ਮੁੜ Pakistani Media ‘ਚ ਹੋਣ ਲੱਗੀ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਦੇ ਭਜਨਾਂ ਦੀ ਸ਼ਲਾਘਾ
- ਪਾਕਿਸਤਾਨੀ ਰਿਐਕਸ਼ਨ ਚੈਨਲ ਨੇ ਪੂਜਨੀਕ ਗੁਰੂ ਜੀ ਵੱਲੋਂ ਗਾਏ ਗਏ ’ਜਾਗੋ ਦੁਨੀਆ ਦਾ ਲੋਕੋ’ ਭਜਨ ਦੀ ਖੂਬ ਪ੍ਰਸ਼ੰਸਾ ਕੀਤੀ
- ਅਸਲ ’ਚ ਹੀ ਉਹ ਸੰਤ ਹਨ ਜਿਨ੍ਹਾਂ ਨੇ ਐਨਾ ਚੰਗਾ ਮੈਸੇਜ ਦਿੱਤਾ ਹੈ : ਪਾਕਿਸਤਾਨੀ ਰਿਐਕਸ਼ਨ ਚੈੱਨਲ
(ਸੱਚ ਕਹੂੰ ਨਿਊਜ਼)। ਰੂਹਾਨੀ ਸੰਤ ਪੀਰ ਫਕੀਰਾਂ ਨੂੰ ਚਾਹੇ ਬੁਰਾਈਆਂ ਨੂੰ ਖਤਮ ਕਰਨ ਲਈ ਸਮਾਜ ਦੇ ਵਿਰੋਧ ਦਾ ਵੀ ਸਾਹਣਮਾ ਕਰਨਾ ਪਵੇ ਪਰ ਫਿਰ ਵੀ ਸੱਚੇ ਰੂਹਾਨੀ ਫਕੀਰ ਸੰਤ ਸਮਾਜ ਦਾ ਭਲਾ ਕਰਨਾ ਨਹੀਂ ਛੱਡਦੇ। ਇਸੇ ਮਕਸਦ ਨੂੰ ਲੈ ਕੇ ਸੰਤ ਇਸ ਧਰਤੀ ’ਤੇ ਸਮਾਜ ਤੋਂ ਬੁਰਾਈਆਂ ਦਾ ਖਾਤਮਾ ਕਰਨ ਤੇ ਸਮਾਜ ਨੂੰ ਸਹੀ ਰਾਹ ਦਿਖਾ ਕੇ ਸਵੱਛ ਜੀਵਨ ਜਿਉਣ ਦੀ ਪ੍ਰੇਰਨਾ ਦਿੰਦੇ ਹਨ। ਜਿਸ ਦਾ ਪ੍ਰਤੱਖ ਉਦਾਹਰਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸਾਡੇ ਸਾਹਮਣੇ ਹਨ, ਜੋ ਆਪਣੇ ਭਜਨਾਂ ਰਾਹੀਂ ਸਮਾਜ ’ਚੋਂ ਨਸ਼ੇ ਤੇ ਹੋਰ ਬੁਰਾਈਆਂ ਨੂੰ ਜੜ੍ਹੋਂ ਖਤਮ ਕਰਨ ਦਾ ਸੱਦੇ ਦੇ ਰਹੇ ਹਨ।
ਪੂਜਨੀਕ ਗੁਰੂ ਜੀ ਵੱਲੋਂ ਗਾਏ ਭਜਨ ਸੋਸ਼ਲ ਮੀਡੀਆ ’ਤੇ ਖੂਬ ਛਾਏ ਹੋਏ ਹਨ। ਦਿਨ ਭਰ ਦਿਨ ਇਨ੍ਹਾਂ ਦਾ ਕਰੇਜ ਵਧਦਾ ਜਾ ਰਿਹਾ ਹੈ। ਲੋਕ ਇਨ੍ਹਾਂ ਭਜਨਾਂ ਦੇ ਦੀਵਾਨੇ ਹੋ ਗਏ ਹਨ। ’ਜਾਗੋ ਦੁਨੀਆ ਦੇ ਲੋਕੋ’ ਗੀਤ ਦਾ ਕਰੇਜ਼ ਇੰਨਾ ਵਧ ਗਿਆ ਹੈ ਕਿ ਇਸ ਭਜਨ ਨੇ ਪਾਕਿਸਤਾਨ ’ਚ ਵੀ ਧੁੰਮਾਂ ਪਾ ਰੱਖੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਇਹ ਭਜਨ ਆਸਟਰੇਲੀਆ, ਨਿਊਜ਼ੀਲੈਂਡ ਆਦਿ ਦੇਸ਼ਾਂ ’ਚ ਵੀ ਖੂਬ ਵੇਖਿਆ ਤੇ ਸੁਣਿਆ ਜਾ ਰਿਹਾ ਹੈ।
ਪਾਕਿਸਤਾਨ ਰਿਐਕਸ਼ਨ ਵੱਲੋਂ ਇਸ ਭਜਨ ਦੀ ਖੂਬ ਪ੍ਰਸ਼ੰਸਾ ਕੀਤੀ
ਪਾਕਿਸਤਾਨ ਦੇ ਯੂਟਿਊਬ ਚੈੱਨਲ ਪਾਕਿਸਤਾਨੀ ਰਿਐਕਸ਼ਨ ਵੱਲੋਂ ਇਸ ਭਜਨ ਦੀ ਖੂਬ ਪ੍ਰਸ਼ੰਸਾ ਕੀਤੀ ਗਈ ਹੈ। ਪਾਕਿਸਤਾਨੀ ਰਿਐਕਸ਼ਨ ਚੈੱਨਲ ਵੱਲੋਂ ਕਿਹਾ ਗਿਆ ਹੈ ਕਿ ਇਸ ਗੀਤ ’ਚ ਬਹੁਤ ਹੀ ਚੰਗਾ ਮੈਸੇਜ ਦਿੱਤਾ ਗਿਆ ਹੈ। ਅਸਲ ’ਚ ਹੀ ਉਹ ਸੰਤ ਹਨ ਜਿਨ੍ਹਾਂ ਨੇ ਐਨਾ ਚੰਗਾ ਮੈਸੇਜ ਦਿੱਤਾ ਹੈ। ਉਨ੍ਹਾਂ ਗੀਤ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹ ਜ਼ਬਰਦਸਤ, ਜ਼ਬਰਦਸਤ। ਸ਼ਾਨਦਾਰ ਹੈ। ਇਨ੍ਹਾਂ ਦਾ ਮਿਊਜ਼ਿਕ ਬਹੁਤ ਹੀ ਸ਼ਾਨਦਾਰ ਹੈ। ਇਨ੍ਹਾਂ ਨੇ ਜੋ ਪੰਜਾਬੀ ਕਲਚਰ ਵਿਖਾਇਆ ਉਹ ਵੀ ਕਾਬੀਲੇ ਤਾਰੀਫ ਹੈ ਬਹੁਤ ਹੀ ਜ਼ਬਰਦਸਤ ਹੈ। ਸਭ ਦਾ ਧੰਨਵਾਦ ਜਿਨ੍ਹਾਂ ਨੇ ਸਾਨੂੰ ਇਹ ਸੁਝਾਅ ਦਿੱਤਾ ਸੀ ਡਾਕਟਰ ਐਮਐਸਜੀ। ਸੌਂਗ ’ਚ ਜੋ ਮੈਸੇਜ ਹੈ ਬਹੁਤ ਹੀ ਪਾਵਰਫੁੱਲ ਹੈ। ਸੌਂਗ ’ਚ ਜੋ ਕਲਾਕਾਰਾਂ ਨੇ ਪਹਿਨਿਆ ਹੈ ਬਹੁਤ ਹੀ ਖੂਬਸੂਰਤ ਹੈ। ਆਪਣੇ ਕਲਰਚ ਦੇ ਨਜ਼ਦੀਕ। ਸੌਂਗ ’ਚ ਜੋ ਪੰਜਾਬ ਦਾ ਕਲਚਰ ਵਿਖਾਇਆ ਹੈ ਇੰਜ ਲੱਗ ਰਿਹਾ ਹੈ ਜਿਵੇਂ ਪੰਜਾਬ ਦਾ ਕਲਚਰ ਹੈ। ਪਾਕਿਸਤਾਨ ਦੇ ਪੰਜਾਬ ’ਚ ਵੀ ਬਿਲਕੁਲ ਅਜਿਹਾ ਹੀ ਕਲਚਰ ਹੈ।
ਜਿਕਰਯੋਗ ਹੈ ਕਿ ਪੂਜਨੀਕ ਗੁਰੂ ਜੀ ਸਰਵ ਕਲਾ ਸੰਪੂਰਨ ਹਨ। ਆਪ ਜੀ ਵੱਲੋਂ ਗਾਏ ਗਏ ਭਜਨਾਂ ਦੇ ਕਈ ਵੀਡੀਓ ਗੀਤ ਦੁਨੀਆ ਭਰ ’ਚ ਪ੍ਰਸਿੱਧ ਹੋ ਚੁੱਕੇ ਹਨ। ਪੂਜਨੀਕ ਗੁਰੂ ਜੀ ਭਜਨ ਆਪ ਹੀ ਲਿਖਦੇ ਹਨ, ਆਪ ਹੀ ਗਾਉਂਦੇ ਹਨ ਤੇ ਆਪ ਹੀ ਉਨ੍ਹਾਂ ਦੀ ਤਰਜ਼ ਤੇ ਸੰਗੀਤ ਬਣਾਉਂਦੇ ਹਨ। ਜੋ ਸੰਗੀਤ ਦੀ ਦੁਨੀਆ ’ਚ ਅਨੋਖੀ ਮਿਸਾਲ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ