ਪਾਕਿ ਨੂੰ 4 ਗੇਂਦਾਂ ‘ਤੇ ਜਿੱਤ ਲਈ 4 ਦੌੜਾਂ ਚਾਹੀਦੀਆਂ ਸਨ ਉਹ ਨੀਹ ਬਣਾ ਸਕੀ
(ਸਪੋਰਟਸ ਡੈਸਕ)। ਕ੍ਰਿਕਟ ’ਚ ਕੁਛ ਵੀ ਹੋ ਸਕਦਾ ਹੈ ਕੋਈ ਟੀਮ ਵੀ ਛੋਟੀ ਵੱਡੀ ਨਹੀਂ ਹੁੰਦੀ। ਇਹ ਵੇਖਣ ਨੂੰ ਮਿਲਿਆ ਅੱਜ ਟੀ-20 ਵਿਸ਼ਵ ਕੱਪ ‘ਚ ਪਾਕਿਸਤਾਨ ਤੇ ਜਿੰਬਾਬਵੇ ਦੇ ਮੈਚ ਦੌਰਾਨ। ਜਿੰਬਾਬਵੇ ਨੇ ਪਾਕਿਸਤਾਨ ਨੂੰ ਹਰਾ ਕੇ ਸਭ ਨੂੰ ਹੈਰਾਨ ਕਰ ਦਿੱਤਾ। ਪਾਕਿਸਤਾਨ ਉਲਟਫੇਰ ਦਾ ਸ਼ਿਕਾਰ ਹੋ ਗਿਆ। ਪਰਥ ‘ਚ ਖੇਡੇ ਗਏ ਮੈਚ ‘ਚ ਉਨ੍ਹਾਂ ਨੂੰ ਜ਼ਿੰਬਾਬਵੇ ਨੇ 1 ਦੌੜਾਂ ਨਾਲ ਹਰਾਇਆ ਸੀ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਜ਼ਿੰਬਾਬਵੇ ਨੇ 20 ਓਵਰਾਂ ‘ਚ 8 ਵਿਕਟਾਂ ‘ਤੇ 130 ਦੌੜਾਂ ਬਣਾਈਆਂ। ਜਵਾਬ ‘ਚ ਪਾਕਿਸਤਾਨ ਦੀ ਟੀਮ 8 ਵਿਕਟਾਂ ‘ਤੇ 129 ਦੌੜਾਂ ਹੀ ਬਣਾ ਸਕੀ। ਇਸ ਹਾਰ ਨਾਲ ਪਾਕਿਸਤਾਨ ਸੈਮੀਫਾਈਨਲ ਦੀ ਦੌੜ ਤੋਂ ਲਗਭਗ ਬਾਹਰ ਹੋ ਗਿਆ ਹੈ।
ਪਾਕਿਸਤਾਨ ਦੇ ਦੋਵੇਂ ਸਲਾਮੀ ਬੱਲੇਬਾਜ਼ ਬਾਬਰ ਆਜ਼ਮ ਅਤੇ ਮੁਹੰਮਦ ਰਿਜ਼ਵਾਨ ਦਾ ਬੱਲਾ ਇੱਕ ਵਾਰ ਫਿਰ ਕੰਮ ਨਹੀਂ ਕਰ ਸਕਿਆ। ਭਾਰਤ ਖਿਲਾਫ ਮੈਚ ‘ਚ ਰਿਜ਼ਵਾਨ ਨੇ 12 ਗੇਂਦਾਂ ‘ਚ 4 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਜ਼ਿੰਬਾਬਵੇ ਦੇ ਖਿਲਾਫ ਉਸ ਦੇ ਬੱਲੇ ਤੋਂ 16 ਗੇਂਦਾਂ ‘ਤੇ 14 ਦੌੜਾਂ ਆਈਆਂ। ਲਿਊਕ ਜੋਂਗਵੇ ਨੇ ਪਾਕਿਸਤਾਨ ਨੂੰ ਤੀਜਾ ਝਟਕਾ ਦਿੱਤਾ। ਇਫਤਿਖਾਰ ਅਹਿਮਦ 10 ਗੇਂਦਾਂ ਵਿੱਚ 5 ਦੌੜਾਂ ਬਣਾ ਕੇ ਵਿਕਟਕੀਪਰ ਰੇਗਿਸ ਚੱਕਾਬਵਾ ਹੱਥੋਂ ਕੈਚ ਆਊਟ ਹੋ ਗਏ। ਸਿਕੰਦਰ ਰਜ਼ਾ ਨੇ ਸ਼ਾਦਾਬ ਖਾਨ ਨੂੰ 17 ਦੌੜਾਂ ‘ਤੇ ਆਊਟ ਕੀਤਾ। ਲਾਂਗ ਆਫ ‘ਤੇ ਸੀਨ ਵਿਲੀਅਮਜ਼ ਦਾ ਕੈਚ ਫੜਿਆ। ਅਗਲੀ ਹੀ ਗੇਂਦ ‘ਤੇ ਸਿਕੰਦਰ ਰਜ਼ਾ ਨੇ ਪਾਕਿਸਤਾਨ ਨੂੰ ਇਕ ਹੋਰ ਝਟਕਾ ਦਿੱਤਾ। ਹੈਦਰ ਅਲੀ ਆਪਣੀ ਪਹਿਲੀ ਹੀ ਗੇਂਦ ‘ਤੇ ਐੱਲ.ਬੀ.ਡਬਲਿਊ. ਆਊਟ ਕਰ ਦਿੱਤਾ।
ਜਿਕਰਯੋਗ ਹੈ ਕਿ ਪਾਕਿਸਤਾਨ ਵਿਸ਼ਵ ਕੱਪ 2022 ਦੇ ਆਪਣੇ ਪਹਿਲੇ ਮੈਚ ਵਿੱਚ ਭਾਰਤ ਤੋਂ 4 ਵਿਕਟਾਂ ਨਾਲ ਹਾਰ ਗਿਆ ਸੀ। ਟੀ-20 ਵਿਸ਼ਵ ਕੱਪ 2022 ‘ਚ ਇਹ ਪੰਜਵਾਂ ਉਲਟਫੇਰ ਹੈ। ਵੈਸਟਇੰਡੀਜ਼, ਇੰਗਲੈਂਡ ਅਤੇ ਸ੍ਰੀਲੰਕਾ ਦੀਆਂ ਟੀਮਾਂ ਅਪਸੈੱਟ ਦਾ ਸ਼ਿਕਾਰ ਹੋ ਗਈਆਂ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ