ਬਲਾਕ ਦੇ ਜਿੰਮੇਵਾਰਾਂ ਨੇ ਸਾਧ ਸੰਗਤ ਨੂੰ ਵੱਧ ਤੋਂ ਵੱਧ ਮਾਨਵਤਾ ਭਲਾਈ ਕਾਰਜ ਕਰਨ ਲਈ ਪ੍ਰੇਰਿਆ
(ਨਰਿੰਦਰ ਸਿੰਘ ਬਠੋਈ) ਪਟਿਆਲਾ। ਡੇਰਾ ਸੱਚਾ ਸੌਦਾ ਦਾ ਸੰਸਥਾਪਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਵਿੱਚ ਬਲਾਕ ਬਠੋਈ-ਡਕਾਲਾ ਦੀ ਬਲਾਕ ਪੱਧਰੀ ਨਾਮ ਚਰਚਾ (Namchrcha) ਬਠੋਈ ਕਲਾਂ ਦੇ ਨਾਮ ਚਰਚਾ ਘਰ ਵਿਖੇ ਧੂਮ ਧਾਮ ਨਾਲ ਹੋਈ। ਇਸ ਮੌਕੇ ਬਲਾਕ ਜਿੰਮੇਵਾਰਾਂ ਨੇ ਪਵਿੱਤਰ ਨਾਅਰਾ ਲਗਾ ਨਾਮ ਚਰਚਾ ਦੀ ਸ਼ੁਰੂਆਤ ਕੀਤੀ ਅਤੇ ਕਵੀਰਾਜ ਵੀਰਾਂ ਨੇ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥਾਂ ਵਿੱਚ ਖੁਸ਼ੀ ਪ੍ਰਥਾਏ ਸ਼ਬਦ ਬਾਣੀ ਕੀਤੀ ਅਤੇ ਪ੍ਰੇਮੀ ਕੁਲਦੀਪ ਇੰਸਾਂ ਨੇ ਡੇਰਾ ਸੱਚਾ ਦੇ ਗ੍ਰੰਥ ਬੰਦੇ ਤੋਂ ਰੱਬ ਵਿੱਚੋਂ ਵਿਆਖਿਆ ਪੜ੍ਹ ਕੇ ਸੁਣਾਈ। ਇਸ ਮੌਕੇ ਸਾਧ ਸੰਗਤ ਵੱਲੋਂ ਮਾਨਵਤਾ ਦੇ ਭਲੇ ਲਈ 10 ਮਿੰਟ ਸਿਮਰਨ ਵੀ ਕੀਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆ ਬਲਾਕ ਦੇ ਜਿੰਮੇਵਾਰ 15 ਮੈਂਬਰ ਹਰਜਿੰਦਰ ਇੰਸਾਂ ਨੇ ਕਿਹਾ ਕਿ ਸਮੂਹ ਸਾਧ-ਸੰਗਤ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾਂਦੇ ਮਾਨਵਤਾ ਭਲਾਈ ਕਾਰਜਾ ’ਚ ਵੱਧ ਚੜ੍ਹ ਕੇ ਯੋਗਦਾਨ ਪਾਵੇ ਅਤੇ ਜਿੰਨ੍ਹਾਂ ਹੋ ਸਕੇ ਦੁਨੀਆ ਦੁੱਖੀਆ ਦੀ ਮੱਦਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸਾਧ ਸੰਗਤ ਨੂੰ ਆਨਲਾਈਨ ਗੁਰੂਕੁਲ ਰਾਹੀਂ ਸਿੱਖਿਆ ਦਿੱਤੀ ਗਈ ਹੈ, ਉਸ ’ਤੇ ਅਮਲ ਕਰਦਿਆ ਵੱਧ ਤੋਂ ਵੱਧ ਮਾਨਵਤਾ ਭਲਾਈ ਕਾਰਜ ਕਰਨੇ ਹਨ।
ਉਨ੍ਹਾਂ ਕਿਹਾ ਕਿ ਜੋ ਗੁਰੂ ਜੀ ਵੱਲੋਂ 7 ਤੋਂ 9 ਵਜੇ ਤੱਕ ਮੋਬਾਇਲ ਅਤੇ ਟੀਬੀ ਨੂੰ ਨਾ ਦੇਖਦਿਆ ਆਪਣੇ ਬਜੁਰਗਾਂ ਅਤੇ ਪਰਿਵਾਰਾਂ ਨਾਲ ਵੱਧ ਤੋਂ ਵੱਧ ਸਮਾਂ ਬਤਾਉਣਾ ਹੈ, ਉਸ ’ਤੇ ਸਾਧ ਸੰਗਤ ਵੱਧ ਚੜ੍ਹ ਕੇ ਅਮਲ ਕਰੇ। ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਵੱਲੋਂ ਇਨ੍ਹਾਂ ਦਿਨਾਂ ਤੋਂ ਸਿੱਖਿਆ ਦਿੱਤੀ ਗਈ ਹੈ, ਸਾਧ ਸੰਗਤ ਉਸ ਫੁੱਲ ਚੜਾਏ। ਇਸ ਮੌਕੇ 15 ਮੈਂਬਰ ਇੰਸਰ ਇੰਸਾਂ, ਨਛੱਤਰ ਇੰਸਾਂ, ਜਗਰੂਪ ਇੰਸਾਂ, ਨੰਦ ਝੰਡੀ, ਗੁਰਜੀਤ ਇੰਸਾਂ, ਲਖਵੀਰ ਇੰਸਾਂ, ਕੁਲਦੀਪ ਇੰਸਾਂ, ਗੁਰਧਿਆਨ ਇੰਸਾਂ, ਜੰਟੀ ਇੰਸਾਂ, ਹਰਭਜਨ ਇੰਸਾਂ, ਰਲਾ ਰਾਮ ਇੰਸਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ, ਸੁਜਾਨ ਭੈਣਾਂ, ਵੱਖ-ਵੱਖ ਸੰਮਤੀਆ ਦੇ ਸੇਵਾਦਾਰ ਅਤੇ ਵੱਡੀ ਗਿਣਤੀ ਸਾਧ ਸੰਗਤ ਹਾਜ਼ਰ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ