ਇਸ ਤਰ੍ਹਾਂ ਕਿਵੇਂ ਰੁਕੇਗਾ ਅੱਤਵਾਦ
ਚੀਨ ਨੇ ਇੱਕ ਵਾਰ ਫ਼ਿਰ ਸੰਯੁਕਤ ਰਾਸ਼ਟਰ ’ਚ ਅੱਤਵਾਦ ਖਿਲਾਫ਼ ਕਾਰਵਾਈ ’ਚ ਅੜਿੱਕਾ ਪਾਇਆ ਹੈ ਭਾਰਤ ’ਚ ਅੱਤਵਾਦੀ ਹਮਲਿਆਂ ਦੇ ਦੋਸ਼ੀ ਸ਼ਾਹਿਦ ਮੁਹੰਮਦ ਨੂੰ ਅੱਤਵਾਦੀ ਸੂਚੀ ’ਚ ਪਾਉਣ ਦੇ ਰਸਤੇ ’ਚ ਚੀਨ ਨੇ ਰੁਕਾਵਟ ਪਾਈ ਹੈ ਵੀਟੋ ਪਾਵਰ ਦੀ ਵਰਤੋਂ ਕਰਕੇ ਚੀਨ ਨੇ ਭਾਰਤ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਹੈ ਅਜਿਹੇ ਹਾਲਾਤਾਂ ’ਚ ਅੱਤਵਾਦ ਕਿਵੇਂ ਰੁਕੇਗਾ? ਇਸ ਕਾਰਵਾਈ ਨਾਲ ਚੀਨ ਨੇ ਫਿਰ ਸਾਬਤ ਕਰ ਦਿੱਤਾ ਹੈ ਕਿ ਉਹ ਪਾਕਿਸਤਾਨ ਦੀ ਮੱਦਦ ਕਰਨ ਤੋਂ ਪਿੱਛੇ ਨਹੀਂ ਹਟੇਗਾ ਭਾਵੇਂ ਸ਼ਾਹਿਦ ਮੁਹੰਮਦ ਦਾ ਇੱਕ ਮਾਮਲਾ ਹੈ ਪਰ ਇਸ ਘਟਨਾ ਤੋਂ ਇਹ ਚਿੰਤਾ ਜ਼ਰੂਰ ਪੈਦਾ ਹੁੰਦੀ ਹੈ ਕਿ ਅੱਤਵਾਦ ਦੇ ਮਾਮਲੇ ’ਚ ਦੁਨੀਆ ਦੀਆਂ ਮਹਾਂਸ਼ਕਤੀਆਂ ਵੰਡੀਆਂ ਹੋਈਆਂ ਹਨ ਜਿਸ ਦਾ ਫਾਇਦਾ ਅੱਤਵਾਦੀ ਸੰਗਠਨਾਂ ਤੇ ਅੱਤਵਾਦ ਮੁਲਕਾਂ ਨੂੰ ਮਿਲੇਗਾ ਅਸਲ ’ਚ ਸੰਯੁਕਤ ਰਾਸ਼ਟਰ ਦੀ ਸਥਾਪਨਾ ਅਮਨ-ਅਮਾਨ ਕਾਇਮ ਕਰਨ ਲਈ ਕੀਤੀ ਗਈ ਸੀ
ਸੰਯੁਕਤ ਰਾਸ਼ਟਰ ਦੀ ਸਲਾਮਤੀ ਕੌਂਸਲ ਦਾ ਮਕਸਦ ਵੀ ਇਹੀ ਹੈ ਕਿ ਅੱਤਵਾਦ ਨੂੰ ਰੋਕਣ ਲਈ ਮਹਾਂਸ਼ਕਤੀਆਂ ਇੱਕਜੁੱਟ ਹੋ ਕੇ ਕੰਮ ਕਰਨ ਪਰ ਸਾਰਾ ਕੁਝ ਉਲਟ ਹੋ ਰਿਹਾ ਹੈ ਚੀਨ ਦੀ ਕਾਰਵਾਈ ਉਲਟਾ ਅੱਤਵਾਦ ਨੂੰ ਬਲ ਦੇਣ ਵਾਲੀ ਮੰਨੀ ਜਾ ਸਕਦੀ ਹੈ ਇਸ ਤੋਂ ਪਹਿਲਾਂ ਮਸੂਦ ਅਜ਼ਹਰ ਨੂੰ ਅੱਤਵਾਦੀ ਐਲਾਨਣ ਵੇਲੇ ਵੀ ਚੀਨ ਨੇ ਅੜਿੱਕਾ ਪਾਇਆ ਸੀ ਅਸਲ ’ਚ ਚੀਨ ਦੀਆਂ ਕਾਰਵਾਈਆਂ ਨਾਲ ਸੰਯੁਕਤ ਰਾਸ਼ਟਰ ਦਾ ਸਿਧਾਂਤ ਹੀ ਕਮਜ਼ੋਰ ਹੋ ਗਿਆ ਹੈ ਅੱਤਵਾਦ ਦੀ ਇੱਕ ਪਰਿਭਾਸ਼ਾ ਤੇ ਇਕਹਿਰੇ ਮਾਪਦੰਡ ਤੈਅ ਨਹੀਂ ਹੋ ਸਕੇ ਇੱਕ ਵਿਅਕਤੀ ਇੱਕ ਦੇਸ਼ ਲਈ ਅੱਤਵਾਦੀ ਹੈ ਅਤੇ ਦੂਜਾ ਦੇਸ਼ ਅਸਿੱਧੇ ਤੌਰ ’ਤੇ ਉਸ ਦਾ ਬਚਾਅ ਕਰਦਾ ਹੈ
ਵੀਟੋ ਪਾਵਰ ਦਾ ਸਿਧਾਂਤ ਵੀ ਬੇਤੁਕਾ ਤੇ ਆਪਣੀ ਹੀ ਸੰਸਥਾ ਦੇ ਰਾਹ ’ਚ ਰੁਕਾਵਟ ਪਾਉਣ ਵਾਲਾ ਬਣ ਗਿਆ ਹੈ ਇਹ ਤਾਂ ਤੱਥ ਹਨ ਕਿ ਭਾਰਤ ’ਚ ਅੱਤਵਾਦੀ ਹਮਲੇ ਹੋਏ ਹਨ ਤੇ ਇਹ ਵੀ ਤੱਥ ਹਨ ਕਿ ਓਸਾਮਾ ਬਿਨ ਲਾਦੇਨ ਜਿਹੇ ਅੱਤਵਾਦੀ ਸਰਗਨਿਆਂ ਲਈ ਪਾਕਿਸਤਾਨ ਪਨਾਹਗਾਹ ਬਣਿਆ ਸੀ ਫ਼ਿਰ ਅੱਤਵਾਦ ਖਿਲਾਫ ਕਾਰਵਾਈ ’ਚ ਰੁਕਾਵਟ ਕਿਉਂ? ਅਜਿਹੀਆਂ ਪੱਖਪਾਤੀ ਕਾਰਵਾਈਆਂ ਕਾਰਨ ਹੀ ਸੰਯੁਕਤ ਰਾਸ਼ਟਰ ਦੇ ਦਰਜਨਾਂ ਮੁਲਕ ਵੀਟੋ ਪਾਵਰ ’ਤੇ ਸੁਆਲ ਉਠਾ ਰਹੇ ਹਨ ਇਸ ਦੇ ਨਾਲ ਹੀ ਭਾਰਤ ਸਮੇਤ ਹੋਰ ਕਈ ਮੁਲਕਾਂ ਨੂੰ ਸਲਾਮਤੀ ਕੌਂਸਲ ’ਚ ਪੱਕੀ ਮੈਂਬਰਸ਼ਿਪ ਲਈ ਜ਼ੋਰਦਾਰ ਮੰਗ ਕੀਤੀ ਜਾ ਰਹੀ ਹੈ ਇਸ ਗੱਲ ਨੂੰ ਨਕਾਰਨਾ ਔਖਾ ਹੈ ਕਿ ਜੇਕਰ ਕੌਮਾਂਤਰੀ ਅੱਤਵਾਦ ਖਤਮ ਕਰਨਾ ਹੈ ਤਾਂ ਸੰਯੁਕਤ ਰਾਸ਼ਟਰ ’ਚ ਠੋਸ ਸੁਧਾਰ ਕਰਨੇ ਪੈਣਗੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ