ਸਾਲ 2023 ਤੋਂ ਉਮੀਦਾਂ…’ਤੇ ਕਿੰਨਾ ਭਰੋਸਾ…
ਭਾਰਤੀ ਸਮਾਜ ਜ਼ਿਆਦਾਤਰ ਇੱਕ ਪਿਛੜੇ ਸਮਾਜ ਹੈ ਗਰੀਬੀ, ਭੁੱਖਮਰੀ, ਬੇਰੁਜ਼ਗਾਰੀ, ਬਿਮਾਰੀ ਸੰਕਟ, ਸਮਾਜਿਕ ਆਰਥਿਕ ਅਸਮਾਨਤਾ, ਸੰਪ੍ਰਦਾਇਕਤਾ ਆਦਿ ਵੱਡੀਆਂ ਸਮੱਸਿਆਵਾਂ ਨਾਲ ਦੇਸ਼ ਨਜਿੱਠਦਾ ਰਿਹਾ ਹੈ। ਹਾਲੀਆ ਗਲੋਬਲ ਹੰਗਰ ਇੰਡੈਕਸ ਦੀ ਰਿਪੋਰਟ, ਬੇਰੁਜ਼ਗਾਰੀ ਦੇ ਅੰਕੜੇ, ਵਧਦੀ ਮੁਦਰਾ ਸਫ਼ੀਤੀ ਤੇ ਵਧਦੀ ਵਿਆਜ ਦਰ ਆਦਿ ਇਸ ਨੂੰ ਤਸਦੀਕ ਕਰਦੇ ਹਨ।
ਉਕਤ ਸਮੱਸਿਆਵਾਂ ਸਾਲ 2023 ’ਚ ਨਹੀਂ ਹੋਣਗੀਆਂ ਇਸ ਦੀ ਕੋਈ ਵੱਡੀ ਵਜ੍ਹਾ ਦਿਖਾਈ ਨਹੀਂ ਦਿੰਦੀ। ਹਾਲਾਂਕਿ ਸਾਲ 2022 ਕਈ ਤਰੱਕੀ ਵੀ ਜਾਣਿਆ ਤੇ ਸਮਝਿਆ ਜਾਵੇਗਾ। ਅਜ਼ਾਦੀ ਦੇ 75ਵੇਂ ਮਹਾਂਉਤਸਵ ’ਤੇ ਸਮੁੱਚੇ ਵਿਕਾਸ ਦੀ ਦਿਸ਼ਾ ’ਚ ਕਈ ਨੀਤੀਆਂ ਦਾ ਮੂਰਤ ਰੂਪ ਲੈਣਾ ਅਜ਼ਾਦੀ ਤੋਂ ਲੈ ਕੇ ਹੁਣ ਤੱਕ ਅਨੇਕਾ ਸਮੱਸਿਆਵਾਂ ਦਾ ਹੱਲ ਅਜਿਹੀਆਂ ਹੀ ਨੀਤੀਆਂ ਨਾਲ ਸੰਭਵ ਹੋਇਆ ਹੈ।
ਸਾਲ 2020 ਤੇ 2021 ਮਹਾਂਮਾਰੀ ਦੇ ਕੋਹਰਾਮ ਦੇ ਗਵਾਹ ਰਹੇ ਹਨ ਤੇ ਸਾਲ 2022 ਜਾਂਦਾ-ਜਾਂਦਾ ਦੇਸ਼ ’ਚ ਕੋਰੋਨਾ ਨੂੰ ਲੈ ਕੇ ਸੁਚੇਤ ਕਰਦਾ ਰਿਹਾ ਜੋ ਅਜੇ ਜਾਰੀ ਹੈ। ਸਾਲ 2022 ਇੱਕ ਅਜਿਹਾ ਸਾਲ ਸੀ ਜਿਸ ’ਤੇ ਦੋ ਸਾਲ ਦੀ ਵਿਗੜੀ ਅਰਥਵਿਵਥਾ ਨੂੰ ਸੰਭਾਲਣ ਦਾ ਦਾਰੋਮਦਾਰ ਵਧੇਰੇ ਸੀ। ਜਦੋਂਕਿ ਸਾਲ 2023 ਤੋਂ ਬੇਸ਼ੁਮਾਰ ਉਮੀਦਾਂ ਹਨ ਕਿਉਂਕਿ 2022 ਕਰੋਨਾ ਦੀਆਂ ਪੀੜਾ ਤੋਂ ਮੁਕਤ ਰਿਹਾ ਹੈ ਤੇ ਰਾਹ ਪੱਧਰਾ ਕਰਨ ’ਚ ਕਾਫ਼ੀ ਹੱਦ ਤੱਕ ਕਾਰਗਰ ਰਿਹਾ ਹੈ। ਫਿਰ ਵੀ ਕਈ ਯੋਜਨਾਵਾਂ ਤੇ ਵਿਕਾਸ ਤਰੀਕਿਆਂ ਨਾਲ ਪੈਦਾ ਹੋਈਆਂ ਦਿੱਕਤਾਂ ਨਾਲ ਨਜਿੱਠਣ ਲਈ ਬਚਿਆ ਪੈਂਡਾ ਤੈਅ ਕਰਨਾ ਕਰਨਾ ਹੋਵੇਗਾ।
ਉਮੀਦ ਰੱਖਣੀ ਜ਼ਰੂਰੀ ਹੈ
ਸਾਨੂੰ ਉੁਮੀਦ ਚੰਗੀ ਰੱਖਣ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ ਪਰ ਵੱਡੇ ਪੈਰ ਵੀ ਨਹੀਂ ਪਰਾਸਣੇ ਚਾਹੀਦੇ। 21ਵੀਂ ਸਦੀ ਦੇ ਦੋ ਸਾਲ ਕੋਰੋਨਾ ਦੇ ਚਲਦੇ ਵੱਡੀਆਂ ਪ੍ਰੀਖਿਆਵਾਂ ’ਚੋਂ ਗੁਜਰੇ ਹਨ ਤੇ ਇਹ ਸਿਲਸਿਲਾ ਅਜੇ ਰੁਕਿਆ ਨਹੀਂ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦੋ ਸਾਲਾਂ ਦੌਰਾਨ ਦੁਨੀਆਂ ਬੇਹੱਦ ਨਾਜੁਕ ਦੌਰ ’ਚੋਂ ਗੁਜ਼ਰ ਰਹੀ ਹੈ ਜਿਸ ’ਚ ਭਾਰਤ ਨੇ ਵੀ ਵੱਡੀ ਕੀਮਤ ਚੁਕਾਈ ਹੈ। ਆਫ਼ਤ ਤੇ ਮਹਾਂਮਾਰੀ ਦੀ ਮਾਰ ’ਚੋਂ ਉੱਭਰਨ ਦੇ ਸਾਰੇ ਹੱਥਕੰਡੇ ਇੱਕ ਤਰ੍ਹਾਂ ਨਾਲ ਫੇਲ੍ਹ ਸਾਬਤ ਹੋਏ ਸਨ। ਬਚਾਅ ਤੇ ਰਾਹਤ ਦੇ ਸਾਰੇ ਹੱਲ ਅਜਮਾਏ ਗਏ 16 ਜਨਵਰੀ 2021 ਤੋਂ ਕੋਰੋਨਾ ਟੀਕਾ ਦਾ ਅਭਿਆਨ ਅੱਜ ਬੂਸਟ ਡੋਜ਼ ਦੇ ਰੂਪ ’ਚ ਕਮੋਬੇਸ਼ ਜਾਰੀ ਹੈ।
ਸਾਰੀਆਂ ਕੋਸ਼ਿਸ਼ਾਂ ਕਰਨ ਦੇ ਬਾਅਦ 2022 ਪੂਰੀ ਤਰ੍ਹਾਂ ਸੁਰੱਖਿਆਤ ਨਹੀਂ ਨਿਕਲ ਸਕਿਆ। ਚੀਨ ’ਚ ਤਾਂ ਇਨ੍ਹਾਂ ਦਿਨਾਂ ’ਚ ਕੋਰੋਨਾ ਦੀ ਆਫ਼ਤ ਮਾਰੋਮਾਰ ਕਰ ਰਹੀ ਹੈ ਜਦੋਂਕਿ ਜਪਾਨ, ਦੱਖਣ ਕੋਰੀਆ ਸਮੇਤ ਕਈ ਦੇਸ਼ ਇਨ੍ਹਾਂ ਦਿਨਾਂ ’ਚ ਕੋਰੋਨਾ ਦਾ ਕਹਿਰ ਝੱਲ ਰਹੇ ਹਨ। ਦੱਖਣ ਚੀਨ ਸਾਗਰ ਦੀਆਂ ਸਮੱਸਿਆਵਾਂ ਜਿਉਂ ਦੀਆਂ ਤਿਉਂ ਬਣੀਆਂ ਹੋਈਆਂ ਹਨ, ਸ੍ਰੀਲੰਕਾ ਆਰਥਿਕ ਪੱਖੋਂ ਬੀਤੇ ਸਾਲ ’ਚ ਦੀਵਾਲੀਆ ਜਿਹਾ ਹੋ ਗਿਆ ਭਾਰਤ-ਪਾਕਿਸਤਾਨ ਦੇ ਸਬੰਧ ਪੁਰਾਣੇ ਹਲਾਤਾਂ ’ਚ ਹੀ ਬਣੇ ਰਹੇ ਚੀਨ ਨਾਲ ਝਗੜਾ ਅੱਜ ਵੀ ਜਾਰੀ ਹੈ। ਅਰੁਣਾਚਲ ਦੇ ਤਵਾਂਗ ’ਚ ਚੀਨੀ ਫੌਜੀਆਂ ਵਿਚਕਾਰ ਹੋਏ ਸੰਘਰਸ਼ 2022 ਦਾ ਇੱਕ ਵੱਡਾ ਪੱਖ ਹੈ ਗਰੀਬੀ ਕਿੰਨੀ ਦੂਰ ਹੋਈ ਇਹ ਕਿਸੇ ਤੋਂ ਲੁਕਿਆ ਨਹੀਂ ਹੈ।
ਕੋਰੋਨਾ ਕਾਰਨ ਸਿਹਤ ਨੂੰ ਤਵੱਜੋ ਜ਼ਿਆਦਾ
ਭੁੱਖਮਰੀ ’ਚ ਭਾਰਤ ਪਹਿਲਾਂ ਤੋਂ ਵੱਧ ਖਰਾਬ ਹੈ। ਸਮੁੱਚਾ ਵਿਕਾਸ ਪਹਿਲਾਂ ਦੀ ਤਰ੍ਹਾਂ ਕੋਸ਼ਿਸ਼ਾਂ ’ਚ ਸ਼ਾਮਲ ਹੈ। ਮਹਿੰਗਾਈ ਤੋਂ ਪੂਰਾ ਵਰ੍ਹਾ ਨਿਜਾਤ ਨਹੀਂ ਪਾ ਸਕਿਆ। ਬੇਰੁਜ਼ਗਾਰੀ ਮੰਨੋ ਜੜ੍ਹ-ਜੰਗ ਪਹਿਲਾਂ ਦੀ ਤਰ੍ਹਾਂ ਰਹੀ ਨੀਤੀਆਂ ਬਣੀਆਂ ਤੇ ਜਨਤਕ ਵੀ ਹੋਈਆਂ। ਕਈ ਇਲਾਕਿਆਂ ’ਚ ਵੱਡੀਆਂ-ਵੱਡੀਆਂ ਸਫ਼ਲਤਾਵਾਂ ਵੀ ਮਿਲੀਆਂ ਪਰ ਅਮੀਰੀ ਤੇ ਗਰੀਬੀ ਦੀ ਅਸਮਾਨਤਾ ਦਾ ਖੂਹ ਡੰੂਘਾ ਹੀ ਹੋਇਆ ਸਾਲ 2022 ਵਰ੍ਹਾ ਇਸ ਦਾ ਦੋਸ਼ੀ ਨਹੀਂ ਹੈ। ਇਸ ਦੀ ਕੋਈ ਆਪਣੀ ਤੁਰੱਟੀ ਹੈ ਸਗੋਂ 2022 ਤਾਂ 2021 ਦੀਆਂ ਉਮੀਦਾਂ ਨਾਲ ਵੀ ਤਾਂ ਲੱਦਿਆ ਹੋਇਆ ਸੀ। ਕੋਰੋਨਾ ਦੇ ਚਲਦੇ ਸਿਹਤ ਨੂੰ ਕਿਤੇ ਜ਼ਿਆਦਾ ਤਵੱਜੋ ਦਿੱਤੀ ਜਾਂਦੀ ਹੈ। ਦੇਸ਼ ਦੀ ਅਰਥਵਿਵਸਥਾ ’ਚ ਸਿਹਤ ਖੇਤਰ ’ਚ ਇੱਕ ਵੱਡਾ ਮਾਮਲਾ ਬਣ ਗਿਆ ਹੈ ਤੇ 2022 ਤੱਕ ਇਸ ਦਾ ਬਜਟ 372 ਅਰਬ ਡਾਲਰ ਤੱਕ ਪਹੁੰਚ ਜਾਣ ਦਾ ਅਨੁਮਾਨ ਲਾਇਆ ਗਿਆ ਸੀ।
ਹੁਣ ਹਾਲਾਤ ਇਹ ਹੈ ਕਿ 2023 ਵੀ ਕਰੋਨਾ ਦੀ ਕਸ਼ਮਕਸ਼ ’ਚ ਫਸਿਆ ਹੈ ਅਜਿਹੇ ’ਚ ਇਹ ਉਮੀਦ ਵਧਦੀ ਹੈ ਕਿ ਸਿਹਤ ਨੂੰ ਧਿਆਨ ’ਚ ਰੱਖਦੇ ਹੋਏ ਧਨ ਦੀ ਮਾਤਰਾ ’ਚ ਹੋਰ ਵਾਧਾ ਹੋ ਸਕਦਾ ਹੈ। ਵਿਸ਼ਵ ਬੈਂਕ ਨੇ ਭਾਰਤੀ ਅਰਥਵਿਵਸਥਾ ’ਚ ਵਾਧਾ ਦਰ ਨੂੰ 2021 ’ਚ 8.3 ਫੀਸਦੀ ਤੇ 2022 ਲਈ 7.5 ਫੀਸਦੀ ਦਾ ਅਨੁਮਾਨ ਲਾਇਆ ਸੀ ਸਾਲ 2023 ਵੀ ਅਜਿਹੀਆਂ ਉਮੀਦਾਂ ਨਾਲ ਹੀ ਅੱਗੇ ਵਧੇਗਾ। ਵਰਤਮਾਨ ’ਚ ਜੋ ਹਾਲਾਤ ਦਿਖਦੇ ਹਨ ਉਸ ਨੂੰ ਦੇਖਦੇ ਹੋਏ 2023 ’ਚ ਵੀ ਵਿਕਾਸ ਦੀਆਂ ਅਨੇਕ ਸੰਭਾਵਨਾਵਾਂ ਵਿਚਕਾਰ ਚੁਣੌਤੀਆਂ ਦੀ ਗੰੂਜ ਵੀ ਸੁਣਾਈ ਦਿੰਦੀ ਹੈ। ਉਂਜ ਅਨੁਮਾਨ ਤਾਂ ਇਹ ਵੀ ਹੈ ਕਿ 2023 ’ਚ ਭਾਰਤ ਦੀ ਵਾਧਾ ਦਰ ਸੰਤੁਲਿਤ ਰਹੇਗੀ ਭਰੋਸਾ ਕੀਤਾ ਜਾਣਾ ਆਸ਼ਾਵਾਦੀ ਦਿ੍ਰਸ਼ਟੀਕੋਣ ਜਾਣਿਆ ਪਛਾਣਿਆ ਹੈ ਪਰ ਹਾਲੀਆ ਸਥਿਤੀ ਨੂੰ ਦੇਖਦੇ ਹੋਏ ਇਹ ਅੰਕੜੇ ਜ਼ਮੀਨ ’ਤੇ ਉੱਤਰਨਗੇ ਵੀ ਇਸ ਦੇ ਅਸਾਰ ਘੱਟ ਹੀ ਦਿਖਾਈ ਦਿੰਦੇ ਹਨ।
2023 ਉਮੀਦਾਂ ਦੀ ਪਿਟਾਰੀ
2023 (year 2023) ਉਮੀਦਾਂ ਨਾਲ ਭਰਿਆ ਹੋ ਸਕਦਾ ਹੈ, ਬਸ਼ਰਤੇ ਇਹ ਕਰੋਨਾ ਦੀ ਸਥਿਤੀਆਂ ’ਤੇ ਨਿਰਭਰ ਕਰੇਗਾ। ਹਾਲਾਂਕਿ ਕੋਰੋਨਾ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਦਿ੍ਰਸ਼ਟੀਕੋਣ ਹਨ। ਜਿਸ ਦਾ ਕੋਈ ਖਾਸ ਪ੍ਰਭਾਵ ਭਾਰਤ ’ਚ ਨਹੀਂ ਰਹੇਗਾ ਦੇਖਿਆ ਜਾਵੇ ਤਾਂ ਸਾਲ 2022 ਖਪਤਕਾਰਾਂ ਦੇ ਲਿਹਾਜ ਨਾਲ 2021 ਦੀ ਤੁਲਨਾ ’ਚ ਠੀਕ ਰਿਹਾ ਹੈ। ਵਧਦੀਆਂ ਕੀਮਤਾਂ ਦੇ ਨਾਲ ਨਾਲ ਜ਼ਿਆਦਾਤਰ ਲੋਕਾਂ ਦੀ ਆਮਦਨ, ਰੋਜ਼ਗਾਰ ’ਚ ਕਮੀ ਆਈ ਤੇ ਕਾਰੋਬਾਰ ਨੂੰ ਖਾਸਾ ਨੁਕਸਾਨ ਜੋ 2021 ’ਚ ਹੋਇਆ ਸੀ ਉਹ 2022 ’ਚ ਦਰਮਿਆਨਾ ਰਿਹਾ ਪਰ ਖੁਰਾਕੀ ਤੇਲ ਡੀਜ਼ਲ-ਪੈਟਰੋਲ ਸਮੇਤ ਰਿਸੋਈ ਗੈਸ ਤੇ ਹੋਰ ਵਸਤੂਆਂ ਨੇ ਲੋਕਾਂ ਦੀ ਜੇਬ੍ਹਾਂ ਹੌਲੀਆਂ ਕੀਤੀਆਂ ਹਨ।
2023 ’ਚ ਜੇਕਰ ਉਮੀਦਾਂ ਦੇ ਬੋਝ ਨੂੰ ਥੋੜ੍ਹਾ ਘੱਟ ਨਾ ਕੀਤਾ ਤਾਂ ਦਿਲ ਨੂੰ ਧੱਕਾ ਲੱਗ ਸਕਦਾ ਹੈ ਕਿਉਂਕਿ 2020 ਦੇ ਬੀਤਣ ਦੇ ਨਾਲ 2021 ਤੋਂ ਜੋ ਉਮੀਦਾਂ ਸਨ ਉਨ੍ਹਾਂ ’ਤੇ ਪਾਣੀ ਫਿਰਿਆ ਸੀ ਤੇ 2022 ’ਤੇ ਜੋ ਭਰੋਸਾ ਕੀਤਾ ਗਿਆ ਉਹ ਵੀ ਡਾਵਾਂਡੋਲ ਜਿਹਾ ਹੀ ਰਿਹਾ। ਸਾਲ 2022 ’ਚ ਪੈਟਰੋਲੀਅਮ ਪਦਾਰਥਾਂ ਦੀ ਵਧਦੀਆਂ ਕੀਮਤਾਂ ਵਿਚਕਾਰ ਲੋਕਾਂ ਨੂੰ ਆਰਥਿਕ ਝਟਕਾ ਤਾਂ ਲੱਗਾ ਹੈ, ਹਾਲਾਂਕਿ ਮੋਦੀ ਸਰਕਾਰ ਬਦਾਲਅ ਤਹਿਤ ਊਰਜਾਂ ਸਰੋਤਾਂ ਨੂੰ ਰਫ਼ਤਾਰ ਦੇਣ ’ਤੇ ਕੰਮ ਕਰ ਰਹੀ ਹੈ।
ਇਨ੍ਹਾਂ ਦਰਮਿਆਨ ਗ੍ਰੀਨ ਹਾਈਡ੍ਰੋਜਨ ਦਾ ਪ੍ਰੋਜੈਕਟ ਵੀ ਦੇਖਿਆ ਜਾ ਸਕਦਾ ਹੈ। ਸੰਭਾਵਨਾ ਇਹ ਜ਼ਾਹਰ ਕੀਤੀ ਜਾ ਰਹੀ ਹੈ ਕਿ ਛੇਤੀ ਹੀ ਭਾਰਤ ’ਚ ਗਰੀਨ ਹਾਈਡ੍ਰੋਜਨ ਦੇ ਈਂਧਣ ਨਾਲ ਕਾਰਾਂ ਚੱਲਣਗੀਆਂ ਜਾਹਰ ਹੈ ਕਿ ਕਚਰੇ ਤੇ ਸੌ ਵੇਸਟ ਨਾਲ 2023 ’ਚ ਕਾਰਾਂ ਵੱਡੀ ਗਿਣਤੀ ’ਚ ਸੜਕਾਂ ’ਤੇ ਭੱਜਦੀਆਂ ਦੇਖੀਆਂ ਜਾ ਸਕਣਗੀਆਂ।
ਧਿਆਨਯੋਗ ਹੈ ਕਿ ਮੋਦੀ ਸਰਕਾਰ ਨੇ 2019 ’ਚ ਆਪਣੀ ਦੂਜੀ ਪਾਰੀ ’ਚ ਸ਼ੁਰੂ ਕੀਤੀ ਸੀ ਮਾਨਵ ਵਿਕਾਸ ਸੂਚਕਅੰਕ ਤੇ ਗਲੋਬਲ ਹੰਗਰ ਇੰਡੈਕਸ ’ਚ ਤੁਲਨਾਤਮਿਕ ਵੱਡੀ ਛਾਲ ਦੀ ਉਮੀਦ ਤੋਂ ਇਲਾਵਾ ਸਮੁੱਚੇ ਵਿਕਾਸ ਨੂੰ ਨਿਰੰਤਰ ਬੁਲੰਦੀਆਂ ’ਤੇ ਲਿਜਾਣਾ ਇਸ ਵਰ੍ਹੇ ਤੋਂ ਉਮੀਦਾਂ ਹਨ।
ਬੇਰੁਜ਼ਗਾਰੀ ਜੋ ਸਾਰੀਆਂ ਸਮੱਸਿਆਵਾਂ ਦੀ ਜੜ੍ਹ
ਸਿੱਖਿਆ, ਇਲਾਜ, ਬਿਜਲੀ, ਪਾਣੀ, ਸੜਕ, ਸੁਰੱਖਿਆ ਤੇ ਮਹਿਲਾ ਸ਼ਕਤੀਕਰਨ ਸਮੇਤ ਜਨਤਕ ਵਿਕਾਸ ਨੂੰ ਰਫ਼ਤਾਰ ਦੇਣ ਦੀਆਂ ਸੰਭਾਵਨਾਵਾਂ ਵੀ ਇਸ ’ਚ ਸ਼ਾਮਲ ਹਨ। ਨਾਲ ਹੀ ਬੇਰੁਜ਼ਗਾਰੀ ਜੋ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ ਇਸ ਨਾਲ ਨਜਿੱਠਣ ਦਾ ਵੀ 2023 ਦਾ ਇੱਕ ਇਮਤਿਹਾਨ ਹੋਵੇਗਾ। ਈ-ਸ਼ਾਸਨ ਤੇ ਈ-ਹਿੱਸੇਦਾਰੀ ਨੂੰ ਤੁਲਨਾਤਮਿਕ ਮਜ਼ਬੂਰੀ ਦੇਣਾ ਹੀ ਈ-ਕਨੈਕਟੀਵਿਟੀ ਨੂੰ ਪੂਰੇ ਭਾਰਤ ਦੇ ਕੋਨੇ-ਕੋਨੇ ’ਚ ਪਹੁੰਚਦੀ ਕਰਨਾ ਇਸ ਸਾਲ ਦਾ ਮੁੱਖ ਵਿਸ਼ਾ ਹੋ ਸਕਦਾ ਹੈ। 2022 ’ਚ ਦੋ ਕਰੋਨ ਘਰ ਤੇ ਕਿਸਾਨਾਂ ਦੀ ਅਮਦਨ ਦੁੱਗਣੀ ਕਰਨ ਦੇ ਬੋਝ ਦਾ ਵੀ ਦਬਾਅ ਸੀ ਸਫਲਤਾ ਕਿੰਨੀ ਮਿਲੀ ਦੱਸਣਾ ਔਖਾ ਹੈ ਪਰ ਨਵੇਂ ਵਰ੍ਹੇ ’ਤੇ ਇਹ ਬੋਝ ਘੱਟ ਹੋਣ ਵਾਲਾ ਨਹੀਂ ਹੈ।
ਮਨਚਾਹੀ ਸਫ਼ਲਤਾ ਤਾਂ ਨਹੀਂ ਮਿਲੀ
ਸਾਲ 2024 ਤੱਕ 5 ਟਿ੍ਰਲੀਅਨ ਡਾਲਰ ਦੀ ਅਰਥ ਵਿਵਸਥਾ ਤੱਕ ਭਾਰਤ ਦਾ ਪਹੰੁਚਾਉਣਾ ਇੱਥੋਂ ਦੇ ਵਿਕਾਸ ਦਰ ’ਤੇ ਨਿਰਭਰ ਕਰੇਗਾ ਜੇਕਰ 2023 ਇਸ ’ਤੇ ਖਰਾ ਉੱਤਰਦਾ ਹੈ ਤਾਂ ਇਸ ਖੇਤਰ ’ਚ ਵੀ ਸਹਾਇਤਾ ਮਿਲੇਗੀ। ਥੋਕ ਮਹਿੰਗਾਈ ਦਰ 2020 ਦੀ ਤੁਲਨਾ ’ਚ 2021 ’ਚ ਤੈਅ ਟੀਚੇ ਵੱਲ ਗਈ ਸੀ 2022 ’ਚ ਇਸ ਤੋਂ ਛੁਟਕਾਰਾ ਪਾਉਣ ਲਈ ਮਾਰਗ ਖੋਜਣ ਦੀ ਕੋਸ਼ਿਸ਼ ਤਾਂ ਕੀਤੀ ਸੀ ਪਰ ਮਨਚਾਹੀ ਸਫ਼ਲਤਾ ਤਾਂ ਨਹੀਂ ਮਿਲੀ।
ਜਾਹਰ ਹੈ ਕਿ ਮਹਿੰਗਾਈ ਦਾ ਅਜਿਹਾ ਚਿਹਰਾ ਸਰਕਾਰ ਦੀ ਜਵਾਬਦੇਹੀ ਨੂੰ ਵਧਾ ਦਿੰਦਾ ਹੈ ਤੇ ਸੁਸ਼ਾਸਨ ਦੀ ਹਵਾ ਕੱਢ ਦਿੰਦਾ ਹੈ। ਨਵੇਂ ਵਰ੍ਹੇ ’ਚ ਜਵਾਬਦੇਹੀ ਵੀ ਵਧੀਆ ਹੋਵੇਗੀ ਤੇ ਸ਼ਾਸਨ ਵੀ ਹੈਰਾਨੀਜਨਕ ਅਜਿਹੇ ਹਾਲਾਤਾਂ ’ਚ ਉਮੀਦ ਰੱਖਣ ’ਚ ਕੋਈ ਹਜ਼ਰ ਨਹੀਂ ਹੈ। ਉਂਜ ਤਾਂ 2023 ਤੋਂ ਬੇਇੰਤਾਹ ਉਮੀਦਾਂ ਹਨ ਪਰ ਇਸ ਦੀ ਭਰੋਸਗੀ ਤੇ ਇਹ ਪੂਰੀ ਤਰ੍ਹਾਂ ਖਰਾ ਉੱਤਰੇ। ਇਸ ਲਈ ਜ਼ਰੂਰੀ ਹੈ ਕਿ ਕੋਰੋਨਾ ਦੇਸ਼ ’ਚ ਆਵੇ ਨਾ ਤੇ ਆਰਥਿਕ ਦੌਰ ਬਿਨਾ ਰੁਕੇ ਚੱਲਦਾ ਰਹੇ।
ਡਾ. ਸੁਸ਼ੀਲ ਕੁਮਾਰ ਸਿੰਘ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ