ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੀ ਸਾਧ-ਸੰਗਤ ਨੇ ਕੀਤੀ ਸ਼ਿਰਕਤ
- ਭੈਣ ਸ਼ਿਮਲਾ ਇੰਸਾਂ ਦਾ ਮ੍ਰਿਤਕ ਸਰੀਰ ਨਵੀਆਂ ਮੋਡੀਕਲ ਖੋਜਾਂ ਲਈ ਦਾਨ ਕਰਨ ਲਈ ਜ਼ਿੰਮੇਵਾਰਾਂ ਵੱਲੋਂ ਕੀਤਾ ਗਿਆ ਸਨਮਾਨਿਤ
- ਭੈਣ ਜੀ ਇੰਨ੍ਹੇ ਠੰਢੇ ਅਤੇ ਸ਼ਹਿਨਸ਼ੀਲ ਸੁਭਾਅ ਦੇ ਮਾਲਕ ਸਨ ਜਿੱਥੇ ਮਰਜ਼ੀ ਸੇਵਾ ਲੱਗ ਜਾਂਦੀ, ਭੈਣ ਹਮੇਸ਼ਾਂ ਹੀ ਤਿਆਰ ਰਹਿੰਦੇ ਸਨ : 45 ਮੈਂਬਰ
(ਮਨੋਜ) ਮਲੋਟ। ਸੱਚਖੰਡਵਾਸੀ ਸਰੀਰਦਾਨੀ 45 ਮੈਂਬਰ ਪੰਜਾਬ ਭੈਣ ਸ਼ਿਮਲਾ ਇੰਸਾਂ ਨਮਿਤ ਨਾਮ-ਚਰਚਾ ਨਿਵਾਸ ਸਥਾਨ ਪੁੱਡਾ ਕਲੋਨੀ ਵਿੱਚ ਹੋਈ ਜਿਸ ਵਿੱਚ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਜ਼ਿੰਮੇਵਾਰਾਂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸਾਧ-ਸੰਗਤ ਨੇ ਸ਼ਿਰਕਤ ਕਰਕੇ ਭੈਣ ਸ਼ਿਮਲਾ ਇੰਸਾਂ ਨੂੰ ਅੰਤਿਮ ਸ਼ਰਧਾਂਜਲੀ (Tribute) ਦਿੱਤੀ। ਇਸ ਮੌਕੇ ਪਰਿਵਾਰਿਕ ਮੈਂਬਰਾਂ ਦੁਆਰਾ ਭੈਣ ਸ਼ਿਮਲਾ ਇੰਸਾਂ ਦਾ ਮਿ੍ਤਕ ਸਰੀਰ ਨਵੀਆਂ ਮੋਡੀਕਲ ਖੋਜਾਂ ਲਈ ਦਾਨ ਕਰਨ ਲਈ ਜ਼ਿੰਮੇਵਾਰਾਂ ਵੱਲੋਂ ਸਨਮਾਨਿਤ ਕੀਤਾ ਗਿਆ।
ਨਾਮ-ਚਰਚਾ ਦੀ ਸ਼ੁਰੂਆਤ ਬਲਾਕ ਭੰਗੀਦਾਸ ਗੌਰਖ ਸੇਠੀ ਇੰਸਾਂ ਨੇ ਪਵਿੱਤਰ ਸ਼ਾਹੀ ਨਾਅਰਾ ਲਗਾ ਕੇ ਕੀਤੀ ਅਤੇ ਅੰਤ ਵਿੱਚ ਡੇਰਾ ਸੱਚਾ ਸੌਦਾ ਸਰਸਾ ਤੋਂ ਸੁਮੇਰ ਸਿੰਘ ਇੰਸਾਂ ਦੁਆਰਾ ਪਵਿੱਤਰ ਗ੍ਰੰਥ ਵਿੱਚੋਂ ਅਨਮੋਲ ਬਚਨ ਵੀ ਪੜ੍ਹੇ ਗਏ। ਇਸ ਮੌਕੇ ਡੇਰਾ ਸੱਚਾ ਸੌਦਾ ਸਰਸਾ ਤੋਂ ਸੁਮੇਰ ਸਿੰਘ ਇੰਸਾਂ, 45 ਮੈਂਬਰ ਗੁਰਮੇਲ ਸਿੰਘ ਇੰਸਾਂ, ਗੁਰਦੀਪ ਸਿੰਘ ਇੰਸਾਂ (ਪਟਵਾਰੀ), ਜਤਿੰਦਰ ਕੁਮਾਰ ਮਹਾਸ਼ਾ ਇੰਸਾਂ, ਜਸਵੰਤ ਸਿੰਘ ਇੰਸਾਂ, ਸੁਖਦੇਵ ਸਿੰਘ ਇੰਸਾਂ, ਕੁਲਭੂਸ਼ਣ ਸਿੰਘ ਇੰਸਾਂ ਤੋਂ ਇਲਾਵਾ 45 ਮੈਂਬਰ ਭੈਣਾਂ ਹਰਜਿੰਦਰ ਕੌਰ ਇੰਸਾਂ, ਪਰਮਜੀਤ ਇੰਸਾਂ, ਬਿਮਲਾ ਇੰਸਾਂ, ਸ਼ਾਂਤੀ ਇੰਸਾਂ, ਇੰਦਰਜੀਤ ਇੰਸਾਂ, ਅਮਰਜੀਤ ਕੌਰ ਇੰਸਾਂ, ਕ੍ਰਿਸ਼ਨਾ ਇੰਸਾਂ, ਕਿਰਨ ਇੰਸਾਂ, ਸ਼ਿਮਲਾ ਇੰਸਾਂ, ਕਿਰਨ ਇੰਸਾਂ, ਅਨੀਤਾ ਇੰਸਾਂ, ਸ਼ਿਮਲਾ ਇੰਸਾਂ, ਚੀਨੂੰ ਇੰਸਾਂ ਅਤੇ ਰੂਪਾ ਇੰਸਾਂ ਨੇ ਸ਼ਿਰਕਤ ਕਰਕੇ ਭੈਣ ਸ਼ਿਮਲਾ ਇੰਸਾਂ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ।
ਪਰਿਵਾਰ ਨੂੰ ਹੀ ਨਹੀਂ ਸਾਧ-ਸੰਗਤ ਨੂੰ ਵੀ ਪਿਆ ਨਾ ਪੂਰਾ ਹੋਣ ਵਾਲਾ ਘਾਟਾ
ਇਸ ਮੌਕੇ ਸੱਚਖੰਡਵਾਸੀ ਸਰੀਰਦਾਨੀ ਭੈਣ ਸ਼ਿਮਲਾ ਇੰਸਾਂ ਨੂੰ ਸ਼ਰਧਾ ਦੇ ਫੁੱਲ ਭੇਂਟ (Tribute) ਕਰਦਿਆਂ ਸੁਮੇਰ ਸਿੰਘ ਇੰਸਾਂ, ਗੁਰਮੇਲ ਸਿੰਘ ਇੰਸਾਂ ਅਤੇ ਭੈਣ ਹਰਜਿੰਦਰ ਕੌਰ ਇੰਸਾਂ ਨੇ ਕਿਹਾ ਕਿ ਸਾਡੀ ਇਹੀ ਸੱਚੀ ਸ਼ਰਧਾਂਜਲੀ ਹੈ ਕਿ ਕੁੱਲ ਮਾਲਕ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਤੇ ਜਿਸ ਤਰ੍ਹਾਂ ਇਹ ਪਰਿਵਾਰ ਸੇਵਾ ਕਰ ਰਿਹਾ ਹੈ, ਉਸ ਤੋਂ ਵੀ ਵੱਧ ਕੇ ਇਹ ਪਰਿਵਾਰ ਸੇਵਾ ਕਰਦਾ ਰਹੇ ਅਤੇ ਇਨਸਾਨੀਅਤ ਦੀ ਸੇਵਾ ਕਰੇ ਅਤੇ ਮਾਲਕ ਨਾਲ ਪਿਆਰ ਬਣਿਆ ਰਹੇ। ਉਨ੍ਹਾਂ ਕਿਹਾ ਕਿ ਸਾਡੀ ਭੈਣ ਦੇ ਚੋਲਾ ਛੱਡਣ ਕਾਰਣ ਜਿੱਥੇ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਥੇ ਸਾਨੂੰ ਵੀ ਬਹੁਤ ਵੱਡਾ ਘਾਟਾ ਪਿਆ ਹੈ ਕਿਉਂਕਿ ਭੈਣ ਜੀ ਇੰਨ੍ਹੇ ਠੰਢੇ ਅਤੇ ਸ਼ਹਿਣਸ਼ੀਲ ਸੁਭਾਅ ਦੇ ਮਾਲਕ ਸਨ ਜਿੱਥੇ ਮਰਜ਼ੀ ਸੇਵਾ ਲੱਗ ਜਾਂਦੀ, ਭੈਣ ਹਮੇਸ਼ਾਂ ਹੀ ਤਿਆਰ ਰਹਿੰਦੇ ਸਨ। ਇਸ ਮੌਕੇ ਬਲਾਕ ਭੰਗੀਦਾਸ ਗੌਰਖ ਸੇਠੀ ਇੰਸਾਂ ਨੇ ਵੀ ਭੈਣ ਸ਼ਿਮਲਾ ਇੰਸਾਂ ਦੀ ਜੀਵਨੀ ‘ਤੇ ਚਾਨਣਾ ਪਾਇਆ ।
ਇਸ ਮੌਕੇ ਬਲਾਕ ਮਲੋਟ ਦੇ ਜ਼ਿੰਮੇਵਾਰ ਸੇਵਾਦਾਰ ਕੁਲਵੰਤ ਸਿੰਘ ਇੰਸਾਂ, ਗੁਰਚਰਨ ਸਿੰਘ ਇੰਸਾਂ ਤੋਂ ਇਲਾਵਾ 15 ਮੈਂਬਰ ਸੱਤਪਾਲ ਇੰਸਾਂ (ਜਿੰਮੇਵਾਰ), ਪ੍ਰਦੀਪ ਇੰਸਾਂ, ਸ਼ੰਭੂ ਇੰਸਾਂ, ਕਮਲ ਇੰਸਾਂ, ਜਸਵਿੰਦਰ ਸਿੰਘ ਇੰਸਾਂ (ਜੱਸਾ), ਸੰਜੀਵ ਭਠੇਜਾ ਇੰਸਾਂ, ਗੁਰਭਿੰਦਰ ਇੰਸਾਂ, ਸੁਜਾਨ ਭੈਣਾਂ ਨਗਮਾ ਇੰਸਾਂ, ਸਰੋਜ ਇੰਸਾਂ, ਕੋਮਲ ਇੰਸਾਂ, ਪਰਮਜੀਤ ਇੰਸਾਂ ਤੋਂ ਇਲਾਵਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਇਲਾਵਾ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਜਿੰਮੇਵਾਰ, ਸੇਵਾਦਾਰ ਅਤੇ ਸਾਧ-ਸੰਗਤ ਮੌਜੂਦ ਸੀ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਭੈਣ ਸ਼ਿਮਲਾ ਇੰਸਾਂ ਦੇ ਚੋਲਾ ਛੱਡਣ ਤੋਂ ਬਾਅਦ ਉਨ੍ਹਾਂ ਦਾ ਮਿ੍ਤਕ ਸਰੀਰ ਰਾਮਾ ਮੈਡੀਕਲ ਕਾਲਜ ਐਂਡ ਰਿਸਰਚ ਸੈਂਟਰ, ਹਾਪੁੜ (ਯੂ.ਪੀ.) ਨੂੰ ਨਵੀਆਂ ਡਾਕਟਰੀ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ