(ਸੱਚ ਕਹੂੰ ਨਿਊਜ਼) ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਐਤਵਾਰ ਨੂੰ ਨਿਊਜ਼ ਸੌਂਗ ਦਾ ਟ੍ਰੀਜਰ ਲਾਂਚ ਕੀਤਾ। ਸਭ ਨੂੰ ਬੇਨਤੀ ਹੈ ਕਿ ਕਿਸੇ ਨੇ ਵੀ ਟ੍ਰੀਜਰ ਨੂੰ ਡਾਊਨਲੋਡ ਨਹੀਂ ਕਰਨਾ ਹੈ ਜੀ, ਆਨਲਾਈਨ ਪੂਜਨੀਕ ਗੁਰੂ ਜੀ ਦੇ ਆਫੀਸ਼ੀਅਲ ਯੂਟਿਊਬ ਚੈਨਲ ’ਤੇ ਦੇਖੋ ਖੁਸ਼ੀਆਂ ਲੋ ਜੀ। ਇਸ ਤੋਂ ਪਹਿਲਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇਂਸਾਂ ਨੇ ਯੂਟਿਊਬ ਚੈਨਲ ’ਤੇ ਲਾਈਵ ਆ ਕੇ ਸਾਧ-ਸੰਗਤ ਨੂੰ ਦਰਸ਼ਨ ਦਿੱਤੇ। ਪੂਜਨੀਕ ਗੁਰੂ ਜੀ ਨੇ ਰੂਹਾਨੀ ਸਤਿਸੰਗ ਦੌਰਾਨ ਐਮਐਸਜੀ ਦੇ ਬਾਰੇ ਵਿਸਥਾਰ ਨਾਲ ਦੱਸਿਆ।
ਬਰਨਾਵਾ ਤੋਂ ਆਨਲਾਈਨ ਗੁਰੂਕੁਲ ਪ੍ਰੋਗਰਾਮ
ਬਠਿੰਡਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਅੱਜ ਬਰਨਾਵਾ ਤੋਂ ਆਨਲਾਈਨ ਗੁਰੂਕੁਲ ਪ੍ਰੋਗਰਾਮ ਤਹਿਤ ਜ਼ਿਲ੍ਹਾ ਬਠਿੰਡਾ ਦੀ ਸਾਧ-ਸੰਗਤ ਨੂੰ ਆਪਣੇ ਅਨਮੋਲ ਬਚਨਾਂ ਨਾਲ ਨਿਹਾਲ ਕੀਤਾ ਅਤੇ ਦੀਵਾਲੀ ਦੇ ਪਵਿੱਤਰ ਤਿਉਹਾਰ ਦੀ ਵਧਾਈ ਦਿੱਤੀ। ਪੂਜਨੀਕ ਗੁਰੂ ਜੀ ਦੇ ਦਰਸ਼ਨ ਕਰਨ ਲਈ ਅੱਜ ਇੱਥੋਂ ਦੇ ਨਾਮ ਚਰਚਾ ਘਰ ਵਿੱਚ ਵੱਡੀ ਗਿਣਤੀ ’ਚ ਸਾਧ ਸੰਗਤ ਪੁੱਜੀ ਹੋਈ ਸੀ। ਆਪ ਜੀ ਨੇ ਸਾਰੀ ਸਾਧ-ਸੰਗਤ ਨੂੰ ਆਪਣੇ ਘਰਾਂ ’ਚ ਰਹਿ ਕੇ ਦੀਵਾਲੀ ਮਨਾਉਣ ਅਤੇ ਬਰਨਾਵਾ ਨਾ ਆਉਣ ਦੇ ਬਚਨ ਫ਼ਰਮਾਏ।
ਆਪ ਜੀ ਨੇ ਇਹੀ ਵੀ ਫ਼ਰਮਾਇਆ ਕਿ ਆਪ ਜੀ ਦੀਵਾਲੀ ਦੀ ਰਾਤ ਯੂਟਿਊਬ ’ਤੇ ਸਾਧ-ਸੰਗਤ ਨਾਲ ਰੂ-ਬ-ਰੂ ਹੋਣਗੇ। ਵੱਡੀ ਗਿਣਤੀ ’ਚ ਨਸ਼ਾ ਤੇ ਹੋਰ ਬੁਰਾਈਆਂ ਛੱਡਣ ਆਏ ਲੋਕਾਂ ਨੂੰ ਆਪ ਜੀ ਨੇ ਨਾਮ ਸ਼ਬਦ ਦੀ ਅਨਮੋਲ ਦਾਤ ਦੀ ਬਖਸ਼ਿਸ਼ ਕੀਤੀ। ਪੂਜਨੀਕ ਗੁਰੂ ਜੀ ਅੱਜ ਬਠਿੰਡਾ ਤੋਂ ਇਲਾਵਾ ਕੋਟਾ (ਰਾਜਸਥਾਨ), ਜੀਂਦ (ਹਰਿਆਣਾ), ਕੰਝਾਵਲਾ (ਦਿੱਲੀ), ਮੁਜੱਫਰਨਗਰ (ਉੱਤਰ ਪ੍ਰਦੇਸ਼) ਅਤੇ ਪਰਾਗੁਪਰ (ਹਿਮਾਚਲ ਪ੍ਰਦੇਸ਼) ਦੀ ਸਾਧ-ਸੰਗਤ ਦੇ ਰੂ-ਬ-ਰੂ ਹੋਏ।
ਪੂਜਨੀਕ ਗੁਰੂ ਜੀ ਨੇ ਬਠਿੰਡਾ ਦੀ ਸਾਧ-ਸੰਗਤ ਤੇ ਸਮਾਜ ਦੇ ਨੁੁਮਾਇੰਦਿਆਂ ਨੂੰ ਨਸ਼ਿਆਂ ਖਿਲਾਫ ਜ਼ੋਰਦਾਰ ਮੁਹਿੰਮ ਵਿੱਢਣ ਦਾ ਸੱਦਾ ਦਿੱਤਾ।ਆਪ ਜੀ ਨੇ ਫ਼ਰਮਾਇਆ ਕਿ ਪੰਜਾਬ ਦੀ ਧਰਤੀ ਪੰਜ ਦਰਿਆਵਾਂ ਦੀ ਧਰਤੀ ਹੈ ਜਿੱਥੇ ਗੁਰੂ ਸਾਹਿਬਾਨਾਂ ਦੀ ਪਵਿੱਤਰ ਗੁਰਬਾਣੀ ਦੀ ਰਚਨਾ ਕੀਤੀ। ਇਸ ਧਰਤੀ ਤੋਂ ਪਵਿੱਤਰ ਗੁਰਬਾਣੀ ਅਤੇ ਧਰਮਾਂ ਦੀ ਗੂੰਜ ਆਉਣੀ ਚਾਹੀਦੀ ਸੀ। ਇੱਥੇ ਪਰਮਾਤਮਾ ਦਾ ਨੂਰ ਵਰਸਣਾ ਚਾਹੀਦਾ ਸੀ ਪਰ ਇੱਥੇ ਚਿੱਟਾ (ਡਰੱਗ, ਨਸ਼ਾ) ਵਰਸ ਰਿਹਾ ਹੈ। ਸਾਧ-ਸੰਗਤ ਤੇ ਪੰਚਾਇਤਾਂ ਦੇ ਨੁਮਾਇੰਦੇ ਰਲ ਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿਤ ਕਰਨ ਲਈ ਅੱਗੇ ਆਓ ਤਾਂ ਕਿ ਸਮਾਜ ਧਰਮਾਂ ਦੀ ਪਵਿੱਤਰ ਸਿੱਖਿਆ ਨਾਲ ਮਹਿਕ ਉੱਠੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ