ਹਰ ਫੋਨ ’ਚ ਵੱਜ ਰਿਹਾ ਹੈ ਪੂਜਨੀਕ ਗੁਰੂ ਜੀ ਦਾ ਇਹ ਭਜਨ

song

‘ਪਾਪ ਛੁਪਾ ਕੇ ਪੁੰਨ ਦਿਖਾਕੇ’ ਗਾਣੇ ਦੀਆਂ ਪੈ ਰਹੀਆਂ ਹਨ ਧੁੰਮਾਂ

ਯੂਟਿਊਬ ’ਤੇ ਟ੍ਰੈਂਡਿੰਗ ’ਚ ਪਹੁੰਚਿਆ, ਹਰ ਫੋਨ ’ਚ ਵੱਜ ਰਿਹਾ ਹੈ ਪੂਜਨੀਕ ਗੁਰੂ ਜੀ ਦਾ ਮੈਲੋਡੀਅਸ ਭਜਨ (Saint Dr. MSG Insan)

(ਅਨਿਲ ਕੱਕੜ) ਚੰਡੀਗੜ੍ਹ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint MSG ) ਵੱਲੋਂ ਗਾਇਆ ਗਿਆ ਬਹੁਤ ਹੀ ਸ਼ਾਨਦਾਰ ਭਜਨ ’ਪਾਪ ਛੁਪਾ ਕੇ ਪੁੰਨ ਦਿਖਾਕੇ’ ਸੋਸ਼ਲ ਮੀਡੀਆ ’ਤੇ ਲਗਾਤਾਰ ਛਾਇਆ ਹੋਇਆ ਹੈ। ਇਸ ਦੇ ਵਿਊਜ਼ ਲਾਗਾਤਾਰ ਵਧ ਰਹੇ ਹਨ। ਦੱਸਣਯੋਗ ਹੈ ਕਿ ਇਹ ਗਾਣਾ ਯੂਟਿਊਬ ’ਤੇ ਹੁਣ ਤੱਕ 6.5 ਮਿਲੀਅਨ ਲੋਕਾਂ ਵੱਲੋਂ ਦੇਖਿਆ ਜਾ ਚੁੱਕਿਆ ਹੈ। ਇਹ ਗਾਣਾ ਵੱਡੇ-ਵੱਡੇ ਪਲੇਟਫਾਰਮ ’ਤੇ ਰਿਲੀਜ਼ ਹੋ ਚੁੱਕਿਆ ਹੈ। ਇਹ ਯੂਟਿਊਬ ਤੋਂ ਇਲਾਵਾ ਵਿੰਕ, ਸਪਾਟੀਫਾਈ, ਜੀਓ ਸਾਵਨ ’ਤੇ ਵੀ ਉਪਲੱਬਧ ਹੈ ਤੇ ਲੋਕ ਜ਼ੋਰ-ਸ਼ੋਰ ਨਾਲ ਇਸ ਨੂੰ ਸੁਣ ਰਹੇ ਹਨ।

ਇਹੀ ਸ਼ਬਦ ਅੱਜ ਲੱਖਾਂ ਲੋਕਾਂ ਲੋਕਾਂ ਦੀ ਜੁਬਾਨ ’ਤੇ ਹੈ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint MSG ) ਦੇ Official Youtube ’ਤੇ ਜਿਵੇਂ ਹੀ ਇਹ ਰੂਹਾਨੀ ਭਜਨ ਅਪਲੋਡ ਹੋਇਆ ਹੈ ਉਦੋਂ ਤੋਂ ਹਰ ਇੱਕ ਮੋਬਾਇਲ ਫੋਨ ’ਚ ਇਹ ਵੱਜ ਰਿਹਾ ਹੈ। ਭਜਨ ਨੂੰ ਸੁਣਨ ਵਾਲਿਆਂ ਨੇ ਰਿਕਾਰਡ ਤੋੜਦਿਆਂ 6.5 ਮਿਲੀਅਨ (65 ਲੱਖ) ਤੋਂ ਵੱਧ ਵਿਊਜ਼ ਮਿਲ ਚੁੁੱਕੇ ਹਨ। ਦੱਸਣਯੋਗ ਹੈ ਕਿ ਲਗਭਗ ਪੰਜ ਸਾਲਾਂ ਬਾਅਦ ਪੂਜਨੀਕ ਗੁਰੂ ਜੀ ਨੇ ਆਪਣੇ ਆਫੀਸ਼ੀਅਲ ਚੈੱਨਲ ’ਤੇ ਇਸ ਤਰੀਕੇ ਨਾਲ ਸਟੂਡੀਓ ਰਿਕਾਰਡਿਡ ਭਜਨ ਅਪਲੋਡ ਕੀਤਾ ਹੈ। ਜਿਸ ਦਾ ਇੰਤਜਾਰ ਸਾਧ-ਸੰਗਤ ਲੰਮੇ ਸਮੇਂ ਤੋਂ ਕਰ ਰਹੀ ਸੀ।

ਸਾਧ-ਸੰਗਤ ਹੀ ਨਹੀਂ ਆਮ ਲੋਕਾਂ ਦੇ ਦਿਲਾਂ ’ਚ ਸਮਾਇਆ ਭਜਨ

ਭਜਨ ਦੀ ਦੀਵਾਨਗੀ ਸਾਧ-ਸੰਗਤ ਤੱਕ ਹੀ ਸੀਮਤ ਨਹੀਂ ਸਗੋਂ ਆਮ ਜਨ ਵੀ ਇਸ ਭਜਨ ਨੂੰ ਖੂਬ ਸੁਣ ਰਹੇ ਹਨ। ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਭਾਰਤ ਹੀ ਨਹੀਂ ਵਿਦੇਸ਼ਾਂ ’ਚ ਵੀ ਇਸ ਭਜਨ ਨੂੰ ਖੂਬ ਸੁਣਿਆ ਜਾ ਰਿਹਾ ਹੈ ਤੇ ਫਿਲਹਾਲ ਇਹ ਭਜਨ ਟ੍ਰੈਂਡਿੰਗ ’ਚ ਹੈ।

ਮੌਜ਼ੂਦਾ ਹਾਲਾਤਾਂ ’ਤੇ ਹੈ ਭਜਨ

ਇੱਕ ਯੂਟਿਊਬ ਯੂਜਰ ਲਿਖਦੇ ਹਨ ਕਿ ਇਹ ਭਜਨ ਨਾ ਸਿਰਫ ਕੰਨਾਂ ਨੂੰ ਸਕੂਨ ਦੇ ਰਿਹਾ ਹੈ ਸਗੋਂ ਇਹ ਭਜਨ ਹਰ ਇੱਕ ਮਨੁੱਖ ਦੀ ਅੱਖਾਂ ਖੋਲ੍ਹਣ ਵਾਲਾ ਹੈ ਕਿਉਂਕਿ ਮੌਜ਼ੂਦਾ ਸਮੇਂ ’ਚ ਸਮਾਜ ’ਚ ਫੈਲੀਆਂ ਕੁਰੀਤੀਆਂ ਨੂੰ ਇਸ ਭਜਨ ਰਾਹੀਂ ਪੂਜਨੀਕ ਗੁਰੂ ਜੀ ਨੇ ਕਰਾਰੀ ਸੱਟ ਮਾਰੀ ਹੈ। ਜਿਸ ਦਾ ਅਸਰ ਹੁਣ ਸਮਾਜ ’ਚ ਵੇਖਣ ਨੂੰ ਮਿਲੇਗਾ।

pita ji

ਗੱਡੀਆਂ ’ਚ ਲਗਾਤਾਰ ਗੂੰਜ ਰਿਹਾ ਹੈ ਭਜਨ

ਦੇਸ਼-ਵਿਦੇਸ਼ ’ਚ ਰਹਿਣ ਵਾਲੇ ਕਈ ਲੋਕਾਂ ਨੇ ਭਜਨ ’ਤੇ ਕੁਮੈਂਟ ਵੀ ਕੀਤੇ ਹਨ ਜਿਨ੍ਹਾਂ ਨੇ ਕਿਹਾ ਕਿ ਭਜਨ ਇੰਨਾ ਪਿਆਰਾ ਲੱਗਿਆ ਹੈ ਕਿ ਉਹ ਲਗਾਤਾਰ ਆਪਣੀ ਗੱਡੀਆਂ-ਘਰਾਂ ਤੇ ਦਫ਼ਤਰਾਂ ’ਚ ਇਸ ਨੂੰ ਸੁਣ ਰਹੇ ਹਨ ਤੇ ਉਨ੍ਹ੍ਵਾਂ ਦੇ ਬੱਚੇ ਵੀ ਲਗਾਤਾਰ ਇਸ ਭਜਨ ਨੂੰ ਸੁਣ ਰਹੇ ਹਨ।

ਛੇਤੀ ਹੀ ਭਜਨ ਦੀ ਵੀਡੀਓ ਵੀ ਅਪਲੋਡ ਕਰੋ ਗੁਰੂ ਜੀ

ਬਹੁਤ ਸਾਰੇ ਯੂਜਰਸ ਹੁਣ ਭਜਨ ਦੀ ਪੂਰੀ ਵੀਡੀਓ ਵੀ ਮੰਗ ਰਹੇ ਹਨ। ਯੂਜਰਸ ਨੇ ਲਿਖਿਆ ਕਿ ਪੂਜਨੀਕ ਗੁਰੂ ਜੀ ਲਿਰੀਕਲ ਭਜਨ ਨੇ ਫੱਟੇ ਚੱਕ ਦਿੱਤੇ ਹਨ ਹੁਣ ਉਹ ਇਸ ਦਾ ਛੇਤੀ ਹੀ ਵੀਡੀਓ ਵੀ ਦੇਖਣਾ ਚਾਹੁੰਦੇ ਹਾਂ। ਸਾਰੇ ਅੰਦਾਜਾ ਲਾ ਰਹੇ ਹਨ ਕਿ ਲਿਰੀਕਲ ਇੰਨਾ ਹਿੱਟ ਹੈ ਤਾਂ ਵੀਡੀਓ ਤਾਂ ਧਮਾਲ ਮਚਾ ਦੇਵੇਗਾ। ਇਸ ਲਈ ਸਭ ਦੇ ਮਨ ’ਚ ਹੁਣ ਇਹੀ ਇੱਛਾ ਹੀ ਕਿ ਪੂਜਨੀਕ ਗੁਰੂ ਜੀ ਛੇਤੀ ਹੀ ਇਸ ਦਾ ਵੀਡੀਓ ਵਰਜਨ ਵੀ ਲਾਂਚ ਕਰਨ।

ਪੂਜਨੀਕ ਗੁਰੂ ਜੀ ਨੇ ਖੁਦ ਲਿਖਿਆ, ਖੁਦ ਗਾਇਆ ਅਤੇ ਖੁਦ ਹੀ ਸੰਗੀਤ ਦਿੱਤਾ

ਜਿਕਰਯੋਗ ਹੈ ਕਿ ਪੂਜਨੀਕ ਗੁਰੂ ਜੀ ਸਰਵ ਕਲਾ ਸੰਪੂਰਨ ਹਨ। ਆਪ ਜੀ ਵੱਲੋਂ ਗਾਏ ਗਏ ਭਜਨਾਂ ਦੇ ਕਈ ਵੀਡੀਓ ਗੀਤ ਦੁਨੀਆ ਭਰ ’ਚ ਪ੍ਰਸਿੱਧ ਹੋ ਚੁੱਕੇ ਹਨ। ਪੂਜਨੀਕ ਗੁਰੂ ਜੀ ਭਜਨ ਆਪ ਹੀ ਲਿਖਦੇ ਹਨ, ਆਪ ਹੀ ਗਾਉਂਦੇ ਹਨ ਤੇ ਆਪ ਹੀ ਉਨ੍ਹਾਂ ਦੀ ਤਰਜ਼ ਤੇ ਸੰਗੀਤ ਬਣਾਉਂਦੇ ਹਨ। ਜੋ ਸੰਗੀਤ ਦੀ ਦੁਨੀਆ ’ਚ ਅਨੋਖੀ ਮਿਸਾਲ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here