Welfare Work : ਮਾਨਵਤਾ ਭਲਾਈ ਕਾਰਜਾਂ ਦੀ ਗਿਣਤੀ ਹੋਈ 147
- 145ਵਾਂ ਮਾਨਵਤਾ ਭਲਾਈ ਕਾਰਜ ਦਾ ਦਿੱਤਾ ਨਾਂਅ FLAME
(ਸੱਚ ਕਹੂੰ ਨਿਊਜ਼) ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਅਨਮੋਲ ਬਚਨਾਂ ਦਾ ਲਾਹਾ ਖੱਟਿਆ ਆਨਲਾਈਨ ਗੁਰੂਕੁਲ ਪ੍ਰੋਗਰਾਮ ਤਹਿਤ ਪੂਜਨੀਕ ਗੁੁਰੂ ਜੀ ਬਰਨਾਵਾ (ਉੱਤਰ ਪ੍ਰਦੇਸ਼) ਤੋਂ ਦੇਸ਼-ਵਿਦੇਸ਼ ਦੀ ਸਾਧ-ਸੰਗਤ ਨਾਲ ਰੂ-ਬ-ਰੂ ਹੋਏ
ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਨਾਲ ਚਲਾਈ ਨਸ਼ਾ ਮੁਕਤੀ ਲਹਿਰ ਦਾ ਵੱਡਾ ਅਸਰ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ ਵੱਡੀ ਗਿਣਤੀ ਨੌਜਵਾਨਾਂ ਨੇ ਪੰਜਾਬ ਦੇ ਸਭ ਤੋਂ ਖ਼ਤਰਨਾਕ ਮੰਨੇ ਜਾਂਦੇ ਨਸ਼ੇ ਚਿੱਟੇ ਤੋਂ ਤੌਬਾ ਕੀਤੀ ਅਤੇ ਵੱਡੀ ਗਿਣਤੀ ਚਿੱਟੇ ਦੇ ਵਪਾਰੀਆਂ ਨੇ ਚਿੱਟੇ ਦੇ ਇਸ ਧੰਦੇ ਤੋਂ ਤੌਬਾ ਕਰਕੇ ਆਪਣੇ ਆਪ ਨੂੰ ਮੁੱਖ ਧਾਰਾ ਵਿੱਚ ਪਰਤਣ ਦਾ ਅਹਿਦ ਲਿਆ। ਪੂਜਨੀਕ ਗੁਰੂ ਜੀ ਸਤਿਸੰਗ ਦੌਰਾਨ ਇੱਕ ਨਵਾਂ ਕਾਰਜ (Welfare Work) ਸ਼ੁਰੂ ਕੀਤਾ ਤੇ 145 ਵੇਂ ਕਾਰਜ ਦਾ ਨਾਮ ਵੀ ਦਿੱਤਾ।
145ਵਾਂ ਮਾਨਵਤਾ ਭਲਾਈ ਕਾਰਜ : FLAME
F- Fixing Life & air by
L- Lighting oil lamps
A- Aimed at M- Making E- Environment clean
ਇਸ ਮੁਹਿੰਮ ਤਹਿਤ ਸਾਧ-ਸੰਗਤ ਰੋਜਾਨਾ ਦੀਵੇ ਜਗਾਉਦੀ ਹੈ
ਮਾਨਵਤਾ ਭਲਾਈ ਦਾ 147ਵਾਂ ਕਾਰਜ
ਨੇਤਰਹੀਣਾਂ ਦੀਆਂ ਪ੍ਰਖਿਆਵਾਂ ਦੇ ਪੇਪਰ ਲਿਖ ਕੇ ਮੱਦਦ ਕਰਨਗੇ ਡੇਰਾ ਸੱਚਾ ਸੌਦਾ ਦੇ ਪੜ੍ਹੇ-ਲਿਖੇ ਸੇਵਾਦਾਰ ਇਸ ਦੇ ਲਈ ਸੇਵਾਦਾਰ ਨੇਤਰਹੀਣਾਂ ਦੇ ਸਕੂਲ, ਕਾਲਜ, ਯੂਨੀਵਰਸਿਟੀ ’ਚ ਆਪਣੇ ਨਾਂਅ ਦਰਜ ਕਰਵਾਉਣਗੇ ਤਾਂ ਕਿ ਇਮਤਿਹਾਨ ਸਮੇਂ ਉਨ੍ਹਾਂ ਦੀ ਮੱਦਦ ਲਈ ਜਾ ਸਕੇ ।
ਇਹ ਵੀ ਪੜ੍ਹੋ : ਡੈੱਪਥ ਮੁਹਿੰਮ ਲਈ ਪੂਜਨੀਕ ਗੁਰੂ ਜੀ ਨੂੰ ਕੀਤਾ ਸਨਮਾਨਿਤ
ਆਪ ਜੀ ਨੇ ਰੂਹਾਨੀ ਸਤਿਸੰਗ ’ਚ ਪਹੰੁਚੇ ਕਈ ਜ਼ਿਲ੍ਹਿਆਂ ਤੋਂ ਗਰਾਮ ਪੰਚਾਇਤਾਂ, ਨੰਬਰਦਾਰਾਂ ਤੇ ਪਿੰਡਾਂ ਦੇ ਪਤਵੰਤਿਆਂ ਦੇ ਰੂ-ਬ-ਰੂ ਹੁੰਦਿਆਂ ਫਰਮਾਇਆ ਕਿ ਸਾਰੇ ਮਿਲ ਕੇ ਆਪਣੇ ਪਿੰਡਾਂ ਵਿੱਚੋਂ ਨਸ਼ੇ ਦਾ ਸਫ਼ਾਇਆ ਕਰ ਦਿਓ। ਆਪ ਜੀ ਨੇ ਫਰਮਾਇਆ ਕਿ ਅਸੀਂ ਆਪਣੇ ਭਜਨ ਵਿੱਚ ਵੀ ਇਹੀ ਗਾਇਆ ਹੈ, ‘ਸਰਪੰਚੋ ਠੀਕਰੀ ਪਹਿਰਾ ਲਾ ਦਿਓ, ਨਸ਼ੇ ਦੇ ਵਪਾਰੀਆਂ ਨੂੰ ਭਜਾ ਦਿਓ।’ ਪਿੰਡਾਂ ਵਿੱਚ ਠੀਕਰੀ ਪਹਿਰੇ ਲਾ ਕੇ ਨਸ਼ੇ ਨੂੰ ਤੇ ਨਸ਼ੇ ਦੇ ਵਪਾਰੀਆਂ ਨੂੰ ਪਿੰਡ ’ਚ ਵੜਨ ਨਾ ਦਿੱਤਾ ਜਾਵੇ। ਨਸ਼ਾ ਛੱਡ ਚੁੱਕੇ ਨੌਜਵਾਨਾਂ ਦਾ ਧਿਆਨ ਰੱਖੋ ਤੇ ਉਨ੍ਹਾਂ ਦੀ ਖੁਰਾਕ ਦਾ ਇੰਤਜਾਮ ਕਰੋ ਤਾਂ ਕਿ ਉਨ੍ਹਾਂ ਨੂੰ ਤੰਦਰੁਸਤੀ ਮਿਲੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ