ਸਲਾਬਤਪੁਰਾ ਸਮਾਗਮ ’ਚ ਪੁਰਾਣੇ ਪੰਜਾਬ ਦੀ ਝਲਕ ਵੇਖਣ ਨੂੰ ਮਿਲੀ

(ਗੁਰਪ੍ਰੀਤ ਸਿੰਘ/ਸੁਖਨਾਮ ਰਤਨ/ਗੁਰਮੇਲ ਸਿੰਘ) ਸਲਾਬਤਪੁਰਾ। ਪੰਜਾਬ ਦੇ ਵੱਖ ਵੱਖ ਬਲਾਕਾਂ ਦੀ ਸਾਧ-ਸੰਗਤ ਅੱਜ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਰਾਜਗੜ੍ਹ (ਸਲਾਬਤਪੁਰਾ) ਵਿਖੇ ਹਜ਼ਾਰਾਂ ਦੀ ਗਿਣਤੀ ਵਿਚ ਪੁੱਜੀ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਅਨਮੋਲ ਬਚਨਾਂ ਦਾ ਲਾਹਾ ਖੱਟਿਆ ਆਨਲਾਈਨ ਗੁਰੂਕੁਲ ਪ੍ਰੋਗਰਾਮ ਤਹਿਤ ਪੂਜਨੀਕ ਗੁੁਰੂ ਜੀ ਬਰਨਾਵਾ (ਉੱਤਰ ਪ੍ਰਦੇਸ਼) ਤੋਂ ਦੇਸ਼-ਵਿਦੇਸ਼ ਦੀ ਸਾਧ-ਸੰਗਤ ਨਾਲ ਰੂ-ਬ-ਰੂ ਹੋਏ ਤੇ ਵੱਡੀ ਗਿਣਤੀ ਵਿੱਚ ਪੁੱਜੀ ਸਾਧ ਸੰਗਤ ਨੂੰ ਨਾਮ ਦੀ ਅਨਮੋਲ ਦਾਤ ਵੀ ਬਖਸ਼ਿਸ਼ ਕੀਤੀ।

muhbra

ਅੱਜ ਦੇ ਸਲਾਬਤਪੁਰਾ ਸਮਾਗਮ ਵਿੱਚ ਸਭ ਤੋਂ ਅਹਿਮ ਗੱਲ ਇਹ ਵੀ ਉੱਭਰ ਕੇ ਸਾਹਮਣੇ ਆਈ ਕਿ ਵੱਡੀ ਗਿਣਤੀ ਡੇਰਾ ਪ੍ਰੇਮੀਆਂ ਵੱਲੋਂ ਪੁਰਾਣੇ ਪੰਜਾਬ ਨਾਲ ਸਬੰਧਿਤ ਚੀਜ਼ਾਂ ਪੂਜਨੀਕ ਹਜ਼ੂਰ ਪਿਤਾ ਜੀ ਸਾਹਮਣੇ ਪ੍ਰਦਰਸ਼ਿਤ ਕੀਤੀਆਂ। ਸਮਾਗਮ ਦੌਰਾਨ ਘੁਮਿਆਰ ਪ੍ਰੇਮੀਆਂ ਵੱਲੋਂ ਇੱਕ ਚੱਕ ਲਾਇਆ ਗਿਆ ਸੀ ਜਿਸ ’ਤੇ ਮਿੱਟੀ ਦੇ ਭਾਂਡੇ ਬਣਾਏ ਜਾ ਰਹੇ ਸੀ ਉਨ੍ਹਾਂ ਦੱਸਿਆ ਕਿ ਪੂਜਨੀਕ ਹਜ਼ੂਰ ਪਿਤਾ ਜੀ ਵੱਲੋਂ ਪੁਰਾਣੀਆਂ ਚੀਜ਼ਾਂ ਨੂੰ ਹੱਲਾਸ਼ੇਰੀ ਦੇਣ ਕਾਰਨ ਉਨ੍ਹਾਂ ਦਾ ਧੰਦਾ ਮੁੜ ਚੱਲਣ ਲੱਗਿਆ ਹੈ। ਇਸ ਦੌਰਾਨ ਉਨ੍ਹਾਂ ਪੂਜਨੀਕ ਗੁਰੂ ਜੀ ਦੇ ਸਾਹਵੇਂ ਦੀਵੇ, ਕੁੱਜੇ, ਝਾਂਵੇਂ, ਤਪਲੇ ਤੇ ਮਿੱਟੀ ਦੇ ਹੋਰ ਸਮਾਨ ਨੂੰ ਤਿਆਰ ਕੀਤਾ। ਪੂਜਨੀਕ ਹਜ਼ੂਰ ਪਿਤਾ ਜੀ ਵੱਲੋਂ ਉਨ੍ਹਾਂ ਨੂੰ ਸਾਬਾਸ਼ੇ ਦਿੱਤੀ ਗਈ।

ਇਸ ਦੌਰਾਨ ਪੰਡਾਲ ਦੇ ਅੰਦਰ ਹੀ ਛੋਟੇ-ਛੋਟੇ ਬੱਚਿਆਂ ਵੱਲੋਂ ਗੁੱਲੀ ਡੰਡਾ ਖੇਡਿਆ ਗਿਆ ਇੱਕ ਬੱਚੇ ਨਵਦੀਪ ਤੋਂ ਜਦੋਂ ਇਸ ਖੇਡ ਬਾਰੇ ਜਾਣਕਾਰੀ ਲਈ ਤਾਂ ਮਹਿਜ 9 ਸਾਲਾਂ ਇਸ ਬੱਚੇ ਨੇ ਇਸ ਖੇਡ ਬਾਰੇ ਸਹੀ ਜਾਣਕਾਰੀ ਦਿੱਤੀ ਉਸ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਨਾਲ ਹਰ ਰੋਜ਼ ਗੁੱਲੀ ਡੰਡਾ ਖੇਡਦੇ ਹਨ ਉਸ ਨੇ ਕਿਹਾ ਕਿ ਹਜ਼ੂਰ ਪਿਤਾ ਜੀ ਵੱਲੋਂ ਉਨ੍ਹਾਂ ਨੂੰ ਪੁਰਾਣੀਆਂ ਖੇਡਾਂ ਖੇਡਣ ਲਈ ਉਤਸ਼ਾਹਿਤ ਕੀਤਾ ਗਿਆ ਹੈ।

ਤਸਵੀਰਾਂ : ਗੁਰਪ੍ਰੀਤ ਸਿੰਘ/ਸੁਖਨਾਮ ਰਤਨ/ਗੁਰਮੇਲ ਸਿੰਘ

Shah Satnam Ji ruhani dham ਇਸ ਤੋਂ ਇਲਾਵਾ ਸਮਾਗਮ ਵਿੱਚ ਬਾਬਿਆਂ, ਨੌਜਵਾਨਾਂ ਤੇ ਬੱਚਿਆਂ ਵੱਲੋਂ ਮਿਲ ਕੇ ਭੰਗੜਾ ਪਾਇਆ ਗਿਆ ਜਿਹੜਾ ਆਪਣੇ ਆਪ ਵਿੱਚ ਲਾ ਮਿਸਾਲ ਸੀ ਬਾਬਿਆਂ ਦੇ ਹੱਥਾਂ ਵਿੱਚ ਖੂੰਡੇ ਤੇ ਨੌਜਵਾਨਾਂ ਦੇ ਗਲਾਂ ਵਿੱਚ ਕੈਂਠੇ ਤੇ ਬੱਚਿਆਂ ਦੇ ਸਿਰਾਂ ਤੇ ਸ਼ਮਲੇ ਵਾਲੀਆਂ ਪੱਗਾਂ ਇੱਕ ਵੱਖਰਾ ਹੀ ਮਾਹੌਲ ਸਿਰਜ ਰਹੀਆਂ ਸਨ ਇਸ ਤੋਂ ਇਨਾਵਾ ਰੰਗ ਬਰੰਗੇ ਪੰਜਾਬੀ ਪਹਿਰਾਵਿਆਂ ਵਿੱਚ ਭੈਣਾਂ ਨੇ ਵੀ ਵੱਖਰਾ ਮਾਹੌਲ ਬਣਾਇਆ ਹੋਇਆ ਸੀ ਵੱਡੀ ਗਿਣਤੀ ਭੈਣਾਂ ਆਪਣੇ ਸਿਰਾਂ ’ਤੇ ਜਾਗੋ ਲੈ ਕੇ ਤੇ ਘੱਗਰੇ ਪਾ ਕੇ ਸਮਾਗਮ ਵਿੱਚ ਪੁੱਜੀਆਂ ਜਿਸ ਤੋਂ ਅਜਿਹਾ ਪ੍ਰਤੀਤ ਹੋ ਰਿਹਾ ਸੀ ਜਿਵੇਂ ਕਿਸੇ ਪੁਰਾਣੇ ਵਿਆਹ ਦਾ ਦਿ੍ਰਸ਼ ਹੋਵੇ। ਇਸ ਦੌਰਾਨ ਪੰਡਾਲ ਵਿੱਚ ਪਾਣੀ ਦੀ ਬੱਚਤ ਅਤੇ ਨਸ਼ਿਆਂ ਖਿਲਾਫ਼ ਸਲੋਗਨ ਵੀ ਲੋਕਾਂ ਨੂੰ ਸੇਧ ਦੇ ਰਹੇ ਸਨ ਇਸ ਦੇ ਨਾਲ ਹੀ ਯੋਗਾ ਨਾਲ ਸਬੰਧਿਤ ਕਿਰਿਆਵਾਂ ਬਾਰੇ ਭੈਣਾਂ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਸੀ ਜਿਨ੍ਹਾਂ ਬਾਰੇ ਉਹ ਪੋਸਟਰ ਲਿਖ ਕੇ ਲੈ ਕੇ ਆਈਆਂ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ