ਪੰਜਾਬ ’ਚ ਕਈ ਥਾਵਾਂ ’ਤੇ NIA ਦੀ ਰੇਡ
ਅੰਮ੍ਰਿਤਸਰ। ਸਰਹੱਦ ਪਾਰ ਨਾਰਕੋ ਅੱਤਵਾਦ ਦੇ ਮਾਮਲੇ ’ਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਪੰਜਾਬ ਦੇ ਸਰਹੱਦੀ ਇਲਾਕਿਆਂ ਤੋਂ ਇਲਾਵਾ ਜੰਮੂ-ਕਸ਼ਮੀਰ ਅਤੇ ਚੰਡੀਗੜ੍ਹ ’ਚ ਛਾਪੇਮਾਰੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਇਹ ਛਾਪੇਮਾਰੀ ਵੱਖ-ਵੱਖ ਮਾਮਲਿਆਂ ਨਾਲ ਸਬੰਧਤ ਹੈ। ਪੰਜਾਬ ਵਿੱਚ ਸਰਹੱਦ ਪਾਰੋਂ ਡਰੋਨਾਂ ਰਾਹੀਂ ਆਉਣ ਵਾਲੇ ਹਥਿਆਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ।
ਮਹੱਤਵਪੂਰਨ ਗੱਲ ਇਹ ਹੈ ਕਿ ਐਨਆਈਏ ਪੰਜਾਬ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ (BJI), ਖਾਲਿਸਤਾਨ ਲਿਬਰੇਸ਼ਨ ਫੋਰਸ (KLF) ਅਤੇ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ISYF) ਦੀ ਸਲੀਪਰ ਸੇਲ ’ਤੇ ਲੰਬੇ ਸਮੇਂ ਤੋਂ ਨਜ਼ਰ ਰੱਖ ਰਹੀ ਹੈ। ਇੰਨਾ ਹੀ ਨਹੀਂ ਹਾਲ ਹੀ ’ਚ ਅੱਤਵਾਦੀ ਕਨੈਕਸ਼ਨ ਨੂੰ ਲੈ ਕੇ ਇਕ ਨਵਾਂ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ’ਚ ਹੁਣ ਕਈ ਨਵੇਂ ਇਨਪੁਟਸ ਮਿਲਣ ਤੋਂ ਬਾਅਦ ਐਨਆਈਏ ਸਰਚ ਆਪਰੇਸ਼ਨ ਚਲਾ ਰਹੀ ਹੈ।
ਮਜੀਠ ਮੰਡੀ ਤੇ ਪਿੰਡ ਕਾਨਵਾਂ ਪਹੁੰਚੀਆਂ ਟੀਮਾਂ
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਐਨਆਈਏ ਦੀਆਂ ਟੀਮਾਂ ਅੰਮ੍ਰਿਤਸਰ ਅਧੀਨ ਪੈਂਦੇ ਪਿੰਡ ਲੋਪੋਕੇ ਵਿੱਚ ਪੁੱਜੀਆਂ ਸਨ। ਇਕ ਘਰ ’ਤੇ ਛਾਪਾ ਮਾਰਿਆ ਗਿਆ। ਟੀਮਾਂ ਆਪਣੇ ਨਾਲ ਕੁਝ ਕਾਗਜ਼ ਅਤੇ ਇਲੈਕਟ੍ਰਾਨਿਕ ਯੰਤਰ ਵੀ ਲੈ ਗਈਆਂ ਹਨ। ਇਸੇ ਤਰ੍ਹਾਂ ਤਰਨਤਾਰਨ ਅਤੇ ਫਿਰੋਜ਼ਪੁਰ ਦੇ ਸਰਹੱਦੀ ਇਲਾਕਿਆਂ ਵਿੱਚ ਵੀ ਛਾਪੇਮਾਰੀ ਜਾਰੀ ਹੈ। ਐਨਆਈਏ ਦੀ ਟੀਮ ਅੰਮ੍ਰਿਤਸਰ ਦੀ ਮਜੀਠ ਮੰਡੀ ਵਿੱਚ ਇੱਕ ਕਾਰੋਬਾਰੀ ਤੱਕ ਵੀ ਪਹੁੰਚੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ