ਸੰਤ ਡਾ. ਐਮਐਸਜੀ ਦੇ ਭਜਨ ’ਸਾਡੀ ਨਿੱਤ ਦੀਵਾਲੀ’ ਨੇ ਪਾਈਆਂ ਧੁੰਮਾਂ

ਕੁਝ ਹੀ ਘੰਟਿਆਂ ’ਚ ਲੱਖਾਂ ਲੋਕਾਂ ਦੇਖ ਚੁੱਕੇ ਹਨ ਭਜਨ ਨੂੰ

  • ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਦੀਵਾਲੀ ’ਤੇ ਭਜਨ, ਸਾਡੀ ਨਿੱਤ ਦੀਵਾਲੀ ਨੂੰ ਕੀਤਾ ਲਾਂਚ

(ਸੁਨੀਲ ਵਰਮਾ) ਸਰਸਾ। ਰੌਸ਼ਨੀ ਦੇ ਤਿਉਹਾਰ ਦੀਵਾਲੀ ’ਤੇ ਸੋਮਵਾਰ ਸ਼ਾਮ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬਾਗਪਤ ਸਥਿਤ ਸ਼ਾਹ ਸਤਿਨਾਮ ਜੀ ਆਸ਼ਰਮ,ਬਰਨਾਵੀ ਤੋਂ ਦੀਵਾਲੀ ਵਿਸ਼ੇਸ਼ ਸੌਂਗ ਸਾਡੀ ਨਿੱਤ ਦੀਵਾਲੀ ਨੂੰ ਲੈਪਟਾਪ ’ਤੇ ਲਾਂਚ ਕੀਤਾ। ਲਾਂਚਿੰਗ ਦੇ ਨਾਲ ਹੀ ਸੌਂਗ ਯੂਟਿਊਬ ਤੇ ਇੰਸਟਾਗ੍ਰਾਮ ਸਮਤੇ ਹੋਰਨਾਂ ਸੋਸ਼ਲ ਮੀਡੀਆ ਪਲੇਟਫਾਰਮਰ ’ਤੇ ਵਾਇਰਲ ਹੋ ਗਿਆ । ਇਸ ਸ਼ਬਦ ਨੇ ਹਰ ਪਾਸੇ ਧੁੰਮਾਂ ਪਾ ਰੱਖੀਆਂ ਹਨ। ਹਰ ਕਿਸੇ ਦੀ ਮੋਬਾਇਲ ’ਤੇ ਇਹ ਭਜਨ ਵੱਜ ਰਿਹਾ ਹੈ।

ਇਸ ਦੌਰਾਨ ਆਨਲਾਈਨ ਗੁਰੂਕਲ ਰਾਹੀਂ ਦੇਸ਼-ਵਿਦੇਸ਼ ’ਚ ਬੈਠੀ ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਦੇ ਨਾਲ ਦੀਵਾਲੀ ਦਾ ਤਿਉਹਾਰ ਮਨਾਇਆ। ਸਾਡੀ ਨਿੱਤ ਦੀਵਾਲ ਸੌਂਗ ਲਾਂਚ ਹੁੰਦੇ ਹੀ ਇਹ ਹੱਥੋਂ ਹੱਥ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ ਤੇ ਕੁਝ ਹੀ ਘੰਟਿਆਂ ’ਚ ਸੌਂਗ ਨੂੰ ਲੱਖਾਂ ਲੋਕ ਵੇਖ ਚੁੱਕੇ ਹਨ। ਨਾਲ ਹੀ ਹਰ ਕਿਸੇ ਦੀ ਜੁਬਾਨ ’ਤੇ ਸਾਡੀ ਨਿੱਤ ਦੀਵਾਲੀ ਸੌਂਗ ਚੜਿਆ ਹੋਇਆ ਹੈ। ਪੂਜਨੀਕ ਗੁਰੂ ਜੀ ਨੇ ਸੌਂਗ ਰਾਹੀਂ ਸੰਦੇਸ਼ ਦਿੱਤਾ ਹੈ ਕਿ ਦੀਵਾਲੀ ਦੇ ਦਿਨ ਲੋਕ ਦੀਵੇ ਤੇ ਲੜੀਆਂ ਲਗਾ ਕੇ ਬਾਹਰ ਰੌਸ਼ਨੀ ਕਰਦੇ ਹਨ। ਪਰ ਉਨ੍ਹਾਂ ਦੇ ਅੰਦਰ ਹਨ੍ਹੇਰਾ ਛਾਇਆ ਰਹਿੰਦਾ ਹੈ। ਅੰਦਰ-ਬਾਹਰ ਦੋਵਾਂ ਨੂੰ ਚਮਕਾਉਣ ਲਈ ਸਾਈਂ ਜੀ ਨੇ ਪ੍ਰਭੂ ਦੇ ਨਾਮ ਨਾਲ ਜੋੜਿਆ ਹੈ। ਇਸ ਤੋਂ ਇਲਾਵਾ ਸੌਂਗ ’ਚ ਦੀਵਾਲੀ ’ਤੇ ਵਧਦੇ ਨਸ਼ਿਆਂ ’ਤੇ ਸੱਟ ਮਾਰੀ ਹੈ। ਦੀਵਾਲੀ ਵਾਲੇ ਦਿਨ ਲੋਕ ਜੂਆ ਖੇਡ ਕੇ ਸ਼ਰਾਬ ਪੀ ਕੇ ਰਾਵਣ ਬਣਦੇ ਹਨ। ਪਰ ਜਿਨ੍ਹਾਂ ਲਈ ਇਹ ਤਿਉਹਾਰ ਦੀਵਾਲੀ ਮਨਾਈ ਜਾਂਦੀ ਹੈ ਭਾਵ ਰਾਮ ਜੀ ਦੇ ਪਦ ਚਿੰਨ੍ਹਾਂ ’ਤੇ ਕੋਈ ਨਹੀਂ ਚੱਲਦਾ ਜੋ ਦੁਖਦਾਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ