ਗੰਭੀਰ ਰੂਪ ’ਚ ਜਖ਼ਮੀ ਬੱਚੇ ਨੂੰ ਹਸਪਤਾਲ ਦਾਖਲ ਕਰਵਾਇਆ
(ਰਘਬੀਰ ਸਿੰਘ) ਲੁਧਿਆਣਾ। ਏਥੋਂ ਦੇ ਸਰਾਭਾ ਨਗਰ ਵਿੱਚ ਸਥਿਤ ਇੱਕ ਪ੍ਰਾਈਵੇਟ ਸਕੂਲ ਦੇ ਬੱਚੇ ਨੂੰ ਤੇਜ ਰਫਤਾਰ ਥਾਰ (Thar) ਵੱਲੋਂ ਕੁਚਲੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚਾ ਸਕੂਲ ਵਿੱਚ ਛੁੱਟੀ ਹੋਣ ’ਤੇ ਸੜਕ ਪਾਰ ਕਰ ਰਿਹਾ ਸੀ। ਗੰਭੀਰ ਰੂਪ ਵਿੱਚ ਜਖ਼ਮੀ ਬੱਚੇ ਨੂੰ ਡੀਐਮਸੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਬੱਚਾ ਪੰਜਵੀਂ ਜਮਾਤ ਵਿੱਚ ਪੜ੍ਹਦਾ ਹੈ। ਜਖਮੀ ਹੋਣ ਵਾਲੇ 10 ਸਾਲਾ ਬੱਚੇ ਦਾ ਨਾਂਅ ਸਰੀਸ ਜੈਨ ਦੱਸਿਆ ਜਾ ਰਿਹਾ ਹੈ।
ਇਸ ਮਾਮਲੇ ਵਿੱਚ ਥਾਣਾ ਡਿਵੀਜਨ ਨੰਬਰ-5 ਦੀ ਪੁਲਿਸ ਨੇ ਬੱਚੇ ਦੇ ਪਿਤਾ ਮੋਹਿਤ ਜੈਨ ਦੀ ਸ਼ਿਕਾਇਤ ’ਤੇ ਥਾਰ ਚਾਲਕ ਔਰਤ ਰਣਜੀਤ ਕੌਰ ਉਰਫ ਪ੍ਰੀਤ ਧਨੋਆ ਖਿਲਾਫ ਕੇਸ ਦਰਜ ਕਰ ਲਿਆ ਹੈ। ਕਿਚਲੂ ਨਗਰ ਵਿੱਚ ਰਹਿੰਦੇ ਪਿਤਾ ਮੋਹਿਤ ਜੈਨ ਨੇ ਦੱਸਿਆ ਕਿ ਉਸ ਦਾ ਲੜਕਾ ਸ੍ਰੀਸ ਜੈਨ ਸਰਾਭਾ ਨਗਰ ਸਥਿਤ ਇੱਕ ਪ੍ਰਾਈਵੇਟ ਸਕੂਲ ’ਚ ਪੰਜਵੀਂ ਜਮਾਤ ਦਾ ਵਿਦਿਆਰਥੀ ਹੈ। ਸਕੂਲ ’ਚ ਇਮਤਿਹਾਨ ਚੱਲ ਰਹੇ ਸਨ। ਛੁੱਟੀ ਤੋਂ ਬਾਅਦ ਉਸ ਦੀ ਲੜਕਾ ਸ੍ਰੀਸ ਪਾਰਕ ਰਾਹੀਂ ਹੁੰਦਾ ਹੋਇਆ ਸੜਕ ਨੂੰ ਪਾਰ ਕਰ ਰਿਹਾ ਸੀ। ਇਸ ਦੌਰਾਨ ਕਾਲੇ ਰੰਗ ਦਾ ਥਾਰ ਓਵਰ ਸਪੀਡ ‘ਤੇ ਆਈ ਅਤੇ ਉਸ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਹ ਕਈ ਫੁੱਟ ਦੂਰ ਜਾ ਕੇ ਡਿੱਗਿਆ ਅਤੇ ਥਾਰ ਨਾਲ ਕੁਚਲਿਆ ਗਿਆ। ਆਸਪਾਸ ਦੇ ਲੋਕਾਂ ਨੇ ਬੱਚੇ ਨੂੰ ਚੁੱਕ ਕੇ ਸਕੂਲ ਪ੍ਰਸਾਸਨ ਨੂੰ ਦੱਸਿਆ ਅਤੇ ਬੱਚੇ ਨੂੰ ਹਸਪਤਾਲ ਪਹੁੰਚਾਇਆ। (Thar)
ਇਹ ਸਾਰੀ ਘਟਨਾ ਸਕੂਲ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਜਿਸ ‘ਚ ਦੇਖਿਆ ਜਾ ਰਿਹਾ ਹੈ ਕਿ ਬੱਚਾ ਪਾਰਕ ਤੋਂ ਸੜਕ ‘ਤੇ ਆਇਆ। ਪਰ ਅੱਗੇ ਹੋਰ ਵਾਹਨ ਖੜ੍ਹੇ ਹੋਣ ਕਾਰਨ ਉਹ ਸਾਹਮਣੇ ਤੋਂ ਆਉਂਦੇ ਥਾਰ ਨੂੰ ਨਹੀਂ ਦੇਖ ਸਕਿਆ ਅਤੇ ਥਾਰ ਦੀ ਰਫਤਾਰ ਵੀ ਤੇਜ ਸੀ। ਜਿਸ ਕਾਰਨ ਇਹ ਟੱਕਰ ਹੋ ਗਈ। ਪੁਲਿਸ ਨੇ ਸੀਸੀਟੀਵੀ ਫੁਟੇਜ ਹਾਸਲ ਕਰ ਲਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ