ਬੱਚਿਆਂ ਨੂੰ ਗ੍ਰੀਨ ਦੀਵਾਲੀ ਮਨਾਉਣ ਲਈ ਪ੍ਰੇਰਿਆ

Diwali
ਸਮਾਣਾ : ਪਿੰਡ ਅਸਰਪੁਰ ਵਿਖੇ ਬੱਚਿਆਂ ਨੂੰ ਗ੍ਰੀਨ ਦੀਵਾਲੀ ਮਨਾਉਣ ਪ੍ਰਤੀ ਪ੍ਰੇਰਿਤ ਕਰਨ ਲਈ ਆਯੋਜਿਤ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨਾਲ ਵਣ ਰੇਂਜ ਅਫਸਰ ਸੁਰਿੰਦਰ ਸਰਮਾ, ਹੈੱਡ ਟੀਚਰ ਬਿੰਦੂ ਸੂਦ, ਅਮਨ ਅਰੋੜਾ ਅਤੇ ਹੋਰ।

(ਸੱਚ ਕਹੂੰ ਨਿਊਜ) ਸਮਾਣਾ। ਵਣ ਰੇਜ (ਵਿਸਥਾਰ) ਪਟਿਆਲਾ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਅਸਰਪੁਰ ਵਿਖੇ ਸਮਾਰਹੋ ਆਯੋਜਿਤ ਕਰ ਬੱਚਿਆਂ ਨੂੰ ਗ੍ਰੀਨ ਦੀਵਾਲੀ (Diwali) ਮਨਾਉਣ ਲਈ ਪ੍ਰੇਰਿਤ ਕੀਤਾ ਗਿਆ। ਵਣ ਮੰਡਲ ਅਫਸਰ (ਵਿਸਥਾਰ) ਪਟਿਆਲਾ ਸੁਸ੍ਰੀ ਵਿੱਦਿਆ ਸਾਗਰੀ ਆਰ.ਯੂ., ਆਈਐਫਐਸ ਦੇ ਦਿਸਾ ਨਿਰਦੇਸ ਅਨੁਸਾਰ ਸਹੀਦ-ਏ-ਆਜਮ ਸ. ਭਗਤ ਸਿੰਘ ਹਰਿਆਵਲ ਲਹਿਰ ਤਹਿਤ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵਣ ਰੇੰਜ ਅਫਸਰ (ਵਿਸਥਾਰ) ਸੁਰਿੰਦਰ ਸਰਮਾ ਮੁੱਖ ਮਹਿਮਾਨ ਵਜੋਂ ਪਧਾਰੇ।

ਇਸ ਮੌਕੇ ਸ਼ਰਮਾ ਨੇ ਬੱਚਿਆਂ ਨੂੰ ਦੱਸਿਆ ਕਿ ਪਟਾਕਿਆਂ ਦਾ ਧੂੰਆਂ ਵਾਤਾਵਰਨ ਦੇ ਨਾਲ-ਨਾਲ ਅੱਖਾਂ, ਚਮੜੀ ਅਤੇ ਫੇਫੜਿਆਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ। ਉਨ੍ਹਾਂ ਬੱਚਿਆਂ ਨੂੰ ਸਾਫ ਵਾਤਾਵਰਣ ਅਤੇ ਚੰਗੀ ਸਿਹਤ ਦਾ ਮਹੱਤਵ ਸਮਝਿਆ। ਉਨ੍ਹਾਂ ਬੱਚਿਆਂ ਨੂੰ ਪਟਾਕੇ ਚਲਾਉਣ ਦੀ ਬਜਾਇ ਬੂਟੇ ਲਗਾ ਕੇ ਗ੍ਰੀਨ ਦੀਵਾਲੀ (Diwali) ਮਨਾਉਣ ਲਈ ਪ੍ਰੇਰਿਤ ਕੀਤਾ। ਬੱਚਿਆਂ ਨੂੰ ਮੁਫਤ ਬੂਟੇ ਵੀ ਪ੍ਰਦਾਨ ਕੀਤੇ ਗਏ। ਹੈੱਡ ਟੀਚਰ ਬਿੰਦੂ ਸੂਦ ਨੇ ਬੱਚਿਆਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨ ਲਈ ਵਣ ਰੇੇਜ (ਵਿਸਥਾਰ) ਪਟਿਆਲਾ ਦੇ ਸਮੁੱਚੇ ਸਟਾਫ ਦਾ ਧੰਨਵਾਦ ਕੀਤਾ।

ਇਸ ਮੌਕੇ ਬੱਚਿਆਂ ਦੇ ਪੇਂਟਿੰਗ ਅਤੇ ਰੰਗੋਲੀ ਮੁਕਾਬਲੇ ਵੀ ਕਰਵਾਏ ਗਏ। ਰੰਗੋਲੀ ਮੁਕਾਬਲੇ ਵਿੱਚ ਪੰਜਵੀਂ ਕਲਾਸ ਦੀ ਰਸਮੀਤ ਕੌਰ ਪਹਿਲੇ, ਚੌਥੀ ਕਲਾਸ ਦੀ ਮਨਜੋਤ ਕੌਰ ਦੂਸਰੇ ਅਤੇ ਪੰਜਵੀਂ ਕਲਾਸ ਦੀ ਹੁਸਨਪ੍ਰੀਤ ਕੌਰ ਤੀਜੇ ਸਥਾਨ ਤੇ ਰਹੀਆਂ। ਪੇਟਿੰਗ ਮੁਕਾਬਲੇ ਦੇ ਸਬ-ਜੂਨੀਅਰ ਵਰਗ ਵਿੱਚ ਤੀਸਰੀ ਕਲਾਸ ਦੀ ਜਸਮੀਤ ਕੌਰ ਜੇਤੂ ਰਹੀ। ਪੰਜਵੀਂ ਕਲਾਸ ਦੀ ਆਸੂਦੀਪ ਕੌਰ ਨੇ ਦੂਸਰਾ ਅਤੇ ਤੀਸਰੀ ਕਲਾਸ ਦੇ ਗੁਰਨੂਰ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਜੂਨੀਅਰ ਵਰਗ ਵਿੱਚ ਸੱਤਵੀਂ ਕਲਾਸ ਦੀਆਂ ਵਿਦਿਆਰਥਣਾਂ ਸਿਮਰਨਜੀਤ ਕੌਰ, ਖੁਸਪ੍ਰੀਤ ਕੌਰ ਅਤੇ ਕੋਮਲਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਅਧਿਆਪਕ ਰਾਮ ਪਾਲ ਨੇ ਬਾਖੂਬੀ ਮੰਚ ਸੰਚਾਲਨ ਕੀਤਾ। ਇਸ ਮੌਕੇ ਅਧਿਆਪਿਕਾ ਪਰਮਵੀਰ ਕੌਰ, ਵਣ ਬਲਾਕ ਅਫਸਰ ਮਹਿੰਦਰ ਸਿੰਘ, ਵਣ ਬੀਟ ਅਫਸਰ ਮਨਵੀਨ ਕੌਰ ਸਾਹੀ, ਪੂਜਾ ਜਿੰਦਲ,ਅਮਨ ਅਰੋੜਾ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ