ਖਿਡਾਰਨ ਕਾਰਜ਼ਨੀਤ ਕੌਰ ਨੇ ਜ਼ਿਲ੍ਹਾ ਪੱਧਰੀ ਰੋਲਰ ਸਕੇਟਿੰਗ ’ਚ ਜਿੱਤੇ 3 ਗੋਲਡ ਮੈਡਲ
ਰਾਜਪੁਰਾ, (ਅਜਯ ਕਮਲ)। ਇੱਥੋਂ ਨੇੜਲੇ ਪਿੰਡ ਢਕਾਨਸੂ ਮਾਜ਼ਰਾ ਦੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਦੀ 5ਵੀਂ ਕਲਾਸ ਦੀ ਵਿਦਿਆਰਥਣ ਨੇ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ’ਚ ਵੱਖ-ਵੱਖ ਤਰ੍ਹਾਂ ਦੀਆਂ 3 ਰੋਲਰ ਸਕੇਟਿੰਗ ਦੌੜਾਂ ਵਿੱਚ 3 ਗੋਲਡ ਮੈਡਲ ਜਿੱਤ ਕੇ ਨਾਮਣਾ ਖੱਟਦਿਆਂ ਸਕੂਲ ਅਤੇ ਸ਼ਹਿਰ ਦਾ ਨਾਂਅ ਰੌਸ਼ਨ ਕੀਤਾ ਹੈ
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਮੈਨੇਜਮੈਂਟ ਦੇ ਚੇਅਰਮੈਨ ਰਣਜੀਤ ਸਿੰਘ ਸੈਣੀ ਤੇ ਹੈੱਡ ਮਾਸਟਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਵਿਖੇ ਅੰਡਰ-11 ਸਾਲ ਦੀਆਂ ਪ੍ਰਾਇਮਰੀ ਸਕੂਲ ਦੀਆਂ ਖੇਡਾਂ ਹੋਈਆਂ ਜਿਸ ਤਹਿਤ ਬਲਾਕ ਰਾਜਪੁਰਾ 2 ਅਧੀਨ ਪੈਂਦੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਢਕਾਨਸੂ ਮਾਜ਼ਰਾ ਦੀ 5ਵੀਂ ਕਲਾਸ ਦੀ ਸਾਢੇ 8 ਸਾਲ ਦੀ ਵਿਦਿਆਰਥਣ ਕਾਰਜ਼ਨੀਤ ਕੌਰ ਨੇ ਇਨਲਾਇਨ ਰੋਲਰ ਸਕੇਟਿੰਗ ਖੇਡ ’ਚ ਭਾਗ ਲਿਆ
ਜਿਸ ਵਿੱਚ 3 ਵੱਖ-ਵੱਖ ਤਰ੍ਹਾਂ ਦੀਆਂ ਰਿੰਕ ਰੇਸ 500 ਡੀ, ਰੋਡ ਰੇਸ 1 ਲੈਪ ਅਤੇ ਰੋਡ ਰੇਸ 1500 ਮੀਟਰ ਖੇਡ ’ਚ ਆਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕਰਦਿਆਂ ਪਹਿਲੇ ਨੰਬਰ ’ਤੇ ਆ ਕੇ 3 ਗੋਲਡ ਮੈਡਲ ਜਿੱਤੇ ਇਸ ’ਤੇ ਖੇਡ ਸਮਾਰੋਹ ਮੈਨੇਜਮੈਂਟ ਵੱਲੋਂ ਖਿਡਾਰਨ ਕਾਰਜ਼ਨੀਤ ਕੌਰ ਨੂੰ ਗੋਲਡ ਮੈਡਲ ਅਤੇ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ ਗਿਆ, ਇਨ੍ਹਾਂ ਖੇਡਾਂ ਵਿੱਚ ਵਧੀਆਂ ਪ੍ਰਦਰਸ਼ਨ ਕਰਨ ਵਾਲੀ ਖਿਡਾਰਨ ਕਾਰਜ਼ਨੀਤ ਕੌਰ ਦੀ ਚੋਣ ਦਸੰਬਰ ਮਹੀਨੇ ਵਿੱਚ ਹੋਣ ਵਾਲੀਆਂ ਸੂਬਾ ਪੱਧਰੀ ਖੇਡਾਂ ’ਚ ਹੋ ਗਈ ਹੈ ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਾਰਜ਼ਨੀਤ ਕੌਰ ਜ਼ਿਲ੍ਹਾ ਪੱਧਰੀ ਤੇ ਨੈਸ਼ਨਲ ਪੱਧਰੀ ਖੇਡਾਂ ’ਚ ਉਮਰ ’ਚ ਵੱਡੇ ਖਿਡਾਰੀਆਂ ਨਾਲ ਮੁਕਾਬਲਾ ਕਰਦਿਆਂ ਕਈ ਮੈਡਲ ਜਿੱਤ ਚੁੱਕੀ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ