ਸੀਜ਼ਨ ਦੀ ਪਹਿਲੀ ਧੁੰਦ ਨੇ ਮਚਾਈ ਤਬਾਹੀ, 30 ਵਾਹਨ ਆਪਸ ’ਚ ਭਿੜੇ 

Accident

Accident : 30 ਵਾਹਨ ਆਪਸ ’ਚ ਭਿੜੇ 

ਕਰਨਾਲ (ਸੱਚ ਕਹੂੰ ਨਿਊਜ਼)। ਜ਼ਿਲ੍ਹਾ ਕਰਨਾਲ ਕੌਮੀ ਮਾਰਗ-44 ’ਤੇ ਧੁੰਦ ਕਾਰਨ ਤਿੰਨ ਥਾਵਾਂ ’ਤੇ ਸੜਕ ਹਾਦਸੇ (Accident) ਵਾਪਰੇ। ਤਿੰਨੋਂ ਥਾਵਾਂ ‘ਤੇ 30 ਵਾਹਨ ਆਪਸ ਵਿਚ ਟਕਰਾ ਗਏ। ਜਿਸ ‘ਚ 12 ਲੋਕ ਗੰਭੀਰ ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ।

ਇਹ ਵੀ ਪੜ੍ਹੋ : ਪਟਿਆਲਾ ਪੁਲਿਸ ਵੱਲੋਂ ਗੈਗਸਟਰਾਂ ਦਾ ਨਜ਼ਦੀਕੀ ਸਾਥੀ 5 ਹਥਿਆਰਾਂ ਸਮੇਤ ਕਾਬੂ

ਪਹਿਲਾ ਹਾਦਸਾ ਕੁਟੇਲ ਓਵਰ ਬ੍ਰਿਜ ਨੇੜੇ ਵਾਪਰਿਆ। ਜਿਸ ਵਿੱਚ 15 ਤੋਂ 16 ਵਾਹਨ ਆਪਸ ਵਿੱਚ ਟਕਰਾ ਗਏ। ਟਰੱਕ, ਕਾਰਾਂ, ਟਰੈਕਟਰ ਟਰਾਲੀਆਂ ਅਤੇ ਬੱਸਾਂ ਹਾਦਸੇ ਦਾ ਸ਼ਿਕਾਰ ਹੋ ਨੁਕਸਾਨੀਆਂ ਗਈਆਂ। ਹਾਦਸੇ ‘ਚ ਲੋਕ ਜ਼ਖਮੀ ਹੋ ਗਏ ਹਨ। ਅਚਾਨਕ ਵਾਪਰੇ ਇਸ ਹਾਦਸੇ ਕਾਰਨ ਪੁਲਿਸ ਵਿਭਾਗ ਅਤੇ ਵਾਹਨ ਚਾਲਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਹਾਦਸੇ ਤੋਂ ਬਾਅਦ ਮੌਕੇ ‘ਤੇ ਵੱਡੀ ਗਿਣਤੀ ‘ਚ ਲੋਕ ਇਕੱਠੇ ਹੋ ਗਏ।

ਹਾਦਸੇ ਤੋਂ ਬਾਅਦ ਹਾਈਵੇਅ ’ਤੇ ਜਾਮ ਲੱਗ ਗਿਆ (Accident)

ਹਾਦਸੇ ਵਿੱਚ ਵਾਹਨਾਂ ਦੀ ਲਪੇਟ ਵਿੱਚ ਆਉਣ ਕਾਰਨ ਹਾਈਵੇਅ ਵੀ ਜਾਮ ਹੋ ਗਿਆ। ਹਾਦਸੇ ਦੌਰਾਨ ਜ਼ਖਮੀਆਂ ਦੀਆਂ ਚੀਕਾਂ ਦੂਰ-ਦੂਰ ਤੱਕ ਸੁਣੀਆਂ ਜਾ ਸਕਦੀਆਂ ਸਨ। ਧੁੰਦ ਕਾਰਨ ਹੋਏ ਇਸ ਹਾਦਸੇ ਵਿੱਚ ਹਰਿਆਣਾ ਰੋਡਵੇਜ਼ ਦੀਆਂ ਦੋ ਬੱਸਾਂ ਵੀ ਹਾਦਸੇ ਦਾ ਸ਼ਿਕਾਰ ਹੋ ਗਈਆਂ। ਜਿਸ ‘ਚ ਕੁਝ ਯਾਤਰੀਆਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ।

ਹਰਿਆਣਾ ਰੋਡਵੇਜ਼ ’ਚ ਵੜੀ ਕਾਰ

ਇਸ ਤੋਂ ਇਲਾਵਾ ਇਕ ਡਸਟਰ ਕਾਰ ਹਰਿਆਣਾ ਰੋਡਵੇਜ਼ ਦੀ ਬੱਸ ਦੇ ਹੇਠਾਂ ਜਾ ਵੜੀ। ਜਿਸ ਵਿੱਚ ਸਵਾਰ ਵਿਅਕਤੀ ਜ਼ਖ਼ਮੀ ਹੋ ਗਏ। ਹਾਦਸੇ ਕਾਰਨ ਹਾਈਵੇਅ ’ਤੇ ਵਾਹਨ ਖਿਡੌਣਿਆਂ ਵਾਂਗ ਖਿੱਲਰੇ ਪਏ ਹਨ।

ਦੂਜਾ ਹਾਦਸਾ ਮਧੂਬਨ ਅਤੇ ਤੀਜਾ ਟੋਲ ‘ਤੇ ਹੋਇਆ

ਦੂਜੇ ਪਾਸੇ ਦੂਜਾ ਹਾਦਸਾ ਮਧੂਬਨ ਨੇੜੇ ਵਾਪਰਿਆ। ਜਿੱਥੇ 10 ਤੋਂ 12 ਵਾਹਨ ਹਾਦਸੇ ਦਾ ਸ਼ਿਕਾਰ ਹੋ ਗਏ। ਹਾਦਸੇ ‘ਚ ਲੋਕ ਗੰਭੀਰ ਜ਼ਖਮੀ ਹੋ ਗਏ। ਪੁਲਸ ਨੇ ਐਂਬੂਲੈਂਸ ਦੀ ਮਦਦ ਨਾਲ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ‘ਚ ਭਰਤੀ ਕਰਵਾਇਆ ਅਤੇ ਜ਼ਖਮੀਆਂ ਦੇ ਰਿਸ਼ਤੇਦਾਰਾਂ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਰਿਸ਼ਤੇਦਾਰ ਹਸਪਤਾਲ ਪੁੱਜੇ। ਜਦਕਿ ਤੀਜਾ ਹਾਦਸਾ ਕਰਨਾਲ ਟੋਲ ਨੇੜੇ ਵਾਪਰਿਆ।

ਧੁੰਦ ਕਾਰਨ ਵਿਜ਼ੀਬਿਲਟੀ ਘੱਟ ਗਈ

ਦੱਸ ਦੇਈਏ ਕਿ ਜਦੋਂ ਵੀ ਧੁੰਦ ਹੁੰਦੀ ਹੈ ਤਾਂ ਅਜਿਹੇ ਹਾਦਸੇ ਸਾਹਮਣੇ ਆਉਂਦੇ ਹਨ, ਕਿਉਂਕਿ ਵਿਜ਼ੀਬਿਲਟੀ ਬਹੁਤ ਘੱਟ ਰਹਿੰਦੀ ਹੈ। ਇਸੇ ਕਰਕੇ ਜੇਕਰ ਹਾਈਵੇਅ ‘ਤੇ ਕੋਈ ਹਾਦਸਾ ਵਾਪਰਦਾ ਹੈ ਤਾਂ ਦੂਜਾ ਡਰਾਈਵਰ ਇਸ ਨੂੰ ਦੂਰੋਂ ਨਹੀਂ ਦੇਖ ਸਕਦਾ ਅਤੇ ਹਾਦਸਾਗ੍ਰਸਤ ਵਾਹਨ ਨਾਲ ਟਕਰਾ ਜਾਂਦਾ ਹੈ। ਇਸੇ ਤਰ੍ਹਾਂ ਹੋਰ ਵਾਹਨ ਚਾਲਕ ਵੀ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here