ਇਕ ਕਾਰ, ਦੋ ਦੇਸੀ ਪਿਸਟਲ ਅਤੇ 6 ਜਿੰਦਾ ਕਾਰਤੂਸ ਕੀਤੇ ਬਰਾਮਦ
ਮੋਹਾਲੀ (ਐੱਮ ਕੇ ਸ਼ਾਇਨਾ)। ਬੀਤੇ ਦਿਨ ਏਟੀਐਸ ਸਕੂਲ ਦੇ ਸੈਦਪੁਰਾ ਜਾਣ ਵਾਲੀ ਸੜਕ ਤੇ ਟੈਕਸੀ ਮੰਗਵਾ ਕੇ ਲੁਟੇਰਿਆਂ ਵੱਲੋਂ ਪਿਸਤੌਲ ਦੀ ਨੋਕ ’ਤੇ ਕਾਰ ਲੁੱਟਣ (Robbing) ਦਾ ਮਾਮਲਾ ਪੁਲਿਸ ਵੱਲੋਂ ਸੁਲਝਾਅ ਦਿੱਤਾ ਗਿਆ ਹੈ। ਪ੍ਰੈਸ ਕਾਨਫਰੰਸ ਕਰਦਿਆਂ ਪੁਲਿਸ ਟੀਮ ਨੇ ਦੱਸਿਆ ਕਿ 02-12-2022 ਨੂੰ ਦਸ਼ਰਥ ਪੁੱਤਰ ਰਾਜ ਕੁਮਾਰ ਵਾਸੀ ਮਕਾਨ ਨੰਬਰ 1859 ਸੈਕਟਰ 15 ਪੰਚਕੂਲਾ ਹਰਿਆਣਾ ਪੱਕਾ ਪਤਾ ਮਕਾਨ ਨੰਬਰ 216 ਪਿੰਡ ਗਰਖਰੀ ਥਾਣਾ ਬਾਲਾਮੋ ਉਤਰ ਪ੍ਰਦੇਸ਼ ਨੂੰ ਉਬਰ ਕੰਪਨੀ ਵਲੋਂ ਇੱਕ ਮੈਸਜ ਆਇਆ ਅਤੇ ਸਵਾਰੀ ਲੈਣ ਲਈ ਲੋਕੇਸ਼ਨ ਮਿਲੀ ਸੀ ਤਾਂ ਦਸ਼ਰਥ ਉਕਤ ਲੋਕੇਸ਼ਨ ਨੇੜੇ ਏ.ਟੀ.ਐਸ ਵੈਲੀ ਸਕੂਲ ਡੇਰਾਬੱਸੀ ਪੁੱਜਾ। ਜਿੱਥੇ ਉਸ ਨੂੰ 4 ਨੌਜਵਾਨ ਲੜਕੇ ਮਿਲੇ।
ਜਿਨ੍ਹਾਂ ਕੋਲ ਜਾ ਕੇ ਦਸ਼ਰਥ ਵੱਲੋਂ ਆਪਣੀ ਕਾਰ ਦਾ ਸ਼ੀਸ਼ਾ ਥੱਲੇ ਕਰਕੇ ਗੱਲ ਕੀਤੀ ਗਈ ਅਤੇ ਦਸ਼ਰਥ ਵੱਲੋਂ ਉਨ੍ਹਾਂ ਕੋਲੋਂ ਓ.ਟੀ.ਪੀ ਮੰਗਿਆ। ਜਿਸ ’ਤੇ ਉਹਨਾਂ ਨੇ ਓ.ਟੀ.ਪੀ ਦੇ ਦਿੱਤਾ ਜਿਸ ’ਤੇ ਪਤਾ ਲੱਗਾ ਕਿ ਉਕਤ ਨਾਮਲੂਮ ਲੜਕਿਆਂ ਵੱਲੋਂ ਹੀ ਕਾਰ ਬੁੱਕ ਕੀਤੀ ਹੈ। ਜਿਸ ’ਤੇ ਚਾਰਾਂ ਲੜਕਿਆਂ ਨੂੰ ਕਾਰ ਵਿੱਚ ਬਿਠਾ ਲਿਆ ਅਤੇ ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੇ ਘਰ ਤੋਂ ਚਾਬੀ ਲੈ ਕੇ ਆਉਣੀ ਹੈ ਤੇ ਫਿਰ ਅਸੀਂ ਪੁਰਾਣੇ ਪੰਚਕੂਲਾ ਜਾਣਾ ਹੈ, ਜੋ ਉਸ ਨੂੰ ਰਸਤਾ ਦੱਸਣ ਲੱਗ ਪਏ ਤਾਂ ਉਨ੍ਹਾਂ ਦੇ ਕਹਿਣ ਮੁਤਾਬਿਕ ਦਸ਼ਰਥ ਨੇ ਆਪਣੀ ਕਾਰ ਏ.ਟੀ.ਐਸ ਤੋਂ ਸੈਦਪੁਰਾ ਲਿੰਕ ਰੋਡ ’ਤੇ ਲਿਜਾ ਰਿਹਾ ਸੀ, ਤਾਂ ਦਸਰਥ ਦੀ ਨਾਲ ਵਾਲੀ ਸੀਟ ’ਤੇ ਬੈਠੇ ਲੜਕੇ ਨੇ ਬੰਦੂਕ ਦਸ਼ਰਥ ਦੀ ਖੱਬੀ ਪੁੜਪੁੜੀ ’ਤੇ ਰੱਖ ਦਿੱਤੀ ਅਤੇ ਕਾਰ ਰੋਕਣ ਨੂੰ ਕਿਹਾ ਤੇ ਉਸਦੇ ਪਿਛੇ ਬੈਠੇ ਲੜਕੇ ਨੇ ਵੀ ਦਸ਼ਰਥ ਦੇ ਸਿਰ ਦੇ ਪਿਛਲੇ ਪਾਸੇ ਬੰਦੂਕ ਰੱਖ ਲਈ ਅਤੇ ਗੱਡੀ ਵਿੱਚੋਂ ਧੱਕਾ ਮਾਰ ਕੇ ਉਤਾਰ ਦਿੱਤਾ ਅਤੇ ਨਾਲ ਹੀ ਦੋਸ਼ੀਆਂ ਨੇ ਉਸ ਨੂੰ ਕਿਹਾ ਕਿ ਤੂੰ ਗੱਡੀ ਛੱਡ ਕੇ ਭੱਜ ਜਾ ਨਹੀਂ ਤਾਂ ਤੈਨੂੰ ਮਾਰ ਦੇਵਾਂਗੇ।
ਰਿਮਾਂਡ ਹਾਸਲ ਕਰਕੇ ਪੁੱਛਗਿਛ ਕੀਤਾ ਜਾਵੇਗੀ
ਜਿਸ ਦੇ ਬਿਆਨ ’ਤੇ ਮੁਕੱਦਮਾ ਨੰਬਰ 376 ਮਿਤੀ 02-12-2022 ਅ/ਧ 379ਬੀ,506 ਹਿੰ.ਦੰ 25/27/54/59 ਅਸਲਾ ਐਕਟ ਥਾਣਾ ਡੇਰਾਬੱਸੀ ਬਰਖਿਲਾਫ 04 ਨਾਮਲੂਮ ਲੜਕੇ ਦਰਜ ਰਜਿਸਟਰ ਕੀਤਾ ਗਿਆ ਸੀ ਅਤੇ ਸੰਦੀਪ ਗਰਗ ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ, ਜਿਲ੍ਹਾ ਐਸ.ਏ.ਐਸ ਨਗਰ, ਸ੍ਰੀ ਨਵਰੀਤ ਸਿੰਘ ਵੀਰਕ, ਪੀ.ਪੀ.ਐਸ, (ਐਸ.ਪੀ ਰੂਲਰ) ਮੋਹਾਲੀ ਦੇ ਦਿਸ਼ਾ ਨਿਰਦੇਸ਼ ਹੇਠ ਡਾਕਟਰ ਦਰਪਣ ਆਹਲੋਵਾਲੀਆ, ਆਈ.ਪੀ.ਸੀ ਸਹਾਇਕ ਕਪਤਾਨ ਪੁਲਿਸ, ਸਬ ਡਵੀਜਨ ਡੇਰਾਬੱਸੀ ਦੀ ਯੋਗ ਰਹਿਨੁਮਾਈ ਹੇਠ, ਐਸ.ਆਈ ਜਸਕੰਵਲ ਸਿੰਘ ਸੇਖੋ ਮੁੱਖ ਅਫਸਰ ਥਾਣਾ ਡੇਰਾਬੱਸੀ ਨਿਗਰਾਨੀ ਹੇਠ ਮੁਕੱਦਮੇ ਦੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਤੇ ਤਫਤੀਸ਼ ਦੌਰਾਨ ਲੋਕੇਸ਼ਨ ਟਰੇਸ ਕਰਕੇ ਦੋਸ਼ੀਆਂ ਬਬਲੂ ਦਿਸਵਾ ਪੁੱਤਰ ਫਿਰਨ ਦਿਸਵਾ ਵਾਸੀ ਪਿੰਡ ਥੁਕਾ, ਥਾਣਾ ਨਰਕਟੀਆ ਗੰਜ, ਜਿਲ੍ਹਾ ਰਾਮਪੁਰ ਮਿਸਨ ਬਿਹਾਰ ਹਾਲ ਕਿਰਾਏਦਾਰ ਪਿੰਡ ਸੈਦਪੁਰਾ, ਬਿਰੇਂਦਰ ਮੁਖਿਆ ਪੁੱਤਰ ਰਾਮ ਸਰਨ ਮੁਖਿਆ ਵਾਸੀ ਪਿੰਡ ਕੁਪਹੀ , ਥਾਣਾ ਛਿਮਮਤਾ , ਜ਼ਿਲ੍ਹਾ ਮਪਤਾਰੀ ਨੇਪਾਲ ਹਾਲ ਵਾਸੀ ਕਿਰਾਏਦਾਰ ਪਿੰਡ ਸੈਦਪੁਰਾ, ਸਮੀਰ ਖਾਨ ਪੁੱਤਰ ਰਮੀਦ ਖਾਨ ਵਾਸੀ ਪਿੰਡ ਕਿਰਤਪੁਰ ਥਾਣਾ ਬਸੀ ਜਿਲ੍ਹਾ ਕਿਰਤਪੁਰ ਯੂਪੀ ਹਾਲ ਵਾਸੀ ਕਿਰਾਏਦਾਰ ਪਿੰਡ ਸੈਦਪੁਰਾ ਅਤੇ ਆਮੀਨ ਪੁੱਤਰ ਬਾਬੂ ਖਾਨ ਵਾਸੀ ਸੈਣੀ ਮੁਹੱਲਾ ਬਰਵਾਲਾ ਰੋਡ ਡੇਰਾਬੱਸੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਉਨ੍ਹਾਂ ਕੋਲੋਂ ਕਾਰ ਮਾਰੂਤੀ S- Presso, 2 ਦੇਸੀ ਪਿਸਟਲ 6 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਦੋਸ਼ੀਆਂ ਨੂੰ ਅਦਾਲਤ ਡੇਰਾਬੱਸੀ ਵਿਖੇ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਦੋਸ਼ੀਆਂ ਪਾਸੋ ਹੋਰ ਡੁੰਘਾਈ ਨਾਲ ਪੁੱਛ ਗਿਛ ਕੀਤੀ ਜਾ ਰਹੀ ਹੈ। ਪੁਛਗਿਛ ਦੌਰਾਨ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ