-
ਫੜ੍ਹੇ ਗਏ ਦੋਂ ਮੁਲਜ਼ਮ ਗੁੱਜਰ ਗੈਂਗ ਨਾਲ ਸਬੰਧਿਤ
- ਗੁੱਜਰ ਅਤੇ ਖਰੌੜ ਗੈਂਗ ਵਿਚਕਾਰ ਆਪਸ ਵਿੱਚ ਪਿਛਲੇ ਸਾਲਾਂ ਤੋਂ ਚੱਲ ਰਹੀ ਗੈਂਗਵਾਰ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ (Patiala Police ) ਨੇ ਦੋਂ ਵੱਖ ਵੱਖ ਮਾਮਲਿਆਂ ਵਿੱਚ ਚਾਰ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 6 ਪਿਸਟਲਾਂ ਸਮੇਤ ਰੌਦ ਬਰਾਮਦ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਦੋਂ ਵਿਅਕਤੀ ਗੁਜਰ ਗੈਂਗ ਨਾਲ ਸੰਬਧਿਤ ਹਨ। ਮੁਲਜ਼ਮਾਂ ਦੀ ਪਛਾਣ ਰਵਿੰਦਰ ਸਿੰਘ ਉਰਫ ਬਿੰਦਾ ਗੁੱਜਰ ਵਾਸੀ ਚਪਰਾੜ, ਗੁਰਿੰਦਰ ਸਿੰਘ ਉਰਫ ਗੁੰਦਰ ਵਾਸੀ ਪਸਿਆਣਾ, ਸ਼ਮਸ਼ਾਦ ਅਲੀ ਅਤੇ ਅਰਮਾਨ ਅਲੀ ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਪੁਲਿਸ ਮੁੱਖ ਵਰੁਣ ਸ਼ਰਮਾ ਨੇ ਦੱਸਿਆ ਕਿ ਬਿੰਦਾ ਗੁੱਜਰ ਤੇ ਗੁਰਿੰਦਰ ਗੂੰਦਰ ਦੋਵੇਂ ਹੀ ਗੈਂਗਵਾਰ ’ਚ ਸ਼ਾਮਲ ਰਹੇ ਹਨ। ਗੁੱਜਰ ਤੇ ਖਰੌੜ ਗੈਂਗ ਵਿਚਕਾਰ ਹੋਏ ਖ਼ੂਨੀ ਝਗੜਿਆਂ ’ਚ ਹੀ ਸ਼ਮਸ਼ੇਰ ਸਿੰਘ ਤੇ ਸਰਪੰਚ ਤਾਰਾ ਦੱਤ ਦਾ ਕਤਲ ਹੋਇਆ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵੇਂ ਅਪਰਾਧਿਕ ਗਰੁੱਪਾ ਵਿੱਚਕਾਰ ਕਤਲ, ਇਰਾਦਾ ਕਤਲ ਆਦਿ ਦੇ ਪਟਿਆਲਾ ਦੇ ਵੱਖ-ਵੱਖ ਥਾਣਿਆਂ ਵਿੱਚ 09 ਮੁਕੱਦਮੇ ਦਰਜ ਹਨ। ਗੁਰਵਿੰਦਰ ਸਿੰਘ ਗੁੰਦਰ ਥਾਣਾ ਅਰਬਨ ਅਸਟੇਟ ਵਿਖੇ ਦਰਜ਼ ਮਾਮਲੇ ਵਿੱਚ ਭਗੌੜਾ ਚੱਲਿਆ ਆ ਰਿਹਾ ਸੀ। ਪਿਛਲੇ ਕਰੀਬ 4 ਸਾਲਾਂ ਵਿੱਚ ਇਨ੍ਹਾਂ ਦੋਹਾਂ ਗਰੁੱਪਾਂ ਵਿਚਕਾਰ ਆਪਸੀ ਗੈਗਵਾਰ ਵਿੱਚ ਕਤਲ,ਇਰਾਦਾ ਕਤਲ ਅਤੇ ਗੰਭੀਰ ਜੁਰਮਾਂ ਤਹਿਤ ਪਟਿਆਲਾ ਸ਼ਹਿਰ ਦੇ ਵੱਖ-ਵੱਖ ਥਾਣਿਆਂ ਵਿੱਚ ਦਰਜਨ ਦੇ ਕਰੀਬ ਮੁਕੱਦਮੇ ਦਰਜ ਹਨ,ਜਿੰਨ੍ਹਾ ਦੀ ਗੈਂਗਵਾਰ ਦੇ ਚਲਦੇ ਹੀ ਸਾਲ 2020 ਵਿੱਚ ਸ਼ਮਸੇਰ ਸਿੰਘ ਸ਼ੇਰਾ ਦਾ ਕਤਲ ਅਤੇ ਸਾਲ 2022 ਵਿੱਚ ਸਰਪੰਚ ਤਾਰਾ ਦੱਤ ਦਾ ਕਤਲ ਵੀ ਸ਼ਾਮਲ ਹੈ।
ਰਵਿੰਦਰ ਸਿੰਘ ਉਰਫ ਬਿੰਦਾ ਗੁੱਜਰ ਹੁਣ ਹਰਿਆਣੇ ਦੇ ਗੈਂਗਾ ਨਾਲ ਨੇੜਤਾ ਵਧਾ ਰਿਹਾ ਸੀ। ਜਿਸ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਦੇ ਸਬੰਧ ਹਰਿਆਣਾ ਰਾਜ ਦੇ ਨਾਮੀ ਗੈਂਗਸਟਰ ਅਮਿ੍ਰਤ ਗੁੱਜਰ ਨਾਲ ਹਨ। ਰਵਿੰਦਰ ਉਰਫ ਬਿੰਦਾ ਗੁੱਜਰ ਦੇ ਖਿਲਾਫ ਜ਼ਿਲ੍ਹਾ ਪਟਿਆਲਾ ਅਤੇ ਜਿਲ੍ਹਾ ਅੰਬਾਲਾ (ਹਰਿਆਣਾ) ਵਿਖੇ ਇਰਾਦਾ ਕਤਲ ਆਦਿ ਦੇਮੁਕੱਦਮੇ ਦਰਜ ਹਨ।
ਪਟਿਆਲਾ ਪੁਲਿਸ ਅਪਰਾਧਿਕ ਅਨਸਰਾਂ ਦੇ ਖਿਲਾਫ ਸਖਤ ਕਾਰਵਾਈ ਕਰੇਗੀ
ਇਸ ਤੋਂ ਇਲਾਵਾ ਸੀ.ਆਈ.ਏ ਸਟਾਫ ਪਟਿਆਲਾ ਦੀ ਪੁਲਿਸ ਟੀਮ ਵੱਲੋਂ ਸਸੀ ਸ਼ਮਸ਼ਾਦ ਅਲੀ ਉਰਫ ਸ਼ਾਦ ਪੁੱਤਰ ਨੂਰ ਮੁਹੰਮਦ ਵਾਸੀ ਪਿੰਡ ਝਿੰਜਰਾ ਜ਼ਿਲ੍ਹਾ ਫਤਿਹਗੜ ਸਾਹਿਬ ਅਤੇ ਅਰਮਨ ਅਲੀ ਪੁੱਤਰ ਅਸ਼ਰਫ ਅਲੀ ਵਾਸੀ ਆਦਰਸ਼ ਕਲੌਨੀ ਪਟਿਆਲਾ ਨੂੰ ਜੋੜੀਆਂ ਸੜਕਾਂ ਦੇਵੀਗੜ੍ਹ ਤੋਂ ਗਿ੍ਰਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 2 ਪਿਸਟਲ 315 ਬੋਰ ਸਮੇਤ 6 ਰੋਦ ਬਰਾਮਦ ਕੀਤੇ ਗਏ ਹਨ। ਐਸ.ਐਸ.ਪੀ ਵਰੁਣ ਸ਼ਰਮਾ ਨੇ ਕਿਹਾ ਕਿ ਪਟਿਆਲਾ ਪੁਲਿਸ (Patiala Police) ਅਪਰਾਧਿਕ ਅਨਸਰਾਂ ਦੇ ਖਿਲਾਫ ਸਖਤ ਕਾਰਵਾਈ ਕਰੇਗੀ। ਇਸ ਮੌਕੇ ਐਸਪੀ ਡੀ ਹਰਵੀਰ ਸਿੰਘ ਅਟਵਾਲ, ਸੁਖਅੰਮਿ੍ਰਤ ਸਿੰਘ ਰੰਧਾਵਾ ਡੀਐਸਪੀ ਡੀ, ਸੀਆਈਏ ਇੰਸਪੈਕਟਰ ਸਮਿੰਦਰ ਸਿੰਘ ਸਮੇਤ ਹੋਰ ਪੁਲਿਸ ਅਧਿਕਾਰੀ ਮੌਜੂਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ