ਸੰਤ ਡਾ. MSG ਦੇ ਮਨਮੋਹਕ ਭਜਨ, ਜੋ ਲੋਕਾਂ ਦੀ ਜੁਬਾਨ ’ਤੇ ਹਨ
ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਹਰ ਪਲ ਮਨੁੱਖਤਾ ਦੀ ਭਲਾਈ ਲਈ ਸਮਰਪਿਤ ਹੈ। ਰੂਹਾਨੀ ਸੰਤ ਪੀਰ ਫਕੀਰਾਂ ਨੂੰ ਚਾਹੇ ਬੁਰਾਈਆਂ ਨੂੰ ਖਤਮ ਕਰਨ ਲਈ ਸਮਾਜ ਦੇ ਵਿਰੋਧ ਦਾ ਵੀ ਸਾਹਣਮਾ ਕਰਨਾ ਪਵੇ ਪਰ ਫਿਰ ਵੀ ਸੱਚੇ ਰੂਹਾਨੀ ਫਕੀਰ ਸੰਤ ਸਮਾਜ ਦਾ ਭਲਾ ਕਰਨਾ ਨਹੀਂ ਛੱਡਦੇ।
ਇਸੇ ਮਕਸਦ ਨੂੰ ਲੈ ਕੇ ਸੰਤ ਇਸ ਧਰਤੀ ’ਤੇ ਸਮਾਜ ਤੋਂ ਬੁਰਾਈਆਂ ਦਾ ਖਾਤਮਾ ਕਰਨ ਤੇ ਸਮਾਜ ਨੂੰ ਸਹੀ ਰਾਹ ਦਿਖਾ ਕੇ ਸਵੱਛ ਜੀਵਨ ਜਿਉਣ ਦੀ ਪ੍ਰੇਰਨਾ ਦਿੰਦੇ ਹਨ। ਜਿਸ ਦਾ ਪ੍ਰਤੱਖ ਉਦਾਹਰਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸਾਡੇ ਸਾਹਮਣੇ ਹਨ, ਜੋ ਆਪਣੇ ਭਜਨਾਂ ਰਾਹੀਂ ਸਮਾਜ ’ਚੋਂ ਨਸ਼ੇ ਤੇ ਹੋਰ ਬੁਰਾਈਆਂ ਨੂੰ ਜੜ੍ਹੋਂ ਖਤਮ ਕਰਨ ਦਾ ਸੱਦੇ ਦੇ ਰਹੇ ਹਨ। ਦੱਸ ਦੇਈਏ ਕਿ ਬਰਨਾਵਾ ਵਿੱਚ ਰਹਿੰਦਿਆਂ ਪੂਜਨੀਕ ਗੁਰੂ ਜੀ ਨੇ ਸਮਾਜ ਨੂੰ ਸਹੀ ਮਾਰਗ ਦਰਸਾਉਂਦੇ ਤਿੰਨ ਗੀਤ ਲਾਂਚ ਕੀਤੇ ਹਨ। ਪਹਿਲਾ ਗੀਤ ‘ਨਿਤ ਦੀ ਦੀਵਾਲੀ’, ਦੂਜਾ ‘ਜਾਗੋ ਦੁਨੀਆ ਦੇ ਲੋਕੋ’ ਅਤੇ ਤੀਜਾ ਗੀਤ ‘ਚੈਟ ਪੇ ਚੈਟ’ ਹੈ। ਸਾਰੇ ਗੀਤਾਂ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।
ਜਿਕਰਯੋਗ ਹੈ ਕਿ ਪੂਜਨੀਕ ਗੁਰੂ ਜੀ ਸਰਵ ਕਲਾ ਸੰਪੂਰਨ ਹਨ। ਆਪ ਜੀ ਵੱਲੋਂ ਗਾਏ ਗਏ ਭਜਨਾਂ ਦੇ ਕਈ ਵੀਡੀਓ ਗੀਤ ਦੁਨੀਆ ਭਰ ’ਚ ਪ੍ਰਸਿੱਧ ਹੋ ਚੁੱਕੇ ਹਨ। ਪੂਜਨੀਕ ਗੁਰੂ ਜੀ ਭਜਨ ਆਪ ਹੀ ਲਿਖਦੇ ਹਨ, ਆਪ ਹੀ ਗਾਉਂਦੇ ਹਨ ਤੇ ਆਪ ਹੀ ਉਨ੍ਹਾਂ ਦੀ ਤਰਜ਼ ਤੇ ਸੰਗੀਤ ਬਣਾਉਂਦੇ ਹਨ। ਜੋ ਸੰਗੀਤ ਦੀ ਦੁਨੀਆ ’ਚ ਅਨੋਖੀ ਮਿਸਾਲ ਹੈ।
‘ਪਾਪ ਛੁਪਾ ਕੇ ਪੁੰਨ ਦਿਖਾਕੇ’ ਗਾਣੇ ਦੀਆਂ ਪੈ ਰਹੀਆਂ ਹਨ ਧੁੰਮਾਂ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਗਾਇਆ ਗਿਆ ਬਹੁਤ ਹੀ ਸ਼ਾਨਦਾਰ ਭਜਨ ’ਪਾਪ ਛੁਪਾ ਕੇ ਪੁੰਨ ਦਿਖਾਕੇ’ ਸੋਸ਼ਲ ਮੀਡੀਆ ’ਤੇ ਲਗਾਤਾਰ ਛਾਇਆ ਹੋਇਆ ਹੈ। ਦੱਸਣਯੋਗ ਹੈ ਕਿ ਇਹ ਗਾਣਾ ਯੂਟਿਊਬ ’ਤੇ ਹੁਣ ਤੱਕ 6.5 ਮਿਲੀਅਨ ਲੋਕਾਂ ਵੱਲੋਂ ਦੇਖਿਆ ਜਾ ਚੁੱਕਿਆ ਹੈ। ਇਹ ਗਾਣਾ ਵੱਡੇ-ਵੱਡੇ ਪਲੇਟਫਾਰਮ ’ਤੇ ਰਿਲੀਜ਼ ਹੋ ਚੁੱਕਿਆ ਹੈ। ਇਹ ਯੂਟਿਊਬ ਤੋਂ ਇਲਾਵਾ ਵਿੰਕ, ਸਪਾਟੀਫਾਈ, ਜੀਓ ਸਾਵਨ ’ਤੇ ਵੀ ਉਪਲੱਬਧ ਹੈ ਤੇ ਲੋਕ ਜ਼ੋਰ-ਸ਼ੋਰ ਨਾਲ ਇਸ ਨੂੰ ਸੁਣ ਰਹੇ ਹਨ।
ਇਹੀ ਸ਼ਬਦ ਅੱਜ ਲੱਖਾਂ ਲੋਕਾਂ ਲੋਕਾਂ ਦੀ ਜੁਬਾਨ ’ਤੇ ਹੈ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ Official Youtube ’ਤੇ ਜਿਵੇਂ ਹੀ ਇਹ ਰੂਹਾਨੀ ਭਜਨ ਅਪਲੋਡ ਹੋਇਆ ਹੈ ਉਦੋਂ ਤੋਂ ਹਰ ਇੱਕ ਮੋਬਾਇਲ ਫੋਨ ’ਚ ਇਹ ਵੱਜ ਰਿਹਾ ਹੈ। ਭਜਨ ਨੂੰ ਸੁਣਨ ਵਾਲਿਆਂ ਨੇ ਰਿਕਾਰਡ ਤੋੜਦਿਆਂ 6.5 ਮਿਲੀਅਨ (65 ਲੱਖ) ਤੋਂ ਵੱਧ ਵਿਊਜ਼ ਮਿਲ ਚੁੁੱਕੇ ਹਨ। ਦੱਸਣਯੋਗ ਹੈ ਕਿ ਲਗਭਗ ਪੰਜ ਸਾਲਾਂ ਬਾਅਦ ਪੂਜਨੀਕ ਗੁਰੂ ਜੀ ਨੇ ਆਪਣੇ ਆਫੀਸ਼ੀਅਲ ਚੈੱਨਲ ’ਤੇ ਇਸ ਤਰੀਕੇ ਨਾਲ ਸਟੂਡੀਓ ਰਿਕਾਰਡਿਡ ਭਜਨ ਅਪਲੋਡ ਕੀਤਾ ਹੈ। ਜਿਸ ਦਾ ਇੰਤਜਾਰ ਸਾਧ-ਸੰਗਤ ਲੰਮੇ ਸਮੇਂ ਤੋਂ ਕਰ ਰਹੀ ਸੀ।
Sadi Nit Diwali ਸੌਂਗ ਦੀਆਂ ਧੁੰਮਾਂ
’ਸਾਡੀ ਨਿੱਤ ਦੀਵਾਲੀ’ ਵਾਹ… ਕੀ ਭਜਨ ਹੈ…ਕੀ ਲਿਖਿਆ ਹੈ ਕੀ ਗਾਇਆ ਹੈ.. ਕੀ ਸੰਗੀਤ ਹੈ..ਕੀ ਕੰਪੋਜੀਸ਼ਨ ਹੈ..ਵਾਹ ਮੇਰੇ ਮੌਲਾ…ਇਹੀ ਸ਼ਬਦ ਲੱਖਾਂ ਸ਼ਰਧਾਲੂਆਂ ਦੀ ਅੱਜ ਜੁਬਾਨ ’ਤੇ ਹੈ। ਦੀਵਾਲੀ ਵਿਸ਼ੇਸ਼ ਸੌਂਗ ਸਾਡੀ ਨਿੱਤ ਦੀਵਾਲੀ ਨੂੰ ਲੈਪਟਾਪ ’ਤੇ ਲਾਂਚ ਕੀਤਾ। ਲਾਂਚਿੰਗ ਦੇ ਨਾਲ ਹੀ ਸੌਂਗ ਯੂਟਿਊਬ ਤੇ ਇੰਸਟਾਗ੍ਰਾਮ ਸਮੇਤ ਹੋਰਨਾਂ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਵਾਇਰਲ ਹੋ ਗਿਆ।
ਜਿਵੇਂ ਹੀ ਇਹ ਰੂਹਾਨੀ ਭਜਨ ਯੂਟਿਊਬ ’ਤੇ ਅਪਲੋਡ ਹੋਇਆ ਹੈ ਉਦੋਂ ਤੋਂ ਹਰ ਇੱਕ ਮੋਬਾਇਲ ਫੋਨ ’ਚ ਵੱਜ ਰਿਹਾ ਹੈ। ਭਜਨ ਨੂੰ ਸੁਣਨ ਵਾਲਿਆਂ ਨੇ ਰਿਕਾਰਡ ਤੋੜਦਿਆਂ ਇੱਕ ਦਿਨ ’ਚ ਇਸ ਨੂੰ 7 ਮਿਲੀਅਨ (70 ਲੱਖ) ਤੋਂ ਵੱਧ ਵਿਊਜ਼ ਤੋਂ ਪਾਰ ਪਹੁੰਚਾ ਦਿੱਤਾ ਹੈ। ਭਜਨ ਦੀ ਦੀਵਾਨਗੀ ਸਾਧ-ਸੰਗਤ ਤੱਕ ਹੀ ਸੀਮਿਤ ਨਹੀਂ ਸਗੋਂ ਆਮ ਲੋਕ ਵੀ ਇਸ ਭਜਨ ਨੂੰ ਖੂਬ ਸੁਣ ਰਹੇ ਹਨ। ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਭਾਰਤ ਹੀ ਨਹੀਂ ਵਿਦੇਸ਼ਾਂ ’ਚ ਵੀ ਇਸ ਭਜਨ ਨੂੰ ਖੂਬ ਸੁਣਿਆ ਜਾ ਰਿਹਾ ਹੈ ਤੇ ਫਿਲਹਾਲ ਇਹ ਭਜਨ ਟ੍ਰੈਡਿੰਗ ’ਚ ਹੈ।
‘ਜਾਗੋ ਦੁਨੀਆ ਦੇ ਲੋਕੋ’ ਗੀਤ ਦੇ ਵਿਊਜ਼ ਇੱਕ ਕਰੋੜ ਤੋਂ ਟੱਪੇ
ਸੱਚੇ ਰੂਹਾਨੀ ਰਹਿਬਰ ਤੇ ਸਮਾਜ ਸੁਧਾਰਕ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਨਸ਼ੇ ਖਿਲਾਫ਼ ਲਿਖਿਆ ਤੇ ਗਾਇਆ ਗੀਤ ‘ਜਾਗੋ ਦੁਨੀਆ ਦੇ ਲੋਕੋ’ (Jago Duniya de Loko) ਲੋਕਾਂ ਦੇ ਦਿਲਾਂ ’ਤੇ ਛਾਅ ਗਿਆ ਹੈ। ਇਸ ਗੀਤ ਪ੍ਰਤੀ ਲੋਕਾਂ ਦੀ ਦੀਵਾਨਗੀ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਗੀਤ ਕੁਝ ਦਿਨਾਂ ’ਚ ਹੀ 10 ਮਿਲੀਅਨ (ਇੱਕ ਕਰੋੜ) ਵਿਊਜ਼ ਦਾ ਅੰਕੜਾ ਪਾਰ ਕਰ ਗਿਆ ਹੈ ਅਤੇ ਇਹ ਸਿਲਸਿਲਾ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।
ਗੀਤ ਤੋਂ ਪ੍ਰੇਰਿਤ ਹੋ ਕੇ ਵੱਡੀ ਗਿਣਤੀ ’ਚ ਲੋਕ ਨਸ਼ੇ ਛੱਡ ਰਹੇ ਹਨ ਪੰਚਾਂ, ਸਰਪੰਚਾਂ, ਸਮੇਤ ਸਮਾਜ ਦੇ ਪਤਵੰਤੇ ਸੱਜਣ ਗੀਤ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਨਸ਼ਿਆਂ ਖਿਲਾਫ਼ ਮੁਹਿੰਮ ’ਚ ਵਧ-ਚੜ੍ਹ ਕੇ ਸਹਿਯੋਗ ਦੇਣ ਦਾ ਸੰਕਲਪ ਲੈ ਰਹੇ ਹਨ। ‘ਜਾਗੋ ਦੁਨੀਆ ਦੇ ਲੋਕੋ’ ਗੀਤ ਦੇ 10 ਮਿਲੀਅਨ ਵਿਊਅਜ਼ ਹੋਣ ’ਤੇ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਾਡਾ ਮੁੱਖ ਮਕਸਦ ਵੀ ਇਹੀ ਸੀ ਕਿ ਹਰ ਕੋਈ ਇਸ ਗੀਤ ਨੂੰ ਸੁਣੇ ਗੀਤ ਨੂੰ ਸੁਣ ਕੇ ਲੋਕ ਨਸ਼ਾ ਛੱਡ ਰਹੇ ਹਨ ਇਸ ਨਾਲ ਸਾਨੂੰ ਸਾਡੀ ਨਸ਼ਾ ਛੁਡਵਾਓ ਮੁਹਿੰਮ ਦਾ ਮਕਸਦ ਹੱਲ ਹੁੰਦਾ ਨਜ਼ਰ ਆ ਰਿਹਾ ਹੈ।
Jago Duniya de Loko ਗੀਤ ਨਾਲ ਨੌਜਵਾਨ ਬੱਚਿਆਂ ਅੰਦਰ ਨਸ਼ਿਆਂ ਤੋਂ ਦੂਰ ਹੋਣ ਦੀ ਪ੍ਰੇਰਨਾ ਜਾਗ ਰਹੀ ਹੈ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜਵਾਨੀ ਜਿਸ ਵੱਲ ਲੱਗ ਜਾਂਦੀ ਹੈ, ਉਸ ਵੱਲ ਤੂਫਾਨ ਖੜਾ ਕਰ ਦਿੰਦੀ ਹੈ। ਜੇਕਰ ਨੌਜਵਾਨ ਨਸ਼ਾ ਛੱਡਣ ਅਤੇ ਛੁਡਵਾਉਣ ’ਤੇ ਆ ਗਏ ਤਾਂ ਹੋ ਨਹੀਂ ਸਕਦਾ ਕਿ ਨਸ਼ਾ ਨਾ ਛੁੱਟੇ।
‘ਚੈਟ ਪੇ ਚੈਟ’ ਗੀਤ (Chat Pe Chat)
‘ਚੈਟ ਪੇ ਚੈਟ’ ਗੀਤ ਇਸ ਗੱਲ ‘ਤੇ ਆਧਾਰਿਤ ਹੈ ਕਿ ਕਿਵੇਂ ਲੋਕ ਮੋਬਾਈਲ ਡਿਵਾਈਸਾਂ ਅਤੇ ਵੀਡੀਓ ਗੇਮਾਂ ਦੇ ਜਾਲ ‘ਚ ਫਸਦੇ ਜਾ ਰਹੇ ਹਨ, ਟੈਕਨਾਲੋਜੀ ਦੀ ਤਰੱਕੀ ਨਾਲ ਪੂਰੀ ਦੁਨੀਆ ‘ਚ ਜ਼ਿੰਦਗੀਆਂ ਬਦਲ ਰਹੀਆਂ ਹਨ। ਮੋਬਾਈਲ ਫੋਨਾਂ ਅਤੇ ਗੇਮਾਂ ਦੀ ਲੱਤ ਨੇ ਲੋਕਾਂ ਨੂੰ ਇਸ ਤਰ੍ਹਾਂ ਜਕੜ ਲਿਆ ਹੈ ਕਿ ਉਨ੍ਹਾਂ ਕੋਲ ਆਪਣੇ ਪਰਿਵਾਰ ਲਈ ਵੀ ਸਮਾਂ ਨਹੀਂ ਬਚਦਾ। 21ਵੀਂ ਸਦੀ ਵਿੱਚ ਸਾਡੇ ਕੋਲ ਮੋਬਾਈਲ ਫੋਨ ਦੀ ਮੱਦਦ ਨਾਲ ਸਭ ਕੁਝ ਸਾਡੇ ਹੱਥਾਂ ਦੀ ਹਥੇਲੀ ਵਿੱਚ ਹੈ। ਇੱਕ ਬਟਨ ਦਬਾਉਣ ‘ਤੇ ਅਸੀਂ ਸਭ ਕੁਝ ਘਰ ਬੈਠੇ ਪ੍ਰਾਪਤ ਕਰ ਸਕਦੇ ਹਾਂ, ਸਿਰਫ ਇੱਕ ਕਲਿੱਕ ਨਾਲ ਅਸੀਂ ਸਾਰਾ ਕੰਮ ਕਰ ਸਕਦੇ ਹਾਂ। ਵਿਗਿਆਨ ਨੇ ਬਹੁਤ ਤਰੱਕੀ ਕੀਤੀ ਹੈ ਪਰ ਨਾਲ ਹੀ ਸਾਡੀ ਜ਼ਿੰਦਗੀ ਨੂੰ ਵੀ ਤਬਾਹੀ ਦੇ ਕੰਢੇ ਪਹੁੰਚਾ ਦਿੱਤਾ ਹੈ।
ਮੋਬਾਈਲ ਅਤੇ ਵੀਡੀਓ ਗੇਮ ਖੇਡਣ ਵਾਲੇ ਆਪਣੇ ਪਰਿਵਾਰਾਂ ਤੋਂ ਦੂਰ ਹੋ ਗਏ ਹਨ। ਦੂਰ ਬੈਠ ਕੇ ਅਸੀਂ ਇੱਕ ਦੂਜੇ ਨੂੰ ਸੁਨੇਹਾ ਦਿੰਦੇ ਹਾਂ ਕਿ ਸਾਨੂੰ ਤੁਹਾਡੀ ਯਾਦ ਆਉਂਦੀ ਹੈ, ਜਦੋਂ ਉਹ ਵਿਅਕਤੀ ਨੇੜੇ ਆਉਂਦਾ ਹੈ ਤਾਂ ਅਸੀਂ ਕਿਸੇ ਹੋਰ ਨਾਲ ਫ਼ੋਨ ‘ਤੇ ਗੱਲ ਕਰਦੇ ਹਾਂ। ਕਿਤੇ ਨਾ ਕਿਤੇ ਸਾਡੇ ਸੱਭਿਆਚਾਰ ਦਾ ਕਤਲ ਹੁੰਦਾ ਜਾ ਰਿਹਾ ਹੈ। ਸਮੇਂ ਦੀ ਲੋੜ ਨੂੰ ਸਮਝਦੇ ਹੋਏ ਪੂਜਨੀਕ ਗੁਰੂ ਜੀ ਨੇ ਸਮਾਜ ਨੂੰ ਮੁੜ ਮੁੱਖ ਧਾਰਾ ਵਿੱਚ ਲਿਆਉਣ ਲਈ ਇਹ ਗੀਤ ਗਾਇਆ ਹੈ। ਇਸ ਗੀਤ ਵਿੱਚ ਗੁਰੂ ਜੀ ਨੇ ਦੁਨੀਆਂ ਦਾ ਕੌੜਾ ਸੱਚ ਬਿਆਨ ਕੀਤਾ ਹੈ ਕਿ ਲੋਕ ਆਪਣੇ ਨੇੜਲਿਆਂ ਤੋਂ ਦੂਰ ਭੱਜ ਰਹੇ ਹਨ, ਆਪਣੇ ਨੇੜਲਿਆਂ ਨੂੰ ਸਮਾਂ ਨਹੀਂ ਦਿੰਦੇ ਅਤੇ ਛੋਟੇ ਬੱਚੇ ਮੋਬਾਈਲ ਫੋਨਾਂ ਤੋਂ ਗਲਤ ਅਤੇ ਅਸ਼ਲੀਲ ਗੱਲਾਂ ਸਿੱਖ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ