ਮੈਰਿਟ ਲਿਸਟ ’ਚੋਂ ਪੰਜਾਬ ’ਚੋਂ ਪਹਿਲਾ ਨੰਬਰ ਲੈ ਕੇ ਸੰਦੀਪ ਸਿੰਘ ਨੇ ਵਧਾਇਆ ਮਾਪਿਆਂ ਦਾ ਮਾਣ

Exam Master Cadre SS

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਦਿੱਤਾ ਸਫਲਤਾ ਦਾ ਸਿਹਰਾ

(ਮੇਵਾ ਸਿੰਘ) ਲੰਬੀ/ਮਲੋਟ। ਪਿੰਡ ਗੱਗੜ ਬਲਾਕ ਲੰਬੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਨੌਜਵਾਨ ਸੰਦੀਪ ਸਿੰਘ ਪੁੱਤਰ ਕਮੀਰ ਸਿੰਘ ਨੇ 21 ਅਗਸਤ 2022 ’ਚ ਹੋਈ ਮਾਸਟਰ ਕੇਡਰ ਐਸ ਐਸ ਦੀ ਪ੍ਰੀਖਿਆ (Exam Master Cadre SS) ’ਚ ਸਿੱਖਿਆ ਵਿਭਾਗ ਵੱਲੋਂ ਐਸ ਸੀ ਵਰਗ ਦੀ ਬਣਾਈ ਗਈ ਮੈਰਿਟ ਲਿਸਟ ’ਚ 106 ਅੰਕ ਲੈ ਕੇ ਪੰਜਾਬ ’ਚੋਂ ਪਹਿਲਾ ਸਥਾਨ ਹਾਸਲ ਕਰਕੇ ਮਾਪਿਆਂ ਦਾ ਮਾਣ ਵਧਾਇਆ ਹੈ। ਸੰਦੀਪ ਸਿੰਘ ਇੰਸਾਂ ਦਾ ਕਹਿਣਾ ਹੈ ਕਿ ਇਹ ਮਾਣ ਉਸਨੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਅਪਾਰ ਰਹਿਮਤ ਸਦਕਾ ਹਾਸਲ ਹੋਇਆ ਹੈ।

ਸੰਦੀਪ ਸਿੰਘ ਨੇ ਦੱਸਿਆ ਕਿ ਕਿਉਂਕਿ 4 ਫਰਵਰੀ 2022 ਨੂੰ ਜਦੋਂ ਉਹ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਕਿਤੇ ਘਰੇਲੂ ਕੰਮ ਧੰਦੇ ਲਈ ਜਾ ਰਿਹਾ ਸੀ ਤਾਂ ਉਸ ਦਾ ਮੋਟਰਸਾਈਕਲ ਟਰਾਲੀ ਵਿਚ ਵੱਜਣ ਕਰਕੇ ਉਸ ਦਾ ਹੱਡ ਟੁੱਟ ਗਿਆ ਸੀ ਤੇ ਉਸ ਨੂੰ ਡਾਕਟਰਾਂ ਨੇ ਤਿੰਨ ਮਹੀਨੇ ਬੈਡ ’ਤੇ ਆਰਾਮ ਕਰਨ ਲਈ ਕਿਹਾ ਸੀ ਜਦੋਂ ਉਹ ਤਿੰਨ ਮਹੀਨਿਆਂ ਤੋਂ ਬਾਅਦ ਕੁਝ ਠੀਕ ਹੋ ਕੇ ਤੁਰਨ ਫਿਰਨ ਲੱਗਾ ਤਾਂ ਫਿਰ ਉਸ ਦੇ ਪਿਤਾ ਕਮੀਰ ਸਿੰਘ ਬੀਮਾਰ ਹੋ ਗਏ ਜੋ ਅਜੇ ਤੱਕ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੋਏ। ਅਗਸਤ 2022 ’ਚ ਉਸ ਦੇ ਮਾਤਾ ਦਾ ਅੱਖਾਂ ਦਾ ਅਪਰੇਸ਼ਨ ਕਰਵਾਉਣਾ ਪੈ ਗਿਆ, ਜਿਸ ਕਰਕੇ ਉਹ ਕਾਫੀ ਪਰੇਸ਼ਾਨੀ ਦੀ ਹਾਲਤ ਵਿਚ ਸੀ ਉਸ ਨੂੰ ਲੱਗਦਾ ਸੀ ਕਿ ਉਹ ਮਾਸਟਰ ਕੇਡਰ ਦੀ ਪ੍ਰੀਖਿਆ  (Exam Master Cadre SS) ਕਿਵੇਂ ਪਾਸ ਕਰੇਗਾ, ਕਿਉਂਕਿ ਜਦੋਂ ਉਹ ਪ੍ਰੀਖਿਆ ਦੀ ਤਿਆਰੀ ਹੀ ਨਹੀਂ ਕਰ ਸਕਿਆ।

ਪਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਨਾਲ ਉਸ ਨੂੰ ਹੌਂਸਲਾ ਮਿਲਿਆ ਜਿਸ ਸਦਕਾ ਉਸ ਨੂੰ ਐਸ ਸੀ ਵਰਗ ਦੀ ਬਣੀ ਮੈਰਿਟ ਲਿਸਟ ਦੇ ਵਿਚੋਂ ਸੂਬਾ ਪੱਧਰ ’ਤੇ ਪਹਿਲਾ ਨੰਬਰ ਲੈ ਕੇ ਆਪਣੇ ਮਾਪਿਆਂ ਤੇ ਇਲਾਕੇ ਦਾ ਨਾਂਅ ਰੋਸ਼ਨ ਕਰ ਸਕਣ ਵਿਚ ਕਾਮਯਾਬੀ ਮਿਲੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ