ਤਾਰਾ ਸਿੰਘ ਨੂੰ ਸਤਾ ਰਿਹਾ ਸੀ ਸਰਦੀ ਦਾ ਡਰ, ਸਾਧ-ਸੰਗਤ ਨੇ ਕੁਝ ਹੀ ਘੰਟਿਆਂ ’ਚ ਕੀਤਾ ਦੂਰ

Welfare Works

ਸਾਧ-ਸੰਗਤ ਨੇ ਕੁਝ ਹੀ ਘੰਟਿਆਂ ’ਚ ਪੂਰਾ ਮਕਾਨ ਬਣਾ ਕੇ ਦਿੱਤਾ (Welfare Works)

ਲੌਂਗੋਵਾਲ, (ਹਰਪਾਲ)। ਖੁੱਲ੍ਹੇ ਅਸਮਾਨ ਥੱਲੇ ਬੈਠੇ, ਗਰਮੀ ਸਰਦੀ ਖਰਾਬ ਮੌਸਮ ਦੇ ਝੱਖੜਾਂ ਝੋਲਿਆਂ ਨੂੰ ਸਿਰ ’ਤੇ ਹੰਢਾ ਅਤੇ ਗਰਮੀ ਦੇ ਲੰਘੇ ਮੌਸਮ ਤੋਂ ਬਾਅਦ ਹੁਣ ਵੱਧਦੀ ਜਾ ਰਹੀ ਸਰਦੀ ਨੂੰ ਵੇਖਦਿਆਂ ਤਾਰਾ ਸਿੰਘ ਫਿਕਰੀ ਪਿਆ ਸੀ। ਉਸ ਨੂੰ ਦਿਨ ਰਾਤ ਇਹ ਚਿੰਤਾ ਸਤਾਉਂਦੀ ਰਹਿੰਦੀ ਸੀ ਕਿ ਕਦੇ ਉਸ ਕੋਲ ਵੀ ਪੱਕਾ ਮਕਾਨ ਹੋਵੇਗਾ। ਤਾਰਾ ਸਿੰਘ ਇੰਸਾਂ ਪੁੱਤਰ ਭੂਰੀਆਂ ਸਿੰਘ ਵਾਸੀ ਮੰਡੇਰ ਕਲਾ ਨੂੰ ਇਸ ਸਭ ਦਾ ਪਤਾ ਉਦੋਂ ਲੱਗਾ ਜਦੋਂ ਬਲਾਕ ਲੌਂਗੋਵਾਲ ਦੀ ਸਾਧ- ਸੰਗਤ ਨੇ ਮਕਾਨ ਬਣਾਉਣ ਦਾ ਬੀੜਾ ਚੁੱਕਿਆ। (Welfare Works)


ਤਾਰਾ ਸਿੰਘ ਖੁੱਲ੍ਹੇ ਅਸਮਾਨ ਹੇਠ ਆਪਣਾ ਜੀਵਨ ਬਸਰ ਕਰ ਰਿਹਾ ਸੀ

ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਲੌਂਗੋਵਾਲ ਦੇ ਪੰਦਰਾਂ ਮੈਂਬਰਾਂ ਹਰਪ੍ਰੀਤ ਇੰਸਾਂ, ਪ੍ਰੇਮ ਕੁਮਾਰ ਇੰਸਾਂ, ਪੰਦਰਾਂ ਮੈਂਬਰ ਗੁਰਤੇਜ ਸਿੰਘ, ਪੰਦਰਾਂ ਮੈਂਬਰ ਅੰਗਰੇਜ਼ ਸਿੰਘ ਇੰਸਾਂ, ਪੰਦਰਾਂ ਮੈਂਬਰ ਗੁਰਮੇਲ ਸਿੰਘ ਇੰਸਾਂ, ਪੰਦਰਾਂ ਮੈਂਬਰ ਸਤਪਾਲ ਸਿੰਘ ਇੰਸਾਂ, ਪੰਦਰਾਂ ਮੈਂਬਰ ਗੁਰਤੇਜ ਸਿੰਘ ਇੰਸਾਂ, ਪੰਦਰਾਂ ਮੈਂਬਰ ਤਰਸੇਮ ਇੰਸਾ ਨੇ ਦੱਸਿਆ ਕਿ ਬਲਾਕ ਲੌਂਗੋਵਾਲ ਦੀ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਬਚਨਾ ‘ਤੇ ਚਲਦਿਆਂ ਪ੍ਰੇਮੀ ਤਾਰਾ ਸਿੰਘ ਖੁੱਲ੍ਹੇ ਅਸਮਾਨ ਹੇਠ ਆਪਣਾ ਜੀਵਨ ਬਸਰ ਕਰ ਰਿਹਾ ਸੀ ਨੂੰ ਮਕਾਨ ਬਣਾ ਕੇ ਦਿੱਤਾ ਗਿਆ। ( (Welfare Works))

ਉਨ੍ਹਾਂ ਦੱਸਿਆ ਕਿ ਬਲਾਕ ਲੌਂਗੋਵਾਲ ਦੀ ਸਾਧ-ਸੰਗਤ ਨੂੰ ਜਦੋਂ ਪਤਾ ਲੱਗਾ ਕਿ ਪ੍ਰੇਮੀ ਤਾਰਾ ਸਿੰਘ ਇੰਸਾਂ ਦੇ ਹਾਲਾਤ ਠੀਕ ਨਹੀਂ ਹਨ ਤਾਂ ਸਮੁੱਚੀ ਸਾਧ ਸੰਗਤ ਵੱਲੋਂ ਮਕਾਨ ਬਣਾ ਕੇ ਦੇਣ ਦਾ ਬੀੜਾ ਚੁੱਕਿਆ ਗਿਆ। ਉਨ੍ਹਾਂ ਦੱਸਿਆ ਕਿ ਬਲਾਕ ਦੀ ਸਾਧ ਸੰਗਤ ਵੱਲੋਂ ਕੁੱਝ ਹੀ ਘੰਟਿਆਂ ‘ਚ ਮਕਾਨ ਬਣਾ ਕੇ ਪ੍ਰੇਮੀ ਤਾਰਾ ਸਿੰਘ ਇੰਸਾਂ ਨੂੰ ਸੌਪ ਦਿੱਤਾ ਗਿਆ।

ਉਨ੍ਹਾ ਕਿਹਾ ਕਿ ਸਾਨੂੰ ਇਹ ਸਿੱਖਿਆ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਮਿਲੀ ਹੈ ਅਤੇ ਡੇਰਾ ਸੱਚਾ ਸੌਦਾ ਵੱਲੋਂ 147 ਮਾਨਵਤਾ ਭਲਾਈ ਕਾਰਜ ਚਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਪੂਜਨੀਕ ਗੁਰੂ ਜੀ ਦਾ ਤਹਿਦਿਲ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਮਾਨਵਤਾ ਭਲਾਈ ਦਾ ਪਾਠ ਪੜ੍ਹਾਇਆ ਹੈ। ਇਸ ਮੌਕੇ ਸ਼ਾਹ ਸਤਿਨਾਮ ਸਿੰਘ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ, ਨੌਜਵਾਨ ਸੰਮਤੀ ਦੇ ਸੇਵਾਦਾਰ , ਬਜ਼ੁਰਗ ਸੰਮਤੀ ਦੇ ਸੇਵਾਦਾਰ, ਪਿੰਡਾਂ ਦੇ ਭੰਗੀਦਾਸ ਅਤੇ ਵੱਖ-ਵੱਖ ਪਿੰਡਾਂ ਦੀ ਸਾਧ ਸੰਗਤ ਹਾਜ਼ਰ ਸੀ।

ਸਾਧ-ਸੰਗਤ ਦਾ ਦੂਜਿਆਂ ਦੀ ਮੱਦਦ ਲਈ ਅੱਗੇ ਆਉਣਾ ਕਾਬਿਲੇ-ਤਾਰੀਫ : ਡਾਕਟਰ ਲਾਭ ਸਿੰਘ ਮੰਡੇਰ

ਸਾਧ ਸੰਗਤ ਵੱਲੋਂ ਗਰੀਬ ਲੋੜਵੰਦ ਪ੍ਰੇਮੀ ਤਾਰਾ ਸਿੰਘ ਇੰਸਾਂ ਦਾ ਹਮਦਰਦ ਬਣਨ ‘ਤੇ ਪਿੰਡ ਦੇ ਜੰਮਪਲ ਜ਼ਿਲ੍ਹਾ ਬਰਨਾਲਾ ਡਾਕਟਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਐਨ ਆਰ ਆਈ ਡਾਕਟਰ ਲਾਭ ਸਿੰਘ ਮੰਡੇਰ ਨੇ ਸਾਧ-ਸੰਗਤ ਦੀ ਸਹਾਰਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ‘ਚ ਜਦੋਂ ਹੱਥ ਨੂੰ ਹੱਥ ਖਾ ਰਿਹਾ ਹੈ ਅਤੇ ਹਰ ਕੋਈ ਸਿਰਫ਼ ਤੇ ਸਿਰਫ ਆਪਣੇ ਬਾਰੇ ਹੀ ਸੋਚਦਾ ਹੈ, ਉਸ ਸਮੇਂ ਦੌਰਾਨ ਸਾਧ ਸੰਗਤ ਵੱਲੋਂ ਦੂਜਿਆਂ ਦੀ ਮੱਦਦ ਲਈ ਅੱਗੇ ਆਉਣਾ ਕਾਬਿਲੇ ਤਾਰੀਫ ਹੈ। ਉਨ੍ਹਾਂ ਕਿਹਾ ਕਿ ਧੰਨ ਹਨ ਇਨ੍ਹਾਂ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜੋ ਸਾਧ-ਸੰਗਤ ਨੂੰ ਮਾਨਵਤਾ ਭਲਾਈ ਦਾ ਪਾਠ ਪੜ੍ਹਾਉਂਦੇ ਹਨ ਜਿਸ `ਤੇ ਚੱਲ ਕੇ ਸਾਧ-ਸੰਗਤ ਦੀਨ ਦੁਖੀਆਂ ਦਾ ਸਹਾਰਾ ਬਣ ਰਹੀ ਹੈ।

ਕੀ ਕਹਿੰਦੇ ਹਨ 45 ਮੈਂਬਰ ਪੰਜਾਬ ਰਾਜ ਕੁਮਾਰ ਇੰਸਾਂ

45 ਮੈਂਬਰ ਪੰਜਾਬ ਰਾਜ ਕੁਮਾਰ ਇੰਸਾਂ ਨੇ ਕਿਹਾ ਕਿ ਡੇਰਾ ਸੱਚਾ ਸੋਦਾ ਲੌਂਗੋਵਾਲ ਦੇ ਸੇਵਾਦਾਰਾਂ ਦੁਆਰਾ ਬਹੁਤ ਹੀ ਸ਼ਲਾਘਾਯੋਗ ਮਾਨਵਤਾ ਭਲਾਈ ਕਾਰਜ ਕੀਤੇ ਜਾ ਰਹੇ ਹਨ। ਜਿੱਥੇ ਸੇਵਾਦਾਰਾਂ ਦੁਆਰਾ ਜਿਉਂਦੇ ਜੀਅ ਖੂਨਦਾਨ ਕੀਤਾ ਜਾ ਰਿਹਾ ਹੈ, ਉਥੇ ਮਰਨ ਉਪਰੰਤ ਅਖਾਂਦਾਨ ਅਤੇ ਸਰੀਰਦਾਨ ਦੀ ਕੀਤੇ ਜਾ ਰਹੇ ਹਨ, ਜਿਸ ਨਾਲ ਸਮੁੱਚੀ ਮਨੁੱਖਤਾ ਦਾ ਭਲਾ ਹੋ ਰਿਹਾ ਹੈ। ਉਥੇ ਲੋੜਵੰਦਾਂ ਨੂੰ ਮਕਾਨ ਬਣਾ ਕੇ ਦੇਣਾ ਸੋਨੇ ‘ਤੇ ਸੁਹਾਗੇ ਵਾਲਾ ਕੰਮ ਹੈ। ਉਨ੍ਹਾਂ ਕਿਹਾ ਕਿ ਸੇਵਾਦਾਰਾਂ ਦਾ ਸੇਵਾ ਪ੍ਰਤੀ ਜਜਬਾ ਪ੍ਰਸੰਸਾਯੋਗ ਹੈ, ਪਰਮਾਤਮਾ ਸੇਵਾਦਾਰਾਂ ਨੂੰ ਹੋਰ ਸੇਵਾ ਕਰਨ ਦਾ ਬਲ ਬਖ਼ਸ਼ੇ।

ਕੀ ਕਹਿੰਦੇ ਹਨ 15 ਮੈਂਬਰ ਹਰਪ੍ਰੀਤ ਇੰਸਾਂ

ਬਲਾਕ ਲੌਂਗੋਵਾਲ ਦੇ ਪੰਦਰਾਂ ਮੈਂਬਰ ਹਰਪ੍ਰੀਤ ਇੰਸਾਂ ਦਾ ਕਹਿਣਾ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਚਲਾਏ ਮਾਨਵਤਾ ਭਲਾਈ ਕਾਰਜਾਂ ਤਹਿਤ ਬਲਾਕ ਲੌਂਗੋਵਾਲ ਦੇ ਸੇਵਾਦਾਰਾਂ ਵੱਲੋਂ ਵਧ-ਚੜ੍ਹ ਕੇ ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ। ਇਸ ਲਈ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਅਤੇ ਸਾਧ- ਸੰਗਤ ਵਧਾਈ ਦੀ ਪਾਤਰ ਹੈ। ਉਨ੍ਹਾਂ ਕਿਹਾ ਬਲਾਕ ਲੌਂਗੋਵਾਲ ਦੀ ਸਾਧ-ਸੰਗਤ ਹਮੇਸ਼ਾ ਹੀ ਲੋੜਵੰਦ ਲੋਕਾਂ ਦੀ ਮਦਦ ਲਈ ਤਿਆਰ ਰਹਿੰਦੀ ਹੈ ਜਿਸ ਤਹਿਤ ਬਲਾਕ ਲੌਂਗੋਵਾਲ ਦੀ ਸਾਧ-ਸੰਗਤ ਨੇ ਪ੍ਰੇਮੀ ਤਾਰਾ ਸਿੰਘ ਇੰਸਾਂ ਨੂੰ ਮਕਾਨ ਬਣਾ ਕੇ ਦਿੱਤਾ ਗਿਆ ਹੈ ਜੋ ਕਿ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ। ਮੈਂ ਉਮੀਦ ਕਰਦਾ ਹਾਂ ਕਿ ਇਹ ਸੇਵਾਦਾਰ ਇਸ ਤਰ੍ਹਾਂ ਮਾਨਵਤਾ ਭਲਾਈ ਦੇ ਰਸਤੇ ‘ਤੇ ਚਲਦੇ ਰਹਿਣ।

 ਤਾਰਾ ਸਿੰਘ ਇੰਸਾਂ ਨੇ ਪੂਜਨੀਕ ਗੁਰੂ ਜੀ ਤੇ ਸਾਧ-ਸੰਗਤ ਦਾ ਕੀਤਾ ਧੰਨਵਾਦ

ਸਾਧ-ਸੰਗਤ ਦੁਆਰਾ ਕੀਤੇ ਗਏ ਇਸ ਕਾਰਜ ਲਈ ਪ੍ਰੇਮੀ ਤਾਰਾ ਸਿੰਘ ਇੰਸਾਂ ਨੇ ਪੂਜਨੀਕ ਗੁਰੂ ਜੀ ਅਤੇ ਸਾਧ-ਸੰਗਤ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਧ ਸੰਗਤ ਨੇ ਉਸ ਦੇ ਲੰਮੇ ਸਮੇਂ ਤੋਂ ਚੱਲੀ ਆ ਰਹੀ ਚਿੰਤਾ ਭਰੀ ਜ਼ਿੰਦਗੀ ਦਾ ਫਿਕਰ ਨੂੰ ਕੁਝ ਹੀ ਘੰਟਿਆਂ ‘ਚ ਸਮਾਪਤ ਕਰ ਦਿੱਤਾ ਹੈ। ਉਨ੍ਹਾਂ ਕਿਹਾ, ਸਾਧ-ਸੰਗਤ ਦੇ ਇਸ ਜਜਬੇ ਦੀ ਜਿੰਨੀ ਪ੍ਰਸੰਸਾ ਕੀਤੀ ਜਾਵੇ ਓਨੀ ਹੀ ਘੱਟ ਹੈ। (Welfare Works)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ