150 ਬੱਚਿਆਂ ਨੂੰ ਵੰਡੇ ਗਰਮ ਕੱਪੜੇ
ਲਾਲੜੂ (ਐੱਮ. ਕੇ. ਸ਼ਾਇਨਾ)। ਸਰਦੀ ਦਾ ਮੌਸਮ ਆਪਣੇ ਜੋਬਨ ਤੇ ਹੈ। ਅਜਿਹੇ ‘ਚ ਕਈ ਲੋਕ ਅਜਿਹੇ ਹਨ ਜੋ ਆਰਥਿਕ ਕਮਜ਼ੋਰੀ ਕਾਰਨ ਸਰਦੀਆਂ ਦੇ ਕੱਪੜੇ ਵੀ ਨਹੀਂ ਖਰੀਦ ਪਾ ਰਹੇ। ਪਰ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਇਨ੍ਹਾਂ ਲੋਕਾਂ ਲਈ ਮਸੀਹਾ ਬਣ ਕੇ ਅੱਗੇ ਆ ਰਹੇ ਹਨ। ਡੇਰਾ ਸ਼ਰਧਾਲੂਆਂ ਵੱਲੋਂ ਦੇਸ਼-ਵਿਦੇਸ਼ ਵਿੱਚ ਲਗਾਤਾਰ ਲੋੜਵੰਦਾਂ ਨੂੰ ਗਰਮ ਕੱਪੜੇ (Warm Clothes Distributed) ਅਤੇ ਕੰਬਲ ਵੰਡੇ ਜਾ ਰਹੇ ਹਨ। ਇਸੇ ਕੜੀ ਵਿੱਚ ਜ਼ਿਲ੍ਹਾ ਮੁਹਾਲੀ ਦੇ ਬਲਾਕ ਲਾਲੜੂ ਦੀ ਸਾਧ-ਸੰਗਤ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਜੀ ਦੀ ਪਵਿੱਤਰ ਪ੍ਰੇਰਨਾ ਸਦਕਾ ਇੱਟਾਂ ਦੇ ਭੱਠਿਆਂ ਵਿੱਚ ਕੰਮ ਕਰਦੇ ਮਜ਼ਦੂਰਾਂ ਦੇ ਬੱਚਿਆਂ ਨੂੰ ਗਰਮ ਕੱਪੜੇ ਵੰਡੇ।
ਬਲਾਕ ਭੰਗੀਦਾਸ ਲੱਕੀ ਇੰਸਾਂ ਨੇ ਦੱਸਿਆ ਕਿ ਜਿਵੇਂ ਹੀ ਸਾਨੂੰ ਪਤਾ ਲੱਗਾ ਕਿ ਸਾਡੇ ਆਸ-ਪਾਸ ਕੁਝ ਅਜਿਹੇ ਲੋਕ ਹਨ, ਜਿਨ੍ਹਾਂ ਦੇ ਬੱਚੇ ਸਰਦੀਆਂ ਵਿੱਚ ਗਰਮ ਕੱਪੜਿਆਂ ਦੀ ਘਾਟ ਕਾਰਨ ਬਿਮਾਰ ਹੋ ਰਹੇ ਹਨ, ਤਾਂ ਬਲਾਕ ਦੀ ਸਾਧ ਸੰਗਤ ਨੇ 150 ਦੇ ਕਰੀਬ ਲੋੜਵੰਦ ਬੱਚਿਆਂ ਨੂੰ ਨਿੱਘ ਪ੍ਰਦਾਨ ਕਰਨ ਲਈ ਕੱਪੜੇ ਵੰਡੇ। (Warm Clothes Distributed) ਉਨ੍ਹਾਂ ਦੱਸਿਆ ਕਿ ਬੱਚਿਆਂ ਦੇ ਮਾਪਿਆਂ ਨੇ ਪੂਜਨੀਕ ਗੁਰੂ ਜੀ ਅਤੇ ਸਾਧ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ 15 ਮੈਂਬਰ ਜੋਹਰੀ ਇੰਸਾਂ, ਲਾਲੜੂ ਪਿੰਡ ਭੰਗੀਦਾਸ ਸਤਪਾਲ ਇੰਸਾਂ, ਜਿਲ੍ਹਾ ਸੁਜਾਨ ਭੈਣ ਵਿਮਲਾ ਇੰਸਾਂ, ਸਰੋਜ ਇੰਸਾਂ, ਮਨਜੀਤ ਇੰਸਾਂ, ਰੇਖਾ ਇੰਸਾਂ, ਬਜੁਰਗ ਸੰਮਤੀ ਤੋਂ ਲਾਭ ਕੌਰ ਇੰਸਾਂ ਸਮੇਤ ਅਤੇ ਹੋਰ ਜਿੰਮੇਵਾਰ ਭੈਣਾਂ ਅਤੇ ਭਰਾ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ