ਸਾਡੇ ਨਾਲ ਸ਼ਾਮਲ

Follow us

18.3 C
Chandigarh
Thursday, February 26, 2026
More
    Home Breaking News ਕਿਹੋ-ਜਿਹੇ ਕਰਮ...

    ਕਿਹੋ-ਜਿਹੇ ਕਰਮ ਕਰੀਏ

    How to Earn Moeny

    ਸਾਨੂੰ ਅਜਿਹੇ ਕਰਮ ਕਰਨੇ ਚਾਹੀਦੇ ਹਨ ਜੋ ਬਾਅਦ ’ਚ ਯਾਦ ਕੀਤੇ ਜਾ ਸਕਣ। ਵਰਣਨਯੋਗ ਹੈ ਕਿ ਕਰਮ ਕਰਨ ਵਾਲੇ ਲੋਕਾਂ ਨੂੰ ਹੀ ਇਤਿਹਾਸ ’ਚ ਸਥਾਨ ਮਿਲਦਾ ਹੈ। ਇਸ ਲਈ ਅਜਿਹੇ ਕਰਮ ਕਰੋ ਜੋ ਸਾਡੀ ਮੌਤ ਤੋਂ ਬਾਅਦ ਵੀ ਯਾਦ ਕੀਤੇ ਜਾਣ। ਕਿਹੋ-ਜਿਹੇ ਕਰਮ ਕਰਨੇ ਚਾਹੀਦੇ ਹਨ? ਇਸ ਸਬੰਧ ’ਚ ਅਚਾਰੀਆ ਚਾਣੱਕਿਆ ਨੇ ਦੱਸਿਆ ਹੈ ਕਿ ਸਾਨੂੰ ਅਜਿਹੇ ਕਰਮ ਕਰਨੇ ਚਾਹੀਦੇ ਹਨ ਜੋ ਕਦੇ ਵੀ ਸਾਡੀ ਆਤਮਾ ’ਤੇ ਬੋਝ ਨਾ ਬਣਨ। Motivational Story

    ਸਾਡਾ ਹਰ ਕਾਰਜ ਲੋਕਾਂ ਤੇ ਰਾਸ਼ਟਰ ਦੀ ਭਲਾਈ ਲਈ ਹੀ ਹੋਣਾ ਚਾਹੀਦਾ ਹੈ ਅਤੇ ਅਜਿਹੇ ਕੰਮ ਜਦੋਂ ਤੱਕ ਸਾਡਾ ਸਰੀਰ ਸਿਹਤਮੰਦ ਹੈ ਉਦੋਂ ਤੱਕ ਹੀ ਕੀਤੇ ਜਾ ਸਕਦੇ ਹਨ। ਸਰੀਰ ’ਚ ਜਦੋਂ ਤੱਕ ਸ਼ਕਤੀ ਹੈ, ਜਦੋਂ ਤੱਕ ਅਸੀਂ ਸਿਹਤਮੰਦ ਹਾਂ, ਜਦੋਂ ਤੱਕ ਸਾਡਾ ਦਿਮਾਗ ਸਾਡੇ ਵੱਸ ’ਚ ਹੈ ਉਦੋਂ ਤੱਕ ਹੀ ਅਸੀਂ ਸਹੀ ਦਿਸ਼ਾ ’ਚ ਕੰਮ ਕਰ ਸਕਦੇ ਹਾਂ ਕਿਉਂਕਿ ਜਦੋਂ ਮੌਤ ਦਾ ਸਮਾਂ ਆਵੇਗਾ ਤਾਂ ਯਕੀਨ ਮੰਨੋ ਅਸੀਂ ਉਸ ਸਮੇਂ ਕੁਝ ਵੀ ਕਰ ਸਕਣ ਦੀ ਹਾਲਤ ’ਚ ਨਹੀਂ ਰਹਾਂਗੇ।

    ਆਤਮਾ ’ਤੇ ਬੋਝ ਵਧਾਉਣ ਵਾਲੇ ਕੰਮ ਜਿਵੇਂ ਨਿੱਜੀ ਹਿੱਤ ਲਈ ਦੂਜੇ ਲੋਕਾਂ ਨੂੰ ਸਤਾਉਣਾ, ਉਨ੍ਹਾਂ ਨੂੰ ਮਾਰਨਾ ਗਲਤ ਕੰਮ ਹੈ ਕਰਮ ਸਿਰਫ਼ ਨਿੱਜੀ ਸਵਾਰਥ ਲਈ ਨਹੀਂ ਕੀਤਾ ਜਾ ਸਕਦਾ। ਅਜਿਹੇ ਲੋਕਾਂ ਦੀ ਆਤਮਾ ਮਿ੍ਰਤਕ ਹੀ ਮੰਨੀ ਜਾਂਦੀ ਹੈ ਜੋ ਖੁਦ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਦੂਜਿਆਂ ਨੂੰ ਦੁੱਖ ਦਿੰਦੇ ਹਨ ਤੇ ਗਲਤ ਕੰਮਾਂ ’ਚ ਲੱਗੇ ਰਹਿੰਦੇ ਹਨ। ਇਸ ਲਈ ਆਤਮਾ ਨੂੰ ਬਚਾਉਣ ਲਈ ਇਹ ਉਦੋਂ ਤੱਕ ਹੀ ਕੀਤਾ ਜਾ ਸਕਦਾ ਹੈ ਜਦੋਂ ਤੱਕ ਅਸੀਂ ਸਿਹਤਮੰਦ ਹਾਂ ਸਾਡੀ ਆਤਮਾ ਤਾਂ ਹੀ ਬਚੇਗੀ ਜੇਕਰ ਅਸੀਂ ਰਾਸ਼ਟਰ ਤੇ ਲੋਕਾਂ ਦੀ ਭਲਾਈ ਲਈ ਕੰਮ ਕਰਾਂਗੇ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here