ਰੂਹਾਨੀ ਭੈਣ ਹਨੀਪ੍ਰੀਤ ਇੰਸਾਂ ਨੇ ਪੜ੍ਹੇ ਸਾਧ-ਸੰਗਤ ਦੇ ਸਵਾਲ, ਪੂਜਨੀਕ ਗੁਰੂ ਜੀ ਨੇ ਜਵਾਬ ਦੇ ਕੇ ਸ਼ਾਂਤ ਕੀਤੀ ਜਗਿਆਸਾ
(ਸੱਚ ਕਹੂੰ ਨਿਊਜ਼) ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸੁੱਕਰਵਾਰ ਨੂੰ ਆਦਰਯੋਗ ਸਾਹਿਬਜ਼ਾਦੀ ਭੈਣ ਹਨੀਪ੍ਰੀਤ ਇੰਸਾਂ ਦੇ ਨਾਲ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਕਰੋੜਾਂ ਸਾਧ-ਸੰਗਤ ਨਾਲ ਰੂ-ਬ-ਰੂ ਹੋਏ। ਸਾਧ-ਸੰਗਤ ਦੀ ਇੱਛਾ ਸੀ ਕਿ ਬਾਪ-ਬੇਟੀ ਦੀ ਜੋੜੀ ਤੋਂ ਸਵਾਲ ਪੁੱਛੀਏ ਤਾਂ ਪੂਜਨੀਕ ਗੁਰੂ ਜੀ ਨੇ ਇਹ ਇੱਛਾ ਪੂਰੀ ਕਰ ਦਿੱਤੀ। ਅੱਜ ਫਿਰ ਪੂਜਨੀਕ ਗੁਰੂ ਜੀ ਤੇ ਸਾਹਿਬਜ਼ਾਂਦੀ ਭੈਣ ਹਨੀਪ੍ਰੀਤ ਇੰਸਾਂ ਲਾਈਵ ਹੋਏ। ਇਸ ਤੋਂ ਬਾਅਦ ਰੂਹਾਨੀ ਭੈਣ ਹਨੀਪ੍ਰੀਤ ਇੰਸਾਂ ਨੇ ਸਾਧ-ਸੰਗਤ ਵੱਲੋਂ ਭੇਜੇ ਗਏ ਸਵਾਲਾਂ ਨੂੰ ਪੜ੍ਹਿਆ, ਪੂਜਨੀਕ ਗੁਰੂ ਜੀ ਨੇ ਹਰ ਇੱਕ ਸਵਾਲ ਦਾ ਜਵਾਬ ਦੇ ਕੇ ਸਾਧ-ਸੰਗਤ ਦੀ ਜਗਿਆਸਾ ਨੂੰ ਸ਼ਾਂਤ ਕੀਤਾ।
ਸਵਾਲ: ਗੁਰੂ ਜੀ, ਬੱਚਿਆਂ ਨੂੰ ਚੰਗੇ ਸੰਸਕਾਰ ਕਿਵੇਂ ਦੇਈਏ?
ਜਵਾਬ: ਤੁਸੀਂ ਖੁਦ ਚੰਗੇ ਬਣੋ, ਉਨ੍ਹਾਂ ਦੇ ਸਾਹਮਣੇ ਇੱਕ ਮਿਸਾਲ ਰੱਖੋ, ਖੁਦ ਝੂਠ ਨਾ ਬੋਲੋ, ਤਾਂ ਹੀ ਬੱਚਾ ਝੂਠ ਨਹੀਂ ਬੋਲੇਗਾ, ਖੁਦ ਗਾਲ੍ਹਾਂ ਨਾ ਕੱਢੋ ਉਨ੍ਹਾਂ ਦੇ ਸਾਹਮਣੇ, ਤਾਂ ਬੱਚਾ ਗਾਲ੍ਹਾਂ ਨਹੀਂ ਕੱਢੇਗਾ, ਤਾਂ ਚੰਗੇ ਸੰਸਕਾਰ ਸਭ ਤੋਂ ਪਹਿਲਾਂ ਮਾਂ ਅਤੇ ਫ਼ਿਰ ਬਾਪ, ਭੈਣ-ਭਾਈ ਦੇ ਸਕਦੇ ਹਨ ਉੱਥੋਂ ਸ਼ੁਰੂਆਤ ਕਰੋ, ਖਾਣਾ ਨਾਮ ਜਪ ਕੇ ਬਣਾਓ, ਸਹੀ ਧਰਮਾਂ ਅਨੁਸਾਰ ਚੱਲੋ ਤੁਸੀਂ ਪਹਿਲੇ ਮਾਸਟਰ, ਟੀਚਰ ਹੋ ਜਿਨ੍ਹਾਂ ਤੋਂ ਬੱਚਾ ਸੰਸਕਾਰ ਸਿੱਖਦਾ ਹੈ
ਸਵਾਲ: ਜਾਤ-ਪਾਤ ਦਾ ਭੇਦਭਾਵ ਦਿਲ ’ਚੋਂ ਕਿਵੇਂ ਮਿਟਾਇਆ ਜਾ ਸਕਦਾ ਹੈ ਤਾਂ ਕਿ ਸਾਰੇ ਬਰਾਬਰ?
ਜਵਾਬ: ਜਾਤ-ਪਾਤ ਦਾ ਭੇਦਭਾਵ ਸਿਮਰਨ ਨਾਲ ਮਿਟਾਇਆ ਜਾ ਸਕਦਾ ਹੈ ਭਗਤੀ ਦੁਆਰਾ ਮਿਟਾਇਆ ਜਾ ਸਕਦਾ ਹੈ ਅਤੇ ਧਰਮਾਂ ਅਨੁਸਾਰ ਚੱਲ ਕੇ ਮਿਟਾਇਆ ਜਾ ਸਕਦਾ ਹੈ
ਸਵਾਲ: ਬੱਚਿਆਂ ਦੇ ਰਿਸ਼ਤੇ ਕਰਦੇ ਸਮੇਂ ਕਿਹੜੀਆਂ ਗੱਲਾਂ ਨੂੰ ਧਿਆਨ ’ਚ ਰੱਖਣਾ ਚਾਹੀਦਾ ਹੈ?
ਜਵਾਬ: ਬੱਚਿਆਂ ਦੇ ਰਿਸ਼ਤੇ ਕਰਦੇ ਸਮੇਂ ਜੇਕਰ ਧਰਮ ਨੂੰ ਧਿਆਨ ’ਚ ਰੱਖੀਏ ਤਾਂ ਇਹ ਦੇਖਣਾ ਚਾਹੀਦਾ ਹੈ ਕਿ ਕੋਈ ਨਸ਼ਾ ਨਾ ਕਰਦਾ ਹੋਵੇ, ਕੋਈ ਬੁਰੇ ਕਰਮ ਨਾ ਕਰਦਾ ਹੋਵੇ, ਕੋਈ ਸ਼ੈਤਾਨ ਨਾ ਹੋਵੇ, ਇਨਸਾਨੀਅਤ ’ਤੇ ਚੱਲਣ ਵਾਲਾ ਹੋਵੇ ਅਤੇ ਡਾਕਟਰੀ ਲਿਹਾਜ਼ ਨਾਲ ਦੇਖੀਏ ਤਾਂ ਉਨ੍ਹਾਂ ਦੇ ਬਲੱਡ ਸੈਂਪਲ ਵੀ ਜ਼ਰੂਰ ਚੈੱਕ ਹੋਣੇ ਚਾਹੀਦੇ ਹਨ ਕੀ ਪਤਾ ਕੋਈ ਅਜਿਹੀ ਬਿਮਾਰੀ ਨਾ ਹੋਵੇ, ਜਿਸ ਦੀ ਵਜ੍ਹਾ ਨਾਲ ਉਹ ਬਿਮਾਰੀ ਬੱਚਿਆਂ ’ਚ ਆ ਜਾਵੇ ਜਿਵੇਂ ਬਾਡੀ ਮਸਲ ਦੀ ਬਿਮਾਰੀ ਹੁੰਦੀ ਹੈ ਕੁਝ ਬਲੱਡ ਆਪਸ ਵਿਚ ਅਜਿਹੇ ਹੁੰਦੇ ਹਨ, ਜ਼ਿਆਦਾ ਤਾਂ ਡਾਕਟਰ ਦੱਸ ਸਕਦੇ ਹਨ, ਜਿਨ੍ਹਾਂ ਦਾ ਮਿਲਾਪ ਹੋਣ ਨਾਲ, ਜੇਕਰ ਲੜਕਾ ਹੋਵੇਗਾ ਤਾਂ ਉਸ ਦੇ ਮਸਲ ਡੈੱਡ ਹੋ ਜਾਂਦੇ ਹਨ ਅਤੇ ਜੇਕਰ ਲੜਕੀ ਹੈ ਤਾਂ ਉਸ ਦੇ ਮਸਲ ਸਹੀ ਰਹਿੰਦੇ ਹਨ ਤਾਂ ਇਨ੍ਹਾਂ ਵਜ੍ਹਾ ਨਾਲ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ।
ਸਵਾਲ: ਅੱਜ-ਕੱਲ੍ਹ ਦੀਆਂ ਲੜਕੀਆਂ ਆਪਣੇ ਸੱਸ-ਸਹੁਰੇ ਦੀ ਥਾਂ ਆਪਣੇ ਮਾਂ-ਬਾਪ ਨੂੰ ਜ਼ਿਆਦਾ ਅਹਿਮੀਅਤ ਦਿੰਦੀਆਂ ਹਨ ਅਜਿਹੇ ਮਾਹੌਲ ’ਚ ਕਿਵੇਂ ਤਾਲਮੇਲ ਰੱਖਿਆ ਜਾਵੇ?
ਜਵਾਬ:- ਲੜਕੀਆਂ ਲਈ ਇਹ ਜ਼ਰੂਰੀ ਹੈ ਕਿ ਉਹ ਬੇਟੀਆਂ, ਜਿਸ ਘਰ ਵਿੱਚ ਜਾਂਦੀਆਂ ਹਨ, ਉਹ ਆਪਣੇ ਮਾਂ-ਬਾਪ ਵਾਂਗ ਹੀ ਉਨ੍ਹਾਂ ਨੂੰ ਸਮਝਣ ਅਤੇ ਸੱਸ-ਸਹੁਰੇ ਨੂੰ ਵੀ ਚਾਹੀਦਾ ਹੈ ਕਿ ਉਹ ਮਾਂ-ਬਾਪ ਵਾਂਗ ਉਸ ਬੇਟੀ ਦਾ ਸਨਮਾਨ ਕਰਨ, ਸਤਿਕਾਰ ਕਰਨ ਕਿਉਂਕਿ ਦੋਵਾਂ ਦੇ ਬਿਨਾਂ ਗੱਲ ਨਹੀਂ ਬਣੇਗੀ ਤਾਲਮੇਲ ਵਿਗੜ ਗਿਆ ਤਾਂ ਝਗੜੇ ਹੋਣਗੇ ਅਤੇ ਤੁਸੀਂ ਜੇਕਰ ਆਪਣੀ ਆਈ ਹੋਈ ਨੂੰਹ-ਧੀ ਤੋਂ ਕੁਝ ਉਮੀਦ ਰੱਖਦੇ ਹੋ ਤਾਂ ਜ਼ਰੂਰੀ ਹੈ ਕਿ ਤੁਸੀਂ ਵੀ ਪਹਿਲਾਂ ਚੰਗਾ ਬਣਾ ਕੇ ਦਿਖਾਓ ਜੇਕਰ ਤੁਹਾਡਾ ਉਦਾਹਰਨ ਉਨ੍ਹਾਂ ਸਾਹਮਣੇ ਗੰਦੀ ਹੈ ਤਾਂ ਉਸ ਤੋਂ ਉਮੀਦ ਕਿਵੇਂ ਕਰ ਸਕਦੇ ਹੋ, ਤਾਂ ਦੋਵਾਂ ਦਾ ਤਾਲਮੇਲ ਜ਼ਰੂਰੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ