ਮੋਦੀ ਵਿਸ਼ਾਖਾਪਟਨਮ ’ਚ 10,500 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੀ ਨੀਂਹ ਪੱਥਰ ਰੱਖਣਗੇ ਮੋਦੀ
ਨਵੀਂ ਦਿੱਲੀ (ਸੱਚ ਕਹੂੰ ਬਿਊਰੋ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ 10,500 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰਾਸ਼ਟਰ ਨੂੰ ਸਮਰਪਿਤ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ ਮੋਦੀ ਛੇ ਮਾਰਗੀ ਗ੍ਰੀਨਫੀਲਡ ਰਾਏਪੁਰ-ਵਿਸ਼ਾਖਾਪਟਨਮ ਆਰਥਿਕ ਗਲਿਆਰੇ ਦੇ ਆਂਧਰਾ ਪ੍ਰਦੇਸ਼ ਹਿੱਸੇ ਦਾ ਨੀਂਹ ਪੱਥਰ ਰੱਖਣਗੇ। ਇਸ ਨੂੰ 3750 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ। ਪ੍ਰਧਾਨ ਮੰਤਰੀ ਵਿਸ਼ਾਖਾਪਟਨਮ ਵਿੱਚ ਕਾਨਵੈਂਟ ਜੰਕਸ਼ਨ ਤੋਂ ਸ਼ੀਲਾ ਨਗਰ ਜੰਕਸ਼ਨ ਤੱਕ ਇੱਕ ਸਮਰਪਿਤ ਬੰਦਰਗਾਹ ਸੜਕ ਦਾ ਨੀਂਹ ਪੱਥਰ ਵੀ ਰੱਖਣਗੇ। ਇਸ ਨਾਲ ਸ਼ਹਿਰ ਵਿੱਚ ਟ੍ਰੈਫਿਕ ਜਾਮ ਤੋਂ ਰਾਹਤ ਮਿਲੇਗੀ। ਮੋਦੀ ਸ਼੍ਰੀਕਾਕੁਲਮ-ਗਜਪਤੀ ਕੋਰੀਡੋਰ ਦੇ ਹਿੱਸੇ ਵਜੋਂ 200 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਾਏ ਗਏ ਰਾਸ਼ਟਰੀ ਰਾਜਮਾਰਗ 326ਏ ਦੇ ਨਰਨਾਪੇਟਾ ਤੋਂ ਪਠਾਪਟਨਮ ਸੈਕਸ਼ਨ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ।
ਮੋਦੀ 2,900 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਤ ਕੀਤੇ ਗਏ ਆਂਧਰਾ ਪ੍ਰਦੇਸ਼ ਵਿੱਚ ਤੇਲ ਅਤੇ ਕੁਦਰਤੀ ਗੈਸ ਨਿਗਮ (ਓਐਨਜੀਸੀ) ਦੇ ਯੂ-ਫੀਲਡ ਆਫਸ਼ੋਰ ਡੂੰਘੇ ਪਾਣੀ ਬਲਾਕ ਪ੍ਰਾਜੈਕਟ ਨੂੰ ਦੇਸ਼ ਨੂੰ ਸਮਰਪਿਤ ਕਰਨਗੇ। ਉਹ ਲਗਭਗ 6.65 ਐਮਐਮਐਸਸੀਐਮਡੀ ਦੀ ਸਮਰੱਥਾ ਵਾਲੇ ਗੇਲ ਦੇ ਸ਼੍ਰੀਕਾਕੁਲਮ ਅੰਗੁਲ ਨੈਚੁਰਲ ਗੈਸ ਪਾਈਪਲਾਈਨ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ। ਇਹ 745 ਕਿਲੋਮੀਟਰ ਲੰਬੀ ਪਾਈਪਲਾਈਨ 2650 ਕਰੋੜ ਰੁਪਏ ਤੋਂ ਵੱਧ ਦੀ ਕੁੱਲ ਲਾਗਤ ਨਾਲ ਬਣਾਈ ਜਾਵੇਗੀ। ਪ੍ਰਧਾਨ ਮੰਤਰੀ ਲਗਭਗ 450 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਵਿਸ਼ਾਖਾਪਟਨਮ ਰੇਲਵੇ ਸਟੇਸ਼ਨ ਦੇ ਪੁਨਰ ਵਿਕਾਸ ਅਤੇ 150 ਕਰੋੜ ਰੁਪਏ ਦੀ ਲਾਗਤ ਨਾਲ ਫਿਸ਼ਿੰਗ ਹਾਰਬਰ ਦੇ ਆਧੁਨਿਕੀਕਰਨ ਅਤੇ ਅਪਗ੍ਰੇਡੇਸ਼ਨ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ