Murder Case: ਬਾਕੀ ਦੋਸ਼ੀ ਫੜਨ ਲਈ ਟੀਮਾਂ ਦਾ ਸੰਗਠਨ, ਛਾਪੇਮਾਰੀ ਜਾਰੀ : ਧਾਲੀਵਾਲ
(ਰਾਮ ਸਰੂਪ ਪੰਜੋਲਾ) ਸਨੌਰ। ਪਿਛਲੇ ਦਿਨੀ ਸਨੌਰ ਵਿਖੇ ਹੋਏ ਕਤਲ ਕੇਸ (Murder Case) ’ਚ ਸ਼ਾਮਲ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦਾ ਸਨੌਰ ਪੁਲਿਸ ਨੇ ਦਾਅਵਾ ਕੀਤਾ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਗੁਰਦੇਵ ਸਿੰਘ ਧਾਲੀਵਾਲ ਡੀ.ਐਸ.ਪੀ/ਦਿਹਾਤੀ ਨੇ ਦੱਸਿਆ ਕਿ ਥਾਣਾ ਸਨੌਰ ਦੀ ਪੁਲਿਸ ਨੇ ਪਿਛਲੇ ਦਿਨਾਂ ਵਿੱਚ ਸਨੌਰ ਵਿਖੇ ਹੋਈ ਲੜਾਈ ਦੌਰਾਨ ਸੰਦੀਪ ਸਿੰਘ ਉਰਫ ਸੰਨੀ ਪੁੱਤਰ ਹਰਬੰਸ ਸਿੰਘ ਵਾਸੀ ਖਾਲਸਾ ਕਲੋਨੀ ਸਨੌਰ ਦੇ ਕਤਲ ਸਬੰਧੀ ਮੁਕੱਦਮਾ ਧਾਰਾ 302,506,248,249 ਆਈ ਪੀ ਸੀ ਥਾਣਾ ਸਨੌਰ ਵਿਖੇ ਦੋਸ਼ੀਆਂ ਖਿਲਾਫ ਲਲਿਤ ਕੁਮਾਰ ਉਰਫ ਲਾਲੀ ਪੁੱਤਰ ਪਰਦੀਪ ਕੁਮਾਰ ਵਾਸੀ ਮਹਿੰਦਰਾ ਕਾਲਜ ਦੇ ਨੇੜੇ ਕੁਆਟਰ ਪਟਿਆਲਾ, ਜਸਨਪ੍ਰੀਤ ਸਿੰਘ ਉਰਫ ਜੱਸ ਪੁੱਤਰ ਮੰਗਲ ਸਿੰਘ ਵਾਸੀ ਪਠਾਣਾ ਵਾਲਾ ਮੁੱਹਲਾ ਸਨੌਰ,ਬੱਲੂ ਪੁੱਤਰ ਸੋਨੂੰ ਊਰਫ ਕੂਬਾ ਵਾਸੀ ਪਠਾਣਾ ਵਾਲਾ ਮੁੱਹਲਾ ਸਨੋਰ,ਚੰਚਲ ਪੁੱਤਰ ਡੀ.ਸੀ ਵਾਸੀ ਸੰਜੋ ਕਲੋਨੀ ਪਟਿਆਲਾ, ਪਵਨ ਕੁਮਾਰ ਪੁੱਤਰ ਬਲਬੀਰ ਸਿੰਘ ਵਾਸੀ ਸਨੌਰ ਅਤੇ ਹੋਰ ਨਾ ਮਾਲੂਮ ਦਰਜ ਰਜਿਸਟਰ ਕੀਤਾ ਗਿਆ ਸੀ ।
ਇਹ ਵੀ ਪੜ੍ਹੋ : ਡਾਕਟਰ ਜੋੜੇ ਨੇ ਦਿੱਤੀ ਦੋ ਔਰਤਾਂ ਦੀ ਬਲੀ, ਜਾਣੋ ਕੀ ਹੈ ਮਾਮਲਾ
ਇਸ ਕਤਲ ਕੇਸ ਵਿਚ ਤਫਤੀਸ਼ ਦੌਰਾਨ ਦੋ ਹੋਰ ਮੁਲਜਮ ਜਬਰਜੰਗ ਉਰਫ ਜਬਰ ਪੁੱਤਰ ਭਗਵਾਨ ਸਿੰਘ ਵਾਸੀ ਸੀਸ ਮਹਿਲ ਕਲੋਨੀ ਪਟਿਆਲਾ ਅਤੇ ਸੁਖਵਿੰਦਰ ਉਰਫ ਲਖਣ ਪੁੱਤਰ ਚੰਦਰਾ ਉਰਫ ਚੰਦਰ ਵਾਸੀ ਪਾਠਕ ਵਿਹਾਰ ਕਲੋਨੀ ਦੋਸੀ ਨਾਮਜਦ ਕੀਤੇ ਗਏ ਹਨ। ਇੰਸ. ਅਮਰੀਕ ਸਿੰਘ ਮੁੱਖ ਅਫਸਰ ਥਾਣਾ ਸਮੇਤ ਸਥ: ਨਿਸਾਨ ਸਿੰਘ ਸੀਨੀ ਸਿਪਾਹੀ ਹਰਵਿੰਦਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਲਲਿਤ ਕੁਮਾਰ ਉਰਫ ਲਾਲੀ ਅਤੇ ਪਵਨ ਕੁਮਾਰ ਨੂੰ ਜੋੜੀਆਂ ਸੜਕਾਂ ਦੇਵੀਗੜ ਰੋਡ ਤੋਂ ਗਿ੍ਰਫਤਾਰ ਕੀਤਾ ਗਿਆ ਹੈ। ਇਸ ਮੌਕੇ ਡੀ.ਐਸ.ਪੀ ਧਾਲੀਵਾਲ ਨੇ ਅੱਗੇ ਦੱਸਿਆ ਕਿ ਬਾਕੀ ਦੋਸ਼ੀਆਂ ਦੀ ਭਾਲ ਲਈ ਤਿੰਨ ਟੀਮਾਂ ਸਦਰ,ਸਨੌਰ ਅਤੇ ਸੀ.ਏ.ਆਈ ਬਣਾ ਦਿਤੀਆਂ ਗਈਆ ਹਨ ਅਤੇ ਛਾਪੇਮਾਰੀ ਜਾਰੀ ਹੈ। ਜਲਦ ਹੀ ਦੋਸ਼ੀ ਸਲਾਖਾ ਪਿਛੇ ਹੋਣਗੇ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ