ਅਕਾਊਂਟ ’ਚ ਆਏ ਪੈਸੇ ਵਾਪਸ ਕਰਕੇ ਦਿੱਤਾ ਇਮਾਨਦਾਰੀ ਦਾ ਸਬੂਤ

Honesty

ਪਹਿਲਾਂ ਵੀ ਡੇਰਾ ਸ਼ਰਧਾਲੂ ਪਰਿਵਾਰ ਵੱਲੋਂ ਤਕਰੀਬਨ 4 ਤੋਲੇ ਸੋਨੇ ਦਾ ਸੈੱਟ ਕੀਤਾ ਗਿਆ ਸੀ ਵਾਪਸ

(ਅਨਿਲ ਲੁਟਾਵਾ) ਅਮਲੋਹ। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸ਼ਰਧਾਲੂ ਪਰਿਵਾਰ ਵੱਲੋਂ ਅਕਾਊਂਟ ’ਚ ਆਏ ਪੈਸੇ ਅਸਲ ਮਾਲਕ ਨੂੰ ਵਾਪਸ ਕਰਕੇ ਇਮਾਨਦਾਰੀ (Honesty) ਦਾ ਸਬੂਤ ਦਿੱਤਾ ਗਿਆ। ਜਾਣਕਾਰੀ ਅਨੁਸਾਰ ਜਗੀਰ ਕੌਰ ਜੋ ਕਿ ਜੰਗਲਾਤ ਮਹਿਕਮੇ ’ਚ ਬਤੌਰ ਬੇਲਦਾਰ ਕੰਮ ਕਰ ਰਹੀ ਹੈ, ਦੇ 6717 ਰੁਪਏ ਡੇਰਾ ਸ਼ਰਧਾਲੂ ਭੈਣ ਭਿੰਦਰ ਕੌਰ ਇੰਸਾਂ ਦੇ ਬੈਂਕ ਅਕਾਊਂਟ ਵਿੱਚ ਪੈ ਗਏ ਜਿਸ ਦਾ ਕਿ ਉਸ ਨੂੰ ਕੋਈ ਪਤਾ ਨਹੀਂ ਸੀ ਲੱਗਿਆ।

ਜਦੋਂ ਇਨ੍ਹਾਂ ਪੈਸਿਆਂ ਦਾ ਪਤਾ ਭਿੰਦਰ ਕੌਰ ਨੂੰ ਲੱਗਿਆ ਤਾਂ ਉਨ੍ਹਾਂ ਆਪਣੇ ਪੁੱਤਰ ਗੁਰਵਿੰਦਰ ਸਿੰਘ ਇੰਸਾਂ ਨੂੰ ਦੱਸਿਆ ਜਿਸ ਨੇ ਤੁਰੰਤ ਇਸ ਸਬੰਧੀ ਕੌਂਸ਼ਲਰ ਤੇ ਸ਼ਹਿਰੀ ਭੰਗੀਦਾਸ ਬਲਤੇਜ ਸਿੰਘ ਇੰਸਾਂ ਨਾਲ ਗੱਲਬਾਤ ਕੀਤੀ ਤੇ ਇਹ ਪੈਸੇ ਵਾਪਸ ਕਰਨ ਬਾਰੇ ਦੱਸਿਆ।

ਇਹ ਵੀ ਪੜ੍ਹੋ : ਅਮਨ ਕਾਨੂੰਨ ਦੀ ਵਿਗੜੀ ਸਥਿਤੀ, ਅਧਿਕਾਰੀਆ ’ਤੇ ਡਿੱਗੀ ਗਾਜ਼, 6 ਐਸ.ਐਸ.ਪੀ. ਸਣੇ ਵੱਡੇ ਅਧਿਕਾਰੀਆਂ ਦੇ ਤਬਾਦਲੇ

ਕੌਂਸਲਰ ਤੇ ਸ਼ਹਿਰੀ ਭੰਗੀਦਾਸ ਨੇ ਇਸ ਸਬੰਧੀ ਵਾਰਡ ਦੇ ਕੌਂਸਲਰ ਤੇ ਪ੍ਰਧਾਨ ਹਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਜੋ ਕਿ ਬੇਲਦਾਰ ਜਗੀਰ ਕੌਰ ਨੂੰ ਜਾਣਦੇ ਸਨ ਤੇ ਇਸ ਸਬੰਧੀ ਜੰਗਲਾਤ ਵਿਭਾਗ ਦੇ ਗੁਰਨਾਮ ਸਿੰਘ ਦਰੋਗ਼ਾ ਨਾਲ ਰਾਬਤਾ ਕਾਇਮ ਕੀਤਾ ਤੇ ਉਨ੍ਹਾਂ ਨੂੰ ਬੁਲਾ ਕੇ ਕੌਂਸਲਰ ਤੇ ਸ਼ਹਿਰੀ ਭੰਗੀਦਾਸ ਬਲਤੇਜ ਸਿੰਘ ਇੰਸਾਂ, ਨਗਰ ਕੌਂਸਲ ਅਮਲੋਹ ਦੇ ਪ੍ਰਧਾਨ ਹਰਪ੍ਰੀਤ ਸਿੰਘ ਦੀ ਹਾਜ਼ਰੀ ਵਿੱਚ ਡੇਰਾ ਸ਼ਰਧਾਲੂ ਭੈਣ ਦੇ ਬੇਟੇ ਗੁਰਵਿੰਦਰ ਸਿੰਘ ਇੰਸਾਂ ਨੇ ਇਹ ਪੈਸੇ ਜੰਗਲਾਤ ਵਿਭਾਗ ਦੇ ਗੁਰਨਾਮ ਸਿੰਘ ਨੂੰ ਦਿੱਤੇ ਤਾਂ ਜੋ ਇਹ ਪੈਸੇ ਜਗੀਰ ਕੌਰ ਦੇ ਖਾਤੇ ਵਿੱਚ ਪਾ ਦਿੱਤੇ ਜਾਣ।

ਅਮਲੋਹ : ਨਗਰ ਕੌਂਸਲ ਪ੍ਰਧਾਨ ਹਰਪ੍ਰੀਤ ਸਿੰਘ, ਕੌਂਸਲਰ ਤੇ ਸ਼ਹਿਰੀ ਭੰਗੀਦਾਸ ਬਲਤੇਜ ਸਿੰਘ ਦੀ ਹਾਜ਼ਰੀ ’ਚ ਗੁਰਵਿੰਦਰ ਸਿੰਘ ਗੁਰੀ ਜੰਗਲਾਤ ਵਿਭਾਗ ਦੇ ਦਰੋਗ਼ਾ ਗੁਰਨਾਮ ਸਿੰਘ ਨੂੰ ਪੈਸੇ ਵਾਪਸ ਕਰਦੇ ਹੋਏ।

ਇਸ ਸਬੰਧੀ ਗੱਲਬਾਤ ਕਰਨ ’ਤੇ ਨਗਰ ਕੌਂਸਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਨੇ ਡੇਰਾ ਸ਼ਰਧਾਲੂ ਪਰਿਵਾਰ ਦੀ ਭਰਵੀਂ ਸਲਾਹੁਤਾ ਕਰਦਿਆਂ ਕਿਹਾ ਕਿ ਜਿੱਥੇ ਅੱਜ ਦੇ ਸਮੇਂ ’ਚ ਇੱਕ ਹੱਥ ਦੂਜੇ ਹੱਥ ਨੂੰ ਖਾ ਰਿਹਾ ਹੈ ਤਾਂ ਇਸ ਮੌਕੇ ਵੀ ਡੇਰਾ ਸ਼ਰਧਾਲੂਆਂ ਵੱਲੋਂ ਅਜਿਹੇ ਨੇਕ ਕਾਰਜ ਕੀਤੇ ਜਾ ਰਹੇ ਹਨ, ਜੋ ਕਿ ਕਾਬਿਲ ਏ ਤਾਰੀਫ਼ ਤੇ ਸ਼ਲਾਘਾਯੋਗ ਹਨ।

ਆਪਣੇ ਗੁਰੂ ਪ੍ਰਤੀ ਦ੍ਰਿੜ ਵਿਸ਼ਵਾਸੀ ਹੈ ਪਰਿਵਾਰ

ਇਸ ਸਬੰਧੀ ਗੱਲਬਾਤ ਕਰਨ ’ਤੇ ਕੌਂਸਲਰ ਤੇ ਸ਼ਹਿਰੀ ਭੰਗੀਦਾਸ ਬਲਤੇਜ ਸਿੰਘ ਇੰਸਾਂ ਨੇ ਦੱਸਿਆ ਕਿ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ 146 ਮਾਨਵਤਾ ਭਲਾਈ ਕਰ ਰਹੀ ਹੈ। ਪੂਜਨੀਕ ਗੁਰੂ ਜੀ ਦੇ ਬਚਨਾਂ ’ਤੇ ਚੱਲਦਿਆਂ ਸਾਧ-ਸੰਗਤ ਆਪਣੀ ਹੱਕ ਹਲਾਲ ਦੀ ਕਮਾਈ ਨੂੰ ਹੀ ਪਹਿਲ ਦਿੰਦੀ ਹੈ।

ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪਰਿਵਾਰ ਦਾ ਆਪਣੇ ਗੁਰੂ ਪ੍ਰਤੀ ਦ੍ਰਿੜ ਵਿਸ਼ਵਾਸ ਹੈ ਤੇ ਇਸ ਪਰਿਵਾਰ ਵੱਲੋਂ ਜਿੱਥੇ ਹੋਰ ਵੀ ਮਾਨਵਤਾ ਭਲਾਈ ਦੇ ਕਾਰਜਾਂ ’ਚ ਸਹਿਯੋਗ ਦਿੱਤਾ ਜਾਂਦਾ ਹੈ ਉੱਥੇ ਹੀ ਇਸ ਪਰਿਵਾਰ ਵੱਲੋਂ ਪਹਿਲਾਂ ਵੀ ਤਕਰੀਬਨ 4 ਤੋਲੇ ਸੋਨੇ ਦਾ ਸੈੱਟ ਵਾਪਸ ਕੀਤਾ ਗਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ