨਸ਼ੇ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਤੇ ਨਸ਼ਾ ਨਾ ਕਰਨ ਲਈ ਪ੍ਰੇਰਿਤ ਕਰਨ ਦਾ ਪ੍ਰਣ ਲਿਆ।
ਇਸ ਮੌਕੇ ਨਾਮ ਚਰਚਾ ਨੂੰ ਲੈ ਕੇ ਪੂਰੇ ਪੰਡਾਲ ਨੂੰ ਸਾਧ-ਸੰਗਤ ਵੱਲੋਂ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਸਜਾਇਆ ਗਿਆ। ਪੰਡਾਲ ’ਚ ਬਣਾਈ ਗਈ ਫੁੱਲਾਂ ਦੀ ਸੁੰਦਰ ਰੰਗੋਲੀ ਸਭ ਦੇ ਆਕਰਸ਼ਣ ਦਾ ਕੇਂਦਰ ਰਹੀ। ਨਾਮ ਚਰਚਾ ਪੰਡਾਲ ’ਚ ਵੱਡੀਆਂ-ਵੱਡੀਆਂ ਐਲਈਡੀ ਸਕਰੀਨਾਂ ਰਾਹੀਂ ਪੂਜਨੀਕ ਗੁਰੂ ਜੀ ਦੇ ਪਵਿੱਤਰ ਬਚਨਾਂ ਨੂੰ ਚਲਾਇਆ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ