ਸਲਾਬਤਪੁਰਾ : ਆਨਲਾਈਨ ਗੁਰੂਕੁਲ ਸਤਿਸੰਗ ’ਚ ਜਨਸੈਲਾਬ

ਸਲਾਬਤਪੁਰਾ : ਆਨਲਾਈਨ ਗੁਰੂਕੁਲ ਸਤਿਸੰਗ ’ਚ ਜਨਸੈਲਾਬ

ਸਲਾਬਤਪੁਰਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਅਧਿਆਤਮਿਕ ਨੂਰਾਨੀ ਦਰਸ਼ਨਾਂ ਨਾਲ ਰੰਗੀ ਹੋਈ ਪੰਜਾਬ ਦੀ ਧਰਤੀ ਇੱਕ ਵਾਰ ਫਿਰ ਆਨਲਾਈਨ ਗੁਰੂਕੁਲ ਸਤਿਸੰਗ ਵਿੱਚ ਇੱਕ ਨਵਾਂ ਇਤਿਹਾਸ ਦੁਹਰਾਉਣ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਪਵਿੱਤਰ ਧਰਤੀ ਸ਼ਾਹ ਸਤਿਨਾਮ ਜੀ ਧਾਮ ਰਾਜਗੜ੍ਹ ਸਲਬਤਪੁਰਾ ਧਾਮ ਵਿੱਚ ਆਨਲਾਈਨ ਗੁਰੂਕੁਲ ਸਤਿਸੰਗ ਦਾ ਆਯੋਜਨ ਕੀਤਾ ਗਿਆ ਹੈ। ਜਿਸ ਵਿੱਚ ਪੰਜਾਬ ਭਰ ਤੋਂ ਸਾਧ-ਸੰਗਤ ਦੇ ਨਾਲ-ਨਾਲ ਨਵ-ਪ੍ਰੇਮੀਆਂ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਨ ਲਈ ਪਹੁੰਚ ਰਹੀਆਂ ਹਨ। ਇਸ ਪ੍ਰੋਗਰਾਮ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ। ਸਵੇਰ ਤੋਂ ਹੀ ਸੜਕਾਂ ’ਤੇ ਕਈ ਦਰਜਨ ਕਿਲੋਮੀਟਰ ਤੱਕ ਟ੍ਰੈਫਿਕ ਜਾਮ ਲੱਗ ਗਿਆ। ਤਸਵੀਰਾਂ ’ਚ ਤੁਸੀਂ ਦੇਖ ਸਕਦੇ ਹੋ ਕਿ ਦੂਰ-ਦੂਰ ਤੋਂ ਆ ਰਹੀਆਂ ਸਾਧ-ਸੰਗਤਾਂ ਦੇ ਵਾਹਨਾਂ ਦੇ ਸੜਕਾਂ ’ਤੇ ਲੰਬੇ-ਲੰਬੇ ਜਾਮ ਲੱਗ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ