ਜੱਜ ਖਿਲਾਫ਼ ਹੱਤਿਆ ਦਾ ਕੇਸ ਦਰਜ, ਜਾਣੋ ਕੀ ਹੈ ਮਾਮਲਾ
ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਜੈਪੁਰ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਹੈ। ਰਿਪੋਰਟਾਂ ਮੁਤਾਬਕ ਜੱਜ ਕ੍ਰਿਸ਼ਨਾ ਸਵਰੂਪ ਚਲਾਨਾ ਦੇ ਖਿਲਾਫ ਜੈਪੁਰ ਦੇ ਭੰਕਰੋਟਾ ਥਾਣੇ ’ਚ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਸੁਭਾਸ਼ ਮਹਿਰਾ ਦੀ 9 ਅਤੇ 10 ਨਵੰਬਰ ਦੀ ਰਾਤ ਨੂੰ ਕਮਲਾ ਨਹਿਰੂ ਨਗਰ, ਅਜਮੇਰ ਰੋਡ ਸਥਿਤ ਜੱਜ ਕ੍ਰਿਸ਼ਨ ਸਵਰੂਪ ਚਲਾਨਾ ਦੇ ਘਰ ਦੀ ਛੱਤ ’ਤੇ ਸ਼ੱਕੀ ਹਾਲਾਤਾਂ ’ਚ ਮੌਤ ਹੋ ਗਈ ਸੀ। ਪੁਲਿਸ ਇਸ ਨੂੰ ਖ਼ੁਦਕੁਸ਼ੀ ਮੰਨ ਰਹੀ ਹੈ ਜਦਕਿ ਰਿਸ਼ਤੇਦਾਰਾਂ ਦਾ ਦੋਸ਼ ਹੈ ਕਿ ਕਤਲ ਤੋਂ ਬਾਅਦ ਲਾਸ਼ ਨੂੰ ਸਾੜ ਦਿੱਤਾ ਗਿਆ ਹੈ। ਰਾਜ ਭਰ ਦੇ ਨਿਆਂਇਕ ਮੁਲਾਜ਼ਮਾਂ ਨੇ ਜੱਜ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਕੰਮ ਦਾ ਬਾਈਕਾਟ ਕੀਤਾ ਸੀ। ਹੁਣ 11 ਦਸੰਬਰ ਦੀ ਰਾਤ ਨੂੰ ਜੱਜ ਖਿਲਾਫ ਨਾਮਜਦ ਕੇਸ ਦਾਇਰ ਕੀਤਾ ਗਿਆ।
ਕੀ ਹੈ ਮਾਮਲਾ
ਦੱਸ ਦਈਏ ਕਿ ਮਿ੍ਰਤਕ ਸੁਭਾਸ਼ ਮਹਿਰਾ ਅਦਾਲਤ ’ਚ ਸਹਾਇਕ ਮੁਲਾਜ਼ਮ ਵਜੋਂ ਤਾਇਨਾਤ ਸੀ। ਉਸ ਦੀ ਡਿਊਟੀ ਐਨਡੀਪੀਐਸ ਅਦਾਲਤ ਵਿੱਚ ਲੱਗੀ ਹੋਈ ਸੀ। ਮਿ੍ਰਤਕ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਐਨਡੀਪੀਐਸ ਅਦਾਲਤ ਦੇ ਜੱਜ ਕ੍ਰਿਸ਼ਨ ਸਵਰੂਪ ਚਲਾਨਾ ਸੁਭਾਸ਼ ਮਹਿਰਾ ਨੂੰ ਧਮਕੀਆਂ ਦੇ ਕੇ ਆਪਣੇ ਘਰ ਰੱਖਦਾ ਸੀ। ਸਰਕਾਰੀ ਮੁਲਾਜ਼ਮ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਬੰਧਕ ਬਣਾ ਕੇ ਘਰੇਲੂ ਨੌਕਰਾਂ ਵਜੋਂ ਕੰਮ ਕਰਨ ਲਈ ਬਣਾਇਆ ਗਿਆ। ਘਰੇਲੂ ਕੰਮ ਕਰਨ ਤੋਂ ਇਨਕਾਰ ਕਰਨ ’ਤੇ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਨੌਕਰੀ ਤੋਂ ਬਰਖਾਸਤ ਕਰਨ ਦੀ ਧਮਕੀ ਦਿੱਤੀ ਗਈ। ਰਿਸ਼ਤੇਦਾਰਾਂ ਦਾ ਇਹ ਵੀ ਦੋਸ਼ ਹੈ ਕਿ ਸੁਭਾਸ਼ ਨੂੰ ਜੱਜ ਅਤੇ ਉਸ ਦੀ ਪਤਨੀ ਨੇ ਘਰ ਤੋਂ ਬਾਹਰ ਨਹੀਂ ਜਾਣ ਦਿੱਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ