ਦੇਸ਼ ਦੇ ਧਰਤੀ ਪੁੱਤਰਾਂ ਨੂੰ ਪਰਾਲੀ ਨਾ ਸਾੜਨ ਦਾ ਦਿੱਤਾ ਸੰਦੇਸ਼
ਬਰਨਾਵਾ। ਆਨਲਾਈਨ ਗੁਰੂਕੁਲ ’ਚ ਪੂਜਨੀਕ ਗੁਰੂ ਜੀ ਨੇ ਦੇਸ਼ ਦੇ ਧਰਤੀ ਪੁੱਤਰਾਂ ਨੂੰ ਸੱਦਾ ਦਿੱਤਾ ਕਿ ਉਹ ਖੇਤਾਂ ’ਚ ਪਰਾਲੀ ਨਾ ਸਾੜਨ, ਸਗੋਂ ਉਸ ਨੂੰ ਖਾਦ ’ਚ ਬਦਲਣ ਵਾਤਾਵਰਨ ਲਈ ਸਭ ਤੋਂ ਵੱਡਾ ਖਤਰਾ ਪਰਾਲੀ ਸਾੜਨ ਨੂੰ ਦੱਸਿਆ ਪੂਜਨੀਕ ਗੁਰੂ ਜੀ ਨੇ ਖੁਦ ਟਰੈਕਟਰ ਚਲਾ ਕੇ ਕਿਸਾਨਾਂ ਨੂੰ ਸੰਦੇਸ਼ ਦਿੱਤਾ ਕਿ ਪਰਾਲੀ ਜਾਂ ਕਣਕ ਦੇ ਨਾੜ ਨੂੰ ਟਰੈਕਟਰ ਦੀ ਮੱਦਦ ਨਾਲ ਜ਼ਮੀਨ ’ਚ ਵਾਹ ਦਿੱਤਾ ਜਾਵੇ ਤਾਂ ਉਹ ਜ਼ਮੀਨ ’ਚ ਚਲੇ ਜਾਣਗੇ ਅਤੇ ਉਹ ਖਾਦ ਬਣ ਜਾਵੇਗੀ ਅਜਿਹਾ ਕਰਨ ਨਾਲ ਪਰਾਲੀ ਦੀ ਸਮੱਸਿਆ ਖਤਮ ਹੋ ਜਾਵੇਗੀ ਕਣਕ ਤੇ ਝੋਨੇ ਦੀ ਫਸਲ ’ਚ ਇਹ ਨਾੜ ਖਾਦ ਦਾ ਕੰਮ ਕਰਦੇ ਹਨ ਇਸ ਨਾਲ ਆਰਗੈਨਿਕ ਖੇਤੀ ਤਿਆਰ ਹੋਵੇਗੀ।
ਪਾਣੀ ਦੀ ਬੂੰਦ-ਬੂੰਦ ਬਚਾਉਣ ਦਾ ਵੀ ਦਿੱਤਾ ਸੰਦੇਸ਼
ਜਲ ਹੀ ਜੀਵਨ ਹੈ ਇਹ ਕਹਾਵਤ ਨਹੀਂ ਹਕੀਕਤ ਹੈ ਪੂਜਨੀਕ ਗੁੁਰੂ ਜੀ ਨੇ ਐਤਵਾਰ 6 ਨਵੰਬਰ ਨੂੰ ਫ਼ਰਮਾਇਆ ਕਿ ਪਾਣੀ ਦੀ ਬੂੰਦ-ਬੂੰਦ ਅਸੀਂ ਬਚਾਉਣੀ ਹੈ ਪਾਣੀ ਦਾ ਪੱਧਰ ਇੰਨਾ ਹੇਠਾਂ ਜਾ ਚੁੱਕਾ ਹੈ ਕਿ ਵਿਗਿਆਨੀ ਵੀ ਚਿੰਤਤ ਹਨ, ਹੋ ਸਕਦਾ ਹੈ ਕਿ ਕਿਤੇ ਪਾਣੀ ਲਈ ਹੀ ਯੁੱਧ ਨਾ ਹੋ ਜਾਵੇ ਸਾਜੋ-ਸਾਮਾਨ ਦੇ ਬਿਨਾ ਕੰਮ ਚੱਲ ਜਾਵੇਗਾ, ਪਰ ਪਾਣੀ ਤੋਂ ਬਿਨਾ ਨਹੀਂ ਚੱਲੇਗਾ ਬੂੰਦ-ਬੂੰਦ ਨਾਲ ਗਲਾਸ ਭਰਦਾ ਹੈ। ਕਿਤੇ ਲੀਕੇਜ ਹੋਵੇ ਤਾਂ ਉਸ ਨੂੰ ਠੀਕ ਕਰਵਾਓ, ਕਿਤੇ ਟੂਟੀ ਲੀਕ ਹੈ ਤਾਂ ਉਸ ਦੇ ਹੇਠਾਂ ਬਾਲਟੀ ਆਦਿ ਰੱਖ ਕੇ ਪਾਣੀ ਨੂੰ ਸੰਭਾਲਣ ਦਾ ਕੰਮ ਕਰੋ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਵਾਸ-ਵੇਸ਼ਨ ਜਾਂ ਹੋਰ ਥਾਂ ’ਤੇ ਟੂਟੀ ਖੋਲ੍ਹ ਕੇ ਬੁਰਸ਼ ਨਾ ਕਰੋ ਪਹਿਲਾਂ ਪਾਣੀ ਨੂੰ ਗਲਾਸ ਜਾਂ ਕਿਸੇ ਡੱਬੇ ’ਚ ਭਰ ਲਓ ਅਜਿਹਾ ਕਰਨ ਨਾਲ ਪਾਣੀ ਦੀ ਬਹੁਤ ਬੱਚਤ ਕੀਤੀ ਜਾ ਸਕਦੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ