ਡਿੱਗੂੰ-ਡਿੱਗੂੰ ਕਰਦੀ ਛੱਤ ਥੱਲੇ ਹਰ ਸਮੇਂ ਡਰ-ਡਰ ਕੱਟਦੀ ਸੀ ਰਾਤਾਂ
- ਸੁਨਾਮ ਬਲਾਕ ਵੱਲੋਂ 25ਵਾਂ ਮਕਾਨ ਬਣਾ ਕੇ ਲੋੜਵੰਦ ਪਰਿਵਾਰ ਨੂੰ ਦਿੱਤਾ
(ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾ ਦਾ ਪ੍ਰਮਾਣ ਪੇਸ਼ ਕਰਦਿਆਂ ਬਲਾਕ ਸੁਨਾਮ ਦੀ ਸਾਧ-ਸੰਗਤ ਨੇ ਸੁਨਾਮ ਸ਼ਹਿਰ ਦੇ ਇੰਦਰਾਂ ਬਸਤੀ ਦੀ ਰਹਿਣ ਵਾਲੀ ਮਾਤਾ ਪਿਆਰੋ ਕੌਰ ਨੂੰ ਮਕਾਨ ਬਣਾ ਕੇ ਦਿੱਤਾ ਹੈ।
ਬਲਾਕ ਕਮੇਟੀ ਮੁਤਾਬਕ ਮਾਤਾ ਪਿਆਰੋ ਕੌਰ (75) ਆਪਣਾ ਮਕਾਨ ਬਣਾਉਣ ਤੋਂ ਅਸਮਰਥ ਸੀ ਅਤੇ ਉਹ ਆਪਣੀ 14 ਸਾਲ ਦੀ ਦੋਹਤੀ ਨਾਲ ਰਹਿੰਦੀ ਹੈ ਅਤੇ ਉਸਦਾ ਮਕਾਨ ਬਹੁਤ ਹੀ ਖਸਤਾ ਹਾਲਤ ਵਿੱਚ ਸੀ ਮੀਂਹ-ਕਣੀ ਦੇ ਵਿੱਚ ਹਮੇਸ਼ਾ ਹੀ ਛੱਤ ਚਿਉਂਦੀ ਰਹਿੰਦੀ ਸੀ ਹਰ ਸਮੇਂ ਮਕਾਨ ਡਿੱਗੂੰ-ਡਿੱਗੂੰ ਕਰਦਾ ਸੀ। ਉਕਤ ਮਾਤਾ ਬਹੁਤ ਔਖੀ ਜ਼ਿੰਦਗੀ ਬਤੀਤ ਕਰ ਰਹੀ ਸੀ, ਜਿਉ ਹੀ ਇਸ ਬਾਰੇ ਏਰੀਏ ਦੇ ਜ਼ਿੰਮੇਵਾਰਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਇਸ ਸਬੰਧੀ ਸੂਚਨਾ ਬਲਾਕ ਕਮੇਟੀ ਨੂੰ ਦਿੱਤੀ, ਜਿਨ੍ਹਾਂ ਵਿਚਾਰ ਕਰਕੇ ਮਾਤਾ ਪਿਆਰੋ ਕੌਰ ਨੂੰ ਮਕਾਨ ਬਣਾ ਕੇ ਦੇਣ ਦਾ ਫੈਸਲਾ ਲਿਆ।
ਜ਼ਿੰਮੇਵਾਰਾਂ ਦੇ ਦੱਸਣ ਅਨੁਸਾਰ ਮਕਾਨ ਬਣਾਉਣ ਦੀ ਸੇਵਾ ’ਚ ਬਲਾਕ ਦੇ ਵੱਖ-ਵੱਖ ਪਿੰਡਾਂ ਤੋਂ ਇਲਾਵਾ ਸ਼ਹਿਰ ਦੀ ਸਾਧ-ਸੰਗਤ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ ’ਤੇ ਕੁਝ ਹੀ ਘੰਟਿਆਂ ਵਿਚ ਮਕਾਨ ਬਣਾ ਕੇ ਮਾਤਾ ਪਿਆਰੋ ਕੌਰ ਨੂੰ ਦੇ ਦਿੱਤਾ। ਬਲਾਕ ਕਮੇਟੀ ਦੇ ਦੱਸਣ ਮੁਤਾਬਕ ਸੁਨਾਮ ਬਲਾਕ ਵੱਲੋਂ ਹੁਣ ਤੱਕ ਲੋੜਵੰਦ ਪਰਿਵਾਰਾਂ ਨੂੰ 24 ਮਕਾਨ ਬਣਾ ਕੇ ਦਿੱਤੇ ਜਾ ਚੁੱਕੇ ਹਨ ਅਤੇ ਇਹ 25ਵਾਂ ਮਕਾਨ ਬਣਾ ਕੇ ਲੋੜਵੰਦ ਪਰਿਵਾਰ ਨੂੰ ਸੌਂਪਿਆ ਜਾ ਰਿਹਾ ਹੈ।
ਇਸ ਮੌਕੇ 25 ਮੈਂਬਰ ਰਾਜੇਸ਼ ਬਿੱਟੂ ਇੰਸਾਂ, ਬਲਾਕ ਭੰਗੀਦਾਸ ਛਹਿਬਰ ਸਿੰਘ ਇੰਸਾਂ, ਜਸਪਾਲ ਸਿੰਘ ਇੰਸਾਂ, ਗੁਰਜੰਟ ਜੰਟੀ ਇੰਸਾਂ, ਅਵਤਾਰ ਇੰਸਾਂ, ਰਮੇਸ਼ ਇੰਸਾਂ, ਓਮ ਪ੍ਰਕਾਸ਼ ਇੰਸਾਂ, ਸੁਰਿੰਦਰ ਇੰਸਾਂ (ਸਾਰੇ 15 ਮੈਂਬਰ) ਸ਼ਹਿਰੀ ਭੰਗੀਦਾਸ ਗੁਲਜ਼ਾਰ ਇੰਸਾਂ, ਪਾਲੀ ਭੰਗੀਦਾਸ, ਦੇਸ਼ਾਂ ਇੰਸਾਂ ਭੰਗੀਦਾਸ, ਮੇਗ ਇੰਸਾਂ, ਮਾ. ਮੇਜਰ ਇੰਸਾਂ, ਸ਼ਿਵਜੀ ਨਾਰਾਇਣ ਇੰਸਾਂ, ਲੀਲਾ ਇੰਸਾਂ, ਅਜੈਬ ਇੰਸਾਂ, ਸ਼ਾਂਤੀ ਸੁਜਾਨ ਭੈਣ, ਨਿਰਮਲਾ ਸੁਜਾਨ ਭੈਣ, ਚਰਨਜੀਤ ਕੌਰ ਇੰਸਾਂ, ਰਾਜ ਕੌਰ ਇੰਸਾਂ, ਬਾਲਾ ਇੰਸਾਂ, ਬਲਜੀਤ ਕੌਰ ਇੰਸਾਂ, ਅੰਜਨਾ ਇੰਸਾਂ, ਕਲਾਬੰਤੀ ਇੰਸਾਂ, ਮੋਨਿਕਾ ਇੰਸਾਂ, ਕੇਲਾਸ਼ ਇੰਸਾਂ ਅਤੇ ਸਾਧ-ਸੰਗਤ ਹਾਜ਼ਰ ਸੀ।
ਇਨਸਾਨੀਅਤ ਦੀ ਮਿਸਾਲ ਕੀਤੀ ਪੇਸ਼
ਬੇਸ਼ੱਕ ਅਜੋਕੇ ਯੁਗ ਵਿੱਚ ਹੱਥ ਨੂੰ ਹੱਥ ਖਾ ਰਿਹਾ ਹੈ ਪਰ ਵੱਖ-ਵੱਖ ਤਰ੍ਹਾਂ ਦੇ ਭਲਾਈ ਕਾਰਜਾਂ ’ਚ ਸਾਧ-ਸੰਗਤ ਤੋਂ ਇਲਾਵਾ ਕਿਸੇ ਖਾਸ ਕੰਮ ਦੇ ਮਾਹਿਰ ਵੀ ਨਿਰਸਵਾਰਥ ਭਾਵਨਾ ਨਾਲ ਆਪ ਮੁਹਾਰੇ ਸੇਵਾ ਕਰਨ ਲਈ ਪਹੁੰਚਦੇ ਹਨ ਅੱਜ ਮਕਾਨ ਬਣਾ ਕੇ ਦੇਣ ਦੀ ਸੇਵਾ ’ਚ ਜਸਵੀਰ ਇੰਸਾਂ, ਸੁਖਦੇਵ ਇੰਸਾਂ, ਮਹਿੰਦਰ ਇੰਸਾਂ, ਬੂਟਾ ਇੰਸਾਂ, ਬਿੰਦਰ ਇੰਸਾਂ, ਰਾਜਾ ਇੰਸਾਂ ਨੇ ਮਿਸਤਰੀ ਵਜੋਂ ਆਪਣਾ ਵਡਮੁੱਲਾ ਯੋਗਦਾਨ ਪਾ ਕੇ ਇਨਸਾਨੀਅਤ ਦੀ ਮਿਸਾਲ ਪੇਸ਼ ਕੀਤੀ ਹੈ।
ਉਪਕਾਰ ਦਾ ਰਿਣ ਉਤਾਰਨਾ ਮੁਸ਼ਕਿਲ : ਮਾਤਾ ਪਿਆਰੋ ਕੌਰ
ਮਾਤਾ ਪਿਆਰੋ ਕੌਰ ਨੇ ਭਰੇ ਮਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਪਣੀ 14 ਸਾਲਾ ਦੋਹਤੀ ਨਾਲ ਡਿੱਗੂ ਡਿੱਗੂ ਕਰਦੀ ਛੱਤ ਥੱਲੇ ਰਹਿੰਦੇ ਸਨ ਉਹਨਾਂ ਨੂੰ ਹਰ ਸਮੇਂ ਇਹੀ ਡਰ ਲੱਗਿਆ ਰਹਿੰਦਾ ਸੀ ਕਿ ਕਿਸੇ ਸਮੇਂ ਵੀ ਉਹ ਛੱਤ ਡਿੱਗ ਸਕਦੀ ਸੀ, ਮਾਤਾ ਨੇ ਦੱਸਿਆ ਕੇ ਉਸ ਦੇ ਪਤੀ ਦੀ ਮੌਤ ਹੋਈ ਨੂੰ ਇਕ ਸਾਲ ਦਾ ਸਮਾਂ ਬੀਤ ਚੁਕਿਆ, ਹੁਣ ਤਾਂ ਉਹਨਾਂ ਦਾ ਸਮਾਂ ਬਹੁਤ ਔਖਾ ਨਿਕਲ ਰਿਹਾ ਸੀ। ਉਹਨਾਂ ਕਿਹਾ ਸਾਧ-ਸੰਗਤ ਪਹਿਲਾਂ ਵੀ ਉਸ ਨੂੰ ਹਰ ਮਹੀਨੇ ਰਾਸ਼ਨ ਦੇ ਕੇ ਜਾਂਦੇ ਸਨ, ਮਾਤਾ ਨੇ ਅੱਗੇ ਕਿਹਾ ਕਿ ਉਹ ਮਕਾਨ ਦੀ ਛੱਤ ਵੀ ਬਦਲਣ ’ਚ ਅਸਮਰਥ ਸੀ। ਉਨ੍ਹਾਂ ਦਾ ਫਿਕਰ ਉਸ ਸਮੇਂ ਮੁੱਕ ਗਿਆ ਜਦੋਂ ਡੇਰਾ ਪ੍ਰੇਮੀਆਂ ਨੇ ਉਨ੍ਹਾਂ ਨੂੰ ਪੂਰਾ ਮਕਾਨ ਬਣਾ ਕੇ ਦਿਤਾ ਹੈ, ਸਾਡੇ ਲਈ ਮਸੀਹਾ ਬਣ ਕੇ ਬੋਹੜੇ ਨੇ ਸ਼ਰਧਾਲੂ, ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ਤਹਿਤ ਸਾਧ-ਸੰਗਤ ਵੱਲੋਂ ਕੀਤੇ ਗਏ ਉਪਕਾਰ ਦਾ ਰਿਣ ਉਤਾਰਨਾ ਮੁਸ਼ਕਲ ਹੈ।
ਇੱਕ ਮਾਲਾ ’ਚ ਪਰੋਏ ਨੇ ਡੇਰਾ ਸ਼ਰਧਾਲੂ, ਉਪਰਾਲਾ ਕਾਬਲੇ-ਤਾਰੀਫ਼ : ਸਾ. ਚੇਅਰਮੈਨ
ਲੋੜਵੰਦ ਪਰਿਵਾਰ ਨੂੰ ਮਕਾਨ ਬਣਾ ਕੇ ਦੇਣ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਮੁਨੀਸ਼ ਕੁਮਾਰ ਸੋਨੀ ਨੇ ਕਿਹਾ ਕਿ ਉਨ੍ਹਾਂ ਦੇਖਿਆ ਹੈ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸਮਾਜ ਅੰਦਰ ਕਿਤੇ ਵੀ ਮਾਨਵਤਾ ਭਲਾਈ ਕਾਰਜਾਂ ਲਈ ਹਰ ਸਮੇਂ ਤਿਆਰ ਰਹਿੰਦੇ ਹਨ ਅਤੇ ਇਹ ਇੱਕ ਮਾਲਾ ਵਿੱਚ ਪਰੋਏ ਹੋਏ ਹਨ ਸਾਰੇ ਮਿਲ ਕੇ ਸਮਾਜ ਸੇਵੀ ਕੰਮ ਲਈ ਆ ਖੜੇ ਹੋ ਜਾਂਦੇ ਹਨ ਅਤੇ ਉਹ ਡੇਰਾ ਸੱਚਾ ਸੌਦਾ ਦੇ ਕਾਰਜਾਂ ਤੋਂ ਬਹੁਤ ਪ੍ਰਭਾਵਿਤ ਹਨ।
ਉਨ੍ਹਾਂ ਅੱਗੇ ਕਿਹਾ ਕੇ ਇਹ ਮਾਤਾ ਦਾ ਮਕਾਨ ਬਹੁਤ ਖਸਤਾ ਹਾਲਤ ’ਚ ਸੀ ਹੁਣ ਇਨ੍ਹਾਂ ਸੇਵਾਦਾਰ ਨੇ ਇਹ ਮਕਾਨ ਬਣਾ ਕੇ ਮਾਤਾ ਦਾ ਫਿਕਰ ਮੁੱਕਾ ਦਿਤਾ ਹੈ ਜੋ ਕਾਬਲੇ-ਤਾਰੀਫ਼ ਹੈ, ਉਨ੍ਹਾਂ ਕਿਹਾ ਕੇ ਇਨਸਾਨੀਅਤ ਸਭ ਤੋਂ ਵੱਡਾ ਧਰਮ ਹੈ ਜੋ ਸਭਨਾਂ ਨੂੰ ਆਪਸ ’ਚ ਰਲ ਮਿਲ ਕੇ ਰਹਿਣ ’ਤੇ ਇੱਕ ਦੂਜੇ ਦੀ ਮੱਦਦ ਕਰਨਾ ਸਿਖਾਉਦਾ ਹੈ ਇਸ ਸਿੱਖਿਆ ’ਤੇ ਡੇਰਾ ਸ਼ਰਧਾਲੂ ਦਿ੍ਰੜ੍ਹਤਾ ਨਾਲ ਪਹਿਰਾ ਦੇ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ